FANDOM


< Vaar
Bhai Gurdas vaar 4 Gnome-speakernotes      Play Audio Vaar >

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41

For English translationੴ ਸਤਿਗੁਰਪ੍ਰਸਾਦਿ ॥ (4-1-1)

ਓਅੰਕਾਰ ਅਕਾਰ ਕਰ ਪਵਣ ਪਾਣੀ ਬੈਸੰਤਰ ਧਾਰੇ॥ (4-1-2)
ਧਰਤ ਅਕਾਸ਼ ਵਿਛੋੜੀਅਨੁ ਚੰਦ ਸੂਰ ਦੁਇ ਜੋਤਿ ਸਵਾਰੇ॥ (4-1-3)
ਖਾਣੀ ਚਾਰ ਬੰਧਾਨ ਕਰ ਲੱਖ ਚਉਰਾਸੀਹ ਜੂਨਿ ਦੁਆਰੇ॥ (4-1-4)
ਇਕਸ ਇਕਸ ਜੂਨਿ ਵਿਚ ਜੀਅਜੰਤ ਅਨਗਨਤ ਅਪਾਰੇ॥ (4-1-5)
ਮਾਨਸ ਜਨਮ ਦੁਲੰਭ ਹੈ ਸਫਲ ਜਨਮ ਗੁਰ ਸਰਣ ਉਧਾਰੇ॥ (4-1-6)
ਸਾਧ ਸੰਗ ਗੁਰੁਸਬਦ ਸੁਣ ਭਾਇ ਭਗਤ ਗੁਰ ਗ੍ਯਾਨ ਬੀਚਾਰੇ॥ (4-1-7)
ਪਰ ਉਪਕਾਰੀ ਗੁਰੂ ਪਿਆਰੇ ॥1॥ (4-1-8)
ਸਭਦੂੰ ਨੀਵੀਂ ਧਰਤਿ ਹੈ ਆਪ ਗਵਾਇ ਹੋਈ ਓਡੀਣੀ॥ (4-2-1)
ਧੀਰਜ ਧਰਮ ਸੰਤੋਖ ਕਰ ਦਿੜ੍ਹ ਪੈਰਾਂ ਹੇਠ ਰਹੇ ਲਿਵ ਲੀਣੀ॥ (4-2-2)
ਸਾਧ ਜਨਾਂ ਦੇ ਚਰਨ ਛੁਹਿ ਆਢੀਣੀ ਹੋਏ ਲਾਖੀਣੀ॥ (4-2-3)
ਅੰਮ੍ਰਿਤ ਬੂੰਦ ਸੁਹਾਵਣੀ ਛਹਬੁਰ ਛਲੁਕ ਰੇਨੁ ਹੋਇ ਰੀਣੀ॥ (4-2-4)
ਮਿਲਿਆ ਮਾਣ ਨਿਮਾਣੀਐ ਪਿਰਮ ਪਿਆਲਾ ਪੀ ਪਤੀਣੀ॥ (4-2-5)
ਜੋ ਬੀਜੈ ਸੋਈ ਲੁਣੈ ਸਭ ਰਸ ਕਸ ਬਹੁ ਰੰਗ ਰੰਗੀਣੀ॥ (4-2-6)
ਗੁਰਮੁਖ ਸੁਖ ਫ਼ਲ ਹੈ ਮਸਕੀਣੀ ॥2॥ (4-2-7)
ਮਾਣਸ ਦੇਹ ਸੁ ਖੇਹ ਹੈ ਤਿਸ ਵਿਚ ਜੀਭੈ ਲਈ ਨਕੀਬੀ॥ (4-3-1)
ਅਖੀਂ ਦੇਖਨਿ ਰੂਪ ਰੰਗ ਨਾਦ ਕੰਨ ਸੁਨ ਕਰਨ ਰਕੀਬੀ॥ (4-3-2)
ਨਕ ਸੁਵਾਸ ਨਿਵਾਸ ਹੈ ਪੰਜੇ ਦੂਤ ਬੁਰੀ ਤਰਤੀਬੀ॥ (4-3-3)
ਸਭਦੂੰ ਨੀਵੇਂ ਚਰਨ ਹੋਇ ਆਪ ਗਵਾਇ ਨਸੀਬ ਨਸੀਬੀ॥ (4-3-4)
ਹਉਮੈਂ ਰੋਗ ਮਿਟਾਇਦਾ ਸਤਿਗੁਰ ਪੂਰਾ ਕਰੈ ਤਬੀਬੀ॥ (4-3-5)
ਪੈਰੀਂ ਪੈ ਰਹਿਰਾਸ ਕਰ ਗੁਰਸਿਖ ਸੁਣ ਗੁਰ ਸਿਖ ਮਨੀਬੀ॥ (4-3-6)
ਮੁਰਦਾ ਹੋਇ ਮੁਰੀਦ ਗਰੀਬੀ ॥3॥ (4-3-7)
ਜਿਉਂ ਲਹੁੜੀ ਚੀਚੂੰਗਲੀ ਪੈਧੀ ਛਾਪ ਮਿਲੀ ਵਡਿਆਈ॥ (4-4-1)
ਲਹੁੜੀ ਘਨਹਰ ਬੂੰਦ ਹੋਇ ਪਰਗਟ ਮੋਤੀ ਸਿੱਪ ਸਮਾਈ॥ (4-4-2)
ਲਹੁੜੀ ਬੂਟੀ ਕੇਸਰੈ ਮੱਥੈ ਟਿੱਕਾ ਸ਼ੋਭਾ ਪਾਈ॥ (4-4-3)
ਲਹੁੜੀ ਪਾਰਸ ਪੱਥਰੀ ਅਸ਼ਟ ਧਾਤ ਕੰਚਨ ਕਰਵਾਈ॥ (4-4-4)
ਜਿਉਂ ਮਣਿ ਲਹੁੜੇ ਸਪ ਸਿਰ ਦੇਖੈ ਲੁਕ ਲੁਕ ਲੋਕ ਲੁਕਾਈ॥ (4-4-5)
ਜਾਨ ਰਸਾਇਣ ਪਾਰਿਅਹੁ ਰਤੀ ਮੁਲ ਨ ਜਾਇ ਮੁਲਾਈ॥ (4-4-6)
ਆਪ ਗਣਾਇ ਨ ਆਪ ਗਣਾਈ ॥4॥ (4-4-7)
ਅਗ ਤਤੀ ਜਲਸੀਅਲਾ ਕਿਤ ਅਵਗਣੁ ਕਿਤ ਗੁਣ ਵਿਚਾਰਾ॥ (4-5-1)
ਅਗੀ ਧੂੰਆਂ ਧਉਲਹਰ ਨਿਰਮਲ ਗੁਰ ਗਿਆਨ ਸੁਚਾਰਾ॥ (4-5-2)
ਕੁਲ ਦੀਪਕ ਬੈਸੰਤਰਹੁ ਜਲ ਕੁਲ ਕਵਲ ਵਡੇ ਪਰਵਾਰਾ॥ (4-5-3)
ਦੀਪਕ ਹੇਤ ਪਤੰਗ ਦਾਹਂ ਕਵਲ ਭਵਰ ਪਰਗਟ ਪਹਾਰਾ॥ (4-5-4)
ਅੱਗੀ ਲਾਟ ਉਚਾਟ ਹੈ ਸਿਰ ਉੱਚਾ ਕਰ ਕਰੇ ਕਚਾਰਾ॥ (4-5-5)
ਸਿਰੁ ਨੀਵਾਂ ਨਿਵਾਣ ਵਾਸੁ ਪਾਣੀ ਅੰਦਰ ਪਰ ਉਪਕਾਰਾ॥ (4-5-6)
ਨਿਵ ਚਲੈ ਸੋ ਗੁਰੂ ਪਿਆਰਾ ॥5॥ (4-5-7)
ਰੰਗ ਮਜੀਠ ਕਸੁੰਭ ਦਾ ਕੱਚਾ ਪੱਕਾ ਕਿਤ ਵੀਚਾਰੇ॥ (4-6-1)
ਧਰਤੀ ਉਖਣ ਕਢੀਐ ਮੂਲ ਮੰਜੀਠ ਜੜੀ ਜੜ ਤਾਰੇ॥ (4-6-2)
ਉੱਖਲ ਮੁਹਲੇ ਕੁਟੀਐ ਪੀਹਣ ਪੀਸੈ ਚਕੀ ਭਾਰੇ॥ (4-6-3)
ਸਹੈ ਅਵਟਣ ਅੱਗ ਦਾ ਹੋਇ ਪਿਆਰੀ ਮਿਲੈ ਪਿਆਰੇ॥ (4-6-4)
ਮੋਹਲੀਅਹੰ ਸਿਰ ਕਢਕੈ ਫੁੱਲ ਕਸੁੰਭ ਚੁਲੰਭ ਖਿਲਾਰੇ॥ (4-6-5)
ਖਟ ਤੁਰਸੀ ਦੇ ਰੰਗੀਐ ਕਪਟ ਸਨੇਹੁ ਰਹੈ ਦਿਨਚਾਰੇ॥ (4-6-6)
ਨੀਵਾਂ ਜਿਣੇ ਉਚੇਰਾ ਹਾਰੇ ॥6॥ (4-6-7)
ਕੀੜੀ ਨਿਕੜੀ ਚਲਤਿ ਕਰ ਭ੍ਰਿੰਗੀ ਨੋਂ ਮਿਲ ਭ੍ਰਿੰਗੀ ਹੋਵੈ॥ (4-7-1)
ਨਿਕੜੀ ਦਿਸੈ ਮਕੜੀ ਸੂਤ ਮੂੰਹੋ ਕਢ ਫਿਰ ਸੰਗੋਵੈ॥ (4-7-2)
ਨਿਕੜੀ ਮਖਿ ਵਖਾਣੀਐ ਮਾਖਿਓ ਮਿਠਾ ਭਾਗਠ ਹੋਵੈ॥ (4-7-3)
ਨਿਕੜਾ ਕੀੜਾ ਆਖੀਐ ਪਟ ਪਟੋਲੇ ਕਰ ਢੰਗ ਢੋਵੈ॥ (4-7-4)
ਗੁਟਕਾ ਮੂੰਹ ਵਿਚ ਪਾਇਕੇ ਦੇਸ ਦਿਸੰਤਰ ਜਾਇ ਖੜੋਵੈ॥ (4-7-5)
ਮੋਤੀ ਮਾਣਕ ਹੀਰਿਆ ਪਾਤਸਾਹ ਲੈ ਹਾਰ ਪਰੋਵੈ॥ (4-7-6)
ਪਾਇ ਸਮਾਇਣ ਦਹੀ ਵਿਲੋਵੈ ॥7॥ (4-7-7)
ਲਤਾਂ ਹੇਠ ਲਤਾੜੀਐ ਘਾਹ ਨ ਕਢੇ ਸਾਹ ਵਿਚਾਰਾ॥ (4-8-1)
ਗੋਰਸ ਦੇ ਖੜ ਖਾਇਕੇ ਗਾਇ ਗਰੀਬੀ ਪਰਉਪਕਾਰਾ॥ (4-8-2)
ਦੁੱਧਹੁੰ ਦਹੀ ਜਮਾਈਐ ਦਹੀਅਹੁੰ ਮੱਖਣ ਛਾਹਿ ਪਿਆਰਾ॥ (4-8-3)
ਘਿਅ ਤੇ ਹੋਵਣ ਹੋਮ ਜੱਗ ਢੰਗ ਸੁਆਰਥ ਚਜ ਅਚਾਰਾ॥ (4-8-4)
ਧਰਮ ਧਉਲ ਪਰਗਟ ਹੋਇ ਧੀਰਜ ਵਸੈ ਸਹੈ ਸਿਰ ਭਾਰਾ॥ (4-8-5)
ਇਕ ਇਕ ਜਾਉ ਜਣੇਂਦਿਆਂ ਚਹੁੰ ਚਕਾਂ ਵਿਚ ਵਗ ਹਜਾਰਾ॥ (4-8-6)
ਤ੍ਰਿਣ ਅੰਦਰ ਵੱਡਾ ਪਾਸਾਰਾ ॥8॥ (4-8-7)
ਲਹੁੜਾ ਤਿਲ ਹੋਇ ਜੰਮਿਆ ਨੀਚਹੁੰ ਨੀਚ ਨ ਆਪ ਗਣਾਯਾ॥ (4-9-1)
ਫੁਲਾਂ ਸੌਗਤਿ ਵਸਿਆ ਹੋਇ ਨਿਰਗੰਧ ਸੁਗੰਧ ਸੁਹਾਯਾ॥ (4-9-2)
ਕੋਲੂ ਪਾਇ ਪੀੜਾਇਆ ਹੋਇ ਫੁਲੇਲ ਖੇਲ ਵਰਤਾਯਾ॥ (4-9-3)
ਪਤਿਤ ਪਵਿਤ੍ਰ ਚਲਿਤ੍ਰ ਕਰ ਪਾਤਿਸ਼ਾਹ ਸਿਰ ਧਰ ਸੁਖ ਪਾਯਾ॥ (4-9-4)
ਦੀਵੇ ਪਾਇ ਜਲਾਇਆ ਕੁਲ ਦੀਪਕ ਜਗ ਬਿਰਦ ਸਦਾਯਾ॥ (4-9-5)
ਕਜਲ ਹੋਆ ਦੀਵਿਅਹੁੰ ਅਖੀਂ ਅੰਦਰ ਜਾਇ ਸਮਾਯਾ॥ (4-9-6)
ਬਾਲਾ ਹੋਇ ਨ ਵਡਾ ਕਹਾਯਾ ॥9॥ (4-9-7)
ਹੋਇ ਵੜੇਵਾਂ ਜਗ ਵਿਚ ਬੀਜੇ ਤਨ ਖੇਹ ਨਾਲ ਰਲਾਯਾ॥ (4-10-1)
ਬੂਟੀ ਹੋਇ ਕਪਾਹ ਦੀ ਟੀਂਡੇ ਹੱਸ ਆਪ ਖਿੜਾਯਾ॥ (4-10-2)
ਦੁਹ ਮਿਲ ਵੇਲਣ ਵੇਲਿਆ ਲੂੰਅ ਲੂੰਅ ਕਰ ਤੁੰਬ ਤੁੰਬਾਯਾ॥ (4-10-3)
ਤਿੰਞਣ ਪਿੰਞ ਉਡਾਇਆ ਕਰ ਕਰ ਗੋੜ੍ਹੀਂ ਸੂਤ ਕਤਾਯਾ॥ (4-10-4)
ਤਣ ਤਣ ਖੁੰਬ ਚੜਾਇਕੈ ਦੇ ਦੇ ਦੁਖ ਧੁਵਾਇ ਰੰਗਾਯਾ॥ (4-10-5)
ਕੈਂਚੀ ਕੱਟਣ ਕਟਿਆ ਸੂਈ ਧਾਗੇ ਜੋੜ ਸਵਾਯਾ॥ (4-10-6)
ਲੱਜਣ ਕੱਜਣ ਹੋਇ ਕਜਾਯਾ ॥10॥ (4-10-7)
ਦਾਣਾ ਹੋਇ ਅਨਾਰ ਦਾ ਹੋਇ ਧੂੜ ਧੂੜੀ ਵਿਚ ਧਸੈ॥ (4-11-1)
ਹੋਇ ਬਿਰਖ ਹਰੀਆਵਲਾ ਲਾਲ ਗੁਲਾਲਾ ਫੁੱਲ ਵਿਗਸੈ॥ (4-11-2)
ਇਕਸ ਬਿਰਖ ਸਹਸ ਫੁਲ ਫੁਲ ਫਲ ਇਕਦੂੰ ਇਕ ਸਰਸੈ॥ (4-11-3)
ਇਕ ਦੂੰ ਦਾਣੇ ਲੱਖ ਹੋਇੰ ਫਲ ਫਲਦੇ ਮਨ ਅੰਦਰ ਵਸੈ॥ (4-11-4)
ਤਿਸ ਫਲ ਤੋਟ ਨ ਆਵਈ ਗੁਰਮੁਖ ਸੁਖ ਫਲ ਅੰਮ੍ਰਿਤ ਰਸੈ॥ (4-11-5)
ਜ੍ਯੌਂ ਜ੍ਯੌਂ ਲੱਯਨ ਤੋੜਫਲ ਤ੍ਯੋਂ ਤ੍ਯੋਂ ਫਿਰ ਫਿਰ ਫਲੀਐ ਹਸੈ॥ (4-11-6)
ਨਿਵ ਚੱਲਣ ਗੁਰ ਮਾਰਗ ਦਸੈ ॥11॥ (4-11-7)
ਰੈਣਿ ਰਸਾਇਣ ਸਿੰਜੀਐ ਰਤ ਹੇਤ ਕਰ ਕੰਚਨ ਵਸੈ॥ (4-12-1)
ਧੋਇ ਧੋਇ ਕਣਿ ਕਢੀਐ ਰਤੀ ਮਾਸਾ ਤੋਲਾ ਘੱਸੈ॥ (4-12-2)
ਪਾੋੲ ਕੁਠਾਲੀ ਗਾਲੀਐ ਰੈਣੀ ਕਰ ਸੁਨਿਆਰ ਵਿਗਸੈ॥ (4-12-3)
ਘੜ ਘੜ ਪਤ੍ਰ ਪਖਾਲੀਅਨ ਲੂਣੀ ਲਾਇ ਜਲਾਇ ਰਹੱਸੈ॥ (4-12-4)
ਬਾਰਹ ਵੰਨੀ ਹੋਇਕੈ ਲੰਗੈ ਲਵੈ ਕਸਉਟੀ ਕਸੈ॥ (4-12-5)
ਟਕਸਾਲੇ ਸਿਕਾ ਪਵੈ ਘਣ ਅਹਰਣ ਵਿਚ ਅਚਲ ਸਰਸੈ॥ (4-12-6)
ਸਾਲ ਸੁਨਾਈ ਪੋਤੇ ਪਸੈ ॥12॥ (4-12-7)
ਖਸ਼ਖਸ਼ ਦਾਣਾ ਹੋਇਕੈ ਖ਼ਾਕ ਅੰਦਰ ਹੋਇ ਖ਼ਾਕ ਸਮਾਵੈ॥ (4-13-1)
ਦੋਸਤ ਪੋਸਤ ਬੂਟ ਹੋਇ ਰੰਗ ਬਿਰੰਗੀ ਫੁਲ ਖਿੜਾਵੈ॥ (4-13-2)
ਹੋਡਾ ਹੋਡੀ ਹੋਡੀਆਂ ਇਕ ਦੂੰ ਇਕ ਚੜ੍ਹਾਉ ਚੜ੍ਹਾਵੈ॥ (4-13-3)
ਸੂਲੀ ਉਪਰ ਖੇਲਣਾ ਪਿਛੋਂ ਦੇ ਸਿਰ ਛਤਰ ਧਰਾਵੈ॥ (4-13-4)
ਚੁਖ ਚੁਖ ਹੋਇ ਮਿਲਾਇ ਕੈ ਲੋਹੂ ਪਾਣੀ ਰੰਗ ਰੰਗਾਵੈ॥ (4-13-5)
ਪਿਰਮ ਪਿਆਲਾ ਮਜਲਸੀ ਜੋਗ ਭੋਗ ਸੰਜੋਗ ਬਣਾਵੈ॥ (4-13-6)
ਅਮਲੀ ਹੋਇ ਸੁ ਮਜਲਸ ਪਾਵੈ ॥13॥ (4-13-7)
ਰਸ ਭਰਿਆ ਰਸ ਰਖਦਾ ਬੋਲਣ ਅਣ ਬੋਲਣ ਅਭਰਿਠਾ॥ (4-14-1)
ਸੁਣਿਆ ਅਣ ਸੁਣਿਆ ਕਰੈ ਕਰੇ ਵੀਚਾਰ ਡਿਠਾ ਅਣਡਿਠਾ॥ (4-14-2)
ਅਖੀਂ ਧੂੜ ਅਟਾਈਆ ਅਖੀ ਵਿਚ ਅੰਗੂਰ ਬਹਿਠਾ॥ (4-14-3)
ਇਕਦੂੰ ਬਾਹਲੇ ਬੂਟ ਹੋਇ ਸਿਰ ਤਲਵਾਯਾ ਇਠਹੁ ਇਠਾ॥ (4-14-4)
ਦੋਹ ਖੂੰਡ ਵਿਚ ਪੀੜੀਐ ਟੋਟੇ ਲਾਹੇ ਇਤ ਗੁਣ ਮਿਠਾ॥ (4-14-5)
ਵੀਹ ਇਕੀਹ ਵਰਤਦਾ ਅਵਗੁਣਿਆਰੇ ਵਣਿਠਾ॥ (4-14-6)
ਮੰਨੈ ਗੰਨੈ ਵਾਂਗ ਸੁਧਿਠਾ ॥14॥ (4-14-7)
ਘਨਹਰਿ ਬੂੰਦ ਸੁਹਾਵਣੀ ਨੀਵੀਂ ਹੋਇ ਅਗਾਸਹੁੰ ਆਵੈ॥ (4-15-1)
ਆਪ ਗਵਾਇ ਸਮੁੰਦ ਵੇਖ ਸਿਪ ਦੇ ਮੂੰਹਵਿਚ ਸਮਾਵੈ॥ (4-15-2)
ਲੈਂਦੋ ਹੀ ਮੁਹਿ ਬੂੰਦ ਸਿਪ ਚੁਭੀ ਮਾਰ ਪਤਾਲ ਲੁਕਾਵੈ॥ (4-15-3)
ਫੜ ਕਢੈ ਮਰਜੀਵੜਾ ਪਰ ਕਾਰਨ ਨੋਂ ਆਪ ਫੜਾਵੈ॥ (4-15-4)
ਪਰਵਸ ਪਰਉਪਕਾਰ ਨੋਂ ਪਰ ਦਥ ਪਥਰ ਦੰਦ ਭਨਾਵੈ॥ (4-15-5)
ਭੁਲ ਅਭੁਲ ਅਮੁਲ ਦੇ ਮੋਤੀ ਦਾਨ ਨ ਪਛੋਤਾਵੈ॥ (4-15-6)
ਸਫਲ ਜਨਮ ਕੋਈ ਵਰਸਾਵੈ ॥15॥ (4-15-7)
ਹੀਰੈ ਹੀਰਾ ਬੇਧੀਐ ਬਰਸੈ ਕਣੀ ਅਣੀ ਹੁਇ ਧੀਰੈ॥ (4-16-1)
ਧਾਗਾ ਹੋਇ ਪਰੋਈਐ ਹੀਰੇ ਮਾਲ ਰਸਾਲ ਗਹੀਰੈ॥ (4-16-2)
ਸਾਧ ਸੰਗਤ ਗੁਰ ਸ਼ਬਦ ਲਿਵ ਹਉਂਮੈ ਮਾਰ ਮਰੈ ਮਣਧੀਰੈ॥ (4-16-3)
ਮਨ ਜਿਣ ਮਨਦੇ ਲਏ ਮਨ ਗੁਣ ਗੁਰਮੁਖ ਸਰੀਰੈ॥ (4-16-4)
ਪੈਰੀਂ ਪੈ ਪਾਖਾਕ ਹੋਇ ਕਾਮਧੇਨੁ ਸੰਤਰੇਣ ਨ ਨੀਰੈ॥ (4-16-5)
ਸਿਲਾ ਅਲੂਣੀ ਚੱਟਣੀ ਲਖ ਅੰਮ੍ਰਿਤ ਰਸ ਤਰਸਨ ਸੀਰੈ॥ (4-16-6)
ਵਿਰਲਾ ਸਿਖ ਸੁਣੈ ਗੁਰ ਪੀਰੈ ॥16॥ (4-16-7)
ਗੁਰ ਸਿਖੀ ਗੁਰ ਸਿਖ ਸੁਣ ਅੰਦਰ ਸਿਆਣਾ ਬਾਹਰ ਭੋਲਾ॥ (4-17-1)
ਸ਼ਬਦ ਸੁਰਤਿ ਸਾਵਧਾਨ ਹੋ ਵਿਣ ਗੁਰ ਸਬਦ ਨ ਸੁਣਈ ਥੋਲਾ॥ (4-17-2)
ਸਤਿਗੁਰ ਦਰਸ਼ਨ ਦੇਖਣਾ ਸਾਧ ਸੰਗਤ ਵਿਚ ਅੰਨਾ ਪੋਲਾ॥ (4-17-3)
ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁਪ ਚਲੋਲਾ॥ (4-17-4)
ਪੈਰੀਂ ਪੈ ਪਾਖਾਕ ਹੋਇ ਚਰਨ ਧੋਇ ਚਰਣੋਦਕ ਝੋਲਾ॥ (4-17-5)
ਚਰਣ ਕਵਲ ਚਿਤ ਭਵਰ ਕਰ ਭਵਜਲ ਅੰਦਰ ਰਹੈ ਨਿਰੋਲਾ॥ (4-17-6)
ਜੀਵਣ ਮੁਕਤਿ ਸਚਾਵਾ ਚੋਲਾ ॥17॥ (4-17-7)
ਸਿਰ ਵਿਚ ਨਿਕੇ ਵਾਲ ਹੋਇ ਸਾਧੂ ਚਵਰ ਚਵਰ ਕਰ ਢਾਲੈ॥ (4-18-1)
ਗੁਰਸਰ ਤੀਰਥ ਨ੍ਹਾਇਕੈ ਹੂਝੂ ਭਰ ਭਰ ਪੈਰ ਪਖਾਲੈ॥ (4-18-2)
ਕਾਲੀਂ ਹੂੰ ਧਉਲੇ ਕਰੇ ਚਲਣ ਜਾਣ ਨੀਸ਼ਾਨ ਸਮਾਲੈ॥ (4-18-3)
ਪੈਰੀਂ ਪੈ ਪਾਖਾਕ ਹੋਇ ਪੂਰਾ ਸਤਿਗੁਰ ਨਦਰਿ ਨਿਹਾਲੈ॥ (4-18-4)
ਕਾਗ ਕੁਮੰਤਹੁ ਪਰਮ ਹੰਸ ਉੱਜਲ ਮੋਤੀ ਖਾੋੲ ਖਵਾਲੈ॥ (4-18-5)
ਵਾਲਹੁੰ ਨਿਕੀ ਆਖੀਐ ਗੁਰਸਿਖੀ ਸੁਣ ਗੁਰਸਿਖ ਪਾਲੈ॥ (4-18-6)
ਗੁਰਸਿਖ ਲੰਘੈ ਪਿਰਮ ਪਿਆਲੈ ॥18॥ (4-18-7)
ਗੁੱਲਰ ਅੰਦਰ ਭੁਲਹਣਾ ਗੁਲਰ ਨੋਂ ਬ੍ਰਹਮੰਡ ਵਖਾਣੈ॥ (4-19-1)
ਗੁਲਰ ਲਗਨ ਲਖ ਫਲ ਇਕ ਦੂ ਲਖ ਅਲਖ ਨ ਜਾਣੈ॥ (4-19-2)
ਲਖ ਲਖ ਬਿਰਖ ਬਗੀਚਿਅਹੁੰ ਲਖ ਬਗੀਚੇ ਬਾਹਗ ਵਖਾਣੈ॥ (4-19-3)
ਲਖ ਬਾਗ ਬ੍ਰਹਮੰਡ ਵਿਚ ਲਖ ਬ੍ਰਹਮੰਡ ਲੂੰਅ ਵਿਚ ਆਣੈ॥ (4-19-4)
ਮਿਹਰ ਕਰੇ ਜੇ ਮਿਹਰਵਾਨ ਗੁਰਮੁਖ ਸਾਧ ਸੰਗਤ ਰੰਗ ਮਾਣੈ॥ (4-19-5)
ਪੈਰੀ ਪੈ ਪਾਖਾਕ ਹੋਇ ਸਾਹਿਬ ਦੇ ਚਲੈ ਓਹ ਭਾਣੈ॥ (4-19-6)
ਹਉਂਮੈ ਜਾਇ ਤਾ ਜਾਇ ਸਿਞਾਣੈ ॥19॥ (4-19-7)
ਦੁਇ ਦੇਹ ਚੰਦ ਅਲੋਪ ਹੋਇੈ ਤੀਐ ਦਿਹ ਚੜਦਾ ਹੁਇ ਨਿੱਕਾ॥ (4-20-1)
ਉਠ ਉਠ ਜਗਤ ਜੁਹਾਰਦਾ ਗਗਨ ਮਹੇਸ਼ੁਰ ਮਸਤਕ ਟਿੱਕਾ॥ (4-20-2)
ਸੋਲਹ ਕਲਾ ਸੰਘਾਰੀਐ ਸਫਲ ਜਨਮ ਸੋਹੈ ਕਲ ਇੱਕਾ॥ (4-20-3)
ਅੰਮ੍ਰਿਤ ਕਿਰਣ ਸੁਹਾਵਣੀ ਨਿਝਰ ਝਰੈ ਸਿੰਜੈ ਸਹ ਸਿੱਕਾ॥ (4-20-4)
ਸੀਤਲ ਸਾਂਤ ਸੰਤੋਖ ਦੇ ਸਹਜ ਸੰਤੋਖੀ ਰਤਨ ਅਮਿੱਕਾ॥ (4-20-5)
ਕਰੇ ਅਨ੍ਹੇਰੋਂ ਚਾਨਣਾ ਡੋਰ ਚਕੋਰ ਪ੍ਯਾਨ ਧਰ ਛਿੱਕਾ॥ (4-20-6)
ਆਪ ਗਵਾਇ ਅਮੋਲ ਮਨਿੱਕਾ ॥20॥ (4-20-7)
ਹੋਇ ਨਿਮਾਣਾ ਭਗਤਿ ਕਰ ਗੁਰਮੁਖ ਧ੍ਰੂ ਹਰਿ ਦਰਸ਼ਨ ਪਾਯਾ॥ (4-21-1)
ਭਗਤ ਵਛਲ ਹੋਇ ਭੇਟਿਆ ਮਾਣ ਨਿਮਾਣੇ ਆਪ ਦਿਵਾਯਾ॥ (4-21-2)
ਮਾਤ ਲੋਕ ਵਿਚ ਮੁਕਤਿ ਕਰ ਨਿਹਚਲ ਵਾਸ ਅਗਾਸ ਚੜਾਯਾ॥ (4-21-3)
ਚੰਦ ਸੂਰ ਤੇਤੀ ਕਰੋੜ ਪਰਦਖਣਾ ਚਉਫੇਰ ਫਿਰਾਯਾ॥ (4-21-4)
ਵੇਦ ਪੁਰਾਣ ਵਖਾਣਦੇ ਪਰਗਟ ਕਰ ਪਰਗਟ ਜਣਾਯਾ॥ (4-21-5)
ਅਵਗਤ ਗਤ ਅਤਿ ਅਗਮ ਹੈ ਅਕਥ ਕਥਾ ਵੀਚਾਰ ਨ ਪਾਯਾ॥ (4-21-6)
ਗੁਰਮੁਖ ਸੁਖ ਫਲ ਅਲਖ ਲਖਾਯਾ ॥21॥4॥ (4-21-7)

Ad blocker interference detected!


Wikia is a free-to-use site that makes money from advertising. We have a modified experience for viewers using ad blockers

Wikia is not accessible if you’ve made further modifications. Remove the custom ad blocker rule(s) and the page will load as expected.