FANDOM


< Vaar
Bhai Gurdas vaar 9 Gnome-speakernotes      Play Audio Vaar >

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41

For English translation
ੴ ਸਤਿਗੁਰਪ੍ਰਸਾਦਿ ॥ (9-1-1)
ਗੁਰਮੂਰਤਿ ਪੂਰਨ ਬ੍ਰਹਮ ਅਭਗਤਿ ਅਬਿਨਾਸੀ॥ (9-1-2)
ਪਾਰ ਬ੍ਰਹਮ ਗੁਰ ਸ਼ਬਦ ਹੈ ਸਤਸੰਗਿ ਨਿਵਾਸੀ॥ (9-1-3)
ਸਾਧ ਸੰਗਤ ਸਚ ਖੰਡ ਹੈ ਭਾਉ ਭਗਤ ਅਭ੍ਯਾਸੀ॥ (9-1-4)
ਚਹੂੰ ਵਰਨਾ ਉਪਦੇਸ਼ ਕਰ ਗੁਰਮਤਿ ਪਰਗਾਸੀ॥ (9-1-5)
ਪੈਰੀਂ ਪੈ ਪਾਖਾਕ ਹੋਇ ਗੁਰਮੁਖ ਰਹਿ ਰਾਸੀ॥ (9-1-6)
ਮਾਯਾ ਵਿਚ ਉਦਾਸ ਗਤਿ ਹੋਇ ਆਸ ਨਿਰਾਸੀ ॥1॥ (9-1-7)
ਗੁਰਸਿਖੀ ਬਾਰੀਕ ਹੈ ਸਿਲ ਚਟਨ ਫਿੱਕੀ॥ (9-2-1)
ਤ੍ਰਿਖੀ ਖੰਡੇ ਧਾਰ ਹੈ ਉਹ ਵਾਲਹੁੰ ਨਿਕੀ॥ (9-2-2)
ਭੂਤ ਭਵਿਖਤ ਵਰਤਮਾਨ ਸਰਿ ਮਿਕਣ ਮਿਕੀ॥ (9-2-3)
ਦੁਤੀਆ ਨਾਸਤ ਏਤ ਘਰ ਹੋਇ ਇਕਾ ਇਕੀ॥ (9-2-4)
ਦੂਆ ਤੀਆ ਵੀਸਰੈ ਸਣ ਕਕਾ ਕਿਕੀ॥ (9-2-5)
ਸਭੈ ਸਿਕਾਂ ਪਰਹਰੈ ਸੁਖ ਇਕਤੁ ਸਿਕੀ ॥2॥ (9-2-6)
ਗੁਰਮੁਖ ਮਾਰਗ ਆਖੀਐ ਗੁਰਮਤਿ ਹਿਤਕਾਰੀ॥ (9-3-1)
ਹੁਕਮ ਰਜਾਈ ਚਲਣਾ ਗੁਰ ਸ਼ਬਦ ਵੀਚਾਰੀ॥ (9-3-2)
ਭਾਣਾ ਭਾਵੈ ਖਸਮ ਕਾ ਨਿਹਚਉ ਨਿਰੰਕਾਰੀ॥ (9-3-3)
ਇਸ਼ਕ ਮੁਸ਼ਕ ਮਹਕਾਰ ਹੈ ਹੋਇ ਪਰਉਪਕਾਰੀ॥ (9-3-4)
ਸਿਦਕ ਸਬੂਰੀ ਸਾਬਤੇ ਮਸਤੀ ਹੁਸ਼ਿਆਰੀ॥ (9-3-5)
ਗੁਰਮੁਖ ਆਪ ਗਵਾਇਆ ਜਿਣ ਹਉਮੈਂ ਮਾਰੀ ॥3॥ (9-3-6)
ਭਾਇ ਭਗਤਿ ਭੈ ਚਲਨਾ ਹੋਇ ਪ੍ਰਾਹੁਣ ਚਾਰੀ॥ (9-4-1)
ਚਲਨ ਜਾਣ ਅਜਾਣ ਹੋਇ ਗਹੁ ਗਰਬ ਨਿਵਾਰੀ॥ (9-4-2)
ਗੁਰ ਸਿਖ ਨਿਤ ਪਰਾਹੁਣੇ ਏਹ ਕਰਨੀ ਸਾਰੀ॥ (9-4-3)
ਗੁਰਮਤ ਟਹਿਲ ਕਮਾਵਣੀ ਸਤਿਗੁਰੂ ਪਿਆਰੀ॥ (9-4-4)
ਸ਼ਬਦ ਸੁਰਤਿ ਲਿਵਲੀਣ ਹੋਇ ਪਰਵਾਰ ਸਾਧਾਰੀ॥ (9-4-5)
ਸਾਧ ਸੰਗਤਿ ਜਾਇ ਸਹਜਿ ਘਰ ਨਿਰਮਲ ਨਿਰੰਕਾਰੀ ॥4॥ (9-4-6)
ਪਰਮਜੋਤਿ ਪਰਗਾਸ ਕਰਿ ਉਨਮਨ ਲਿਵਲਾਈ॥ (9-5-1)
ਪਰਮ ਤਤ ਪਰਵਾਣ ਕਰ ਅਨਹਦ ਧੁਨਿਵਾਈ॥ (9-5-2)
ਪਰਮਾਰਥ ਪਰਬੋਧ ਕਰ ਪਰਮਾਤਮ ਹਾਈ॥ (9-5-3)
ਗੁਰ ਉਪਦੇਸ਼ ਅਵੇਸ਼ ਕਰ ਅਨਭਉ ਪਦ ਪਾਈ॥ (9-5-4)
ਸਾਧ ਸੰਗਤ ਕਰ ਸਾਧਨਾਂ ਇਕ ਮਨ ਇਕ ਧਿਆਈ॥ (9-5-5)
ਵੀਹ ਇਕੀਹ ਚੜ੍ਹਾਉ ਚੜ੍ਹ ਇਉ ਨਿਜ ਘਰ ਜਾਈ ॥5॥ (9-5-6)
ਦਰਪਣ ਵਾਂਗ ਧਿਆਨ ਧਰ ਆਪ ਆਪ ਨਿਹਾਲੈ॥ (9-6-1)
ਘਟ ਘਟ ਪੂਰਣ ਬ੍ਰਹਮ ਹੈ ਚੰਦ ਜਲ ਵਿਚ ਭਾਲੈ॥ (9-6-2)
ਗੋਰਸ ਗਾਈਂ ਵੇਖਦਾ ਘਿਉ ਦੁਧ ਵਿਚਾਲੈ॥ (9-6-3)
ਫੁਲਾਂ ਅੰਦਰ ਵਾਸ ਲੈ ਫਲ ਸਾਉ ਸਮ੍ਹਾਲੈ॥ (9-6-4)
ਕਾਸ਼ਟ ਅਗਨ ਚਲਿਤ ਵੇਖ ਜਲ ਧਰਤਿ ਹਿਆਲੈ॥ (9-6-5)
ਘਟ ਘਟ ਪੂਰਣ ਬ੍ਰਹਮ ਹੈ ਗੁਰਮੁਖ ਵੇਖਾਲੈ ॥6॥ (9-6-6)
ਦਿਬ ਦਿਸ਼ਟ ਗੁਰ ਧਿਆਨ ਧਰ ਸਿਖ ਵਿਰਲਾ ਕੋਈ॥ (9-7-1)
ਰਤਨ ਪਾਰਖ ਹੋਇਕੈ ਰਤਨਾਂ ਅਵਿਲੋਈ॥ (9-7-2)
ਮਨ ਮਾਣਕ ਨਿਰਮੋਲਕਾ ਸਤਸੰਗ ਪਰੋਈ॥ (9-7-3)
ਰਤਨ ਮਾਲ ਗੁਰਸਿਖ ਜਗ ਗੁਰਮਤਿ ਗੁਣ ਗੋਈ॥ (9-7-4)
ਜੀਵੰਦਿਆ ਮਰ ਅਮਰ ਹੋਇ ਸੁਖ ਸਹਿਜ ਸਮੋਈ॥ (9-7-5)
ਓਤ ਪੋਤ ਜੋਤਿ ਜੋਤ ਮਿਲ ਜਾਣੈ ਜਾਣੋਈ ॥7॥ (9-7-6)
ਰਾਗ ਨਾਦ ਵਿਸਮਾਦ ਹੋਇ ਗੁਣ ਗਹਿਰ ਗੰਭੀਰਾ॥ (9-8-1)
ਸ਼ਬਦ ਸੁਰਤ ਲਿਵਲੀਣ ਹੋਇ ਅਨਹਦ ਧੁਨ ਧੀਰਾ॥ (9-8-2)
ਜੰਤ੍ਰੀ ਜੰਤ੍ਰ ਵਜਾਇਦਾ ਮਨ ਉਨ ਮਨ ਚੀਰਾ॥ (9-8-3)
ਵਜ ਵਜਾਦਿ ਸਮਾਇ ਲੈ ਗੁਰ ਸਬਦ ਵਜ਼ੀਰਾ॥ (9-8-4)
ਅੰਤਰਜਾਮੀ ਜਾਣੀਐ ਅੰਤਰਿ ਗਤਿ ਪੀਰਾ॥ (9-8-5)
ਗੁਰ ਚੇਲਾ ਚੇਲਾ ਗੁਰੂ ਬੇਧ ਹੀਰੇ ਹੀਰਾ ॥8॥ (9-8-6)
ਪਾਰਸ ਹੋਯਾ ਪਾਰਸਹੁੰ ਗੁਰਮੁਖ ਵਡਿਆਈ॥ (9-9-1)
ਹੀਰੇ ਹੀਰਾ ਬੇਧਿਆ ਜੋਤੀ ਜੋਤਿ ਮਿਲਾਈ॥ (9-9-2)
ਸ਼ਬਦ ਸੁਰਤ ਲਿਵਲੀਣ ਹੋਇ ਜੰਤ੍ਰ ਜੰਤ੍ਰ ਵਜਾਈ॥ (9-9-3)
ਗੁਰ ਚੇਲਾ ਚੇਲਾ ਗੁਰੂ ਪਰਚਾ ਪਰਚਾਈ॥ (9-9-4)
ਪੁਰਖਹੁੰ ਪੁਰਖ ਉਪਾਇਆ ਪੁਰਖੋਤਮ ਹਾਈ॥ (9-9-5)
ਵੀਹ ਇਕੀਹ ਉਲੰਘਕੈ ਹੋਇ ਸਹਿਜ ਸਮਾਈ ॥9॥ (9-9-6)
ਸਤਗੁਰ ਦਰਸ਼ਨ ਦੇਖਦੇ ਪਰਮਾਤਮ ਦੇਖੈ॥ (9-10-1)
ਸ਼ਬਦ ਸੁਰਤ ਲਿਵਲੀਣ ਹੋਇ ਅੰਤਰ ਗਤ ਪੇਖੈ॥ (9-10-2)
ਚਰਨ ਕਵਲ ਦੀ ਵਾਸ਼ਨਾਂ ਹੋਇ ਚੰਦਨ ਭੇਖੈ॥ (9-10-3)
ਚਰਣੋਦਕ ਮਕਰੰਦ ਰਸ ਵਿਸਮਾਦ ਵਿਸੇਖੈ॥ (9-10-4)
ਗੁਰਮਤਿ ਨਿਹਚਲ ਚਿਤ ਕਰ ਵਿਚ ਰੂਪ ਨ ਰੇਖੈ॥ (9-10-5)
ਸਾਧ ਸੰਗਤਿ ਸਚਖੰਡ ਜਾਇ ਹੋਇ ਅਲਖ ਅਲੇਖੈ ॥10॥ (9-10-6)
ਅਖੀਂ ਅੰਦਰ ਦੇਖਦਾ ਦਰਸ਼ਨ ਵਿਚ ਦਿਸੈ॥ (9-11-1)
ਸਬਦੈ ਵਿਚ ਵਖਾਣੀਐ ਸੁਰਤੀ ਵਿਚ ਰਿਸੈ॥ (9-11-2)
ਚਰਣ ਕਮਲ ਵਿਚ ਵਾਸ਼ਨਾ ਮਨ ਭਵਰ ਸਲਿਸੈ॥ (9-11-3)
ਸਾਧ ਸੰਗਤ ਸੰਜੋਗ ਮਿਲ ਵਿੰਜੋਗ ਨ ਕਿਸੈ॥ (9-11-4)
ਗੁਰਮਤਿ ਅੰਦਰ ਚਿਤ ਹੈ ਚਿਤ ਗੁਰਮਤਿ ਜਿਸੈ॥ (9-11-5)
ਪਾਰਬ੍ਰਹਮ ਪੂਰਨ ਬ੍ਰਹਮ ਸਤਿਗੁਰ ਹੈ ਤਿਸੈ ॥11॥ (9-11-6)
ਅਖੀਂ ਅੰਦਰ ਦਿਸ਼ਟ ਹੋਇ ਨੱਕ ਸਾਹ ਸੰਜੋਈ॥ (9-12-1)
ਕੰਨਾਂ ਅੰਦਰ ਸੁਰਤਿ ਹੋਇ ਜੀਭ ਸਾਦ ਸਮੋਈ॥ (9-12-2)
ਹਥੀਂ ਕਿਰਤਿ ਕਮਾਵਣੀ ਪੈਰ ਪੰਥ ਸਬੋਈ॥ (9-12-3)
ਗੁਰਸਿਖ ਸੁਖ ਫਲ ਪਾਇਆ ਮਤਿ ਸ਼ਬਦ ਵਿਲੋਈ॥ (9-12-4)
ਪਰਕਿਰਤੀ ਹੂੰ ਬਾਹਰਾ ਗੁਰਸਿਖ ਵਿਰਲੋਈ॥ (9-12-5)
ਸਾਧ ਸੰਗਤਿ ਚੰਨਣ ਬਿਰਖ ਮਿਲ ਚੰਨਣ ਹੋਈ ॥12॥ (9-12-6)
ਅਬਗਤ ਗਤ ਅਬਿਗਤ ਦੀ ਕ੍ਯੋਂ ਅਲਖ ਲਖਾਏ॥ (9-13-1)
ਅਕਥ ਕਥਾ ਹੈ ਅਕਥ ਦੀ ਕਿਉਂ ਆਖ ਸੁਣਾਏ॥ (9-13-2)
ਅਚਰਜ ਨੋਂ ਅਚਰਜ ਮਿਲੈ ਹੈਰਾਨ ਕਰਾਏ॥ (9-13-3)
ਵਿਸਮਾਦੇ ਵਿਸਮਾਦ ਹੋਇ ਵਿਦਮਾਦ ਸਮਾਏ॥ (9-13-4)
ਵੇਦ ਨ ਜਾਣੈ ਭੇਦ ਕਿਹੁ ਸ਼ੇਖਨਾਗ ਨਾ ਪਾਏ॥ (9-13-5)
ਵਾਹਿਗੁਰੂ ਸਾਲਾਹਣਾ ਗੁਰ ਸ਼ਬਦ ਅਲਾਏ ॥13॥ (9-13-6)
ਲੀਹਾਂ ਅੰਦਰ ਚਲੀਐ ਜਿਉਂ ਗਾਡੀ ਰਾਹੁ॥ (9-14-1)
ਹੁਕਮਿ ਰਜਾਈ ਚਲਣਾ ਸਾਧ ਸੰਗ ਨਿਬਾਹੁ॥ (9-14-2)
ਜਿਉਂ ਧਨ ਸੋਘਾ ਰਖਦਾ ਘਰ ਅੰਦਰਿ ਸ਼ਾਹੁ॥ (9-14-3)
ਜਿਉਂ ਮਿਰਯਾਦ ਨ ਛਡਈ ਸਾਇਰ ਅਸਗਾਹੁ॥ (9-14-4)
ਲਤਾਂ ਹੇਠ ਲਤਾੜੀਐ ਅਜਰਾਵਰ ਘਾਹੁ॥ (9-14-5)
ਧਰਮਸਾਲ ਹੈ ਮਾਨਸਰ ਹੰਸ ਗੁਰਸਿਖ ਵਾਹੁ॥ (9-14-6)
ਰਤਨ ਪਦਾਰਥ ਗੁਰ ਸ਼ਬਦ ਕਰ ਕੀਰਤਨ ਖਾਹੁ ॥14॥ (9-14-7)
ਚੰਦਨ ਜਿਉਂ ਬਨਖੰਡ ਵਿਚ ਓਹ ਆਲ ਲੁਕਾਏ॥ (9-15-1)
ਪਾਰਸ ਅੰਦਰ ਪਰਬਤਾਂ ਹੋਇ ਗੁਪਤ ਵਲਾਏ॥ (9-15-2)
ਸਤ ਸਮੁੰਦੀਂ ਮਾਨਸਰ ਨਹਿ ਅਲਖ ਲਖਾਏ॥ (9-15-3)
ਜਿਉਂ ਪਰਛਿੰਨਾ ਪਾਰਜਾਤ ਨਹਿ ਪਰਗਟੀ ਆਏ॥ (9-15-4)
ਜਿਉਂ ਜਗ ਅੰਦਰ ਕਾਮਧੇਨ ਨਹਿੰ ਆਪ ਜਣਾਏ॥ (9-15-5)
ਸਤਿਗੁਰ ਦਾ ਉਪਦੇਸ਼ ਲੈ ਕਿਉਂ ਆਪ ਗਣਾਏ ॥15॥ (9-15-6)
ਦੁਇ ਦੁਇ ਅਖੀਂ ਆਖੀਅਨ ਇਕ ਦਰਸਨ ਦਿਸੈ॥ (9-16-1)
ਦੁਇ ਦੁਇ ਕੰਨ ਵਖਾਣੀਅਨ ਇਕ ਸੁਰਤ ਸਲਿਸੈ॥ (9-16-2)
ਦੁਇ ਦੁਇ ਨਦੀ ਕਿਨਾਰਿਆਂ ਪਾਰਾਵਾਰ ਨ ਤਿਸੈ॥ (9-16-3)
ਇਕ ਜੋਤਿ ਦੁਇ ਮੂਰਤੀਂ ਇਕ ਸ਼ਬਦ ਸਰਿਸੈ॥ (9-16-4)
ਗੁਰ ਚੇਲਾ ਚੇਲਾ ਗੁਰੂ ਸਮਝਾਏ ਕਿਸੈ ॥16॥ (9-16-5)
ਪਹਿਲੇ ਗੁਰ ਉਪਦੇਸ਼ ਦੇ ਸਿਖ ਪੈਰੀਂ ਪਾਏ॥ (9-17-1)
ਸਾਧ ਸੰਗਤਿ ਕਰ ਧਰਮਸਾਲ ਸਿਖ ਸੇਵਾ ਲਾਏ॥ (9-17-2)
ਭਾਇ ਭਗਤਿ ਭੈ ਸੇਂਵਦੇ ਗੁਰਪੁਰਬ ਕਰਾਏ॥ (9-17-3)
ਸ਼ਬਦ ਸੁਰਤਿ ਲਿਵ ਕੀਰਤਨ ਸਚ ਮੇਲਿ ਮਿਲਾਏ॥ (9-17-4)
ਗੁਰਮੁਖ ਮਾਰਗ ਸਚ ਦਾ ਸਚ ਪਾਰ ਲੰਘਾਏ॥ (9-17-5)
ਸਚ ਮਿਲੈ ਸਚਿਆਰ ਨੋਂ ਮਿਲ ਆਪ ਗਵਾਏ ॥17॥ (9-17-6)
ਸਿਰ ਉਚਾ ਨੀਵੇਂ ਚਰਣ ਸਿਰ ਪੈਰੀਨ ਪਾਂਦੇ॥ (9-18-1)
ਮੂੰਹ ਅਖੀਂ ਨਕ ਕੰਨ ਹਥ ਦੇਹ ਭਾਰ ਉਚਾਂਦੇ॥ (9-18-2)
ਸਭ ਚਿਹਨ ਛਡ ਪੂਜੀਅਨ ਕਉਣ ਕਰਮ ਕਮਾਂਦੇ॥ (9-18-3)
ਗੁਰਸਰਣੀ ਸਾਧਸੰਗਤੀ ਨਿਤ ਚਲ ਚਲ ਜਾਂਦੇ॥ (9-18-4)
ਵੱਤਨ ਪਰਉਪਕਾਰ ਨੋਂ ਕਰ ਪਾਰ ਵਸਾਂਦੇ॥ (9-18-5)
ਮੇਰੀ ਖਲਹੁੰ ਮੌਜੜੇ ਗੁਰਸਿਖ ਹੰਢਾਂਦੇ॥ (9-18-6)
ਮਸਤਕ ਲਗੇ ਸਾਧ ਰੇਣੁ ਵਡ ਭਾਗ ਜਿਨਾਂ ਦੇ ॥18॥ (9-18-7)
ਜਿਉਂ ਧਰਤੀ ਧੀਰਜ ਧਰਮ ਮਸਕੀਨੀ ਮੂੜੀ॥ (9-19-1)
ਸਭ ਦੂੰ ਨੀਵੀਂ ਹੋਇ ਰਹੀ ਤਿਸ ਮਣੀ ਨ ਕੂੜੀ॥ (9-19-2)
ਕੋਈ ਹਰਿ ਮੰਦਰ ਕਰੈ ਕੋ ਕਰੈ ਅਰੂੜੀ॥ (9-19-3)
ਜੇਹਾ ਬੀਜੈ ਸੋ ਲੁਣੈ ਫਲ ਅੰਬ ਲਸੂੜੀ॥ (9-19-4)
ਜੀਵੰਦਿਆਂ ਮਰ ਜੀਵਣਾ ਜੁੜ ਗੁਰਮੁਖ ਜੂੜੀ॥ (9-19-5)
ਲੱਤਾਂ ਹੇਠ ਲਤਾੜੀਐ ਗਤਿ ਸਾਧਾਂ ਧੂੜੀ ॥19॥ (9-19-6)
ਜਿਉਂ ਪਾਣੀ ਨਿਵ ਚਲਦਾ ਨੀਵਾਣ ਚਲਾਯਾ॥ (9-20-1)
ਸਭਨਾਂ ਰੰਗਾਂ ਵਿਚ ਮਿਲੈ ਰਲ ਜਾਇ ਰਲਾਯਾ॥ (9-20-2)
ਪਰਉਪਕਾਰ ਕਮਾਂਵਦਾ ਉਨ ਆਪ ਗਵਾਯਾ॥ (9-20-3)
ਕਾਠ ਨ ਡੋਬੈ ਪਾਲਕੈ ਸੰਗਿ ਲੋਹਿ ਤਰਾਯਾ॥ (9-20-4)
ਵੁਠੇ ਮੀਂਹ ਸੁਕਾਲ ਹੋਇ ਰਸਕਸ ਉਪਜਾਯਾ॥ (9-20-5)
ਜੀਵੰਦਿਆਂ ਮਰ ਸਾਧ ਹੋਇ ਸੁਫਲਿਓ ਜਗ ਆਯਾ ॥20॥ (9-20-6)
ਸਿਰ ਤਲਵਾਯਾ ਜੰੌਮਿਆ ਹੋਇ ਅਚਲ ਨ ਚਲਿਆ॥ (9-21-1)
ਪਾਣੀ ਪਾਲਾ ਧੁਪ ਸਹਿ ਓਹ ਤਪਹੁੰ ਨ ਟਲਿਆ॥ (9-21-2)
ਸਫਲ੍ਯੋ ਬਿਰਖ ਸੁਹਾਵੜਾ ਫਲ ਸੁਫਲ੍ਯੋ ਫਲਿਆ॥ (9-21-3)
ਫਲ ਦੇਇ ਵਟ ਗਵਾਈਐ ਕਰ ਵਤ ਨ ਹਲਿਆ॥ (9-21-4)
ਬੁਰੇ ਕਰਨ ਬੁਰਿਆਈਆਂ ਭਲਿਆਈ ਭਲਿਆ॥ (9-21-5)
ਅਵਗੁਣ ਕੀਤੇ ਗੁਣ ਕਰਨ ਜਗ ਸਾਧ ਵਿਰਲਿਆ॥ (9-21-6)
ਅਉਸਰ ਆਪ ਛਲਾਇੰਦੇ ਤਿਨ ਅਉਸਰ ਛਲਿਆ ॥21॥ (9-21-7)
ਮੁਦਾ ਹੋਇ ਮੁਰੀਦ ਸੋ ਗੁਰ ਗੋਰ ਸਮਾਵੈ॥ (9-22-1)
ਸ਼ਬਦ ਸੁਰਤਿ ਲਿਵਲੀਣ ਹੋਇ ਓਹ ਆਪ ਗਵਾਵੈ॥ (9-22-2)
ਤਨੁ ਧਰਤੀ ਕਰ ਧਰਮਸਾਲ ਮਨ ਦੱਭ ਵਿਛਾਵੈ॥ (9-22-3)
ਲਤਾਂ ਹੇਠ ਲਤਾੜੀਐ ਗੁਰ ਸ਼ਬਦ ਕਮਾਵੈ॥ (9-22-4)
ਭਾਇ ਭਗਤਿ ਨੀਵਾਣ ਹੋਇ ਗੁਰਮਤਿ ਠਹਿਰਾਵੈ॥ (9-22-5)
ਵਰਸੈ ਨਿਝਰ ਧਾਰ ਹੋਇ ਸੰਗਤਿ ਚਲ ਆਵੈ ॥22॥9॥ (9-22-6)

Ad blocker interference detected!


Wikia is a free-to-use site that makes money from advertising. We have a modified experience for viewers using ad blockers

Wikia is not accessible if you’ve made further modifications. Remove the custom ad blocker rule(s) and the page will load as expected.