FANDOM


< Vaar
Bhai Gurdas vaar 5 Gnome-speakernotes      Play Audio Vaar >

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41

For English translation
ੴ ਸਤਿਗੁਰਪ੍ਰਸਾਦਿ॥ (5-1-1)
ਗੁਰਮੁਖ ਹੋਵੈ ਸਾਧ ਸੰਗ ਹੇਤ ਨ ਸੰਗ ਕੁਸੰਗ ਨ ਰਚੈ॥ (5-1-2)
ਗੁਰਮੁਖ ਪੰਥ ਸੁਹੇਲੜਾ ਬਾਰਹ ਪੰਥ ਨ ਖੇਚਲ ਖੱਚੈ॥ (5-1-3)
ਗੁਰਮੁਖ ਵਰਨ ਅਵਰਨ ਹੋਇ ਰੰਗ ਸੁਰੰਗ ਤੰਬੋਲ ਪਰਚੈ॥ (5-1-4)
ਗੁਰਮੁਖ ਦਰਸਨ ਦੇਖਣਾ ਛਿਅਦਰਸਣ ਪਰਸਣ ਨ ਸਰਚੈ॥ (5-1-5)
ਗੁਰਮੁਖ ਨਿਹਚਲ ਮਤਿ ਹੈ ਦੂਜੈ ਭਾਇ ਲੁਭਾਇ ਨ ਪਚੈ॥ (5-1-6)
ਗੁਰਮੁਖ ਸ਼ਬਦ ਕਮਾਵਣਾ ਪੈਰੀਂ ਪੈ ਰਹਿਰਾਸ ਨ ਹਚੈ॥ (5-1-7)
ਗੁਰਮੁਖ ਭਾਇ ਭਗਤਿ ਚਹ ਮਵੈ ॥1॥ (5-1-8)
ਗੁਰਮੁਖ ਇਕ ਅਰਾਧਣਾ ਇਕ ਮਨ ਹੋਇ ਨ ਹੋਇ ਦੁਚਿਤਾ॥ (5-2-1)
ਗੁਰਮੁਖ ਆਪ ਗਵਾਇਆ ਜੀਵਨ ਮੁਕਤਿ ਨ ਤਾਮਸ ਪਿਤਾ॥ (5-2-2)
ਗੁਰ ਉਪਦੇਸ਼ ਆਦੇਸ਼ ਕਰ ਸਣ ਦੂਤਾਂ ਵਿਖੜਾ ਗੜ੍ਹ ਜਿਤਾ॥ (5-2-3)
ਪੈਰੀਂ ਪੈ ਪਾਖਾਕ ਹੋਇ ਪਾਹੁਨੜਾ ਜਗ ਹੋਇ ਅਥਿੱਤਾ॥ (5-2-4)
ਗੁਰਮੁਖ ਸੇਵਾ ਗੁਰਸਿਖਾਂ ਗੁਰਸਿਖ ਮਾ ਪਿਉ ਦਾਈ ਮਿਤਾ॥ (5-2-5)
ਦੁਰਮਤ ਦੁਬਧਾ ਦੂਰ ਕਰ ਗੁਰਮਤ ਸ਼ਬਦ ਸੁਰਤ ਮਨ ਸਿਤਾ॥ (5-2-6)
ਛਡ ਕੁਫਕੜ ਕੂੜਿ ਕੁਧਿਤਾ ॥2॥ (5-2-7)
ਅਪਣੇ ਅਪਣੇ ਵਰਨ ਵਿਚ ਚਾਰ ਵਰਨ ਕੁਲ ਧਰਮ ਧਰੰਦੇ॥ (5-3-1)
ਛਿਅ ਦਰਸ਼ਨ ਛਿਅ ਸ਼ਾਸਤ੍ਰਾ ਗੁਰਮਤੀ ਖਟ ਕਰਮ ਕਰੰਦੇ॥ (5-3-2)
ਅਪਣੇ ਅਪਣੇ ਸਾਹਿਬੈ ਚਾਕਰ ਜਾਇ ਜੁਹਾਰ ਜੁੜੰਦੇ॥ (5-3-3)
ਅਪਣੇ ਅਪਣੇ ਵਣਜ ਵਿਚ ਵਾਪਾਰੀ ਵਾਪਾਰ ਮਚੰਦੇ॥ (5-3-4)
ਅਪਣੇ ਅਪਣੇ ਖੇਤ ਵਿਚ ਬੀਉ ਸਭੈ ਕਿਰਸਾਣ ਬੀਜੰਦੇ॥ (5-3-5)
ਕਾਰੀਗਰ ਕਾਰੀਗਰਾਂ ਕਾਰਖਾਨੇ ਵਿਚ ਜਾਇ ਮਿਲੰਦੇ॥ (5-3-6)
ਸਾਧ ਸੰਗਤਿ ਗੁਰ ਸਿਖ ਪੂਜੰਦੇ ॥3॥ (5-3-7)
ਅਮਲੀ ਰਚਨ ਅਮਲੀਆਂ ਸੋਫੀ ਸੋਫੀ ਮੇਲ ਕਰੰਦੇ॥ (5-4-1)
ਜੂਆਰੀ ਜੂਆਰੀਆਂ ਵੇਕਰਮੀ ਵੇਕਰਮ ਰਚੰਦੇ॥ (5-4-2)
ਚੋਰਾਂ ਚੋਰਾਂ ਪਿਰਹੜੀ ਠਗ ਠਗ ਮਿਲ ਦੇਸ ਠਗੰਦੇ॥ (5-4-3)
ਮਸਕਰਿਆਂ ਮਿਲ ਮਸਕਰੇ ਚੁਗਲਾਂ ਚੁਗਲ ਉਮਾਹ ਮਿਲੰਦੇ॥ (5-4-4)
ਮਨਤਾਰੂ ਮਨਤਾਰੂਆਂ ਤਾਰੂ ਤਾਰੂ ਤਾਰ ਤਰੰਦੇ॥ (5-4-5)
ਦੁਖਿਆਰੇ ਦੁਖਿਆਰਿਆਂ ਮਿਲ ਮਿਲ ਅਪਣੇ ਦੁਖ ਰੁਵੰਦੇ॥ (5-4-6)
ਸਾਧ ਸੰਗਤ ਗੁਰ ਸਿਖ ਵਸੰਦੇ ॥4॥ (5-4-7)
ਕੋਈ ਪੰਡਤ ਜੋਤਸ਼ੀ ਕੋ ਪਾਂਧਾ ਕੋ ਵੈਦ ਸਦਾਏ॥ (5-5-1)
ਕੋਈ ਰਾਜਾ ਰਾਉ ਕੋ ਕੋ ਮਹਿਤਾ ਚਉਧਰੀ ਅਖਾਏ॥ (5-5-2)
ਕੋਈ ਬਜਾਝ ਸਰਾਫ ਕੋ ਕੋ ਜਹੁਰੀ ਜੜਾੳੇ ਜੜਾਏ॥ (5-5-3)
ਪਾਸਾਰੀ ਪਰਚੂਨਿਆ ਕੋਈ ਦਲਾਲੀ ਕਿਰਸ ਕਮਾਏ॥ (5-5-4)
ਜਤਿਸਨਾਤ ਸਹੰਸਲਖ ਕਿਰਤ ਵਿਰਤ ਕਰ ਨਾਉਂ ਗਣਾਏ॥ (5-5-5)
ਸਾਧ ਸੰਗਤਿ ਗੁਰ ਸਿਖ ਮਿਲ ਆਸਾ ਵਿਚ ਨਿਰਾਸ ਜਮਾਏ॥ (5-5-6)
ਸ਼ਬਦ ਸੁਰਤਿ ਲਿਖ ਅਲਖ ਲਖਾਏ ॥5॥ (5-5-7)
ਜਤੀ ਜਤੀ ਚਿਰ ਜੀਵਨੇ ਸਾਧਿਕ ਸਿਧ ਨਾਥ ਗੁਰ ਚੇਲੇ॥ (5-6-1)
ਦੇਵੀ ਦੇਵ ਰਖੀਸ਼ਰਾਂ ਭੈਰਉ ਖੇਤ੍ਰਪਾਲ ਬਹੁ ਮੇਲੇ॥ (5-6-2)
ਗਣ ਗੰਧਰਬ ਅਪਛਰਾਂ ਕਿੰਨਰ ਜਛ ਚਲਿਤ ਬਹੁ ਖੇਲੇ॥ (5-6-3)
ਰਾਕਸ਼ ਦਾਨੋਂ ਦੈਂਤ ਲਖ ਅੰਦਰ ਦੂਜਾ ਭਾਉ ਦੁਹੇਲੇ॥ (5-6-4)
ਹਉਮੈਂ ਅੰਦਰ ਸਭ ਕੋ ਗੁਰਮੁਖ ਸਾਧ ਸੰਗਤ ਰਸ ਕੇਲੇ॥ (5-6-5)
ਇਕ ਮਨ ਇਕ ਆਰਾਧਣਾ ਗੁਰਮਤਿ ਆਪ ਗਵਾਇ ਸੁਹੇਲੇ॥ (5-6-6)
ਚਲਣ ਜਾਣ ਪਏ ਸਿਰ ਤੇਲੇ ॥6॥ (5-6-7)
ਜਤ ਸਤ ਸੰਜਮ ਹੋਮ ਜਗ ਜਪ ਤਪ ਦਾਨ ਪੁਨ ਬਹੁਤੇਰੇ॥ (5-7-1)
ਰਿਧ ਸਿਧ ਨਿਧ ਪਾਖੰਡ ਬਹੁ ਤੰਤ੍ਰ ਮੰਤ੍ਰ ਨਾਟਕ ਅਗਲੇਰੇ॥ (5-7-2)
ਬੀਰਾਰਾਧਣ ਜੋਗਣੀ ਮੜ੍ਹੀ ਮਸਾਣ ਵਿਡਾਣ ਘਨੇਰੇ॥ (5-7-3)
ਪੂਰਕ ਕੁੰਭਕ ਰੇਚਕਾ ਨਿਵਲੀ ਕਰਮ ਭੁਇਅੰਗਮ ਘੇਰੇ॥ (5-7-4)
ਸਿਧਾਸਨ ਪਰਚੇ ਘਣੇ ਹਠ ਨਿਗ੍ਰਹੈ ਕੋਤਕ ਲਖ ਹੇਰੇ॥ (5-7-5)
ਪਾਰਸ ਮਣੀ ਰਸਾਇਣਾ ਕਰਾਮਾਤ ਕਾਲਕ ਆਨ੍ਹੇਰੇ॥ (5-7-6)
ਪੂਜਾ ਵਰਤ ਉਪਾਰਣੇ ਵਰ ਸਰਾਪ ਸ਼ਿਵ ਸ਼ਕਤਿ ਲਵੇਰੇ॥ (5-7-7)
ਸਾਧ ਸੰਗਤ ਗੁਰ ਸ਼ਬਦ ਵਿਣ ਥਾਉਂ ਨ ਪਾਇਣ ਭਲੇ ਭਲੇਰੇ॥ (5-7-8)
ਕੂੜ ਇਕ ਗੰਢੀ ਸੌ ਫੇਰੇ ॥7॥ (5-7-9)
ਸਉਣ ਸਗੁਨ ਬੀਚਾਰਣੇ ਨਉਂ ਗ੍ਰਹ ਬਾਰਹ ਰਾਸਿ ਵੀਚਾਰਾ॥ (5-8-1)
ਕਾਮਣ ਟੂਣੇ ਅਉਸੀਆਂ ਕਣ ਸੋਹੀ ਪਾਸਾਰ ਪਾਸਾਰਾ॥ (5-8-2)
ਗਦੋਂ ਕੁੱਤੇ ਬਿਲੀਆਂ ਇਲ ਮਲਾਲੀ ਗਿਦੜ ਛਾਰਾ॥ (5-8-3)
ਨਾਰਿ ਪੁਰਖ ਪਾਣੀ ਅਗਨਿ ਛਿਕ ਪਦ ਹਿਡਕੀ ਵਰਤਾਰਾ॥ (5-8-4)
ਥਿਤ ਵਾਰ ਭਦਰਾਂ ਭਰਮ ਦਿਸ਼ਾਸ਼ੂਲ ਸਹਿਸਾ ਸੰਸਾਰਾ॥ (5-8-5)
ਵਲ ਛਲ ਕਰ ਵਿਸਵਾਸ ਲਖ ਬਹੁ ਚੁਖੀਂ ਕਿਉਂ ਰਵੈ ਪਤਾਰਾ॥ (5-8-6)
ਗੁਰਮੁਖ ਸੁਖ ਫਲ ਪਾਰ ਉਤਾਰਾ ॥8॥ (5-8-7)
ਨਦੀਆਂ ਨਾਲੇ ਵਾਹੜੈ ਗੰਗ ਸੰਗ ਗੰਗੋਦਕ ਹੋਈ॥ (5-9-1)
ਅਸ਼ ਧਾਤ ਇਕ ਧਾਤ ਹੋਇ ਪਾਰਸ ਪਰਸੈ ਕੰਚਨ ਸੋਈ॥ (5-9-2)
ਚੰਦਨਵਾਸ ਵਣਾਸਪਤਿ ਅਫਲ ਸਫਲ ਕਰ ਚੰਦਨ ਗੋਈ॥ (5-9-3)
ਛਿਅ ਰੁਤ ਬਾਰਹ ਮਾਹ ਕਰ ਸੂਝੈ ਸੁਝ ਨ ਦੂਜਾ ਕੋਈ॥ (5-9-4)
ਚਾਰ ਵਰਨ ਛਿਅ ਦਰਸ਼ਨਾ ਬਾਰਹ ਵਾਟ ਭਵੇ ਸਭ ਲੋਈ॥ (5-9-5)
ਆਵਾ ਗਉਣ ਗਵਾਇਕੈ ਗੁਰਮੁਖ ਮਾਰਗ ਦੁਬਿਧਾ ਖੋਈ॥ (5-9-6)
ਇਕ ਮਨ ਇਕ ਅਰਾਧਨ ਓਈ ॥9॥ (5-9-7)
ਨਾਨਕ ਦਾਦਕ ਸਾਹੁਰੇ ਵਿਰਲੀ ਸੁਰ ਲਾਗਾਤਕ ਹੋਏ॥ (5-10-1)
ਜੰਮਣ ਭਦਣ ਮੰਗਣੈ ਮਰਣੈ ਪਰਣੈ ਕਰਦੇ ਢੋਏ॥ (5-10-2)
ਰੀਤੀ ਰੂੜੀ ਕੁਲਾ ਧਰਮ ਚੱਜ ਅਚਾਰ ਵਿਚਾਰ ਵਿਖੋਏ॥ (5-10-3)
ਕਰ ਕਰਤੂਤ ਕਸੂਤ ਵਿਚ ਪਾਇ ਦੁਲੀਚੇ ਗੈਣ ਚੰਦੋਏ॥ (5-10-4)
ਸਾਧ ਜਠੇਰੇ ਮੰਨੀਅਨਿ ਸਤੀਆਂ ਸਉਤ ਟੋਭਰੀ ਟੋਏ॥ (5-10-5)
ਸਾਧ ਸੰਗਤ ਗੁਰੁ ਸ਼ਬਦ ਵਿਣ ਮਰ ਮਰ ਜੰਮਣ ਦਈ ਵਿਗੋਏ॥ (5-10-6)
ਗੁਰਮੁਖ ਹੀਰੇ ਹਾਰ ਪਰੋਏ ॥10॥ (5-10-7)
ਲਸ਼ਕਰ ਅੰਦਰ ਲਾਡਲੇ ਪਾਤਿਸ਼ਾਹਾਂ ਜਾਏ ਸ਼ਾਹਜ਼ਾਦੇ॥ (5-11-1)
ਪਾਤਿਸ਼ਾਹ ਅਗੇ ਚੜ੍ਹਨ ਪਿਛੇ ਸਭ ਉਮਰਾਉ ਪਿਆਦੇ॥ (5-11-2)
ਬਨ ਬਨ ਆਵਣ ਤਾਇਫੇ ਓਇ ਸ਼ਾਹਜ਼ਾਦੇ ਸਾਦ ਮੁਰਾਦੇ॥ (5-11-3)
ਖਿਜ਼ਮਤਗਾਰ ਵਡੀਰੀਅਨ ਦਰਗਹ ਹੋਵਣ ਖੁਆਰ ਖੁਵਾਦੇ॥ (5-11-4)
ਅੱਗੇ ਢੋਈ ਸੇ ਲਹਨਿ ਸੇਵਾ ਅੰਦਰ ਕਰਨ ਕੁਸ਼ਾਦੇ॥ (5-11-5)
ਪਾਤਿਸ਼ਾਹਾਂ ਪਾਤਿਸ਼ਾਹ ਸੋ ਗੁਰਮੁਖ ਵਰਤੈ ਗੁਰ ਪਰਸਾਦੇ॥ (5-11-6)
ਸ਼ਾਹ ਸੁਹੇਲੇ ਆਦਿ ਜੁਗਾਦੇ ॥11॥ (5-11-7)
ਤਾਰੇ ਲਖ ਹਨੇਰ ਵਿਚ ਚੜ੍ਹਿਆ ਸੂਰਜ ਸੁਝੈ ਨ ਕੋਈ॥ (5-12-1)
ਸ਼ੀਂਹ ਬੁਕੇ ਮਿਰਗਾਵਲੀ ਭੰਨੀ ਜਾਇ ਨ ਆਇ ਖੜੋਈ॥ (5-12-2)
ਬਿਸੀਅਰ ਗਹੜੈ ਡਿਠਿਆਂ ਖੁਡੀਂ ਵੜਦੇ ਲਖ ਪਲੋਈ॥ (5-12-3)
ਪੰਖੇਰੂ ਸ਼ਾਹਬਾਜ਼ ਦੇਖ ਢੁਕ ਨ ਹੰਘਨ ਮਿਲੈ ਨ ਢੋਈ॥ (5-12-4)
ਚਾਰ ਵੀਚਾਰ ਸੰਸਾਰ ਵਿਚ ਸਾਧ ਸੰਗਤ ਮਿਲ ਦੁਰਮਤਿ ਖੋਈ॥ (5-12-5)
ਸਤਿਗੁਰ ਸਚਾ ਪਾਤਸ਼ਾਹ ਦੁਬਿਧਾ ਮਾਰ ਮਿਵਾਸਾ ਗੋਈ॥ (5-12-6)
ਗੁਰਮੁਖ ਜਾਤਾ ਜਾਣ ਜਾਣੋਈ ॥12॥ (5-12-7)
ਸਤਿਗੁਰ ਸਚਾ ਪਾਤਿਸ਼ਾਹ ਗੁਰਮੁਖ ਗਾਡੀ ਰਾਹ ਚਲਾਯਾ॥ (5-13-1)
ਪੰਚ ਦੂਤ ਕਰ ਭੂਤ ਵਸ ਦੁਰਮਤ ਦੂਜਾ ਭਾਉ ਮਿਟਾਯਾ॥ (5-13-2)
ਸ਼ਬਦ ਸੁਰਤਿ ਨਿਵ ਚਲਣਾ ਜਮਜਾਗਾਤੀ ਨੇੜ ਨ ਆਯਾ॥ (5-13-3)
ਬੇਮੁਖ ਬਾਰਹ ਬਾਟ ਕਰ ਸਾਧ ਸੰਗਤ ਸਚ ਖੰਡ ਵਸਾਯਾ॥ (5-13-4)
ਭਾਉ ਭਗਤਿ ਭਉ ਮੰਤ੍ਰ ਦੇ ਨਾਮ ਦਾਨ ਇਸ਼ਨਾਨ ਦ੍ਰਿੜਾਯਾ॥ (5-13-5)
ਜਿਉਂ ਜਲ ਅੰਦਰ ਕਮਲ ਹੈ ਮਾਯਾ ਵਿਚ ਉਦਾਸ ਰਹਾਯਾ॥ (5-13-6)
ਆਪ ਗਵਾਇ ਨ ਆਪਾ ਗਣਾਯਾ ॥13॥ (5-13-7)
ਰਾਜਾ ਪਰਜਾ ਹੋਇ ਕੈ ਚਾਕਰ ਕੂਕਟ ਦੇਣ ਦੁਹਾਈ॥ (5-14-1)
ਜੰਮਦਿਆਂ ਰਣ ਵਿਚ ਜੂਝਨਾ ਨਾਨਕ ਦਾਦਕ ਹੋਇ ਵਧਾਈ॥ (5-14-2)
ਵੀਵਾਹੈ ਨੋਂ ਸਿਠਣੀਆਂ ਦੁਹੀਵਲੀਂ ਦੋਇ ਤੂਰ ਵਜਾਈ॥ (5-14-3)
ਰੋਵਣ ਪਿਟਣ ਮੋਇਆਂ ਨੋਂ ਵੈਣ ਅਲਾਹਣਿ ਧੂੰਮ ਧੁਮਾਈ॥ (5-14-4)
ਸਾਧ ਸੰਗਤ ਸਚ ਸੋਹਿਲਾ ਗੁਰਮੁਖ ਸਾਧ ਸੰਗਤ ਲਿਵਲਾਈ॥ (5-14-5)
ਬੇਦ ਕਤੇਬਹੁੰ ਬਾਹਰਾ ਜੰਮਨ ਮਰਨ ਅਲਿਪਤ ਰਹਾਈ॥ (5-14-6)
ਆਸਾ ਵਿਚ ਨਿਰਾਸ ਵਲਾਈ ॥14॥ (5-14-7)
ਗੁਰਮੁਖ ਪੰਥ ਸੁਹੇਲੜਾ ਮਨਮੁਖ ਬਾਰਹ ਵਾਟ ਫਿਰੰਦੇ॥ (5-15-1)
ਗੁਰਮੁਖ ਪਾਰ ਲੰਘਾਇਦਾ ਮਨਮੁਖ ਭਵਜਲ ਵਿਚ ਡੁਬੰਦੇ॥ (5-15-2)
ਗੁਰਮੁਖ ਜੀਵਨ ਮੁਕਤ ਕਰ ਮਨਮੁਖ ਫਿਰ ਫਿਰ ਜਨਮ ਮਰੰਦੇ॥ (5-15-3)
ਗੁਰਮੁਖ ਸੁਖਫਲ ਪਾਇੰਦੇ ਮਨਮੁਖ ਦੁਖਫਲ ਦੁਖ ਲਹੰਦੇ॥ (5-15-4)
ਗੁਰਮੁਖ ਦਰਗਹਿ ਸੁਰਖਰੂ ਮਨਮੁਖ ਜਮਪੁਰ ਦੰਡ ਸਹੰਦੇ॥ (5-15-5)
ਗੁਰਮੁਖ ਆਪ ਗਵਾਇਆ ਮਨਮੁਖ ਹਉਮੈਂ ਅਗਨ ਜਲੰਦੇ॥ (5-15-6)
ਬੰਦੀ ਅੰਦਰ ਵਿਰਲੇ ਬੰਦੇ ॥15॥ (5-15-7)
ਪੇਵਕੜੈ ਘਰ ਲਾਡਲੀ ਮਾਊ ਪੀਊ ਖਰੀ ਪਿਆਰੀ॥ (5-16-1)
ਵਿਚ ਭਰਾਵਾਂ ਭੈਨੜੀ ਨਾਨਕ ਦਾਦਕ ਸਣ ਪਰਵਾਰੀ॥ (5-16-2)
ਲਖ ਖਰਚ ਵੀਵਾਹੀਐ ਗਹਿਣੇ ਦਾਜ ਸਾਜ ਅਤਿ ਭਾਰੀ॥ (5-16-3)
ਸਾਹੁਰੜੈ ਘਰ ਮੰਨੀਐ ਸਣਖਤੀ ਪਰਵਾਰ ਸੁਧਾਰੀ॥ (5-16-4)
ਸੁਖ ਮਾਣੈ ਪਿਰ ਸੇਜੜੀ ਛਤੀ ਭੋਜਨ ਸਦਾ ਸੀਂਗਾਰੀ॥ (5-16-5)
ਲੋਕ ਵੇਦ ਗੁਣ ਗਿਆਨ ਵਿਚ ਅਰਧ ਸਰੀਰੀ ਮੋਖ ਦੁਆਰੀ॥ (5-16-6)
ਗੁਰਮੁਖ ਸੁਖ ਫਲ ਨਿਹਚਉ ਨਾਰੀ ॥16॥ (5-16-7)
ਜਿਉਂ ਬਹੁ ਮਿਤੀਂ ਵੇਸਿਆ ਸਭ ਕੁਲੱਖਣ ਪਾਪ ਕਮਾਵੈ॥ (5-17-1)
ਲੋਕਹੁੰ ਦੇਸਹੁੰ ਬਾਹਰੀ ਤਿਹੁ ਪੱਖਾਂ ਕਾਲੰਕ ਲਗਾਵੈ॥ (5-17-2)
ਡੁਬੀ ਡੋਬੈ ਹੋਰਨਾਂ ਮਹੁਰਾ ਮਿੱਠਾ ਹੋਇ ਪਚਾਵੈ॥ (5-17-3)
ਘੰਡਾ ਹੇੜਾ ਮਿਰਗ ਜਿਉਂ ਦੀਪਕ ਹੋਇ ਪਤੰਗ ਜਲਾਵੈ॥ (5-17-4)
ਦੁਹੀਂ ਸਰਾਂਈ ਜ਼ਰਦਰੂ ਪੱਥਰ ਬੇੜੀ ਪੂਰ ਡੁਬਾਵੈ॥ (5-17-5)
ਮਨਮੁਖ ਮਨ ਅਠ ਖੰਡ ਹੋਇ ਦੁਸ਼ਟਾਂ ਸੰਗਤਿ ਭਰਮ ਭੁਲਾਵੈ॥ (5-17-6)
ਵੇਸੁਆ ਪੁਤ ਨ ਨਾਉ ਸਦਾਵੈ ॥17॥ (5-17-7)
ਸੁਧ ਨ ਹੋਵੈ ਬਾਲ ਬੁਧਿ ਬਾਲਕ ਲੀਲਾ ਵਿਚ ਵਿਹਾਵੈ॥ (5-18-1)
ਭਰ ਜੋਬਨ ਭਰਮਾਈਐ ਪਰ ਤਨ ਪਰ ਧਨ ਨਿੰਦ ਲੁਭਾਵੈ॥ (5-18-2)
ਬਿਰਧ ਹੋਆ ਜੰਜਾਲ ਵਿਚ ਮਹਾਂ ਜਾਲ ਪਰਵਾਰ ਫਹਾਵੈ॥ (5-18-3)
ਬਲ ਹੀਣਾ ਮਤਿ ਹੀਣ ਹੋਇ ਨਾਉਂ ਬਹਤਰਿਆ ਬਰੜਾਵੈ॥ (5-18-4)
ਅੰਨਾ ਬੋਲਾ ਪਿੰਗਲਾ ਤਨ ਥੱਕਾ ਮਨ ਦਹਿਦਿਸ ਧਾਵੈ॥ (5-18-5)
ਸਾਧ ਸੰਗਤਿ ਗੁਰ ਸ਼ਬਦ ਵਿਣ ਲਖ ਚੌਰਾਸੀ ਜੋਨ ਭਵਾਵੈ॥ (5-18-6)
ਅਉਸਰ ਚੁਕਾ ਹਥ ਨ ਆਵੈ ॥18॥ (5-18-7)
ਹੰਸ ਨ ਚੱਡੈ ਮਾਨਸਰ ਬਗੁਲਾ ਬਹੁ ਛਪੜ ਫਿਰ ਆਵੈ॥ (5-19-1)
ਕੋਇਲ ਬੋਲੇ ਅੰਬਵਣ ਵਣਵਣ ਕਾਉਂ ਕੁਥਾਉਂ ਸੁਖਾਵੈ॥ (5-19-2)
ਵਗ ਨ ਹੋਵਨ ਕੁਤਈਂ ਗਾਈਂ ਗੋਰਸ ਵੰਸ ਵਧਾਵੈ॥ (5-19-3)
ਸਫਲ ਬਿਰਖ ਨਿਹਚਲ ਮਤੀਂ ਨਿਹਫਲ ਮਾਨਸ ਦਹਿਦਿਸ ਧਾਵੈ॥ (5-19-4)
ਅਗ ਤਤੀ ਜਲ ਸੀਅਲਾ ਸਿਰ ਉਚਾ ਨੀਵਾਂ ਦਿਖਲਾਵੈ॥ (5-19-5)
ਗੁਰਮੁਖ ਆਪ ਗਵਾਇਆ ਮਨਮੁਖ ਮੂਰਖ ਆਪ ਗਣਾਵੈ॥ (5-19-6)
ਦੂਜਾ ਭਾਉ ਕੁਦਾਉ ਹਰਾਵੈ ॥19॥ (5-19-7)
ਗਜ ਮ੍ਰਿਗ ਮੀਨ ਪਤੰਗ ਅਲਿ ਇਕਤ ਇਕਤ ਰੋਗ ਪਚੰਦੇ॥ (5-20-1)
ਮਾਨਸ ਦੇਹੀ ਪੰਚ ਰੋਗ ਪੰਜੇ ਦੂਤ ਕਸੂਤ ਕਰੰਦੇ॥ (5-20-2)
ਆਸਾ ਮਣਸਾ ਡਾਇਣੀ ਹਰਖ ਸੋਗ ਬਹੁ ਰੋਗ ਵਧੰਦੇ॥ (5-20-3)
ਮਨਮੁਖ ਦੂਜੈ ਭਾਇ ਲਗ ਭੰਭਲ ਭੂਸੇ ਖਾਇ ਭਵੰਦੇ॥ (5-20-4)
ਸਤਿਗੁਰ ਸਚਾ ਪਾਤਸ਼ਾਹ ਗੁਰਮੁਖ ਗਾਡੀ ਰਾਹ ਚਲੰਦੇ॥ (5-20-5)
ਸਾਧ ਸੰਗਤ ਮਿਲ ਚਲਣਾ ਭਜ ਗਏ ਠਗ ਚੋਰ ਡਰੰਦੇ॥ (5-20-6)
ਲੈ ਲਾਹਾ ਨਿਜ ਘਰ ਨਿਬਹੰਦੇ ॥20॥ (5-20-7)
ਬੇੜੀ ਚਾੜ ਲੰਘਾਇੰਦਾ ਬਾਹਲੇ ਪੂਰ ਮਾਣਸ ਮੋਹਾਣਾ॥ (5-21-1)
ਆਗੂ ਇਕ ਨਿਬਾਹਿੰਦਾ ਲਸ਼ਕਰ ਸੰਗ ਸ਼ਾਹ ਸੁਲਤਾਣਾ॥ (5-21-2)
ਫਿਰੈ ਮਹਲੈ ਪਾਹਰੂ ਹੋਇ ਨਿਚਿੰਦ ਸਵਨ ਪਰਧਾਣਾ॥ (5-21-3)
ਲਾੜਾ ਇਕ ਵੀਵਾਹੀਐ ਬਾਹਲੇ ਜਾਞੀਂ ਕਰ ਮਹਿਮਾਣਾ॥ (5-21-4)
ਪਾਤਸ਼ਾਹ ਇਕ ਮੁਲਕ ਵਿਚ ਹੋਰ ਪਰਜਾ ਹਿੰਦੂ ਮੁਸਲਮਾਣਾ॥ (5-21-5)
ਸਤਿਗੁਰ ਸਚਾ ਪਾਤਸ਼ਾਹ ਸਾਧ ਸੰਗਤਿ ਗੁਰੁ ਸਬਦ ਨਿਸਾਣਾ॥ (5-21-6)
ਸਤਿਗੁਰ ਪਰਣੈ ਤਿਨ ਕੁਰਬਾਣਾ ॥21॥5॥ (5-21-7)

Ad blocker interference detected!


Wikia is a free-to-use site that makes money from advertising. We have a modified experience for viewers using ad blockers

Wikia is not accessible if you’ve made further modifications. Remove the custom ad blocker rule(s) and the page will load as expected.