Fandom

Religion Wiki

Bhai Gurdas vaar 19

34,305pages on
this wiki
Add New Page
Talk0 Share
< Vaar
Bhai Gurdas vaar 19 Gnome-speakernotes      Play Audio Vaar >

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41

For English translation
ੴ ਸਤਿਗੁਰਪ੍ਰਸਾਦਿ ॥ (19-1-1)
ਗੁਰਮੁਖ ਏਕੰਕਾਰ ਆਪ ਉਪਾਇਆ॥ (19-1-2)
ਓਅੰਕਾਰ ਆਕਾਰ ਪਰਗਟੀ ਆਇਆ॥ (19-1-3)
ਪੰਚ ਤੱਤ ਵਿਸਥਾਰ ਚਲਿਤ ਰਚਾਇਆ॥ (19-1-4)
ਥਾਣੀ ਬਾਣੀ ਚਾਰ ਜਗਤ ਉਪਾਇਆ॥ (19-1-5)
ਕੁਦਰਤ ਅਗਮ ਅਪਾਰਅੰਤ ਨ ਪਾਇਆ॥ (19-1-6)
ਸਚ ਨਾਉਂ ਕਰਤਾਰ ਸਚ ਸਮਾਇਆ ॥1॥ (19-1-7)
ਲਖ ਚੋਰਾਸੀਹ ਜੂਨਿ ਫੇਰ ਫਿਰਾਇਆ॥ (19-2-1)
ਮਾਨਸ ਜਨਮ ਦੁਲੰਭ ਕਰਮੀ ਪਾਇਆ॥ (19-2-2)
ਉੱਤਮ ਗੁਰਮੁਖ ਪੰਥ ਆਪ ਗਵਾਇਆ॥ (19-2-3)
ਸਾਧ ਸੰਗਤ ਰਹਿਰਾਸ ਪੈਰੀਂ ਪਾਇਆ॥ (19-2-4)
ਨਾਮੁ ਦਾਨ ਇਸ਼ਨਾਨ ਸਚੁ ਦਿੜਾਇਆ॥ (19-2-5)
ਸ਼ਬਦ ਸੁਰਤਿ ਲਿਵਲੀਣ ਭਾਣਾ ਭਾਇਆ ॥2॥ (19-2-6)
ਗੁਰਮੁਖ ਸੁਘੜ ਸੁਜਾਣ ਗੁਰ ਸਮਝਾਇਆ॥ (19-3-1)
ਮਿਹਮਾਣੀ ਮਿਹਮਾਣ ਮਜਲਸ ਆਇਆ॥ (19-3-2)
ਖਾਵਾਲੇ ਸੋ ਖਾਣ ਪੀਐ ਪੀਆਇਆ॥ (19-3-3)
ਕਰੈ ਨ ਗਰਬ ਗੁਮਾਨਹਸੈ ਹਸਾਇਆ॥ (19-3-4)
ਪਾਹੁਨੜਾ ਪਰਵਾਣ ਕਾਜ ਸੁਹਾਇਆ॥ (19-3-5)
ਮਜਲਸ ਕਰ ਹੈਰਾਨ ਉਠ ਸਿਧਾਇਆ ॥3॥ (19-3-6)
ਗੋਇਲੜਾ ਦਿਨ ਚਾਰ ਗੁਰਮੁਖ ਜਾਣੀਐ॥ (19-4-1)
ਮੰਝੀ ਲੈ ਮਿਹਰਵਾਨ ਚੋਜ ਵਿਡਾਣੀਐ॥ (19-4-2)
ਵਰਸੈ ਨਿਝਰਧਾਰ ਅੰਮ੍ਰਿਤ ਵਾਣੀਐ॥ (19-4-3)
ਵੰਝਲੀਆਂ ਝੀਂਗਾਰਮਜਲਸ ਮਾਣੀਐ॥ (19-4-4)
ਗਾਵਨ ਮਾਝ ਮਲਾਰ ਸੁਘੜ ਸੁਜਾਣੀਐ॥ (19-4-5)
ਹਉਮੈ ਗਰਬ ਨਿਵਾਰ ਮਨ ਵਸ ਜਾਣੀਐ॥ (19-4-6)
ਗੁਰਮੁਖ ਸ਼ਬਦ ਵਿਚਾਰਸਚ ਸਿਞਾਣੀਐ ॥4॥ (19-4-7)
ਵਾਟ ਵਟਾਊ ਰਾਤ ਸਰਾਈਂ ਵਸਿਆ॥ (19-5-1)
ਉਠ ਚਲਿਆ ਪਰਭਾਤ ਮਾਰਗ ਦਸਿਆ॥ (19-5-2)
ਨਾਹਿ ਪਰਾਈ ਤਾਤ ਨ ਚਿਤ ਰਹਸਿਆ॥ (19-5-3)
ਮੁਏ ਨ ਪੁਛੈ ਜਾਤ ਵਿਵਾਹਿ ਨ ਹਸਿਆ॥ (19-5-4)
ਦਾਤਾ ਕਰੈ ਜੁ ਦਾਤ ਨ ਭੁਖਾ ਤਸਿਆ॥ (19-5-5)
ਗੁਰਮੁਖ ਸਿਮਰਣ ਵਾਤ ਕਵਲ ਵਿਗਸਿਆ ॥5॥ (19-5-6)
ਦੀਵਾਲੀ ਦੀ ਰਾਤ ਦੀਵੇ ਬਾਲੀਅਨਿ॥ (19-6-1)
ਤਾਰੇ ਜਾਤ ਸਨਾਤ ਅੰਬਰ ਭਾਲੀਅਨਿ॥ (19-6-2)
ਫੁਲਾਂ ਦੀ ਬਾਗਾਤ ਚੁਣ ਚੁਣ ਚਾਲੀਅਨਿ॥ (19-6-3)
ਤੀਰਥਿ ਜਾਤੀ ਜਾਤ ਨੈਣ ਨਿਹਾਲੀਅਨਿ॥ (19-6-4)
ਹਰਿ ਚੰਦੁਰੀ ਝਾਤ ਵਸਾਇ ਉਚਾਲੀਅਨਿ॥ (19-6-5)
ਗੁਰਮੁਖ ਸੁਖਫਲ ਦਾਤ ਸ਼ਬਦ ਸਮ੍ਹਾਲੀਅਨਿ ॥6॥ (19-6-6)
ਗੁਰਮੁਖ ਮਨ ਪਰਗਾਸ ਗੁਰੂ ਉਪਦੇਸਿਆ॥ (19-7-1)
ਪੇਈਅੜੈ ਘਰ ਵਾਸੁ ਮਿਟੇ ਅੰਦੇਸਿਆ॥ (19-7-2)
ਆਵਾ ਵਿਚ ਨਿਰਾਸ ਗਿਆਨ ਅਵੇਸਿਆ॥ (19-7-3)
ਸਾਧ ਸੰਗਤਿ ਰਹਿਰਾਸ ਸ਼ਬਦ ਸੰਦੇਸਿਆ॥ (19-7-4)
ਗੁਰਮੁਖ ਦਾਸਨਿ ਦਾਸ ਮਤਿ ਪਰਵੇਸਿਆ॥ (19-7-5)
ਸਿਮਰਣ ਸਾਸ ਗਿਰਾਸ ਦੇਸ ਵਿਦੇਸਿਆ ॥7॥ (19-7-6)
ਨਦੀ ਨਾਵ ਸੰਜੋਗ ਮੇਲ ਮਿਲਾਇਆ॥ (19-8-1)
ਸੁਹਣੇ ਅੰਦਰਿ ਭੋਗ ਰਾਜ ਕਮਾਇਆ॥ (19-8-2)
ਕਦੇ ਹਰਖ ਕਦੇ ਸੋਗ ਤਰਵਰ ਛਾਇਆ॥ (19-8-3)
ਕਟੈ ਹਉਮੈਂ ਰੋਗ ਨ ਆਪਿ ਗਣਾਇਆ॥ (19-8-4)
ਘਰ ਹੀ ਅੰਦਰ ਜੋਗ ਗੁਰਮੁਖ ਪਾਇਆ॥ (19-8-5)
ਹੋਵਣ ਹਾਰ ਸੁ ਹੋਗ ਗੁਰ ਸਮਝਾਇਆ ॥8॥ (19-8-6)
ਗੁਰਮੁਖ ਸਾਧੂ ਸੰਗ ਚਲਣ ਜਾਣਿਆ॥ (19-9-1)
ਚੇਤ ਬਸੰਤ ਸੁ ਰੰਗ ਸਭ ਰੰਗ ਮਾਣਿਆ॥ (19-9-2)
ਸਾਵਣ ਲਹਰ ਤਰੰਗ ਨੀਰ ਨਿਵਾਣਿਆ॥ (19-9-3)
ਸਜਣ ਮੇਲ ਸੁ ਢੰਗ ਚੋਜ ਵਿਡਾਣਿਆ॥ (19-9-4)
ਗੁਰਮੁਖ ਪੰਥ ਨਿਪੰਗ ਦਰ ਖਰਵਾਣਿਆ॥ (19-9-5)
ਗੁਰਮਤਿ ਮੇਲ ਅਭੰਗ ਸਤਿ ਸੁਹਾਣਿਆ ॥9॥ (19-9-6)
ਗੁਰਮੁਖ ਸਫਲ ਜਨੰਮ ਜਗ ਵਿਚ ਆਇਆ॥ (19-10-1)
ਗੁਰਮਤਿ ਪੂਰ ਕਰੰਮ ਆਪ ਗਵਾਇਆ॥ (19-10-2)
ਭਾਉ ਭਗਤਿ ਕਰ ਕੰਮ ਸੁਖਫਲ ਪਾਇਆ॥ (19-10-3)
ਗੁਰ ਉਪਦੇਸ਼ ਅਗੰਮ ਰਿਦ ਵਸਾਇਆ॥ (19-10-4)
ਧੀਰਜ ਧੁਜਾ ਧਰੰਮ ਸਹਿਜ ਸੁਭਾਇਆ॥ (19-10-5)
ਸਹੈ ਨ ਦੁਖ ਸਹੰਮ ਭਾਣਾ ਭਾਇਆ ॥10॥ (19-10-6)
ਗੁਰਮੁਖ ਦੁਰਲਭ ਦੇਹ ਅਉਸਰ ਜਾਣਦੇ॥ (19-11-1)
ਸਾਧ ਸੰਗਤ ਅਸਨੇਹ ਸਭ ਰੰਗ ਮਾਣਦੇ॥ (19-11-2)
ਸ਼ਬਦ ਸੁਰਤਿ ਲਿਵ ਲੇਹ ਆਖ ਅਖਾਣਦੇ॥ (19-11-3)
ਦੇਹੀ ਵਿਚ ਬਿਦੇਹ ਸਚ ਸਿਞਾਣਦੇ॥ (19-11-4)
ਦੁਬਿਧਾ ਓਹ ਨ ਏਹ ਇਕ ਪਛਾਣਦੇ॥ (19-11-5)
ਚਾਰ ਦਿਹਾੜੇ ਥੇਹ ਮਨ ਵਿਚ ਆਣਦੇ ॥11॥ (19-11-6)
ਗੁਰਮੁਖ ਪਰ ਉਪਕਾਰੀ ਵਿਰਲਾ ਆਇਆ॥ (19-12-1)
ਗੁਰਮੁਖ ਸੁਖ ਫਲ ਪਾਇ ਆਪ ਗਵਾਇਆ॥ (19-12-2)
ਗੁਰਮੁਖ ਸਾਖੀ ਸ਼ਬਦ ਸਿਖ ਸੁਣਾਇਆ॥ (19-12-3)
ਗੁਰਮੁਖ ਸ਼ਬਦ ਵੀਚਾਰ ਸੱਚ ਕਮਾਇਆ॥ (19-12-4)
ਸਚ ਰਿਦੈ ਮੁਹਿ ਸਚ ਸਚ ਸੁਹਾਇਆ॥ (19-12-5)
ਗੁਰਮੁਖ ਜਨਮ ਸਵਾਰ ਜਗਤ ਤਰਾਇਆ ॥12॥ (19-12-6)
ਗੁਰਮੁਖ ਆਪ ਗਵਾਇ ਆਪ ਪਛਾਣਿਆ॥ (19-13-1)
ਗੁਰਮੁਖ ਸਤ ਸੰਤੋਖ ਸਹਿਜ ਸਮਾਣਿਆ॥ (19-13-2)
ਗੁਰਮੁਖ ਧੀਰਜ ਧਰਮ ਦਇਆ ਸੁਖ ਮਾਣਿਆ॥ (19-13-3)
ਗੁਰਮੁਖ ਅਰਥ ਵੀਚਾਰ ਸ਼ਬਦ ਵਖਾਣਿਆ॥ (19-13-4)
ਗੁਰਮੁਖ ਹੋਂਦੇ ਤਾਣ ਰਹੇ ਨਿਤਾਣਿਆ॥ (19-13-5)
ਗੁਰਮੁਖ ਦਰਗਹ ਮਾਣ ਹੋਇ ਨਿਮਾਣਿਆ ॥13॥ (19-13-6)
ਗੁਰਮੁਖ ਜਨਮ ਸਵਾਰ ਦਰਗਹ ਚਲਿਆ॥ (19-14-1)
ਸਚੀ ਦਰਗਹ ਜਾਇ ਸਚਾ ਪਿੜ ਮਲਿਆ॥ (19-14-2)
ਗੁਰਮੁਖ ਭੋਜਨ ਭਾਉ ਚਾਉ ਅਲਲਿਆ॥ (19-14-3)
ਗੁਰਮੁਖ ਨਿਹਚਲ ਚਿਤ ਨ ਹਲੈ ਹਲਿਆ॥ (19-14-4)
ਗੁਰਮੁਖ ਸਚ ਅਲਾਉ ਭਲੀ ਹੂੰ ਭਲਿਆ॥ (19-14-5)
ਗੁਰਮੁਖ ਸਦੇ ਜਾਨ ਆਵਨ ਘਲਿਆ ॥14॥ (19-14-6)
ਗੁਰਮੁਖ ਸਾਧ ਅਸਾਧ ਸਾਧ ਵਖਾਣੀਐ॥ (19-15-1)
ਗੁਰਮੁਖ ਬੁਧਿ ਬਿਬੇਕ ਬਿਬੇਕੀ ਜਾਣੀਐ॥ (19-15-2)
ਗੁਰਮੁਖ ਭਾਉ ਭਗਤਿ ਭਗਤ ਪਛਾਣੀਐ॥ (19-15-3)
ਗੁਰਮੁਖ ਬ੍ਰਹਮ ਗਿਆਨ ਗਿਆਨੀ ਬਾਣੀਐ॥ (19-15-4)
ਗੁਰਮੁਖ ਪੂਰਣ ਮਤਿ ਸ਼ਬਦ ਨੀਸਾਣੀਐ॥ (19-15-5)
ਗੁਰਮੁਖ ਪਉੜੀ ਪਤਿ ਪਿਰਮ ਰਸ ਮਾਣੀਐ ॥15॥ (19-15-6)
ਸਚ ਨਾਉਂ ਕਰਤਾਰ ਗੁਰਮੁਖ ਪਾਈਐ॥ (19-16-1)
ਗੁਰਮੁਖ ਓਅੰਕਾਰ ਸ਼ਬਦ ਧਿਆਈਐ॥ (19-16-2)
ਗੁਰਮੁਖ ਸ਼ਬਦ ਵੀਚਾਰ ਸ਼ਬਦ ਲਿਵ ਲਾਈਐ॥ (19-16-3)
ਗੁਰਮੁਖ ਸਚ ਅਚਾਰ ਸਚ ਕਮਾਈਐ॥ (19-16-4)
ਗੁਰਮੁਖ ਮੋਖ ਦੁਆਰ ਸਹਜ ਸਮਾਈਐ॥ (19-16-5)
ਗੁਰਮੁਖ ਨਾਮ ਅਧਾਰ ਨ ਪਛੋਤਾਈਐ ॥16॥ (19-16-6)
ਗੁਰਮੁਖ ਪਾਰਸ ਪਰਸ ਪਾਰਸ ਹੋਈਐ॥ (19-17-1)
ਗੁਰਮੁਖ ਹੋਇ ਅਪਰਸ ਦਰਸ ਅਲੋਈਐ॥ (19-17-2)
ਗੁਰਮੁਖ ਬ੍ਰਹਮ ਧਿਆਨ ਦੁਬਿਧਾ ਖੋਈਐ॥ (19-17-3)
ਗੁਰਮੁਖ ਪਰ ਧਨ ਰੂਪ ਨਿੰਦ ਨ ਗੋਈਐ॥ (19-17-4)
ਗੁਰਮੁਖ ਅੰਮ੍ਰਿਤ ਨਾਉ ਸ਼ਬਦ ਵਿਲੋਈਐ॥ (19-17-5)
ਗੁਰਮੁਖ ਹਸਦਾ ਜਾਇ ਅੰਤ ਨ ਰੋਈਐ ॥17॥ (19-17-6)
ਗੁਰਮੁਖ ਪੰਡਿਤ ਹੋਇ ਜਗ ਪਰਬੋਧੀਐ॥ (19-18-1)
ਗੁਰਮੁਖ ਸਤ ਸੰਤੋਖ ਨ ਕਾਮ ਵਿਰੋਧੀਐ॥ (19-18-2)
ਗੁਰਮੁਖ ਆਪ ਗਵਾਇ ਅੰਦਰ ਸੋਧੀਐ॥ (19-18-3)
ਗੁਰਮੁਖ ਹੈ ਨਿਰਵੈਰ ਨ ਵੈਰ ਵਿਰੋਧੀਐ॥ (19-18-4)
ਚਹੁੰ ਵਰਨਾ ਉਪਦੇਸ ਸਹਿਜ ਸਮੋਧੀਐ॥ (19-18-5)
ਧੰਨ ਜਣੇਂਦੀ ਮਾਉਂ ਜੋਧਾ ਜੋਧੀਐ ॥18॥ (19-18-6)
ਗੁਰਮੁਖ ਸਤਿਗੁਰ ਵਾਹ ਸ਼ਬਦ ਸਲਾਹੀਐ॥ (19-19-1)
ਗੁਰਮੁਖ ਸਿਫਤ ਸਲਾਹ ਸਚੀ ਪਾਤਿਸ਼ਾਹੀਐ॥ (19-19-2)
ਗੁਰਮੁਖ ਸਚ ਸਨਾਹਦਾਤ ਇਲਾਹੀਐ॥ (19-19-3)
ਗੁਰਮੁਖ ਗਾਡੀ ਰਾਹ ਸਚ ਨਿਬਾਹੀਅ॥ (19-19-4)
ਗੁਰਮੁਖ ਮਤਿ ਅਗਾਹ ਨ ਗਹਣ ਗਹਾਈਐ॥ (19-19-5)
ਗੁਰਮੁਖ ਬੇਪਰਵਾਹ ਨ ਬੇਪਰਵਾਹੀਐ ॥19॥ (19-19-6)
ਗੁਰਮੁਖ ਪੂਰਾ ਤੋਲ ਨ ਤੋਲਣ ਤੋਲੀਐ॥ (19-20-1)
ਗੁਰਮੁਖ ਪੂਰਾ ਬੋਲ ਨ ਬੋਲਨ ਬੋਲੀਐ॥ (19-20-2)
ਗੁਰਮੁਖ ਮਤਿ ਅਡੋਲ ਨ ਡੋਲਣ ਡੋਲੀਐ॥ (19-20-3)
ਗੁਰਮੁਖ ਪਿਰਮ ਅਮੋਲ ਨ ਮੋਲਣ ਮੋਲੀਐ॥ (19-20-4)
ਗੁਰਮੁਖ ਪੰਥ ਨਿਰੋਲ ਨ ਰੋਲਣ ਰੋਲੀਐ॥ (19-20-5)
ਗੁਰਮੁਖ ਸ਼ਬਦ ਅਲੋਲ ਪੀ ਅੰਮ੍ਰਿਤ ਝੋਲੀਐ ॥20॥ (19-20-6)
ਗੁਰਮੁਖ ਸੁਖਫਲ ਪਾਇ ਸਭ ਫਲ ਪਾਇਆ॥ (19-21-1)
ਰੰਗ ਸੁਰੰਗ ਚੜ੍ਹਾਇ ਸਭ ਰੰਗ ਲਾਇਆ॥ (19-21-2)
ਗੰਧ ਸੁਗੰਧ ਸਮਾਇ ਬੋਹਿ ਬੋਹਾਇਆ॥ (19-21-3)
ਅੰਮ੍ਰਿਤ ਰਸ ਤ੍ਰਿਪਤਾਇ ਸਭ ਰਸ ਆਇਆ॥ (19-21-4)
ਸ਼ਬਦ ਸੁਰਤਿ ਲਿਵਲਾਇ ਅਨਹਦ ਵਾਇਆ॥ (19-21-5)
ਨਿਜ ਘਰ ਨਿਹਚਲ ਜਾਇ ਨ ਦਹਦਿਸ ਧਾਇਆ ॥21॥19॥ (19-21-6)

Ad blocker interference detected!


Wikia is a free-to-use site that makes money from advertising. We have a modified experience for viewers using ad blockers

Wikia is not accessible if you’ve made further modifications. Remove the custom ad blocker rule(s) and the page will load as expected.

Also on Fandom

Random Wiki