FANDOM


< Vaar
Bhai Gurdas vaar 2 Gnome-speakernotes      Play Audio Vaar >

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41

For English translationੴ ਸਤਿਗੁਰਪ੍ਰਸਾਦਿ॥

ਆਪਨੜੇ ਹਥਿ ਆਰਸੀ ਆਪੇ ਹੀ ਦੇਖੈ॥
ਆਪੇ ਦੇਖ ਦਿਖਾਇਦਾ ਛਿਅ ਦਰਸ਼ਨ ਭੇਖੈ॥
ਜੇਹਾ ਮੂੰਹ ਕਰ ਭਾਲਦਾ ਤੇਵੇਹੈ ਦੇਖੈ॥
ਹਸਦੇ ਹਸਦਾ ਦੇਖੀਐ ਸੋ ਰੂਪ ਸਰੇਖੈ॥
ਰੋਂਦੇ ਦਿਸੇ ਰੋਂਵਦਾ ਹੋਇ ਨਿਮਖ ਨਿਮੇਖੈ॥
ਆਪੇ ਆਪ ਵਰਤਦਾ ਸਤਸੰਗ ਵਿਸੇਖੈ ॥1॥

ਜਿਉਂ ਜੰਤ੍ਰੀ ਹਥ ਜੰਤ੍ਰ ਲੈ ਸਭ ਰਾਗ ਵਜਾਏ॥
ਆਪੇ ਸੁਣ ਸੁਣ ਮਗਨ ਹੋਇ ਆਪੇ ਗੁਨ ਗਾਏ॥
ਸ਼ਬਦ ਸੁਰਤਿ ਲਿਵਲੀਣ ਹੋਇ ਆਪੇ ਰੀਝਾਏ॥
ਕਥਤਾ ਥਕਤਾ ਆਪ ਹੈ ਸੁਰਤਾ ਲਿਵ ਲਾਏ॥
ਆਪੇ ਆਪ ਵਿਸਮਾਦ ਹੋਇ ਸਰਬੰਗ ਸਮਾਏ॥
ਆਪੇ ਆਪ ਵਰਤਦਾ ਗੁਰਮੁਖ ਪਤੀਆਏ ॥2॥

ਆਪੇ ਭੁਖਾ ਹੋਇਕੈ ਆਪ ਜਾਇ ਰਸੋਈ॥
ਭੋਜਨ ਆਪ ਬਨਾਇੰਦਾ ਰਸ ਵਿਚ ਰਸ ਗੋਈ॥
ਆਪੇ ਖਾਇ ਸਲਾਹਕੈ ਹੋਇ ਤ੍ਰਿਪਤ ਸਮੋਈ॥
ਆਪੇ ਰਸੀਆ ਆਪ ਰਸ ਰਸ ਰਤਨਾ ਭੋਈ॥
ਦਾਤਦ ਭੁਗਤਾ ਆਪ ਹੈ ਸਰਬੰਗ ਸਮੋਈ॥
ਆਪੇ ਆਪ ਵਰਤਦਾ ਗੁਰਮੁਖ ਸੁਖ ਹੋਈ ॥3॥

ਆਪੇ ਪਲੰਘ ਵਿਛਾਇਕੈ ਆਪ ਅੰਦਰ ਸਉਂਦਾ॥
ਸੁਪਨੇ ਅੰਦਰ ਜਾਇਕੈ ਦੇਸੰਤਰ ਭਉਂਦਾ॥
ਰੰਕ ਰਾਉ ਰਾਉ ਰੰਕ ਹੋਇ ਦੁਖ ਸੁਖ ਵਿਚ ਪਾਉਂਦਾ॥
ਤੱਤਾ ਸੀਅਰਾ ਹੋਇ ਜਲ ਆਵਟਣ ਖਉਂਦਾ॥
ਹਰਖ ਸੋਗ ਵਿਚ ਧਾਂਵਦਾ ਚਾਵਾਏ ਚਉਂਦਾ॥
ਆਪੇ ਆਪ ਵਰਤਦਾ ਗੁਰਮੁਖ ਸੁਖ ਰਉਂਦਾ ॥4॥

ਸਮਸਰ ਵਰਸੈ ਸਵਾਂਤ ਬੂੰਦ ਜਿਉਂ ਸਭਨੀ ਥਾਈਂ॥
ਜਲ ਅੰਦਰ ਜਲ ਹੋਇ ਮਿਲੈ ਧਰਤੀ ਬਹੁ ਭਾਈਂ॥
ਕਿਰਖ ਬਿਰਖ ਰਸ ਕਸ ਘਣੇ ਫਲ ਫੁੱਲ ਸੁਹਾਈ॥
ਕੇਲੇ ਵਿਚ ਕਪੂਰ ਹੋਇ ਸੀਤਲ ਸੁਖਦਾਈ॥
ਮੋਤੀ ਹੋਵੈ ਸਿਪ ਮਹਿ ਬਹੁ ਮੋਲ ਮੁਲਾਈ॥
ਬਿਸੀਅਰ ਦੇ ਮੁਹਿ ਕਾਲਕੂਟ ਚਿਤਵੈ ਬੁਰਿਆਈ॥
ਆਪੇ ਆਪ ਵਰਤਦਾ ਸਤਸੰਗ ਸੁਭਾਈ ॥5॥

ਸੋਈ ਤਾਂਬਾ ਰੰਗ ਸੰਗ ਜਿਉਂ ਕੈਹਾਂ ਹੋਈ॥
ਸੋਈ ਤਾਂਬਾ ਜਿਸਤ ਮਿਲ ਪਿਤਲ ਅਵਿਲੋਈ॥
ਸੋਈ ਸ਼ੀਸ਼ੇ ਸੰਗਤੀ ਭੰਗਾਰ ਭਲੋਈ॥
ਤਾਂਬਾ ਪਰਸ ਪਰਸਿਆ ਹੋਇ ਕੰਚਨ ਸੋਈ॥
ਸੋਈ ਤਾਂਬਾ ਭਸਮ ਹੋਇ ਅਉਖਧ ਕਰ ਭੋਈ॥
ਆਪੇ ਆਪ ਵਰਤਦਾ ਸੰਗਤ ਗੁਨ ਗੋਈ ॥6॥

ਪਾਣੀ ਕਾਲੇ ਰੰਗ ਵਿਚ ਜਿਉਂ ਕਾਲਾ ਦਿੱਸੈ॥
ਰੱਤਾ ਰਤੇ ਰੰਗ ਵਿਚ ਮਿਲ ਮੇਲ ਸਲਿਸੈ॥
ਪੀਲੇ ਪੀਲਾ ਹੋਇ ਮਿਲੈ ਹਿਤ ਜੋਈ ਵਿਸੈ॥
ਸਾਵਾ ਸਾਵੇ ਰੰਗ ਮਿਲ ਸਭ ਰੰਗ ਸਰਿੱਸੈ॥
ਤੱਤਾ ਠੰਢਾ ਹੋਇਕੈ ਹਿਤ ਜਿਸ ਤਿੱਸੈ॥
ਆਪੇ ਆਪ ਵਰਤਦਾ ਗੁਰਮੁਖ ਸੁਖ ਜਿੱਸੈ ॥7॥

ਦੀਵਾ ਬਲੈ ਬਸੰਤਰਹੁ ਚਾਨਣ ਆਨ੍ਹੇਰੇ॥
ਦੀਪਕ ਵਿਚਹੁ ਮੱਸ ਹੋਇ ਕੰਮ ਆਇ ਲਿਖੇਰੇ॥
ਕੱਜਲ ਹੋਵੈ ਕਾਮਨੀ ਸੰਗ ਭਲੇ ਭਲੇਰੇ॥
ਮਸਵਾਣੀ ਹਰਿ ਜਸ ਲਿਖੇ ਦਫਤਰ ਅਗਲੇਰੇ॥
ਬਿਰਖੋਂ ਬਿਰਖ ਉਪਾਇਂਦਾ ਫਲ ਫੁਲ ਘਨੇਰੇ॥
ਆਪੇ ਆਪ ਵਰਤਦਾ ਗੁਰਮੁਖ ਚੌਫੇਰੇ ॥8॥

ਬਿਰਖ ਹੋਵੈ ਜੀਉ ਬੀਜੀਐ ਕਰਦਾ ਪਾਸਾਰਾ॥
ਜੜ ਅੰਦਰ ਪੇਡ ਬਾਹਰਾ ਬਹੁ ਤਾਲ ਬਿਸਥਾਰਾ॥
ਪੱਤ ਫੁਲ ਫਲ ਫਲੀਦਾ ਰਸ ਰੰਗ ਸਵਾਰਾ॥
ਵਾਸ ਨਿਵਾਸ ਉਲਾਸ ਕਰ ਹੋਇ ਵਡ ਪਰਵਾਰਾ॥
ਫਲ ਵਿਚ ਬੀਉ ਸੰਜੀਉ ਹੋਇ ਫਲ ਫਲੋ ਹਜ਼ਾਰਾ॥
ਆਪੇ ਆਪ ਵਰਤਦਾ ਗੁਰਮੁਖ ਨਿਸਤਾਰਾ ॥9॥

ਹੋਵੈ ਸੂਤ ਕਪਾਹ ਦਾ ਕਰ ਤਾਣਾ ਵਾਣਾ॥
ਸੂਤਹੁ ਕੱਪੜ ਜਾਣੀਐ ਆਖਾਣ ਵਖਾਣਾ॥
ਚਉਸੀ ਤੇ ਚਉਤਾਰ ਹੋਇ ਗੰਗਾ ਜਲ ਜਾਣਾ॥
ਖਾਸਾ ਮਲਮਲ ਸਿਰੀਸਾਫ ਤਨ ਸੁਖ ਮਨ ਭਾਣਾ॥
ਪੱਗ ਦੁਪੱਟਾ ਚੋਲਣਾ ਪਟਕਾ ਪਰਵਾਣਾ॥
ਆਪੇ ਆਪ ਵਰਤਦਾ ਗੁਰਮੁਖ ਰੰਗਮਾਣਾ ॥10॥

ਸੁਨਿਆਰਾ ਸੋਨਾ ਘੜੈ ਗਹਿਣੇ ਸਾਵਾਰੇ॥
ਪਿਪਲ ਵਤਰੇ ਵਾਲੀਆਂ ਤਾਨਉੜੇ ਤਾਰੇ॥
ਵੇਸਰ ਨਥ ਵਖਾਣੀਐ ਕੰਠ ਮਾਲਾ ਧਾਰੇ॥
ਟੀਕਤ ਮਣੀਆ ਮੋਤਿਸਰ ਗਜਰੇ ਪਾਸਾਰੇ॥
ਦੁਰ ਬੁਹਟਾ ਗੋਲ ਛਾਪ ਕਰ ਬਹੁ ਪਰਕਾਰੇ॥
ਆਪੇ ਆਪ ਵਰਤਦਾ ਗੁਰਮੁਖ ਵੀਚਾਰੇ ॥11॥

ਗੰਨਾ ਕੋਹਲੂ ਪੀੜੀਐ ਰਸ ਦੇ ਦਰਸਾਲਾ॥
ਕੋਈ ਕਰੇ ਗੁੜ ਭੇਲੀਆਂ ਕੋ ਸ਼ਕਰ ਵਾਲਾ॥
ਕੋਈ ਖੰਡ ਸਵਾਰਦਾ ਮੱਖਣ ਮਾਸਾਲਾ॥
ਹੋਵੇ ਮਿਸਰੀ ਕਲੀਕੰਦ ਮਠਿਆਈ ਢਾਲਾ॥
ਖਾਵੈ ਰਾਜਾ ਰੰਕ ਕਰ ਰਸ ਭੋਗ ਸੁਖਾਲਾ॥
ਆਪੇ ਆਪ ਵਰਤਦਾ ਗੁਰਮੁਖ ਸੁਖਾਲਾ ॥12॥

ਗਾਂਈ ਰੰਗ ਬਰੰਗ ਬਹੁ ਦੁਧ ਉਜੱਲ ਵਰਣਾ॥
ਦੁਧਹੁ ਦਹੀ ਜਮਾਈਐ ਕਰ ਨਿਹਚਲ ਧਰਣਾ॥
ਦਹੀ ਵਿਲੋਇ ਅਲੋਈਐ ਛਾਹਿ ਮਖਣ ਕਰਣਾ॥
ਮੱਖਣਤਾਇ ਅਉਟਾਇਕੈ ਘਿਉ ਨਿਰਮਲ ਕਰਣਾ॥
ਹੋਮ ਜਗ ਨਈਵੇਦ ਕਰ ਸਭ ਕਾਰਜ ਸਰਣਾ॥
ਆਪੇ ਆਪ ਵਰਤਦਾ ਗੁਰਮੁਖ ਹੋਇ ਜਰਣਾ ॥13॥

ਪਲ ਘੜੀਆਂ ਮੂਰਤ ਪਹਿਰ ਥਿਤ ਵਾਰ ਗਣਾਏ॥
ਦੋਇ ਪਖ ਬਾਰਹ ਮਾਹ ਕਰ ਸੰਜੋਗ ਬਣਾਏ॥
ਛਿਅ ਵਰਤਾਈਆਂ ਬਹੁ ਚੋਲਤ ਬਣਾਏ॥
ਸੂਰਜ ਇਕ ਵਰਤਦਾ ਲੋਕ ਵੇਦ ਅਲਾਏ॥
ਚਾਰ ਵਰਨ ਛਿਅ ਦਰਸ਼ਨਾ ਬਹੁ ਪੰਥ ਚਲਾਏ॥
ਆਪੇ ਆਪ ਵਰਤਦਾ ਗੁਰਮੁਖ ਸਮਝਾਏ ॥14॥

ਇਕ ਪਾਣੀ ਇਕ ਧਰਤ ਹੈ ਬਹੁ ਬਿਰਖ ਉਪਾਏ॥
ਅਫਲ ਸਫਲ ਪਰਕਾਰ ਬਹੁ ਫਲ ਫੁਲ ਸੁਹਾਏ॥
ਬਹੁ ਰੰਗ ਰਸ਼ ਸੁਵਾਸ਼ਨਾ ਪਰਕਿਰਤ ਸੁਭਾਏ॥
ਬੈਸੰਤਰ ਇਕ ਵਰਨ ਹੋਇ ਸਭ ਤਰਵਰ ਛਾਂਏ॥
ਗੁਪਤਾ ਪਰਗਟ ਹੋਇਕੈ ਭਸਮੰਤ ਕਰਾਏ॥
ਆਪੇ ਆਪ ਵਰਤਦਾ ਗੁਰਮੁਖ ਸੁਖ ਪਾਏ ॥15॥

ਚੰਦਨ ਵਾਸ ਵਣਾਸਪਤ ਸਭ ਚੰਦਨ ਹੋਵੈ॥
ਅਸ਼ਟਧਾਂਤ ਇਕ ਧਾਂਤ ਹੋਏ ਸੰਗ ਪਾਰਸ ਢੋਵੈ॥
ਨਦੀਆਂ ਨਾਲੇ ਵਾੜੇ ਮਿਲ ਗੰਗ ਗੰਗੋਵੈ॥
ਪਤਿਤ ਉਧਾਰਣ ਸਾਧੁ ਸੰਗ ਪਾਪਾਂ ਮਲ ਧੋਵੈ॥
ਨਰਕ ਨਿਵਾਰ ਅਸੰਖ ਹੋਇ ਲਖ ਪਤਿਤ ਸੰਗੋਵੈ॥
ਆਪੇ ਆਪ ਵਰਤਦਾ ਗੁਰਮੁਖ ਆਲੋਵੈ ॥16॥

ਦੀਪਕ ਹੇਤ ਪਤੰਗ ਦਾ ਜਲ ਮੀਨ ਤਰੰਦਾ॥
ਮਿਰਗ ਨਾਦ ਵਿਸਮਾਦ ਹੈ ਭਵਰ ਕਵਲ ਵਸੰਦਾ॥
ਚੰਦ ਚਕੋਰ ਪਰੀਤ ਹੈ ਦੇਖ ਧਿਆਨ ਧਰੰਦਾ॥
ਚਕਵੀ ਸੂਰਜ ਹੇਤ ਹੈ ਸੰਜੋਗ ਬਣੰਦਾ॥
ਨਾਰ ਭਤਾਰ ਪਿਆਰ ਹੈ ਮਾਂ ਪੁਤ ਮਿਲੰਦਾ॥
ਆਪੇ ਆਪ ਵਰਤਦਾ ਗੁਰਮੁਖ ਪਰਚੰਦਾ ॥17॥

ਅੱਖੀਂ ਅੰਦਰ ਦੇਖਦਾ ਸਭ ਚੋਜ ਵਿਡਾਣਾ॥
ਕੰਨੀ ਸੁਣਦਾ ਸੁਰਤਿ ਕੰਨ ਅਖਾਣ ਵਖਾਣਾ॥
ਜੀਭੈ ਅੰਦਰ ਬੋਲਦਾ ਬਹੁ ਸਾਧ ਲੁਭਾਣਾ॥
ਹੱਥੀਂ ਕਿਰਤ ਕਮਾਂਵਦਾ ਪਗ ਚਲੈ ਸੁਜਾਣਾ॥
ਦੇਹੀ ਅੰਦਰ ਇਕ ਮਨ ਇੰਦ੍ਰੀ ਪਰਵਾਣਾ॥
ਆਪੇ ਆਪ ਵਰਤਦਾ ਗੁਰਮੁਖ ਸੁਖ ਮਾਣਾ ॥18॥

ਪਵਣ ਗੁਰੂ ਗੁਰ ਸ਼ਬਦ ਹੈ ਰਾਗ ਨਾਦ ਵਿਚਾਰਾ॥
ਮਾਤ ਪਿਤਾ ਜਲ ਧਰਤ ਹੈ ਉਤਪਤ ਸੰਸਾਰਾ॥
ਦਾਈ ਦਾਇਆ ਰਾਤ ਦਿਉ ਵਰਤੇ ਵਰਤਾਰਾ॥
ਸ਼ਿਵ ਸ਼ਕਤੀ ਦਾ ਖੇਲ ਮੇਲ ਪਰਕਿਰਤ ਪਸਾਰਾ॥
ਪਾਰਬ੍ਰਹਮ ਪੂਰਨ ਬ੍ਰਹਮ ਘਟ ਚੰਦ੍ਰ ਅਕਾਰਾ॥
ਆਪੇ ਆਪ ਵਰਤਦਾ ਗੁਰਮੁਖ ਨਿਰਧਾਰਾ ॥19॥

ਫੁਲਾਂ ਅੰਦਰ ਵਾਸੁ ਹੈ ਹੋਇ ਭਵਰ ਲੁਭਾਣਾ॥
ਅੰਬਾਂ ਅੰਦਰ ਰਸ ਧਰ ਕੋਇਲ ਰਸ ਮਾਣਾ॥
ਮੋਰ ਬੰਬੀਹਾ ਹੋਇਕੈ ਘਣ ਵਰਸ ਸਿਵਾਣਾ॥
ਖੀਰ ਨੀਰ ਸੰਜੋਗ ਕਰ ਕਲੀਕੰਦ ਵਖਾਣਾ॥
ਓਅੰਕਾਰ ਅਕਾਰ ਕਰ ਧੋਇ ਪਿੰਡ ਪਰਾਣਾ॥
ਆਪੇ ਆਪ ਵਰਤਦਾ ਗੁਰਮੁਖ ਪਰਵਾਣਾ ॥20॥2॥

Ad blocker interference detected!


Wikia is a free-to-use site that makes money from advertising. We have a modified experience for viewers using ad blockers

Wikia is not accessible if you’ve made further modifications. Remove the custom ad blocker rule(s) and the page will load as expected.