Fandom

Religion Wiki

Bhai Gurdas vaar 8

34,305pages on
this wiki
Add New Page
Talk0 Share
< Vaar
Bhai Gurdas vaar 8 Gnome-speakernotes      Play Audio Vaar >

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41

For English translationੴ ਸਤਿਗੁਰਪ੍ਰਸਾਦਿ॥ (8-1-1)

ਇਕ ਕਵਾਉ ਪਸਾਉ ਕਰ ਕੁਦਰਤ ਅੰਦਰ ਕੀਆ ਪਸਾਰਾ॥ (8-1-2)
ਪੰਜ ਤੱਤ ਪਰਵਾਨ ਕਰ ਚਹੁੰ ਖਾਣੀਂ ਵਿਚ ਸਭ ਵਰਤਾਰਾ॥ (8-1-3)
ਕੇਵਡ ਧਰਤੀ ਆਖੀਐ ਕੇਵਡ ਤੋਲ ਅਗਾਸ ਅਕਾਰਾ॥ (8-1-4)
ਕੇਵਡ ਪਵਣ ਵਖਾਣੀਐ ਕੇਵਡ ਖਾਣੀ ਤੋਲ ਵਿਥਾਰਾ॥ (8-1-5)
ਕੇਵਡ ਅਗਨੀ ਭਾਰ ਹੈ ਤੁੱਲ ਨ ਤੋਲ ਅਤੋਲ ਭੰਡਾਰਾ॥ (8-1-6)
ਕੇਵਡ ਆਖਾਂ ਸਿਰਜਣਹਾਰਾ ॥1॥ (8-1-7)
ਚੌਰਾਸੀ ਲਖ ਜੋਨ ਵਿਚ ਜਲ ਥਲ ਮਹੀਅਲ ਤ੍ਰਿਭਵਣ ਸਾਰਾ॥ (8-2-1)
ਇਕਸ ਇਕਸ ਜੋਨ ਵਿਚ ਜੀਅ ਜੰਤ ਅਨਗਣਤ ਅਪਾਰਾ॥ (8-2-2)
ਸਾਸ ਗਿਰਾਸ ਸਮ੍ਹਾਲਦਾ ਕਰ ਬ੍ਰਹਮੰਡ ਕਰੋੜ ਸੁਮਾਰਾ॥ (8-2-3)
ਰੋਮ ਰੋਮ ਵਿਚ ਰਖਿਓਨ ਓਅੰਕਾਰ ਅਕਾਰ ਵਿਥਾਰਾ॥ (8-2-4)
ਸਿਰਿ ਸਿਰਿ ਲੇਖ ਅਲੇਖ ਦਾ ਲੇਖ ਅਲੇਖ ਉਪਾਵਣਹਾਰਾ॥ (8-2-5)
ਕੁਦਰਤਿ ਕਵਣੁ ਕਰੈ ਵੀਚਾਰਾ ॥2॥ (8-2-6)
ਕੇਵਡ ਸਤ ਸੰਤੋਖ ਹੈ ਦਯਾ ਧਰਮ ਤੇ ਅਰਥ ਵੀਚਾਰਾ॥ (8-3-1)
ਕੇਵਡ ਕਾਮ ਕਰੋਧ ਹੈ ਕੇਵਡ ਲੋਭ ਮੋਹ ਅਹੰਕਾਰਾ॥ (8-3-2)
ਕੇਵਡ ਦਿਸਟ ਵਖਾਣੀਐ ਕੇਵਡ ਰੂਪ ਰੰਗ ਪਰਕਾਰਾ॥ (8-3-3)
ਕੇਵਡ ਸੁਰਤਿ ਸਾਲਾਹੀਐ ਕੇਵਡ ਸਬਦ ਵਿਥਾਰ ਪਸਾਰਾ॥ (8-3-4)
ਕੇਵਡ ਵਾਸ ਨਿਵਾਸ ਹੈ ਕੇਵਡ ਗੰਧ ਸੁਗੰਧ ਅਚਾਰਾ॥ (8-3-5)
ਕੇਵਡ ਰਸਕਸ ਆਖੀਅਨ ਕੇਵਡ ਸਾਦ ਨਾਦ ਓਅੰਕਾਰਾ॥ (8-3-6)
ਅੰਤ ਬਿਅੰਤ ਨ ਪਾਰਾ ਵਾਰਾ ॥3॥ (8-3-7)
ਕੇਵਡ ਦੁਖ ਸੁਖ ਆਖੀਐ ਕੇਵਡ ਹਰਖ ਸੋਗ ਵਿਸਥਾਰਾ॥ (8-4-1)
ਕੇਵਡ ਸਚ ਵਖਾਣੀਐ ਕੇਵਡ ਕੂੜ ਕਮਾਵਣ ਹਾਰਾ॥ (8-4-2)
ਕੇਵਡ ਰਤੀ ਮਾਹ ਕਰ ਦਿਹ ਰਾਤੀਂ ਵਿਸਮਾਦ ਵੀਚਾਰਾ॥ (8-4-3)
ਆਸਾ ਮਨਸਾ ਕੇਵਡੀ ਕੇਵਡ ਨੀਂਦ ਭੁਖ ਆਹਾਰਾ॥ (8-4-4)
ਕੇਵਡ ਆਖਾਂ ਭਾਉ ਭਉ ਸਾਂਤ ਸਹਿਜ ਉੋਪਕਾਰ ਵਿਕਾਰਾ॥ (8-4-5)
ਤੋਲ ਅਤੋਲ ਨ ਤੋਲਣ ਹਾਰਾ ॥4॥ (8-4-6)
ਕੇਵਡ ਤੋਲ ਸੰਜੋਗ ਦਾ ਕੇਵਡ ਤੋਲ ਵਿਜੋਗ ਵੀਚਾਰਾ॥ (8-5-1)
ਕੇਵਡ ਹੱਸਣ ਆਖੀਐ ਕੇਵਡ ਰੋਵਣ ਦਾ ਬਿਸਥਾਰਾ॥ (8-5-2)
ਕੇਵਡ ਹੈ ਨਿਰਵਿਰਤ ਪਖ ਕੇਵਡ ਹੈ ਪਰਵਿਰਤਿ ਪਸਾਰਾ॥ (8-5-3)
ਕੇਵਡ ਆਖਾਂ ਪੁੰਨ ਪਾਪ ਕੇਵਡ ਆਖਾਂ ਮੋਖ ਦੁਆਰਾ॥ (8-5-4)
ਕੇਵਡ ਕੁਦਰਤਿ ਆਖੀਐ ਇਕਦੂੰ ਕੁਦਰਤਿ ਲਖ ਹਜ਼ਾਰਾ॥ (8-5-5)
ਦਾਨੇ ਕੀਮਤ ਨ ਪਵੈ ਕੇਵਡ ਦਾਤਾ ਦੇਵਨ ਹਾਰਾ॥ (8-5-6)
ਅਕਥ ਕਥਾ ਅਬਗਤ ਨਿਰਧਾਰਾ ॥5॥ (8-5-7)
ਲਖ ਚਉਰਾਸੀਹ ਜੋਨ ਵਿਚ ਮਾਨਸ ਜਨਮ ਦੁਲੰਭ ਉਪਾਯਾ॥ (8-6-1)
ਚਾਰ ਵਰਨ ਚਾਰ ਮਜ਼ਹਬਾ ਹਿੰਦੂ ਮੁਸਲਮਾਨ ਸਦਾਯਾ॥ (8-6-2)
ਕਿਤੜੇ ਪੁਰਖ ਵਖਾਣੀਅਨ ਨਾਰ ਸੁਮਾਰ ਅਗਨਤ ਗਣਾਯਾ॥ (8-6-3)
ਤ੍ਰੈ ਗੁਨ ਮਾਯਾ ਚਲਤੁ ਹੈ ਬ੍ਰਹਮਾ ਬਿਸਨ ਮਹੇਸ ਰਚਾਯਾ॥ (8-6-4)
ਬੇਦ ਕਤੇਬਾਂ ਵਾਚਦੇ ਇਕ ਸਾਹਿਬ ਦੁਇ ਰਾਹ ਚਲਾਯਾ॥ (8-6-5)
ਸ਼ਿਵ ਸ਼ਕਤੀ ਵਿਚ ਖੇਲ ਕਰ ਜੋਗ ਭੋਗ ਬਹੁ ਚਲਿਤ ਬਣਾਯਾ॥ (8-6-6)
ਸਾਧ ਅਸਾਧ ਸੰਗਤ ਫਲ ਪਾਯਾ ॥6॥ (8-6-7)
ਚਾਰ ਵਰਨ ਛਿਅ ਦਰਸ਼ਨਾਂ ਸ਼ਾਸਤਰ ਵੇਦ ਪਾਠ ਸੁਣਾਯਾ॥ (8-7-1)
ਦੇਵੀ ਦੇਵ ਸਰੇਵਣੇ ਦੇਵ ਸਥਲ ਤੀਰਥ ਭਰਮਾਯਾ॥ (8-7-2)
ਗਣ ਗੰਧਰਬ ਅਪਛਰਾਂ ਸੁਰਪਤਿ ਇੰਦ੍ਰ ਇੰਦ੍ਰਾਸਣ ਛਾਯਾ॥ (8-7-3)
ਜਤੀ ਸਤੀ ਸੰਤੋਖੀਆਂ ਸਿਧ ਨਾਥ ਅਵਤਾਰ ਗਣਾਯਾ॥ (8-7-4)
ਜਪ ਤਪ ਸੰਜਮ ਹੋਮ ਜਗ ਵਰਤ ਨੇਮ ਨਈਵੇਦ ਪੁਜਾਯਾ॥ (8-7-5)
ਸਿਖਾ ਸੂਤ੍ਰ ਮਾਲਾ ਤਿਲਕ ਪਿਤਰ ਕਰਮ ਵੇਦ ਕਰਮ ਕਮਾਯਾ॥ (8-7-6)
ਪੁੰਨ ਦਾਨ ਉਪਦੇਸ਼ ਦ੍ਰਿੜਾਯਾ ॥7॥ (8-7-7)
ਪੀਰ ਪੈਕੰਬਰ ਅਉਲੀਏ ਗਉਸ ਕੁਤਬ ਵਲੀੳ ੱਲਹ ਜਾਣੇ॥ (8-8-1)
ਸ਼ੇਖ ਮੁਸ਼ਾਇਕ ਆਖੀਅਨ ਲਖ ਲਖ ਦਰ ਦਰਵੇਸ਼ ਵਖਾਣੇ॥ (8-8-2)
ਸੁੰਹਦੇ ਲਖ ਸ਼ਹੀਦ ਹੋਇ ਲਖ ਅਬਦਾਲ ਮਲੰਗ ਮਉਲਾਣੇ॥ (8-8-3)
ਸ਼ਰੈ ਸ਼ਰੀਅਤ ਆਖੀਐ ਤਰਕ ਤਰੀਕਤ ਰਾਹ ਸਿਞਾਣੇ॥ (8-8-4)
ਮਾਰਫਤੀ ਮਾਰੂਫ਼ ਲਖ ਹਕ ਹਕੀਕਤ ਹੁਕਮ ਸਮਾਣੇ॥ (8-8-5)
ਬਜਰ ਕਵਾਰ ਹਜ਼ਾਰ ਮੁਹਾਣੇ ॥8॥ (8-8-6)
ਕਿਤੜੇ ਬ੍ਰਹਮਣ ਸਾਰਸੁਤ ਵਾਤੀਸਰ ਲਾਗਾਇ ਤਿਲੋਏ॥ (8-9-1)
ਕਿਤੜੇ ਗਉੜ ਕਨਉਜੀਏ ਤੀਰਥ ਵਾਸੀ ਕਰਦੇ ਢੋਏ॥ (8-9-2)
ਕਿਤੜੇ ਲਖ ਸਨਉਢੀਏ ਪਾਂਧੇ ਪੰਡਤ ਵੈਦ ਖਲੋਏ॥ (8-9-3)
ਕੇਤੜਿਆਂ ਲਖ ਜੋਤਸ਼ੀ ਵੇਦ ਵੇਦਵੇ ਲਖ ਪਲੋਏ॥ (8-9-4)
ਕਿਤੜੇ ਲਖ ਕਵੀਸ਼ਰਾਂ ਬ੍ਰਹਮ ਮਾਟ ਬ੍ਰਮਾਉ ਬਖੋਏ॥ (8-9-5)
ਕੇਤੜਿਆਂ ਅਭਿਆਗਤਾਂ ਘਰ ਘਰ ਮੰਗਦੇ ਲੈ ਕਨਸੋਏ॥ (8-9-6)
ਕਿਤੜੇ ਸਉਣ ਸਵਾਣੀ ਹੋਏ ॥9॥ (8-9-7)
ਕਿਤੜੇ ਖਤਰੀ ਬਾਹਰੀ ਕੇਤੜਿਆਂ ਹੀ ਬਾਵੰਜਾਹੀ॥ (8-10-1)
ਪਾਵਾਂਧੇ ਪਾਚਾਧਿਆਂ ਫਲੀਆਂ ਖੋਖਰਾਇਣ ਅਗਵਾਹੀ॥ (8-10-2)
ਕੇਤੜਿਆਂ ਚਉੜੋਤਰੀ ਕੇਤੜਿਆਂ ਸੇਰੀਨ ਵਿਲਾਹੀ॥ (8-10-3)
ਕੇਤੜਿਆਂ ਅਵਤਾਰ ਹੋਏ ਚਕ੍ਰ ਵਰਤਿ ਰਾਜੇ ਦਰਗਾਹੀ॥ (8-10-4)
ਸੂਰਜਵੌਸੀ ਆਖੀਅਨ ਸੋਮ ਵੰਸ ਸੁਰ ਵੀਰ ਸਪਾਹੀ॥ (8-10-5)
ਧਰਮ ਰਾਇ ਧਰਮਾਤਮਾ ਧਰਮ ਵੀਚਾਰਨ ਬੇਪਰਵਾਹੀ॥ (8-10-6)
ਦਾਨ ਖੜਗ ਮੰਤ੍ਰ ਭਗਤਿ ਸਲਾਹੀ ॥10॥ (8-10-7)
ਕੇਵਡ ਵੈਸ਼ ਵਖਾਣੀਅਨ ਰਾਜਪੂਤ ਰੇਵਤ ਵੀਚਾਰੀ॥ (8-11-1)
ਪੂਅਰ ਗਉੜ ਪਵਾਰ ਲੱਖ ਮੱਲਣਹਾਸ ਚਉਹਾਣ ਚਿਤਾਰੀ॥ (8-11-2)
ਕਛਵਾਹੇ ਰਾਠਉੜ ਲਖ ਰਾਣੇ ਰਾਇ ਭੂਮੀਏ ਭਾਰੀ॥ (8-11-3)
ਬਾਘ ਬਘੇਲੇ ਕੇਤੜੇ ਬਲਵੰਡ ਲਖ ਬੁਦੇਲੇ ਕਾਰੀ॥ (8-11-4)
ਕੇਤੜਿਆਂ ਹੀ ਭਰਟੀਏ ਦਰਬਾਰਾਂ ਅੰਦਰ ਦਰਬਾਰੀ॥ (8-11-5)
ਕਿਤੜੇ ਗੁਣੀ ਭਦਉੜੀਏ ਦੇਸ ਦੇਸ ਵਡੇ ਇਤਬਾਰੀ॥ (8-11-6)
ਹਉਮੈਂ ਮੁਏ ਨਾ ਹਉਮੈ ਮਾਰੀ ॥11॥ (8-11-7)
ਕਿਤੜੇ ਸੂਦ ਸਦਾਇੰਦੇ ਕਿਤੜੇ ਕਾਇਥ ਲਿਕਣ ਹਾਰੇ॥ (8-12-1)
ਕੇਤੜਿਆਂ ਹੀ ਬਾਣੀਏ ਕਿਤੜੇ ਭਾਬੜਿਆਂ ਸੁਨਿਆਰੇ॥ (8-12-2)
ਕੇਤੜਿਆਂ ਲਖ ਜਟ ਹੋਇ ਕੇਤੜਿਆਂ ਛੀਂਬੇ ਸੈਸਾਰੇ॥ (8-12-3)
ਕੇਤੜਿਆਂ ਠਾਠੇਰਿਆਂ ਕੇਤੜਿਆਂ ਲੋਹਾਰ ਵਿਚਾਰੇ॥ (8-12-4)
ਕਿਤੜੇ ਤੇਲੀ ਆਖੀਅਨ ਕਿਤੜੇ ਹਲਵਾਈ ਬਾਜ਼ਾਰੇ॥ (8-12-5)
ਕੇਤਵਿਆਂ ਲਖ ਪੰਖੀਏ ਕਿਤੜੇ ਨਾਈ ਤੇ ਵਨਜਾਰੇ॥ (8-12-6)
ਚਹੁ ਵਰਨਾਂ ਦੇ ਗੋਤ ਅਪਾਰੇ ॥12॥ (8-12-7)
ਕਿਤੜੇ ਗਿਰਹੀ ਆਖੀਅਨ ਕੇਤੜਿਆਂ ਲੱਖ ਫਿਰਨ ਉਦਾਸੀ॥ (8-13-1)
ਕੇਤੜਿਆਂ ਜੋਗੀਸਰਾਂ ਕੇਤੜਿਆਂ ਹੋਏ ਸੰਨ੍ਯਾਸੀ॥ (8-13-2)
ਸੰਨ੍ਯਾਸੀ ਦਸ ਨਾਮ ਧਰ ਜੋਗੀ ਬਾਰਹ ਪੰਥ ਨਿਵਾਸੀ॥ (8-13-3)
ਕੇਤੜਿਆਂ ਲੱਖ ਪਰਮ ਹੰਸ ਕਿਤੜੇ ਬਾਨ ਪ੍ਰਸਤ ਬਨਵਾਸੀ॥ (8-13-4)
ਕੇਤੜਿਆਂ ਹੀ ਦੰਡ ਧਾਰ ਕਿਤੜੇ ਜੈਨੀ ਜੀਅ ਦੈਆਸੀ॥ (8-13-5)
ਛਿਅਘਰ ਛਿਅਗੁਰ ਆਖੀਅਨ ਛਿਅਉਪਦੇਸ ਭੇਸ ਅਭ੍ਯਾਸੀ॥ (8-13-6)
ਛਿਅ ਰੁਤ ਬਾਰਹ ਮਾਹ ਕਰ ਸੂਰਜ ਇਕੋ ਬਾਰਹ ਰਾਸੀ॥ (8-13-7)
ਗੁਰਾਂ ਗੁਰੂ ਸਤਿਗੁਰ ਅਬਿਨਾਸੀ ॥13॥ (8-13-8)
ਕਿਤੜੇ ਸਾਧ ਵਖਾਣੀਅਨ ਸਾਧ ਸੰਗਤ ਵਿਚ ਪਰਉਪਕਾਰੀ॥ (8-14-1)
ਕੇਤੜਿਆਂ ਲਖ ਸੰਤਜਨ ਕੇਤੜਿਆਂ ਨਿਜ ਭਗਤਿ ਭੰਡਾਰੀ॥ (8-14-2)
ਕੇਤੜਿਆਂ ਜੀਵਨ ਮੁਕਤ ਬ੍ਰਹਮ ਗਿਅਨੀ ਬ੍ਰਹਮ ਵੀਚਾਰੀ॥ (8-14-3)
ਕੇਤੜਿਆਂ ਸਮਦਰਸੀਆਂ ਕੇਤੜਿਆਂ ਨਿਰਮਲ ਨਿਰੰਕਾਰੀ॥ (8-14-4)
ਕਿਤੜੇ ਲਖ ਬਬੇਕੀਆਂ ਕਿਤੜੇ ਦੇ ਬਿਦੇ ਅਕਾਰੀ॥ (8-14-5)
ਭਾਈ ਭਗਤ ਭੈ ਵਰਤਣਾ ਸਹਸ ਸਮਾਧ ਬੈਰਾਗ ਸਵਾਰੀ॥ (8-14-6)
ਗੁਰਮੁਖ ਸੁਖ ਫਲ ਗਰਬ ਨਿਵਾਰੀ ॥14॥ (8-14-7)
ਕਿਤੜੇ ਲਖ ਅਸਾਧ ਜਗ ਕਿਤੜੇ ਚੋਰ ਜਾਰ ਜੂਆਰੀ॥ (8-15-1)
ਵਟਵਾੜੇ ਠਗ ਕੇਤੜੇ ਕੇਤੜੀਆਂ ਨਿੰਦਕ ਅਵਿਚਾਰੀ॥ (8-15-2)
ਕੇਤੜਿਆਂ ਆਕਿਰਤਘਣ ਕਿਤੜੇ ਬੇਮੁਖ ਤੇ ਅਨਚਾਰੀ॥ (8-15-3)
ਸ੍ਵਾਮ ਧ੍ਰੋਹੀ ਵਿਸਵਾਸ ਘਾਤ ਲੂਣ ਹਰਾਮੀ ਮੂਰਖ ਭਾਰੀ॥ (8-15-4)
ਬਿਖਲੀਪਤ ਵੇਸੁਵਾ ਰਵਤ ਮਧ ਮਤਵਾਕੇ ਵਡੇ ਵਿਕਾਰੀ॥ (8-15-5)
ਵਿਸ੍ਵ ਵਿਰੋਧੀ ਕੇਤੜੇ ਕੇਤੜੀਆਂ ਕੂੜੇ ਕੁੜਿਆਰੀ॥ (8-15-6)
ਗੁਰ ਪੂਰੇ ਬਿਨ ਅੰਤ ਖੁਆਰੀ ॥15॥ (8-15-7)
ਕਿਤੜੇ ਸੁੰਨੀ ਆਖੀਅਨ ਕਿਤੜੇ ਈਸਾਈ ਮੂਸਾਈ॥ (8-16-1)
ਕੇਤੜੀਆਂ ਹੀ ਰਾਵਜ਼ੀ ਕਿਤੜੇ ਮੁਲਹਦ ਗਣਤ ਨ ਆਈ॥ (8-16-2)
ਲੱਖ ਫਿਰੰਗੀ ਇਰਮਨੀ ਰੂਮੀ ਜੰਗੀ ਦੁਸ਼ਮਨ ਦਾਈ॥ (8-16-3)
ਕਿਤੜੇ ਸਯਦ ਆਖੀਅਨ ਕਿਤੜੇ ਤੁਰਕਮਾਨ ਦੁਨਿਆਈ॥ (8-16-4)
ਕਿਤੜੇ ਮੁਗਲ ਪਠਾਨ ਹਨ ਹਬਸ਼ੀ ਤੇ ਕਿਲਮਾਗ ਅਵਾਈ॥ (8-16-5)
ਕੇਤੜਿਆਂ ਈਮਾਨ ਵਿਚ ਕਿਤੜੇ ਬੇਈਮਾਨ ਬਲਾਈ॥ (8-16-6)
ਨੇਕੀ ਬਦੀ ਨ ਲੁਕੇ ਲੁਕਾਈ ॥16॥ (8-16-7)
ਕਿਤੜੇ ਦਾਤੇ ਮੰਗਤੇ ਕਿਤੜੇ ਵੇਦ ਕੇਤੜੇ ਰੋਗੀ॥ (8-17-1)
ਕਿਤੜੇ ਸਹਜ ਸੰਜੋਗ ਵਿਚ ਕਿਤੜੇ ਵਿਛੜੇ ਹੋਇ ਵਿਜੋਗੀ॥ (8-17-2)
ਕੇਤੜੀਆਂ ਭੁਖੇ ਮਰਨ ਕੇਤੜੀਆਂ ਰਾਜੇ ਰਸ ਭੋਗੀ॥ (8-17-3)
ਕੇਤੜੀਆਂ ਕੇ ਸੋਹਿਲੇ ਕੇਤੜੀਆਂ ਦੁਖ ਰੋਵਨ ਸੋਗੀ॥ (8-17-4)
ਦੁਨੀਆ ਆਵਣ ਜਾਵਣੀ ਕਿਤੜੀ ਕੋਈ ਕਿਤੜੀ ਹੋਗੀ॥ (8-17-5)
ਕੇਤੜੀਆਂ ਹੀ ਸਚਿਆਰ ਕੇਤੜੀਆਂ ਦਗਾਬਾਜ਼ ਦਰੋਗੀ॥ (8-17-6)
ਗੁਰਮੁਖ ਕੋ ਜੋਗੀਸ਼ਰ ਹੋਗੀ ॥17॥ (8-17-7)
ਕਿਤੜੇ ਅੰਨੇ ਆਖੀਅਣ ਕੇਤੜੀਆਂ ਹੀ ਦਿਸਣ ਕਾਣੇ॥ (8-18-1)
ਕੇਤੜੀਆਂ ਜੁਗੇ ਫਿਰਣ ਕਿਤੜੇ ਰਤੀਆਂ ਨੇ ਉਤਕਾਣੇ॥ (8-18-2)
ਕਿਤੜੇ ਨਕਟੇ ਗੁਣਗੁਣੇ ਕਿਤੜੇ ਬੋਲੇ ਬਚੇ ਲਾਣੇ॥ (8-18-3)
ਕੇਤੜਿਆਂ ਗਿਲੜ ਗਲੀਂ ਅੰਗ ਰਸਉਲੀ ਵੈਣ ਵਿਹਾਣੇ॥ (8-18-4)
ਟੂੰਡੇ ਬਾਂਡੇ ਕੇਤੜੇ ਗੰਜੇ ਲੁੰਜੇ ਕੋੜੀ ਜਾਣੇ॥ (8-18-5)
ਕਿਤੜੇ ਲੂਲੇ ਪਿੰਗੁਲੇ ਕਿਤੜੇ ਕੁਬੇ ਹੋਇ ਕੁੜਾਣੇ॥ (8-18-6)
ਕਿਤੜੇ ਖੁਸਰੇ ਹੀਜੜੇ ਕੇਤੜਿਆਂ ਗੁੰਗੇ ਤੁਤਲਾਣੇ॥ (8-18-7)
ਗੁਰ ਪੂਰੇ ਆਵਣ ਜਾਣੇ ॥18॥ (8-18-8)
ਕੇਤੜਿਆਂ ਪਾਤਸ਼ਾਹ ਜਗ ਕਿਤੜੇ ਮਸਲਤ ਕਰਨ ਵਜ਼ੀਰਾਂ॥ (8-19-1)
ਕੇਤੜਿਆਂ ਉਮਰਾਉ ਲਖ ਮਨਸਬਦਾਰ ਹਝਾਰ ਵਡੀਰਾਂ॥ (8-19-2)
ਹਿਕਮਦ ਵਿਚ ਹਕੀਮ ਲਖ ਕਿਤੜੇ ਤਰਕਸ਼ ਬੰਦ ਅਮੀਰਾਂ॥ (8-19-3)
ਕਿਤੜੇ ਚਾਕਰ ਚਾਕਰੀ ਭੋਈ ਮੇਠ ਮਹਾਵਤ ਮੀਰਾਂ॥ (8-19-4)
ਲਖ ਫਰਾਸ਼ ਲਖ ਸਾਰਵਾਨ ਮੀਰਾਂ ਖੋਰ ਸਈਸ ਵਹੀਰਾਂ॥ (8-19-5)
ਕਿਤੜੇ ਲਖ ਜਲੋਬਦਾਰ ਗਾਡੀਵਾਣ ਚਲਾਈ ਗਡੀਰਾਂ॥ (8-19-6)
ਛੜੀਦਾਰ ਦਰਵਾਨ ਖਲੀਰਾਂ ॥19॥ (8-19-7)
ਕਿਤੜੇ ਲਖ ਨਗਾਰਚੀ ਕੇਤੜਿਆਂ ਢੋਲੀ ਸਹਨਾਈ॥ (8-20-1)
ਕੇਤੜਿਆਂ ਹੀ ਤਾਇਫੇ ਢਾਢੀ ਬੱਚੇ ਕਲਾਵਤ ਗਾਈ॥ (8-20-2)
ਕੇਤੜਿਆਂ ਬਹੁਰੂਪੀਏ ਬਾਜ਼ੀਗਰ ਲਖ ਭੰਡ ਅਤਾਈ॥ (8-20-3)
ਕਿਤੜੇ ਲਖ ਮਸ਼ਾਲਚੀ ਸ਼ਮਾਂ ਚਰਾਗ ਕਰਨ ਰੁਸ਼ਨਾਈ॥ (8-20-4)
ਕੇਤੜਿਆਂ ਹੀ ਕੋਰਚੀ ਆਲਮਤੋਗ ਸਿਲਹ ਸੁਖਦਾਈ॥ (8-20-5)
ਕੇਤੜਿਆਂ ਹੀ ਆਬਦਾਰ ਕਿਤੜੇ ਬਾਵਰਚੀ ਨਾਨਵਾਈ॥ (8-20-6)
ਤੰਬੋਲੀ ਤੋਸਕਰਚੀ ਸੁਹਾਈ ॥20॥ (8-20-7)
ਕੇਤੜਿਆਂ ਖੁਸ਼ਬੋਇਦਾਰ ਕੇਤੜਿਆਂ ਰੰਗਰੇਜ਼ ਤੰਬੋਲੀ॥ (8-21-1)
ਕਿਤੜੇ ਮੇਵੇਦਾਰ ਹਨ ਹੁਡਕ ਹੁਡਕੀਏ ਲੋਲਣ ਲੋਲੀ॥ (8-21-2)
ਖਿਜ਼ਮਤਗਾਰ ਖਵਾਸ ਲਖ ਗੋਲੰਗਦਾਜ਼ ਤੋਪਚੀ ਤੋਲੀ॥ (8-21-3)
ਕੇਤੜਿਆਂ ਤਹਿਸੀਲਦਾਰ ਮੁਨਸਫਦਾਰ ਦਾਰੋਗੇ ਓਲੀ॥ (8-21-4)
ਕੇਤੜਿਆਂ ਕਿਰਸਾਣ ਹੋਇ ਕਰ ਕਿਰਸਾਣੀ ਅਤੁੱਲ ਅਤੋਲੀ॥ (8-21-5)
ਕੇਤੜਿਆਂ ਦੀਵਾਨ ਹੋਇ ਕਰਨ ਕਰੋੜੀ ਮੁਲਕ ਢੰਢੋਲੀ॥ (8-21-6)
ਰਤਨ ਪਦਾਰਥ ਅਮੋਲ ਅਮੋਲੀ ॥21॥ (8-21-7)
ਕੇਤੜਿਆਂ ਹੀ ਜਉਹਰੀ ਲਖ ਸਰਾਫ਼ ਬਜਾਜ਼ ਵਪਾਰੀ॥ (8-22-1)
ਸਉਦਾਗਰ ਸਉਦਾਗਰੀ ਗਾਂਧੀ ਕਾਸੇਰੇ ਪਾਸਾਰੀ॥ (8-22-2)
ਕੇਤੜਿਆਂ ਪਰਚੂਨੀਐ ਕੇਤੜਿਆਂ ਦਲਾਲ ਬਜ਼ਾਰ॥ਿ (8-22-3)
ਕੇਤੜਿਆਂ ਸਿਕਲੀਗਰਾਂ ਕਿਤੜੇ ਲਖ ਕਮਗਰ ਕਾਰੀ॥ (8-22-4)
ਕੇਤੜਿਆਂ ਕੁਮਿਆਰ ਲਖ ਕਾਗਦ ਕੁਟ ਘਣੇ ਲੂਣਾਰੀ॥ (8-22-5)
ਕਿਤੜੇ ਦਰਜ਼ੀ ਧੋਬੀਆਂ ਕਿਤੜੇ ਜ਼ਰ ਲੋਹੇ ਸਰਹਾਰੀ॥ (8-22-6)
ਕਿਤੜੇ ਭੜਭੂਜੇ ਭਠਿਆਰੀ ॥22॥ (8-22-7)
ਕੇਤੜਿਆਂ ਕਾਰੂੰਜੜੇ ਕੇਤੜਿਆਂ ਦਬਗਰ ਕਾਸਾਈ॥ (8-23-1)
ਕੇਤੜਿਆਂ ਮੁਨਿਆਰ ਲਖੱ ਕੇਤੜਿਆਂ ਚਮਿਆਰ ਅਰਾਂੲ॥ਿ (8-23-2)
ਭੰਗਹੇਰੇ ਹੋਇ ਕੇਤੜੇ ਬਗਲੀਗਰਾਂ ਕਲਾਲ ਹਵਾਈ॥ (8-23-3)
ਕਿਤੜੇ ਭੰਗੀ ਪੋਸਤੀ ਅਮਲੀ ਸੋਫੀ ਘਣੀ ਲੁਕਾਈ॥ (8-23-4)
ਕੇਤੜਿਆਂ ਘੁਮਿਆਰ ਲਖ ਗੁਜਰ ਲਖ ਅਹੀਰ ਗਣਾਈ॥ (8-23-5)
ਕਿਤੜੇ ਹੀ ਲਖ ਚੂਹੜੇ ਜਾਤਿ ਅਜਾਤਿ ਸਨਾਤ ਅਲਾਈ॥ (8-23-6)
ਨਾਂਵ ਥਾਂਵ ਲਖ ਕੀਮ ਨ ਪਾਈ ॥23॥ (8-23-7)
ਉੱਤਮ ਮਧੱਮ ਨੀਚ ਲਖ ਗੁਰਮੁਖ ਨੀਚਹੁ ਨੀਚ ਸਦਾਏ॥ (8-24-1)
ਪੈਰੀ ਪੈ ਪਾਖਾਕ ਹੋਇ ਗੁਰਮੁਖ ਗੁਰ ਸਿਖ ਆਪ ਗਵਾਏ॥ (8-24-2)
ਸਾਧ ਸੰਗਤ ਭਉ ਭਾਉ ਕਰ ਸੇਵਕ ਸੇਵ ਕਾਰ ਕਮਾਏ॥ (8-24-3)
ਮਿਠਾ ਬੋਲਨ ਨਿਵ ਚਲਣ ਹਥਹੁੰ ਦੇਕੈ ਭਲਾ ਮਨਾਏ॥ (8-24-4)
ਸ਼ਬਦ ਸੁਰਤ ਲਿਵਲੀਣ ਹੋ ਦਰਗਹ ਮਾਣ ਨਿਮਾਣਾ ਪਾਏ॥ (8-24-5)
ਚਲਣ ਜਾਣ ਅਜਾਣ ਹੋਇ ਆਸਾ ਵਿਚ ਨਿਰਾਸ ਵਲਾਏ॥ (8-24-6)
ਗੁਰਮੁਖ ਸੁਖ ਫਲ ਅਲਖ ਲਖਾਏ ॥24॥8॥ (8-24-7)

Ad blocker interference detected!


Wikia is a free-to-use site that makes money from advertising. We have a modified experience for viewers using ad blockers

Wikia is not accessible if you’ve made further modifications. Remove the custom ad blocker rule(s) and the page will load as expected.

Also on Fandom

Random Wiki