FANDOM


< Vaar
Bhai Gurdas vaar 6 Gnome-speakernotes      Play Audio Vaar >

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41

For English translation
ੴ ਸਤਿਗੁਰਪ੍ਰਸਾਦਿ॥ (6-1-1)
ਪੂਰਾ ਸਤਿਗੁਰ ਜਾਣੀਐ ਪੂਰੈ ਪੂਰਾ ਥਾਟ ਬਣਾਯਾ॥ (6-1-2)
ਪੂਰੇ ਪੂਰਾ ਸਾਧ ਸੰਗ ਪੂਰੇ ਪੂਰਾ ਮੰਤ ਦ੍ਰਿੜਾਯਾ॥ (6-1-3)
ਪੂਰੇ ਪੂਰਾ ਪਿਰਮਰਸ ਪੂਰੇ ਗੁਰਮੁਖ ਪੰਥ ਚਲਾਯਾ॥ (6-1-4)
ਪੂਰੇ ਪੂਰਾ ਦਰਸਨੋ ਪੂਰੇ ਪੂਰਾ ਸ਼ਬਦ ਸੁਣਾਯਾ॥ (6-1-5)
ਪੂਰੇ ਪੂਰਾ ਬੈਹਣ ਕਰ ਪੂਰੇ ਪੂਰਾ ਤਕਥ ਰਚਾਯਾ॥ (6-1-6)
ਸਾਧਸੰਗਤਿ ਸਚਖੰਡ ਹੈ ਭਗਤ ਵਛਲ ਹੁਇ ਵਸਿ ਗਤਿ ਪਾਯਾ॥ (6-1-7)
ਸਤਿਰੂਪ ਸਚ ਨਾਉ ਗੁਰ ਗਿਆਨ ਧਿਆਨ ਸਿਖਾਂ ਸਮਝਾਯਾ॥ (6-1-8)
ਗੁਰ ਚੇਲੇ ਪਰਚਾ ਪਰਚਾਯਾ ॥1॥ (6-1-9)
ਕਰਣ ਕਾਰਣ ਸਮਰਥ ਹੈ ਸਾਧ ਸੰਗਤ ਦਾ ਕਰੈ ਕਰਾਯਾ॥ (6-2-1)
ਭਰੇ ਭੰਡਾਰ ਦਾਤਾਰ ਹੈ ਸਾਧ ਸੰਗਤ ਦਾ ਦੇਇ ਦਵਾਯਾ॥ (6-2-2)
ਪਾਰਬ੍ਰਹਮ ਗੁਰ ਰੂਪ ਹੋਇ ਸਾਧ ਸੰਗਤ ਗੁਰ ਸ਼ਬਦ ਸਮਾਯਾ॥ (6-2-3)
ਜਗ ਭੋਗ ਜੋਗ ਧਿਆਨ ਕਰ ਪੂਜਾ ਪਰੋ ਨ ਦਰਸ਼ਨ ਪਾਯਾ॥ (6-2-4)
ਸਾਧ ਸੰਗਤ ਪਿਓ ਪੁਤ ਹੋਇ ਦਿਤਾ ਖਾਇ ਪਹਿਨ ਪੈਨ੍ਹਾਯਾ॥ (6-2-5)
ਘਰ ਬਾਰੀ ਹੋਇ ਵਰਤਿਆ ਘਰ ਬਾਰੀ ਸਿਖ ਪੈਰੀਂ ਪਾਯਾ॥ (6-2-6)
ਮਾਯਾ ਵਿਚ ਉਦਾਸ ਰਖਾਇਆ ॥2॥ (6-2-7)
ਅੰਮ੍ਰਿਤ ਵੇਲੇ ਉਠ ਕੇ ਜਾਇ ਅੰਦਰ ਦਰਯਾਇ ਨ੍ਹਵੰਦੇ॥ (6-3-1)
ਸਹਜ ਸਮਾਧ ਅਗਾਧ ਵਿਚ ਇਕ ਮਨ ਹੋ ਗੁਰ ਜਾਪ ਜਪੰਦੇ॥ (6-3-2)
ਮਥੇ ਟਿਕੇ ਲਾਲ ਲਾਇ ਸਾਧ ਸੰਗਤ ਚਲ ਜਾਇ ਬਹੰਦੇ॥ (6-3-3)
ਸ਼ਬਦ ਸੁਰਤਿ ਲਿਵਲੀਨ ਹੋਇ ਸਤਿਗੁਰ ਬਾਣੀ ਗਾਵ ਸੁਨੰਦੇ॥ (6-3-4)
ਭਾਇ ਭਗਤ ਭੈ ਵਰਤਮਾਨ ਗੁਰ ਸੇਵਾ ਗੁਰ ਪੁਰਬ ਕਰੰਦੇ॥ (6-3-5)
ਸੰਝੈ ਸੋਦਰ ਗਾਵਣਾ ਮਨ ਮੇਲੀ ਕਰ ਮੇਲ ਮਿਲੰਦੇ॥ (6-3-6)
ਰਾਤੀ ਕੀਰਤਨ ਸੋਹਿਲਾ ਕਰ ਆਰਤੀ ਪਰਸਾਦ ਵੰਡੰਦੇ॥ (6-3-7)
ਗੁਰਮੁਖ ਸੁਖਫਲ ਪਿਰਮ ਚਖੰਦੇ ॥3॥ (6-3-8)
ਇਕ ਕਵਾਉ ਪਸਾਉ ਕਰ ਓਅੰਕਾਰ ਅਕਾਰ ਪਸਾਰਾ॥ (6-4-1)
ਪਉਣ ਪਾਣੀ ਬੈਸੰਤਰੋ ਧਰਤ ਅਗਾਸ ਕਰੇ ਨਿਰਧਾਰਾ॥ (6-4-2)
ਰੋਮ ਰੋਮ ਵਿਚ ਰਖਿਉਨ ਕਰ ਵਰਭੰਡ ਕਰੋੜ ਅਕਾਰਾ॥ (6-4-3)
ਪਾਰਬ੍ਰਹਮ ਪੂਰਨ ਬ੍ਰਹਮ ਅਗਮ ਅਗੋਚਰ ਅਲਖ ਅਪਾਰਾ॥ (6-4-4)
ਪ੍ਰੇਮ ਪਿਆਲੇ ਵਸ ਹੋਇ ਭਗਤ ਵਛਲ ਹੋਇ ਸਿਰਜਨਹਾਰਾ॥ (6-4-5)
ਬੀਉ ਬੀਜ ਅਤਿ ਸੂਖਮੋ ਤਿਦੂ ਹੋਇ ਵਡ ਬਿਰਖ ਬਿਥਾਰਾ॥ (6-4-6)
ਫਲ ਵਿਚ ਬੀਉ ਸਮਾਇਕੈ ਇਕ ਦੂੰ ਬੀਓਂ ਲਖ ਹਜਾਰਾ॥ (6-4-7)
ਗੁਰਮੁਖ ਸੁਖਫਲ ਪ੍ਰੇਮ ਰਸ ਗੁਰਸਿਖਾਂ ਸਤਿਗੁਰੂ ਪਿਆਰਾ॥ (6-4-8)
ਸਾਧ ਸੰਗਤਿ ਸਚਖੰਡ ਵਿਚ ਸਤਿਗੁਰ ਪੁਰਖ ਵਸੈ ਨਿਰੰਕਾਰਾ॥ (6-4-9)
ਭਾਇ ਭਗਤਿ ਗੁਰਮੁਖ ਨਿਸਤਾਰਾ ॥4॥ (6-4-10)
ਪਉਣ ਗੁਰੂ ਗੁਰ ਸਬਦ ਹੈ ਵਾਹਿਗੁਰੂ ਗੁਰ ਸਬਦ ਸੁਣਾਯਾ॥ (6-5-1)
ਪਾਣੀ ਪਿਤਾ ਪਵਿਤ੍ਰ ਕਰ ਗੁਰਮੁਖ ਪੰਥ ਨਿਵਾਣ ਚਲਾਯਾ॥ (6-5-2)
ਧਰਤੀ ਮਾਤ ਮਹੱਤ ਕਰ ਓਤ ਪੋਤ ਸੰਜੋਗ ਬਨਾਯਾ॥ (6-5-3)
ਦਾਈ ਦਾਇਆ ਰਾਤ ਦਿਹੁ ਬਾਲ ਸੁਭਾਇ ਜਗਤ ਖਿਲਾਯਾ॥ (6-5-4)
ਗੁਰਮੁਖ ਜਨਮ ਸਕਾਰਥਾ ਸਾਧ ਸੰਗਤਿ ਵਸ ਆਪ ਗਵਾਯਾ॥ (6-5-5)
ਜੰਮਣ ਮਰਨੋਂ ਬਾਹਿਰੇ ਜੀਵਨ ਮੁਕਤਿ ਜੁਗਤਿ ਵਰਤਾਯਾ॥ (6-5-6)
ਗੁਰਮਤ ਮਾਤਾ ਮੱਤ ਹੈ ਪਿਤਾ ਸੰਤੋਖ ਮੋਖ ਪਦ ਪਾਯਾ॥ (6-5-7)
ਧੀਰਜ ਧਰਮ ਭਰਾਵ ਦੁਇ ਜਪਤਪ ਜਤਸਤ ਪੁਤ ਜਣਾਯਾ॥ (6-5-8)
ਗੁਰ ਚੇਲਾ ਚੇਲਾ ਗੁਰੂ ਪੁਰਖਹੁ ਪੁਰਖ ਚਲਤ ਵਰਤਾਯਾ॥ (6-5-9)
ਗੁਰਮੁਖ ਸੁਖਫਲ ਅਲਖ ਲਖਾਯਾ ॥5॥ (6-5-10)
ਪਰ ਘਰ ਜਾਇ ਪਰਾਹੁਣਾ ਆਸਾ ਵਿਚ ਨਿਰਾਸ ਵਲਾਏ॥ (6-6-1)
ਪਾਣੀ ਅੰਦਰ ਕਵਲ ਜਿਉ ਸੂਰਜ ਧਿਆਨ ਅਲਿਪਤ ਤਰਾਏ॥ (6-6-2)
ਸ਼ਬਦ ਸੁਰਤ ਸਤਸੰਗ ਮਿਲ ਗੁਰ ਚੇਲੇ ਦੀ ਸੰਧ ਮਿਲਾਏ॥ (6-6-3)
ਚਾਰ ਵਰਨ ਗੁਰਸਿਖ ਹੋਇ ਸਾਧ ਸੰਗਤ ਸਚ ਖੰਡ ਵਸਾਏ॥ (6-6-4)
ਆਪ ਗਵਾਏ ਤੰਬੋਲ ਰਸ ਖਾਇ ਚਬਾਇ ਸੁ ਰੰਗ ਚੜਾਏ॥ (6-6-5)
ਛਿਅ ਦਰਸ਼ਨ ਤਰਸਨ ਖੜੇ ਬਾਰਹ ਪੰਥ ਗਰੰਥ ਸੁਨਾਏ॥ (6-6-6)
ਛਿਅ ਰੁਤ ਬਾਰਹ ਮਾਸ ਕਰ ਇਕ ਇਕ ਸੂਰਜ ਚੰਦ ਦਿਖਾਏ॥ (6-6-7)
ਬਾਰਹ ਸੋਲਹ ਮੇਲਕੇ ਸਸੀਅਰ ਅੰਦਰ ਸੂਰ ਸਮਾਏ॥ (6-6-8)
ਸ਼ਿਵ ਸ਼ਕਤੀ ਨੂੰ ਲੰਘ ਕੈ ਗੁਰਮੁਖ ਇਕ ਮਨ ਇਕ ਧਿਆਏ॥ (6-6-9)
ਪੈਰੀਂ ਪੈ ਜਗ ਪੈਰੀਂ ਪਾਏ ॥6॥ (6-6-10)
ਗੁਰਉਪਦੇਸ਼ ਅਵੇਸ਼ ਕਰ ਪੈਰੀਂ ਪੈ ਰਹਿਰਾਸ ਕਰੰਦੇ॥ (6-7-1)
ਚਰਨ ਸਰਨ ਮਸਤਕ ਧਰਨ ਛਰਨ ਰੇਣ ਮੁਖ ਤਿਲਕ ਸੁਹੰਦੇ॥ (6-7-2)
ਭਰਮ ਕਰਮ ਦਾ ਲੇਖ ਮੇਟ ਲੇਪ ਅਲੇਖ ਵਸੇਖ ਬਣੰਦੇ॥ (6-7-3)
ਜਗ ਮਗ ਜੋਤ ਉਦੋਤ ਕਰ ਸੂਰਜ ਚੰਦ ਨ ਅਲਖ ਪੁਜੰਦੇ॥ (6-7-4)
ਹਉਮੈਂ ਗਰਬ ਨਿਵਾਰਕੈ ਸਾਧ ਸੰਗਤ ਸਚ ਮੇਲ ਮਿਲੰਦੇ॥ (6-7-5)
ਸਾਧ ਸੰਗਤ ਪੂਰਨ ਬ੍ਰਹਮ ਚਰਨ ਕਵਲ ਪੂਜਾ ਪਰਚੰਦੇ॥ (6-7-6)
ਸੁਖ ਸੰਗਤ ਕਰ ਭਵਰ ਵਸੰਦੇ ॥7॥ (6-7-7)
ਗੁਰਦਰਸ਼ਨ ਪਰਸ਼ਨ ਸਫਲ ਛੇ ਦਰਸ਼ਨ ਇਕ ਦਰਸ਼ਨ ਜਾਣੈ॥ (6-8-1)
ਦਿਬ ਦ੍ਰਿਸ਼ਟ ਪਰਗਾਸ ਕਰ ਲੋਕ ਵੇਦ ਗੁਰ ਗਿਆਨ ਪਛਾਣੈ॥ (6-8-2)
ਏਕਾ ਨਾਰੀ ਜਤੀ ਹੋਇ ਪਰ ਨਾਰੀ ਧੀ ਭੈਣ ਵਖਾਣੈ॥ (6-8-3)
ਪਰ ਧਨ ਸੂਅਰ ਗਾਇ ਜਿਉ ਮਕਰੂਹ ਹਿੰਦੂ ਮੁਸਲਮਾਣੈ॥ (6-8-4)
ਘਰਬਾਰੀ ਗੁਰ ਸਿਖ ਹੋਇ ਸਿਖਾ ਸੂਤ੍ਰ ਮਲ ਮੂਤ੍ਰ ਵਿਡਾਣੈ॥ (6-8-5)
ਪਾਰਬ੍ਰਹਮ ਪੂਰਨ ਬ੍ਰਹਮ ਗ੍ਯਾਨ ਧ੍ਯਾਨ ਗੁਰਸਿਖ ਸਿਞਾਣੈ॥ (6-8-6)
ਸਾਧ ਸੰਗਤ ਮਿਲ ਪਤ ਪਰਵਾਣੈ ॥8॥ (6-8-7)
ਗਾਈਂ ਬੲਹਲੇ ਰੰਗ ਜਿਉਂ ਦੁਧ ਦੇਣ ਹੈ ਇਕ ਰੰਗੀ॥ (6-9-1)
ਬਾਹਲੇ ਬਿਰਖ ਬਣਾਸਪਤ ਅੰਦਰ ਅਗਨੀ ਹੈ ਬਹੁ ਰੰਗੀ॥ (6-9-2)
ਰਤਨਾ ਵੇਖੇ ਸਭ ਕੋ ਰਤਨ ਪਾਰਖੂ ਵਿਰਲਾ ਸੰਗੀ॥ (6-9-3)
ਹੀਰੇ ਹੀਰਾ ਬੇਧਿਆ ਰਤਨ ਮਾਲ ਸਤ ਸੰਗਤ ਚੰਗੀ॥ (6-9-4)
ਅੰਮ੍ਰਿਤ ਨਦਰ ਨਿਹਾਲਿਓ ਹੋਇ ਨਿਹਾਲ ਨ ਹੋਰਸ ਮੰਗੀ॥ (6-9-5)
ਦਿਬਦੇਹ ਦਿਬ ਦ੍ਰਿਸ਼ਟ ਹੋਇ ਪੂਰਨ ਬ੍ਰਹਮ ਜੋਾ ਅੰਗ ਅੰਗੀ॥ (6-9-6)
ਸਾਧ ਸੰਗਤ ਸਤਿਗੁਰ ਸਹ ਲੰਗੀ ॥9॥ (6-9-7)
ਸ਼ਬਦ ਸੁਰਤ ਲਿਵ ਸਾਧ ਸੰਗ ਪੰਚ ਸਬਦ ਇਕ ਸਬਦ ਮਿਲਾਏ॥ (6-10-1)
ਰਾਗਨਾਦ ਸੰਬਾਦ ਰਖ ਭਾਖਿਆ ਭਾਉ ਸੁਭਾਉ ਅਲਾਏ॥ (6-10-2)
ਗੁਰਮੁਖ ਬ੍ਰਹਮ ਧਿਆਨ ਧੁਨ ਜਾਣੈ ਜੰਤ੍ਰੀ ਜੰਤ੍ਰ ਵਜਾਏ॥ (6-10-3)
ਅਕਥ ਕਥਾ ਵੀਚਾਰ ਕੈ ਉਸਤਤ ਨਿੰਦਾ ਵਰਜ ਰਹਾਏ॥ (6-10-4)
ਗੁਰ ਉਪਦੇਸ਼ ਅਦੇਸ ਕਰ ਮਿਠਾ ਬੋਲਣ ਮਨ ਪਰਚਾਏ॥ (6-10-5)
ਜਾਇ ਮਿਲਣ ਗੁੜ ਕੀੜਿਆਂ ਰਖੇ ਰਖਣਹਾਰ ਲੁਕਾਏ॥ (6-10-6)
ਗੰਨਾ ਹੋਇ ਕੋਹਲੂ ਪੜਾਏ ॥10॥ (6-10-7)
ਚਰਨ ਕਮਲ ਮਕਰੰਦ ਰਸ ਹੋਇ ਭਵਰ ਲੈ ਵਾਸ ਲੁਭਾਵੈ॥ (6-11-1)
ਇੜਾ ਪਿੰਗਲਾ ਸੁਖਮਨਾ ਲੰਘ ਤ੍ਰਿਬੇਨੀ ਨਿਜ ਘਰ ਆਵੈ॥ (6-11-2)
ਸਾਹਿ ਸਾਹਿ ਮਨ ਪਵਨ ਲਿਵ ਸੋਹੰ ਹੰਸਾ ਜਪੇ ਜਪਾਵੈ॥ (6-11-3)
ਅਚਰਜ ਰੂਪ ਅਨੂਪ ਲਿਵ ਗੰਧ ਸੁਗੰਧ ਅਵੇਸ ਮਚਾਵੈ॥ (6-11-4)
ਸੁਖ ਸਾਗਰ ਚਰਨਾਰਬਿੰਦ ਸੁਖ ਸੰਪਤ ਵਿਚ ਸਹਜ ਸਮਾਵੈ॥ (6-11-5)
ਗੁਰਮੁਖ ਸੁਖਫਲ ਪਿਰਮ ਰਸ ਦੇਹ ਬਿਦੇਹ ਪਰਮਪਦ ਪਾਵੈ॥ (6-11-6)
ਸਾਧ ਸੰਗਤ ਮਿਲ ਅਲਖ ਲਖਾਵੈ ॥11॥ (6-11-7)
ਗੁਰਮੁਖ ਹਥ ਸਕਥ ਹਨ ਸਾਧ ਸੰਗਤ ਗੁਰ ਕਾਰ ਕਮਾਵੈ॥ (6-12-1)
ਪਾਣੀ ਪਖਾ ਪੀਹਣਾ ਪੈਰ ਧੋਇ ਚਰਣਾਮ੍ਰਿਤ ਪਾਵੈ॥ (6-12-2)
ਗੁਰਬਾਣੀ ਲਿਖ ਪੋਥੀਆਂ ਤਾਲ ਮ੍ਰਿਦੰਗ ਰਬਾਬ ਬਜਾਵੈ॥ (6-12-3)
ਨਮਸਕਾਰ ਡੰਡੌਤ ਕਰ ਗੁਰ ਭਾਈ ਗਲ ਮਿਲ ਗਲ ਲਾਵੈ॥ (6-12-4)
ਕਿਰਤ ਵਿਰਤ ਕਰ ਧਰਮ ਦੀ ਹਥਹੁੰ ਦੇਕੇ ਭਲਾ ਮਨਾਵੈ॥ (6-12-5)
ਪਾਰਸ ਪਰਸ ਅਪਰਸ ਹੋਇ ਪਰ ਤਨ ਪਰ ਧਨ ਹਥ ਨ ਲਾਵੈ॥ (6-12-6)
ਗੁਰਸਿਖ ਗੁਰਸਿਖ ਪੁਜਕੈ ਭਾਇ ਭਗਤਿ ਭੈ ਭਾਣਾ ਭਾਵੈ॥ (6-12-7)
ਆਪ ਗਵਾਇ ਨ ਆਪ ਗਣਾਵੈ ॥12॥ (6-12-8)
ਗੁਰਮੁਖ ਪੈਰ ਸਕਾਰਥੇ ਗੁਰਮੁਖ ਮਾਰਗ ਚਾਲ ਚਲੰਦੇ॥ (6-13-1)
ਗੁਰੂ ਦੁਆਰੇ ਜਾਨ ਚਲ ਸਾਧ ਸੰਗਤ ਚਲ ਜਾਇ ਬਹੰਦੇ॥ (6-13-2)
ਧਾਵਨ ਪਰਉਪਕਾਰ ਨੋਂ ਗੁਰ ਸਿਖਾਂ ਨੋ ਖੋਜ ਲਹੰਦੇ॥ (6-13-3)
ਦੁਬਿਧਾ ਪੰਥ ਨ ਧਾਵਨੀ ਮਾਯਾ ਵਿਚ ਉਦਾਸ ਰਹੰਦੇ॥ (6-13-4)
ਬੰਦ ਖਲਾਸੀ ਬੰਦਗੀ ਵਿਰਲੇ ਕੋਈ ਹੁਕਮੀ ਬੰਦੇ॥ (6-13-5)
ਗੁਰ ਸਿਖਾਂ ਪਰਦਖਣਾ ਪੈਰੀਂ ਪੈ ਰਹਿਰਾਸ ਕਰੰਦੇ॥ (6-13-6)
ਗੁਰ ਚੇਲੇ ਪਰਚੇ ਪਰਚੰਦੇ ॥13॥ (6-13-7)
ਗੁਰਸਿਖ ਮਨ ਪਰਗਾਸ ਹੈ ਪਿਰਮ ਪਿਆਲਾ ਅਜਰ ਜਰੰਦੇ॥ (6-14-1)
ਪਾਰਬ੍ਰਹਮ ਪੂਰਨ ਬ੍ਰਹਮ ਬ੍ਰਹਮ ਬਬੇਕੀ ਧਿਆਨ ਧਰੰਦੇ॥ (6-14-2)
ਸਬਦ ਸੁਰਤ ਲਿਵਲੀਨ ਹੋ ਅਕਥ ਕਥਾ ਗੁਰ ਸਬਦ ਸੁਣੰਦੇ॥ (6-14-3)
ਭੂਤ ਭਵਿਖਹੁ ਵਰਤਮਾਨ ਅਬਗਤ ਗਤ ਅਤਿ ਅਲਖ ਲਖੰਦੇ॥ (6-14-4)
ਗੁਰਮੁਖ ਸੁਖਫਲ ਅਛਲ ਛਲ ਭਗਤ ਵਛਲ ਕਰ ਅਛਲ ਛਲੰਦੇ॥ (6-14-5)
ਭਵਜਲ ਅੰਦਰ ਬੋਹਿਥੈ ਇਕਸ ਪਿਛੈ ਲਖ ਤਰੰਦੇ॥ (6-14-6)
ਪਰਉਪਕਾਰੀ ਮਿਲਨ ਹਸੰਦੇ ॥14॥ (6-14-7)
ਬਾਵਨ ਚੰਦਨ ਆਖੀਐ ਬਹਿਲੇ ਬਿਸੀਅਰ ਤਿਸ ਲਪਟਾਹੀਂ॥ (6-15-1)
ਪਾਰਸ ਅੰਦਰ ਪਥਰਾਂ ਪਥਰ ਪਾਰਸ ਹੋਇ ਨ ਜਾਹੀਂ॥ (6-15-2)
ਮਣੀਂ ਜਿਨਾਂ ਸਪਾਂ ਸਿਰੀਂ ਓਇ ਭੀ ਸਪਾਂ ਵਿਚ ਫਿਰਾਹੀਂ॥ (6-15-3)
ਲਹਿਰੀ ਅੰਦਰ ਹੰਸਲੇ ਮਾਣਕ ਮੋਤੀ ਚੁਗ ਚੁਗ ਖਾਹੀਂ॥ (6-15-4)
ਜ੍ਯੋਂ ਜਲ ਕਵਲ ਅਲਿਪਤ ਹੈ ਘਰਬਾਰੀ ਗੁਰਸਿਖ ਤਿਵਾਹੀਂ॥ (6-15-5)
ਆਸਾ ਵਿਚ ਨਿਰਾਸ ਹੋਇ ਜੀਵਣ ਮੁਕਤ ਸੁ ਜੁਗਤ ਜਵਾਹੀਂ॥ (6-15-6)
ਸਾਧ ਸੰਗਤਿ ਕਿਤ ਮੁਖ ਸਲਾਹੀਂ ॥15॥ (6-15-7)
ਧੰਨ ਧੰਨ ਸਤਿਗੁਰ ਪੁਰਖ ਨਿਰੰਕਾਰ ਅਕਾਰ ਬਨਾਇਆ॥ (6-16-1)
ਧੰਨ ਧੰਨ ਗੁਰਸਿਖ ਸੁਣ ਚਰਨ ਸਰਨ ਗੁਰਸਿਖ ਜੁਆਯਾ॥ (6-16-2)
ਗੁਰਮੁਖ ਮਾਰਗ ਧੰਨ ਧੰਨ ਸਾਧ ਸੰਗਤ ਮਿਲ ਸੰਗ ਚਲਾਯਾ॥ (6-16-3)
ਧੰਨ ਧੰਨ ਸਤਿਗੁਰ ਚਰਨ ਧੰਨ ਮਸਤਕ ਗੁਰ ਚਰਨੀ ਲਾਯਾ॥ (6-16-4)
ਸਤਿਗੁਰ ਦਰਸਨ ਧੰਨ ਹੈ ਧੰਨ ਧੰਨ ਗੁਰਸਿਖ ਪਰਸਨ ਆਯਾ॥ (6-16-5)
ਭਾਉ ਭਗਤਿ ਗੁਰਸਿਖ ਵਿਚ ਹੋਇ ਦਿਆਲ ਗੁਰੂ ਮਹਿ ਲਾਯਾ॥ (6-16-6)
ਦੁਰਮਤ ਦੂਜਾ ਜਾਉ ਮਿਟਾਇਆ ॥16॥ (6-16-7)
ਧੰਨ ਪਲ ਚਸਾ ਘੜੀ ਪਹਿਰ ਧੰਨ ਧੰਨ ਥਿਤ ਸੁ ਵਾਰ ਸਭਾਗੇ॥ (6-17-1)
ਧੰਨ ਧੰਨ ਦਿਹ ਰਾਤ ਹੈ ਪਖ ਮਾਹ ਰੁਤ ਸੰਮਤ ਜਾਗੇ॥ (6-17-2)
ਧੰਨ ਅਭੀਚ ਨਿਛਤ੍ਹ ਹੈ ਕਾਮ ਕ੍ਰੋਧ ਅਹੰਕਾਰ ਤਿਆਗੇ॥ (6-17-3)
ਧੰਨ ਧੰਨ ਸੰਜੋਗ ਹੈ ਅਠਸਠ ਤੀਰਥ ਰਾਜ ਪਿਰਾਗੇ॥ (6-17-4)
ਗੁਰੂ ਦੁਆਰੇ ਆਇਕੈ ਚਰਨ ਕਵਲ ਰਸ ਅੰਮ੍ਰਿਤ ਪਾਗੇ॥ (6-17-5)
ਗੁਰਉਪਦੇਸ ਅਵੇਸ ਕਰ ਅਨਭੈ ਪਿਰਮ ਪਿਰੀ ਅਨੁਰਾਗੇ॥ (6-17-6)
ਸ਼ਬਦ ਸੁਰਤ ਲਿਵ ਸਾਧਸੰਗਤਿ ਅੰਗ ਅੰਗ ਇਕ ਰੰਗ ਸਮਾਗੇ॥ (6-17-7)
ਰਤਨ ਮਾਲ ਕਰ ਕਚੇ ਧਾਗੇ ॥17॥ (6-17-8)
ਗੁਰਮੁਖ ਮਿੱਠਾ ਬੋਲਣਾ ਜੋ ਬੋਲੈ ਸੋਈ ਜਪ ਜਾਪੈ॥ (6-18-1)
ਗੁਰਮੁਖ ਅਖੀਂ ਦੇਖਣਾ ਬ੍ਰਹਮ ਧਿਆਨ ਧਰੇ ਆਪ ਸੁਆਪੈ॥ (6-18-2)
ਗੁਰਮੁਖ ਸੁਨਣਾ ਸੁਰਤ ਕਰ ਪੰਚ ਸ਼ਬਦ ਗੁਰ ਸ਼ਬਦ ਅਲਾਪੈ॥ (6-18-3)
ਗੁਰਮੁਖ ਕਿਰਤ ਕਮਾਵਣੀ ਨਮਸਕਾਰ ਡੰਡਉਤ ਸਿਞਾਪੈ॥ (6-18-4)
ਗੁਰਮੁਖ ਮਾਰਗ ਚਲਣਾ ਪਰਦਖਣਾ ਪੂਰਨ ਪਰਤਾਪੈ॥ (6-18-5)
ਗੁਰਮੁਖ ਖਾਣਾ ਪੈਨਣਾ ਜਗ ਭੋਗ ਸੰਜੋਗ ਪਛਾਪੈ॥ (6-18-6)
ਗੁਰਮੁਖ ਸਵਣ ਸਮਾਧਿ ਹੈ ਆਪੈ ਆਪ ਨ ਥਾਪ ੳਥਾਪੈ॥ (6-18-7)
ਘਰਬਾਰੀ ਜੀਵਨ ਮੁਕਤਿ ਲਹਰ ਨਹੀਂ ਲਬ ਲੋਭ ਬਿਆਪੈ॥ (6-18-8)
ਪਾਰ ਪਵੇ ਲੰਘ ਵਰੈ ਸਰਾਪੈ ॥18॥ (6-18-9)
ਸਤਿਗੁਰ ਸਤਿ ਸਰੂਪ ਹੈ ਧਿਆਨ ਮੂਲ ਗੁਰ ਮੂਰਤ ਜਾਣੈ॥ (6-19-1)
ਸਤਿਨਾਮੁ ਕਰਤਾ ਪੁਰਖ ਮੂਲ ਮੰਤ੍ਰ ਸਿਮਰਣ ਪਰਵਾਣੈ॥ (6-19-2)
ਚਰਨ ਕਮਲ ਮਕਰੰਦ ਰਸ ਪੂਜਾ ਮੂਲ ਪਿਰਮ ਰਸ ਮਾਣੈ॥ (6-19-3)
ਸਬਦ ਸੁਰਤਿ ਲਿਵ ਸਾਧ ਸੰਗ ਗੁਰ ਕਿਰਪਾ ਤੇ ਅੰਦਰ ਆਣੈ॥ (6-19-4)
ਗੁਰਮੁਖ ਪੰਥ ਅਗੰਮ ਹੈ ਗੁਰਮਤ ਨਿਹਚਲ ਚਲਣ ਭਾਣੈ॥ (6-19-5)
ਵੇਦ ਕਤੇਬਹੁ ਬਾਹਰੀ ਅਕਥ ਕਥਾ ਕਉਣ ਆਖ ਵਖਾਣੈ॥ (6-19-6)
ਵੀਹ ਇਕੀਹ ਉਲੰਘ ਸਿਞਾਣੈ ॥19॥ (6-19-7)
ਸੀਸ ਨਿਵਾਏ ਢੀਂਗੁਲੀ ਗਲ ਬਧੇ ਜਲ ਉੱਚਾ ਆਵੈ॥ (6-20-1)
ਘੁੱਘੂ ਸੁੱਝ ਨ ਸੁੱਝਈ ਚਕਵੀ ਚੰਦ ਨ ਡਿਠਾ ਭਾਵੈ॥ (6-20-2)
ਸਿੰਬਲ ਬਿਰਖ ਨ ਸਫਲ ਹੋਇ ਚੰਦਨ ਵਾਸ ਨ ਵਾਂਸ ਸਮਾਵੈ॥ (6-20-3)
ਸਪੈ ਦੁਧ ਪੀਆਲੀਐ ਤੁੰਮੇ ਦਾ ਕਉੜਤ ਨ ਜਾਵੈ॥ (6-20-4)
ਜਿਉਂ ਥਨ ਚੰਮੜ ਚਿਚੜੀ ਲਹੂ ਪੀਐ ਦੂਧ ਨ ਖਾਵੈ॥ (6-20-5)
ਸਬ ਅਵਗੁਣ ਮੈਂ ਤਨ ਵਸਣ ਗੁਣ ਕੀਤੇ ਅਵਗਣ ਨੋਂ ਧਾਵੈ॥ (6-20-6)
ਥੋਮ ਨ ਵਾਸ ਕਥੂਰੀ ਆਵੈ ॥20॥6॥ (6-20-7)

Ad blocker interference detected!


Wikia is a free-to-use site that makes money from advertising. We have a modified experience for viewers using ad blockers

Wikia is not accessible if you’ve made further modifications. Remove the custom ad blocker rule(s) and the page will load as expected.