FANDOM


< Vaar
Bhai Gurdas vaar 20 Gnome-speakernotes      Play Audio Vaar >

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41

For English translation
ੴ ਸਤਿਗੁਰਪ੍ਰਸਾਦਿ ॥ (20-1-1)
ਸਤਿਗੁਰ ਨਾਨਕ ਦੇਉ ਆਪ ਉਪਾਇਆ॥ (20-1-2)
ਗੁਰ ਅੰਦਰ ਗੁਰਸਿਖੁ ਬਬਾਣੈ ਆਇਆ॥ (20-1-3)
ਗੁਰਸਿਖੁ ਹੈ ਗੁਰ ਅਮਰ ਸਤਿਗੁਰ ਭਾਇਆ॥ (20-1-4)
ਰਾਮਦਾਸੁ ਗੁਰਸਿਖੁ ਗੁਰੁ ਸਦਵਾਇਆ॥ (20-1-5)
ਗੁਰੁ ਅਰਜਨੁ ਗੁਰਸਿਖੁ ਪਰਗਟੀ ਆਇਆ॥ (20-1-6)
ਗੁਰਸਿਖੁ ਹਰ ਗੋਵਿੰਦ ਨ ਲੁਕੈ ਲੁਕਾਇਆ ॥1॥ (20-1-7)
ਗੁਰਮੁਖਿ ਪਾਰਸੁ ਹੋਇ ਪੂਜ ਕਰਾਇਆ॥ (20-2-1)
ਅਸਟ ਧਾਤ ਇਕ ਧਾਤ ਜੋਿਤ ਜਗਾਇਆ॥ (20-2-2)
ਬਾਵਨ ਚੰਦਨ ਹੋਇ ਬਿਰਖ ਬੋਹਾਇਆ॥ (20-2-3)
ਗੁਰਸਿਖੁ ਸਿਖੁ ਗੁਰ ਹੋਇ ਅਚਰਜੁ ਦਿਖਾਇਆ॥ (20-2-4)
ਜੋਤੀ ਜੋਤਿ ਜਗਾਇ ਦੀਪੁ ਦੀਪਾਇਆ॥ (20-2-5)
ਨੀਰੈ ਅੰਦਰਿ ਨੀਰੁ ਮਿਲੈ ਮਿਲਾਇਆ ॥2॥ (20-2-6)
ਗੁਰਮੁਿਖ ਸੁਖ ਫਲੁ ਜਨਮੁ ਸਤਿਗੁਰੁ ਪਾਇਆ॥ (20-3-1)
ਗੁਰਮੁਖਿ ਪੂਰ ਕਰੰਮੁ ਸਰਣੀ ਆਇਆ॥ (20-3-2)
ਸਤਿਗੁਰ ਪੈਰੀ ਪਾਇ ਨਾਉਂ ਦਿੜਾਇਆ॥ (20-3-3)
ਘਰ ਹੀ ਵਿਚਿ ਉਦਾਸੁ ਨ ਵਿਆਪੈ ਮਾਇਆ॥ (20-3-4)
ਗੁਰ ਉਪਦੇਸੁ ਕਮਾਇ ਅਲਖ ਲਖਾਇਆ॥ (20-3-5)
ਗੁਰਮੁਖਿ ਜੀਵਨ ਮੁਕਤੁ ਆਪ ਗਵਾਇਆ ॥3॥ (20-3-6)
ਗੁਰਮੁਖਿ ਆਪੁ ਗਵਾਇ ਨ ਆਪ ਗਣਾਇਆ॥ (20-4-1)
ਦੂਜਾ ਭਾਉ ਮਿਟਾਇ ਇਕੁ ਧਿਆਇਆ॥ (20-4-2)
ਗੁਰ ਪਰਮੇਸਰੁ ਜਾਣਿ ਸਬਦੁ ਕਮਾਇਆ॥ (20-4-3)
ਗੁਰਮੁਖਿ ਕਾਰ ਕਮਾਇ ਸੁਖ ਫਲੁ ਪਾਇਆ॥ (20-4-4)
ਪਿਰਮ ਪਿਆਲਾ ਪਾਇ ਅਜਰੁ ਜਰਾਇਆ ॥4॥ (20-4-5)
ਅੰਮ੍ਰਿਤ ਵੇਲੇ ਉਠਿ ਜਾਗ ਜਗਾਇਆ॥ (20-5-1)
ਗੁਰਮੁਖਿ ਤੀਰਥ ਨਾਇ ਭਰਮ ਗਵਾਇਆ॥ (20-5-2)
ਗੁਰਮੁਖਿ ਮੰਤੁ ਸਮ੍ਹਾਲਿ ਜਪੁ ਜਪਾਇਆ॥ (20-5-3)
ਗੁਰਮੁਖਿ ਨਿਹਚਲੁ ਹੋਇ ਇਕ ਮਨਿ ਧਿਆਇਆ॥ (20-5-4)
ਮਥੈ ਟਿਕਾ ਲਾਲੁ ਨੀਸਾਣੁ ਸੁਹਾਇਆ॥ (20-5-5)
ਪੈਰੀ ਪੈ ਗੁਰ ਸਿਖ ਪੈਰੀ ਪਾਇਆ ॥5॥ (20-5-6)
ਪੈਰੀ ਪੈ ਗੁਰਸਿਖ ਪੈਰ ਧੁਆਇਆ॥ (20-6-1)
ਅੰਮ੍ਰਿਤ ਵਾਣੀ ਚਖਿ ਮਨੁ ਵਸਿ ਆਇਆ॥ (20-6-2)
ਪਾਣੀ ਪਖਾ ਪੀਹਿ ਭਠੁ ਝੁਕਾਇਆ॥ (20-6-3)
ਗੁਰਬਾਣੀ ਸੁਣਿ ਸਿਖਿ ਲਿਖਿ ਲਿਖਾਇਆ॥ (20-6-4)
ਨਾਮੁ ਦਾਨੁ ਇਸਨਾਨੁ ਕਰਮ ਕਮਾਇਆ॥ (20-6-5)
ਨਿਵ ਚਲਣੁ ਮਿਠ ਬੋਲ ਘਾਲਿ ਖਵਾਇਆ ॥6॥ (20-6-6)
ਗੁਰਸਿਖਾਂ ਗੁਰਸਿਖ ਮੇਲਿ ਮਿਲਾਇਆ॥ (20-7-1)
ਭਾਇ ਭਗਤਿ ਗੁਰਪੁਰਬ ਕਰੈ ਕਰਾਇਆ॥ (20-7-2)
ਗੁਰਸਿਖ ਦੇਵੀ ਦੇਵ ਜਠੇਰੇ ਭਾਇਆ॥ (20-7-3)
ਗੁਰਸਿਖ ਮਾਂ ਪਿਉ ਵੀਰ ਕੁਟੰਬ ਸਬਾਇਆ॥ (20-7-4)
ਗੁਰਸਿਖ ਖੇਤੀ ਵਣਜੁ ਲਾਹਾ ਪਾਇਆ॥ (20-7-5)
ਹੰਸ ਵੰਸ ਗੁਰਸਿਖ ਗੁਰਸਿਖ ਜਾਇਆ ॥7॥ (20-7-6)
ਸਜਾ ਖਬਾ ਸਉਣੁ ਨ ਮੰਨਿ ਵਸਾਇਆ॥ (20-8-1)
ਨਾਰਿ ਪੁਰਖ ਨੋ ਵੇਖਿ ਨ ਪੈਰੁ ਹਟਾਇਆ॥ (20-8-2)
ਭਾਖ ਸੁਭਾਖ ਵੀਚਾਰਿ ਨ ਛਿਕ ਮਨਾਇਆ॥ (20-8-3)
ਦੇਵੀ ਦੇਵ ਨ ਸੇਵਿ ਨ ਪੂਜ ਕਰਾਇਆ॥ (20-8-4)
ਭੰਭਲ ਭੂਸੇ ਖਾਇ ਨ ਮਨੁ ਭਰਮਾਇਆ॥ (20-8-5)
ਗੁਰਸਿਖ ਸਚਾ ਖੇਤੁ ਬੀਜ ਫਲਾਇਆ ॥8॥ (20-8-6)
ਕਿਰਤਿ ਵਿਰਤਿ ਮਨੁ ਧਰਮੁ ਸਚੁ ਦਿੜਾਇਆ॥ (20-9-1)
ਸਚੁ ਨਾਉ ਕਰਤਾਰੁ ਆਪੁ ਉਪਾਇਆ॥ (20-9-2)
ਸਤਿਗੁਰ ਪੁਰਖੁ ਦਇਆਲੁ ਦਇਆ ਕਰਿ ਆਇਆ॥ (20-9-3)
ਨਿਰੰਕਾਰ ਆਕਾਰੁ ਸਬਦੁ ਸੁਣਾਇਆ॥ (20-9-4)
ਸਾਧ ਸੰਗਤਿ ਸਚੁ ਖੰਡ ਥੇਹੁ ਵਸਾਇਆ॥ (20-9-5)
ਸਚਾ ਤਖਤੁ ਬਣਾਇ ਸਲਾਮੁ ਕਰਾਇਆ ॥9॥ (20-9-6)
ਗੁਰਸਿਖਾ ਗੁਰਸਿਖ ਸੇਵਾ ਲਾਇਆ॥ (20-10-1)
ਸਾਧ ਸੰਗਤਿ ਕਰਿ ਸੇਵ ਸੁਖ ਫਲੁ ਪਾਇਆ॥ (20-10-2)
ਤਪੜੁ ਝਾੜਿ ਵਿਛਾਇ ਧੂੜੀ ਨਾਇਆ॥ (20-10-3)
ਕੋਰੇ ਮਟ ਅਣਾਇ ਨੀਰੁ ਭਰਾਇਆ॥ (20-10-4)
ਆਣਿ ਮਹਾ ਪਰਸਾਦੁ ਵੰਡਿ ਖੁਆਇਆ ॥10॥ (20-10-5)
ਹੋਇ ਬਿਰਖ ਸੰਸਾਰੁ ਸਿਰ ਤਲਵਾਇਆ॥ (20-11-1)
ਨਿਹਚਲੁ ਹੋਇ ਨਿਵਾਸੁ ਸੀਸੁ ਨਿਵਾਇਆ॥ (20-11-2)
ਹੋਇ ਸੁਫਲ ਫਲੁ ਸਫਲੁ ਵਟ ਸਹਾਇਆ॥ (20-11-3)
ਸਿਰਿ ਕਰਵਤੁ ਧਰਾਇ ਜਹਾਜੁ ਬਣਾਇਆ॥ (20-11-4)
ਪਾਣੀ ਦੇ ਸਿਰਿ ਵਾਟ ਰਾਹੁ ਚਲਾਇਆ॥ (20-11-5)
ਸਿਰਿ ਕਰਵਤੁ ਧਰਾਇ ਸੀਸ ਚੜਾਇਆ ॥11॥ (20-11-6)
ਲੋਹੇ ਤਛਿ ਤਛਾਇ ਲੋਹਿ ਜੜਾਇਆ॥ (20-12-1)
ਲੋਹਾ ਸੀਸੁ ਚੜਾਇ ਨੀਰਿ ਤਰਾਇਆ॥ (20-12-2)
ਆਪਨੜਾ ਪੁਤੁ ਪਾਲਿ ਨ ਨੀਰਿ ਡੁਬਾਇਆ॥ (20-12-3)
ਅਗਰੈ ਡੋਬੈ ਜਾਣਿ ਡੋਬਿ ਤਰਾਇਆ॥ (20-12-4)
ਗੁਣ ਕੀਤੇ ਗੁਣ ਹੋਇ ਜਗੁ ਪਤੀਆਇਆ॥ (20-12-5)
ਅਵਗੁਣ ਸਹਿ ਗੁਣੁ ਕਰੈ ਘੋਲਿ ਘੁਮਾਇਆ ॥12॥ (20-12-6)
ਮੰਨੈ ਸਤਿਗੁਰ ਹੁਕਮੁ ਹੁਕਮਿ ਮਨਾਇਆ॥ (20-13-1)
ਭਾਣਾ ਮੰਨੈ ਹੁਕਮਿ ਗੁਰ ਫੁਰਮਾਇਆ॥ (20-13-2)
ਪਿਰਮ ਪਿਆਲਾ ਪੀਵਿ ਅਲਖੁ ਲਖਾਇਆ॥ (20-13-3)
ਗੁਰਮੁਖਿ ਅਲਖੁ ਲਖਾਇ ਨ ਅਲਖੁ ਲਖਾਇਆ॥ (20-13-4)
ਗੁਰਮੁਖਿ ਆਪੁ ਗਵਾਇ ਨ ਆਪੁ ਗਣਾਇਆ॥ (20-13-5)
ਗੁਰਮੁਖਿ ਸੁਖ ਫਲੁ ਪਾਇ ਬੀਜ ਫਲਾਇਆ ॥13॥ (20-13-6)
ਸਤਿਗੁਰ ਦਰਸਨੁ ਦੇਖਿ ਧਿਆਨ ਧਰਾਇਆ॥ (20-14-1)
ਸਤਿਗੁਰ ਸਬਦੁ ਵੀਚਾਰਿ ਗਿਆਨੁ ਕਮਾਇਆ॥ (20-14-2)
ਚਰਣ ਕਵਲ ਗੁਰ ਮੰਤੁ ਚਿਤਿ ਵਸਾਇਆ॥ (20-14-3)
ਸਤਿਗੁਰ ਸੇਵ ਕਮਾਇ ਸੇਵ ਕਰਾਇਆ॥ (20-14-4)
ਗੁਰ ਚੇਲਾ ਪਰਚਾਇ ਜਗ ਪਰਚਾਇਆ॥ (20-14-5)
ਗੁਰਮੁਖਿ ਪੰਥੁ ਚਲਾਇ ਨਿਜ ਘਰਿ ਛਾਇਆ ॥14॥ (20-14-6)
ਜੋਗ ਜੁਗਤਿ ਗੁਰਸਿਖ ਗੁਰ ਸਮਝਾਇਆ॥ (20-15-1)
ਆਸਾ ਵਿਚਿ ਨਿਰਾਸਿ ਨਿਰਾਸੁ ਵਲਾਇਆ॥ (20-15-2)
ਥੋੜਾ ਪਾਣੀ ਅੰਨੁ ਖਾਇ ਪੀਆਇਆ॥ (20-15-3)
ਥੋੜਾ ਬੋਲਣ ਬੋਲਿ ਨ ਝਖਿ ਝਖਾਇਆ॥ (20-15-4)
ਥੋੜੀ ਰਾਤੀ ਨੀਦ ਨ ਮੋਹਿ ਫਹਾਇਆ॥ (20-15-5)
ਸੁਹਣੇ ਅੰਦਰਿ ਜਾਇ ਨ ਲੋਭ ਲੁਭਾਇਆ ॥15॥ (20-15-6)
ਮੁੰਦ੍ਰਾ ਗੁਰ ਉਪਦੇਸੁ ਮੰਤ੍ਰ ਸੁਣਾਇਆ॥ (20-16-1)
ਖਿੰਥਾ ਖਿਮਾ ਸਿਵਾਇ ਝੋਲੀ ਪਤਿ ਮਾਇਆ॥ (20-16-2)
ਪੈਰੀ ਪੈ ਪਾਖਾਕ ਬਿਭੂਤ ਬਣਾਇਆ॥ (20-16-3)
ਪਿਰਮ ਪਿਆਲਾ ਪਤ ਭੋਜਨੁ ਭਾਇਆ॥ (20-16-4)
ਡੰਡਾ ਗਿਆਨ ਵਿਚਾਰੁ ਦੂਤ ਸਧਾਇਆ॥ (20-16-5)
ਸਹਜ ਗੁਫਾ ਸਤਿਸੰਗੁ ਸਮਾਧਿ ਸਮਾਇਆ ॥16॥ (20-16-6)
ਸਿੰਙੀ ਸੁਰਤਿ ਵਿਸੇਖੁ ਸਬਦੁ ਵਜਾਇਆ॥ (20-17-1)
ਗੁਰਮੁਖਿ ਆਈ ਪੰਥੁ ਨਿਜ ਘਰੁ ਪਾਇਆ॥ (20-17-2)
ਆਦਿ ਪੁਰਖੁ ਆਦੇਸੁ ਅਲਖੁ ਲਖਾਇਆ॥ (20-17-3)
ਗੁਰ ਚੇਲੇ ਰਹਰਾਸਿ ਮਨੁ ਪਰਚਾਇਆ॥ (20-17-4)
ਵੀਹ ਇਕੀਹ ਚੜ੍ਹਾਇ ਸਬਦੁ ਮਿਲਾਇਆ ॥17॥ (20-17-5)
ਗੁਰ ਸਿਖ ਸੁਣਿ ਗੁਰਸਿਖ ਸਿਖੁ ਸਦਾਇਆ॥ (20-18-1)
ਗੁਰਸਿਖੀ ਗੁਰਸਿਖ ਸਿਖ ਸੁਣਾਇਆ॥ (20-18-2)
ਗੁਰ ਸਿਖ ਸੁਣਿ ਕਰਿ ਭਾਉ ਮੰਨਿ ਵਸਾਇਆ॥ (20-18-3)
ਗੁਰਸਿਖਾ ਗੁਰ ਸਿਖ ਗੁਰਸਿਖ ਭਾਇਆ॥ (20-18-4)
ਗੁਰ ਸਿਖ ਗੁਰਸਿਖ ਸੰਗੁ ਮੇਲਿ ਮਿਲਾਇਆ॥ (20-18-5)
ਚਉਪੜਿ ਸੋਲਹ ਸਾਰ ਜੁਗ ਜਿਣਿ ਆਇਆ ॥18॥ (20-18-6)
ਸਤਰੰਜ ਬਾਜੀ ਖੇਲੁ ਬਿਸਾਤਿ ਬਣਾਇਆ॥ (20-19-1)
ਹਾਥੀ ਘੋੜੇ ਰਥ ਪਿਆਦੇ ਆਇਆ॥ (20-19-2)
ਹੁਇ ਪਤਿਸਾਹ ਵਜੀਰ ਦੁਇ ਦਲ ਛਾਇਆ॥ (20-19-3)
ਹੋਇ ਗਡਾਵਡਿ ਜੋਧ ਜੁਧੁ ਮਚਾਇਆ॥ (20-19-4)
ਗੁਰਮੁਖਿ ਚਾਲ ਚਲਾਇ ਹਾਲ ਪੁਜਾਇਆ॥ (20-19-5)
ਪਾਇਕ ਹੋਇ ਵਜੀਰੁ ਗੁਰਿ ਪਹੁਚਾਇਆ ॥19॥ (20-19-6)
ਭੈ ਵਿਚਿ ਨਿਮਣਿ ਨਿਮਿ ਭੈ ਵਿਚਿ ਜਾਇਆ॥ (20-20-1)
ਭੈ ਵਿਚਿ ਗੁਰਮੁਖਿ ਪੰਥਿ ਸਰਣੀ ਆਇਆ॥ (20-20-2)
ਭੈ ਵਿਚਿ ਸੰਗਤਿ ਸਾਧ ਸਬਦੁ ਕਮਾਇਆ॥ (20-20-3)
ਭੈ ਵਿਚਿ ਜੀਵਨੁ ਮੁਕਤਿ ਭਾਣਾ ਭਾਇਆ॥ (20-20-4)
ਭੈ ਵਿਚਿ ਜਨਮੁ ਵਸਾਰਿ ਸਹਜਿ ਸਮਾਇਆ॥ (20-20-5)
ਭੈ ਵਿਚਿ ਨਿਜ ਘਰਿ ਜਾਇ ਜਾਇ ਪੂਰਾ ਪਾਇਆ ॥20॥ (20-20-6)
ਗੁਰ ਪਰਮੇਸਰੁ ਜਾਇ ਸਰਣੀ ਆਇਆ॥ (20-21-1)
ਗੁਰ ਚਰਣੀ ਚਿਤੁ ਲਾਇ ਨ ਚਲੈ ਚਲਾਇਆ॥ (20-21-2)
ਗੁਰਮਤਿ ਨਿਹਚਲੁ ਹੋਇ ਨਿਜ ਪਦ ਪਾਇਆ॥ (20-21-3)
ਗੁਰਮੁਖਿ ਕਾਰ ਕਮਾਇ ਭਾਣਾ ਭਾਇਆ॥ (20-21-4)
ਗੁਰਮੁਖਿ ਆਪੁ ਗਵਾਇ ਸਚਿ ਸਮਾਇਆ॥ (20-21-5)
ਸਫਲੁ ਜਨਮੁ ਜਗਿ ਆਇ ਜਗਤੁ ਤਰਾਇਆ ॥21॥20॥ (20-21-6)

Ad blocker interference detected!


Wikia is a free-to-use site that makes money from advertising. We have a modified experience for viewers using ad blockers

Wikia is not accessible if you’ve made further modifications. Remove the custom ad blocker rule(s) and the page will load as expected.