Religion Wiki
Advertisement
< Vaar
Bhai Gurdas vaar 18 Sound      Play Audio Vaar >

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41

For English translation





ੴ ਸਤਿਗੁਰਪ੍ਰਸਾਦਿ॥ (18-1-1)
ਇਕ ਕਵਾਉ ਪਸਾਉ ਕਰ ਓਅੰਕਾਰ ਅਨੇਕ ਅਕਾਰਾ॥ (18-1-2)
ਪਉਣ ਪਾਣੀ ਬੈਸੰਤਰੋ ਧਰਤਿ ਅਗਾਸ ਨਿਵਾਸ ਵਿਥਾਰਾ॥ (18-1-3)
ਜਲ ਥਲ ਤਰਵਰ ਪਰਬਤਾਂ ਜੀਅ ਤੰਤ ਆਗਣਤ ਅਪਾਰਾ॥ (18-1-4)
ਇਕ ਵਰਭੰਡ ਅਖੰਡ ਹੈ ਲਖ ਵਰਭੰਡ ਪਲਕ ਪਰਵਾਰਾ॥ (18-1-5)
ਕੁਦਰਤਿ ਕੀਮ ਨ ਜਾਣੀਐ ਕੇਵਡ ਕਾਦਰ ਸਿਰਜਣਹਾਰਾ॥ (18-1-6)
ਅੰਤ ਬਿਅੰਤ ਨ ਪਾਰਾਵਾਰਾ ॥1॥ (18-1-7)
ਕੇਵਡ ਵਡਾ ਆਖੀਐ ਵਡੇ ਦੀ ਵਡੀ ਵਡਿਆਈ॥ (18-2-1)
ਵਡੀ ਹੂੰ ਵਡਾ ਵਖਾਣੀਐ ਸੁਣ ਸੁਣ ਆਖਨ ਆਖ ਸੁਣਾਈ॥ (18-2-2)
ਰੋਮ ਰੋਮ ਵਿਚ ਰਖਿਓਨ ਕਰ ਵਰਭੰਡ ਕਰੋੜ ਸਮਾਈ॥ (18-2-3)
ਇਕ ਕਵਾਉ ਪਸਾਉ ਜਿਸ ਤੋਲਿ ਅਤੋਲ ਨ ਤੁਲ ਤੁਲਾਈ॥ (18-2-4)
ਵੇਦ ਕਤੇਬਹੁੰ ਬਾਹਰਾ ਅਕਥ ਕਹਾਣੀ ਕਥੀ ਨ ਜਾਈ॥ (18-2-5)
ਅਬਗਤਿ ਗਤ ਕਿਵ ਅਲਖ ਲਖਾਈ ॥2॥ (18-2-6)
ਜੀਉ ਪਾਇ ਤਨੁ ਸਾਜਿਆ ਮੂੰਹ ਅੱਖੀਂ ਨਕ ਕੰਨ ਸਵਾਰੇ॥ (18-3-1)
ਹਥ ਪੈਰ ਦੇ ਦਾਤ ਕਰ ਸ਼ਬਦ ਸੁਰਤਿ ਸੁਭ ਦਿਸ਼ਟ ਦੁਆਰੇ॥ (18-3-2)
ਕਿਰਤ ਵਿਰਤ ਪਰਕਿਰਤ ਬਹੁ ਸਾਸ ਗਿਰਾਸ ਨਿਵਾਸ ਸੰਜਾਰੇ॥ (18-3-3)
ਰਾਗ ਰੰਗ ਰਸ ਪਰਸ ਦੇ ਗੰਧ ਸੁਗੰਧ ਸੰਧ ਪਰਕਾਰੇ॥ (18-3-4)
ਛਾਦਨ ਭੋਜਨ ਬੁਧਿ ਬਲ ਟੇਕ ਬਿਬੇਕ ਵੀਚਾਰ ਵੀਚਾਰੇ॥ (18-3-5)
ਦਾਤੈ ਕੀਮਤਿ ਨਾ ਪਵੈ ਬੇਸ਼ੁਮਾਰ ਦਾਤਾਰ ਪਿਆਰੇ॥ (18-3-6)
ਲੇਖ ਅਲੇਖ ਅਸੰਖ ਅਪਾਰ ॥3॥ (18-3-7)
ਪੰਜ ਤਤ ਪਰਵਾਣ ਕਰ ਖਾਣੀਂ ਚਾਰ ਜਗਤ ੳਪਾਯਾ॥ (18-4-1)
ਲਖ ਚਉਰਾਸੀ ਜੂਨਿ ਵਿਚ ਆਵਾ ਗਵਣ ਚਲਿਤ ਵਰਤਾਯਾ॥ (18-4-2)
ਇਕਸ ਇਕਸ ਜੂਨਿ ਵਿਚ ਜੀਅਜੰਤ ਅਣਗਣਤ ਵਧਾਇਆ॥ (18-4-3)
ਲੇਖੇ ਅੰਦਰ ਸਭ ਕੋ ਸਭਨਾਂ ਮਸਤਕ ਲੇਖ ਲਿਖਾਯਾ॥ (18-4-4)
ਲੇਖੈ ਸਾਸ ਗਿਰਾਸ ਦੇ ਲੇਖ ਲਿਖਾਰੀ ਅੰਤ ਨ ਪਾਯਾ॥ (18-4-5)
ਆਪ ਅਲਖ ਨ ਅਲਖ ਲਖਾਯਾ ॥4॥ (18-4-6)
ਭੈ ਵਿਚ ਧਰਤਿ ਅਗਾਸ ਹੈ ਨਿਰਾਧਾਰ ਭੈ ਭਾਰ ਧਰਾਯਾ॥ (18-5-1)
ਪਉਣ ਪਾਣੀ ਬੈਸੰਤਰੋ ਭੈ ਵਿਚ ਰਖੈ ਮੇਲ ਮਿਲਾਯਾ॥ (18-5-2)
ਪਾਣੀ ਅੰਦਰ ਧਰਤਿ ਧਰ ਵਿਣ ਥੰਮਾਂ ਆਗਾਸ ਰਹਾਯਾ॥ (18-5-3)
ਕਾਠੈ ਅੰਦਰ ਅਗਨਿ ਧਰ ਕਰ ਪਰਫੁਲਤ ਸੁਫਲ ਫਲਾਯਾ॥ (18-5-4)
ਨਵੀਂ ਦੁਆਰੀਂ ਪਵਣ ਧਰ ਭੈ ਵਿਚ ਸੂਰਜ ਚੰਦ ਚਲਾਯਾ॥ (18-5-5)
ਨਿਰਭਉ ਆਪ ਨਿਰੰਜਨ ਰਾਯਾ ॥5॥ (18-5-6)
ਲਖ ਅਸਮਾਣ ਉਚਾਣ ਚੜ੍ਹ ਉੱਚਾ ਹੋਇ ਨ ਅੰਬੜ ਸਕੈ॥ (18-6-1)
ਉਚੀ ਹੂੰ ਉੱਚਾ ਘਣਾ ਥਾਉਂ ਗਿਰਾਉਂ ਨ ਨਾਉਂ ਅਥਕੈ॥ (18-6-2)
ਲਖ ਪਾਤਾਲ ਨੀਵਾਣ ਜਾਇ ਨੀਵਾਂ ਹੋਇ ਨ ਨੀਵੇਂ ਤਕੈ॥ (18-6-3)
ਪੂਰਬ ਪੱਛਮ ਉਤਰਾਧਿ ਦਖਨ ਫੇਰ ਚਉਫੇਰ ਨ ਢਕੈ॥ (18-6-4)
ਓੜਕ ਮੂਲ ਨ ਲਭਈ ਓਪਤ ਪਰਲਉ ਅਖਿ ਫਰਕੈ॥ (18-6-5)
ਫੁਲਾਂ ਅੰਦਰ ਵਾਸ ਮਹਕੈ ॥6॥ (18-6-6)
ਓਅੰਕਾਰ ਅਕਾਰ ਕਰ ਥਿਤ ਨ ਵਾਰ ਨ ਮਾਹੁ ਜਣਾਯਾ॥ (18-7-1)
ਨਿਰੰਕਾਰ ਅਕਾਰ ਵਿਣ ਏਕੰਕਾਰ ਨ ਅਲਖ ਲਖਾਯਾ॥ (18-7-2)
ਆਪੇ ਆਪ ਉਪਾਇਕੈ ਆਪੇ ਅਪਣਾ ਨਾਉਂ ਧਰਾਯਾ॥ (18-7-3)
ਆਦਿ ਪੁਰਖ ਅਦੇਸ ਹੈ ਹੈਭੀ ਹੋਸੀ ਹੋਂਦਾ ਆਯਾ॥ (18-7-4)
ਆਦਿ ਨ ਅੰਤ ਬਿਅੰਤ ਹੈ ਆਪੇ ਆਪ ਨ ਆਪ ਗਣਾਯਾ॥ (18-7-5)
ਆਪੇ ਆਪ ਉਪਾਇ ਸਮਾਯਾ ॥7॥ (18-7-6)
ਰੋਮ ਰੋਮ ਵਿਚ ਰਖਿਓਨ ਕਰ ਵਰਭੰਡ ਕਰੋੜ ਸਮਾਈ॥ (18-8-1)
ਕੇਵਡ ਵਡਾ ਆਖੀਐ ਕਿਤ ਘਰ ਵਸੈ ਕੇਵਡ ਜਾਈ॥ (18-8-2)
ਇਕਕਵਾਉ ਅਮਾਉ ਹੈ ਲਖ ਦਰੀਆਉ ਨ ਕੀਮਤਿ ਪਾਈ॥ (18-8-3)
ਪਰਵਦਗਾਰ ਅਪਾਰ ਹੈ ਪਾਰਾਵਾਰ ਨ ਅਲਖ ਲਖਾਈ॥ (18-8-4)
ਏਵਡ ਵਡਾ ਹੋਇਕੈ ਕਿਥੇ ਰਹਿਆ ਆਪ ਲੁਕਾਈ॥ (18-8-5)
ਸੁਰ ਨਰ ਨਾਥ ਰਹੈ ਲਿਵਲਾਈ ॥8॥ (18-8-6)
ਲਖ ਦਰਿਯਾਉ ਕਵਾਉ ਵਿਚ ਅਤਿ ਅਸਗਾਹ ਅਥਾਹ ਵਹੰਦੇ॥ (18-9-1)
ਆਦਿ ਨ ਅੰਤ ਬਿਅੰਤ ਹੈ ਅਗਮ ਅਗੋਚਰ ਫੇਰ ਫਿਰੰਦੇ॥ (18-9-2)
ਅਲਖ ਅਪਾਰ ਵਖਾਣੀਐ ਪਾਰਾਵਾਰ ਨ ਪਾਰ ਲਹੰਦੇ॥ (18-9-3)
ਲਹਿਰ ਤਰੰਗ ਨਿਸੰਗ ਲਖ ਸਾਗਰ ਸੰਗਮ ਰੰਗ ਰਵੰਦੇ॥ (18-9-4)
ਰਤਨ ਪਦਾਰਥ ਲਖ ਲਖ ਮੁਲ ਅਮੁਲ ਨ ਤੁਲ ਤੁਲੰਦੇ॥ (18-9-5)
ਸਦਕੇ ਸਿਰਜਣ ਹਾਰ ਸਿਰੰਦੇ ॥9॥ (18-9-6)
ਪਰਵਦਗਾਰ ਸਲਾਹੀਐ ਸਿਰਠਿ ਉਪਾਈ ਰੰਗ ਬਿਰੰਗੀ॥ (18-10-1)
ਰਾਜ਼ਕ ਰਿਜ਼ਕ ਸੰਬਾਹਦਾ ਸਭਨਾ ਦਾਤ ਕਰੇ ਅਣਮੰਗੀ॥ (18-10-2)
ਕਿਸੈ ਜਿਵੇਹਾ ਨਾਹਿ ਕੋ ਦੁਬਿਧਾ ਅੰਦਰ ਮੰਦੀ ਚੰਗੀ॥ (18-10-3)
ਪਾਰਬ੍ਰਹਮ ਨਿਰਲੇਪ ਹੈ ਪੂਰਨ ਬ੍ਰਹਮ ਸਦਾ ਸਹਲੰਗੀ॥ (18-10-4)
ਵਰਨਾ ਚਿਹਨਾ ਬਾਹਿਰਾ ਸਭਨਾ ਅੰਦਰ ਹੈ ਸਰਬੰਗੀ॥ (18-10-5)
ਪਉਣ ਪਾਣੀ ਬੈਸੰਤਰ ਸੰਗੀ ॥10॥ (18-10-6)
ਓਅੰਕਾਰ ਅਕਾਰ ਕਰ ਮਖੀ ਇਕ ਉਪਾਈ ਮਾਯਾ॥ (18-11-1)
ਤਿੰਨ ਲੋਅ ਚੌਦਾਂ ਭਵਨ ਜਲ ਥਲ ਮਹੀਅਲ ਛਲ ਕਰ ਛਾਯਾ॥ (18-11-2)
ਬ੍ਰਹਮਾ ਬਿਸ਼ਨ ਮਹੇਸ਼ ਤ੍ਰੈ ਦਸ ਅਵਤਾਰ ਬਜ਼ਾਰ ਨਚਾਯਾ॥ (18-11-3)
ਜਤੀ ਸਤੀ ਸੰਤੋਖੀਆਂ ਸਿਧ ਨਥ ਬਹੁ ਪੰਥ ਭਵਾਯਾ॥ (18-11-4)
ਕਾਮ ਕਰੋਧ ਵਿਰੋਧ ਵਿਚ ਲੋਭ ਮੋਹ ਕਰ ਧ੍ਰੋਹ ਲੜਾਯਾ॥ (18-11-5)
ਹਉਮੈ ਅੰਦਰ ਸਭਕੋ ਸੇਰਹੂੰ ਘਟ ਨ ਕਿਨੈ ਅਖਾਯਾ॥ (18-11-6)
ਕਾਰਣ ਕਰਤੇ ਆਪ ਲੁਕਾਯਾ ॥11॥ (18-11-7)
ਪਾਤਿਸ਼ਾਹਾਂ ਪਤਿਸ਼ਾਹ ਹੈ ਅਬਿਚਲ ਰਾਜ ਵਡੀ ਵਡਿਆਈ॥ (18-12-1)
ਕੇਵਡ ਤਖਤ ਵਖਾਣੀਐ ਕੇਵਡ ਮਹਲ ਕੇਵਡ ਦਰਗਾਹੀ॥ (18-12-2)
ਕੇਵਡ ਸਿਫਤ ਸਲਾਹੀਐ ਕੇਵਡ ਮਾਲ ਮੁਲਖ ਅਵਗਾਹੀ॥ (18-12-3)
ਕੇਵਡ ਮਾਣ ਮਹਤ ਹੈ ਕੇਵਡ ਲਸਕਰ ਸੇਵ ਸਿਪਾਹੀ॥ (18-12-4)
ਹੁਕਮੈ ਅੰਦਰ ਸਭ ਕੋ ਕੇਵਡ ਹੁਕਮ ਨ ਬੇਪਰਵਾਹੀ॥ (18-12-5)
ਹੋਰਸ ਪੁਛ ਨ ਮਤਾ ਨਿਬਾਹੀ ॥12॥ (18-12-6)
ਲਖ ਲਖ ਬ੍ਰਹਮੈ ਵੇਦ ਪੜ੍ਹ ਇਕਸ ਅਖਰ ਭੇਦ ਨ ਜਾਤਾ॥ (18-13-1)
ਜੋਗ ਧਿਆਨ ਮਹੇਸ਼ ਲਖ ਰੂਪ ਨ ਰੇਖ ਨ ਭੇਖ ਪਛਾਤਾ॥ (18-13-2)
ਲਖ ਅਵਤਾਰ ਅਕਾਰ ਕਰ ਤਿਲ ਵੀਚਾਰ ਨ ਬਿਸ਼ਨ ਪਛਾਤਾ॥ (18-13-3)
ਲਖ ਲਖ ਨਉਤਨ ਨਾਉਂ ਲੈ ਲਖ ਲਖ ਸ਼ੇਖ ਵਿਸ਼ੇਖ ਨ ਤਾਤਾ॥ (18-13-4)
ਚਿਰ ਜੀਵਨ ਬਹੁ ਹੰਢਣੇ ਦਰਸਨ ਪੰਥ ਨ ਸਬਦ ਸਿਞਾਤਾ॥ (18-13-5)
ਦਾਤ ਲੁਭਾਇ ਵਿਸਾਰਨ ਦਾਤਾ ॥13॥ (18-13-6)
ਨਿਰੰਕਾਰ ਆਕਰਕਰ ਗੁਰ ਮੂਰਤਿ ਹੋਇ ਧਿਆਨ ਧਰਾਯਾ॥ (18-14-1)
ਚਾਰ ਵਰਨ ਗੁਰਸਿਖ ਕਰ ਸਾਧ ਸੰਗਤ ਸਚ ਖੰਡ ਵਸਾਯਾ॥ (18-14-2)
ਵੇਦ ਕਤੇਬਹੁੰ ਬਾਹਰਾ ਅਕਥ ਕਥਾ ਗੁਰ ਸਬਦ ਸੁਣਾਯਾ॥ (18-14-3)
ਵੀਹਾਂ ਅੰਦਰ ਵਰਤਮਾਨ ਗੁਰਮੁਖ ਹੋਇ ਅਕੀਹ ਲਖਾਯਾ॥ (18-14-4)
ਮਾਯਾ ਵਿਚ ਉਦਾਸ ਕਰ ਨਾਮ ਦਾਨ ਇਸ਼ਨਾਨ ਦਿੜਾਯਾ॥ (18-14-5)
ਬਾਰਹ ਪੰਥ ਇਕਤ੍ਰ ਕਰ ਗੁਰਮੁਖ ਗਾਡੀ ਰਾਹ ਚਲਾਯਾ॥ (18-14-6)
ਪਤਿ ਪਉੜੀ ਚੜ ਨਿਜ ਘਰ ਆਯਾ ॥14॥ (18-14-7)
ਗੁਰਮੁਖ ਮਾਰਗ ਪੈਰ ਧਰ ਦੁਬਿਧਾ ਵਾਟ ਕੁਵਾਟ ਨ ਧਾਯਾ॥ (18-15-1)
ਸਤਿਗੁਰ ਦਰਸ਼ਨ ਦੇਖਕੇ ਮਰਦਾ ਜਾਂਦਾ ਨਦਰ ਨ ਆਯਾ॥ (18-15-2)
ਕੰਨੀ ਸਤਿਗੁਰ ਸ਼ਬਦ ਸੁਣ ਅਨਹਦ ਰੁਣ ਝੁਣਕਾਰ ਸੁਣਾਯਾ॥ (18-15-3)
ਸਤਿਗੁਰ ਸਰਣੀ ਆਇਕੈ ਨਿਹਚਲ ਸਾਧੂ ਸੰਗ ਮਿਲਾਯਾ॥ (18-15-4)
ਚਰਨ ਕਵਲ ਮਕਰੰਦ ਰਸ ਸੁਖ ਸੰਪਟ ਵਿਚ ਸਹਜ ਸਮਾਯਾ॥ (18-15-5)
ਪਿਰਮ ਪਿਆਲਾ ਅਪਿਓ ਪਿਆਯਾ ॥15॥ (18-15-6)
ਸਾਧ ਸੰਗਤਿ ਕਰ ਸਾਧਨਾ ਪਿਰਮ ਪਿਆਲਾ ਅੱਜਰ ਜਰਣਾ॥ (18-16-1)
ਪੈਰੀ ਪੈ ਪਾਖਾਕ ਹੋਇ ਆਪ ਗਵਾਇ ਜੀਵੰਦਿਆਂ ਮਰਣਾ॥ (18-16-2)
ਜੀਵਨ ਮੁਕਤਿ ਵਖਾਣੀਐ ਮਰ ਮਰ ਜੀਵਨ ਡੁਬ ਡੁਬ ਤਰਣਾ॥ (18-16-3)
ਸ਼ਬਦ ਸੁਰਤ ਲਿਵਲੀਣ ਹੋਇ ਅਪਿਓ ਪੀਅਣਭੈਔਚਰ ਚਰਣਾ॥ (18-16-4)
ਅਨਹਦ ਨਾਦ ਅਵੇਸ ਕਰ ਅੰਮ੍ਰਿਤ ਬਾਣੀ ਨਿਝਰ ਝਰਣਾ॥ (18-16-5)
ਕਰਨ ਕਾਰਨ ਸਮ੍ਰਥ ਹੋਇ ਕਾਰਨ ਕਰਣ ਨ ਕਾਰਣ ਕਰਣਾ॥ (18-16-6)
ਪਤਿਤ ਉਧਾਰਣ ਅਸਰਣ ਸਰਣਾ ॥16॥ (18-16-7)
ਗੁਰਮੁਖ ਭੈ ਵਿਚ ਜੰਮਣਾ ਭੈ ਵਿਚ ਰਹਿਣਾ ਭੈ ਵਿਚ ਚਲਣਾ॥ (18-17-1)
ਸਾਧ ਸੰਗਤ ਭੈ ਭਾਇ ਵਿਚ ਭਗ ਵਛਲ ਕਰ ਅਛਲ ਛਲਣਾ॥ (18-17-2)
ਜਲ ਵਿਚ ਕੌਲ ਅਲਿਪ ਹੋਇ ਆਸ ਨਿਰਾਸ ਵਲੇਵੇ ਵਲਣਾ॥ (18-17-3)
ਅਹਿਰਣ ਘਣ ਹੀਰੇ ਜੁਗ ਗੁਰਮਤ ਨਿਹਚਲ ਅਟਲ ਨ ਟਲਣਾ॥ (18-17-4)
ਪਰ ਉਪਕਾਰ ਵੀਚਾਰ ਵਿਚ ਜੀਅ ਦਯਾ ਮੋਮ ਵਾਂਗੀ ਢਲਣਾ॥ (18-17-5)
ਚਾਰ ਵਰਨ ਤੰਬੋਲ ਰਸ ਆਪ ਗਵਾਇ ਰਲਾਯਾ ਰਲਣਾ॥ (18-17-6)
ਵੱਟੀ ਤੇਲ ਦੀਵਾ ਹੋਇ ਬਲਣਾ ॥17॥ (18-17-7)
ਸਤ ਸੰਤੋਖ ਦਇਆ ਧਰਮ ਅਰਥ ਕਰੋੜ ਨ ਓੜਕ ਜਾਣੈ॥ (18-18-1)
ਚਾਰ ਪਦਾਰਥ ਆਖੀਅਨਿ ਹੋਇ ਲਖੂਣ ਨ ਪਲ ਪਰਵਾਣੈ॥ (18-18-2)
ਰਿਧੀ ਸਿਧੀ ਲਖ ਲਖ ਨਿਧਾਨ ਲਖ ਤਿਲ ਨ ਤੁਲਾਣੈ॥ (18-18-3)
ਦਰਸ਼ਨ ਦਿਸ਼ਟਸੰਜੋਗ ਲਖ ਸ਼ਬਦ ਸੁਰਤਿ ਲਿਵਲਖ ਹੈਰਾਣੈ॥ (18-18-4)
ਗਿਆਨ ਧਿਆਨ ਸਿਮਰਨ ਅਸੰਖ ਭਗਤ ਜੁਗਤ ਲਖ ਨੇਤ ਵਖਾਣੈ॥ (18-18-5)
ਪਿਰਮ ਪਿਆਲਾ ਸਹਜ ਘਰ ਗੁਰਮੁਖ ਸੁਖਫਲ ਚੋਜ ਵਿਡਾਣੈ॥ (18-18-6)
ਮਤ ਬੁਧਿ ਸੁਧਿ ਲੱਖ ਮੇਲ ਮਿਲਾਣੈ ॥18॥ (18-18-7)
ਜਪ ਤਪ ਸੰਜਮ ਲੱਖ ਲੱਖ ਹੋਮ ਜਗ ਨਈਵੇਦ ਕਰੋੜੀ॥ (18-19-1)
ਵਰਤ ਨੇਮ ਸੰਜਮ ਘਣੇ ਕਰਮ ਧਰਮ ਲਖ ਤੰਦ ਮਰੋੜੀ॥ (18-19-2)
ਤੀਰਥ ਪੁਰਬ ਸੰਜੋਗ ਲਖ ਪੁੰਨ ਦਾਨ ਉਪਕਾਰਨ ਓੜੀ॥ (18-19-3)
ਦੇਵੀ ਦੇਵ ਸਰੇਵਣੇ ਵਰ ਸਰਾਪ ਲਖ ਜੋੜ ਵਿਛੋੜੀ॥ (18-19-4)
ਦਰਸ਼ਨ ਵਰਨ ਅਵਰਣ ਲਖ ਪੂਜਾ ਅਰਚਾ ਬੰਧਨ ਤੋੜੀ॥ (18-19-5)
ਲੋਕ ਵੇਦ ਗੁਣ ਗਿਆਨ ਲਖ ਜੋਗ ਭੋਗ ਲਖ ਝਾੜ ਪਛੋੜੀ॥ (18-19-6)
ਸਚਹੁੰ ਓਰੈ ਸਭ ਕਿਹੁ ਲਖ ਸਿਆਣਪ ਸਭਾ ਥੋੜੀ॥ (18-19-7)
ਉਪਰ ਸਚ ਅਚਾਰ ਚਮੋੜੀ ॥19॥ (18-19-8)
ਸਤਿਗੁਰ ਸਚਾ ਪਾਤਿਸ਼ਾਹ ਸਾਧ ਸੰਗਤਿ ਸਚੁ ਤਖਤ ਸੁਹੇਲਾ॥ (18-20-1)
ਸਚ ਸ਼ਬਦ ਟਕਸਾਲ ਸਚ ਅਸ਼ਟਧਾਤ ਇਕ ਪਾਰਸ ਮੇਲਾ॥ (18-20-2)
ਸਚਾ ਅਬਿਚਲ ਰਾਜ ਹੈ ਸਚ ਮਹਲ ਨਵਹਾਣ ਨਵੇਲਾ॥ (18-20-3)
ਸਚਾ ਹੁਕਮ ਵਰਤਦਾ ਸਚਾ ਅਮਰ ਸਚੋ ਰਸ ਕੇਲਾ॥ (18-20-4)
ਸਚੀ ਸਿਫਤ ਸਲਾਹ ਸਚ ਸਚ ਸਲਾਹਣ ਅੰਮ੍ਰਿਤ ਵੇਲਾ॥ (18-20-5)
ਸਚਾ ਗੁਰਮੁਖ ਪੰਥ ਹੈ ਸਚ ਉਪਦੇਸ਼ ਨ ਗਰਬ ਗਹੇਲਾ॥ (18-20-6)
ਆਸਾ ਵਿਚ ਨਿਰਾਸ ਗਤਿ ਸੱਚਾ ਖੇਲ ਮੇਲ ਸਚੁ ਖੇਲਾ॥ (18-20-7)
ਗੁਰਮੁਖ ਸਿਖ ਗੁਰੂ ਗੁਰ ਚੇਲਾ ॥20॥ (18-20-8)
ਗੁਰਮੁਖ ਹਉਮੈ ਪਰਹਰੈ ਮਨ ਭਾਵੈ ਖਸਮੈ ਦਾ ਭਾਣਾ॥ (18-21-1)
ਪੈਰੀਂ ਪੈ ਪਾਖਾਕ ਹੋਇ ਦਰਗਹ ਪਾਵੈ ਮਾਣ ਨਿਮਾਣਾ॥ (18-21-2)
ਵਰਤਮਾਨ ਵਿਚ ਵਰਤਦਾ ਹੋਵਣਹਾਰ ਸੋਈ ਪਰਵਾਣਾ॥ (18-21-3)
ਕਾਰਣ ਕਰਤਾ ਜੋ ਕਰੈ ਸਿਰ ਧਰ ਮੰਨ ਕਰੈ ਸ਼ੁਕਰਾਣਾ॥ (18-21-4)
ਰਾਜੀ ਹੋਇ ਰਜ਼ਾਇ ਵਿਚ ਦੁਨੀਆ ਅੰਦਰ ਜਿਉਂ ਮਿਹਮਾਣਾ॥ (18-21-5)
ਵਿਸਮਾਦੀ ਵਿਸਮਾਦ ਵਿਚ ਕੁਦਰਤ ਕਾਦਰ ਨੋਂ ਕੁਰਬਾਣਾ॥ (18-21-6)
ਲੇਪ ਅਲੇਪ ਸਦਾ ਨਿਰਬਾਣਾ ॥21॥ (18-21-7)
ਹੁਕਮੈ ਬੰਦਾ ਹੋਇਕੈ ਸਾਹਿਬ ਦੇ ਹੁਕਮੈ ਵਿਚ ਰਹਿਣਾ॥ (18-22-1)
ਹੁਲਞਕਮੈ ਅੰਦਰ ਸਭਕੋ ਸਭਨਾਂ ਅਵਟਣ ਹੈ ਸਹਿਣਾ॥ (18-22-2)
ਦਿਲ ਦਰਯਾਉ ਸਮਾਉ ਕਰ ਗਰਬ ਗਵਾਇ ਗ੍ਰੀਬੀ ਵਹਿਣਾ॥ (18-22-3)
ਵੀਹ ਇਕੀਹ ਉਲੰਘਕੈ ਸਾਧ ਸੰਗਤਿ ਸਿੰਘਾਸਣ ਬਹਿਣਾ॥ (18-22-4)
ਸ਼ਬਦ ਸੁਰਤ ਲਿਵਲੀਣ ਹੋਇ ਅਨਭਉ ਅਘੜ ਅੜਾਏ ਗਹਿਣਾ॥ (18-22-5)
ਸਿਦਕ ਸਬੂਰੀ ਸਾਬਤਾ ਸ਼ਾਕਰ ਸ਼ੁਕਰ ਨ ਦੇਣਾ ਲਹਿਣਾ॥ (18-22-6)
ਨੀਰ ਨ ਡੁਬਣ ਅਹ ਨ ਦਹਿਣਾ ॥22॥ (18-22-7)
ਮਿਹਰ ਮੁਹਬਤ ਆਸ਼ਕੀ ਇਸ਼ਕ ਮੁਸ਼ਕ ਕਿਉਂ ਲੁਕੈ ਲੁਕਾਯਾ॥ (18-23-1)
ਚੰਦਨ ਵਾਸ ਵਣਾਸਪਤ ਹੋਇ ਸੁਗੰਧ ਨ ਆਪ ਗਣਾਯਾ॥ (18-23-2)
ਨਦੀਆਂ ਨਾਲੇ ਗੰਗ ਮਿਲ ਹੋਇ ਪਵਿਤ ਨ ਆਖ ਸੁਣਾਯਾ॥ (18-23-3)
ਹੀਰੇ ਹੀਰਾ ਬੇਧਿਆ ਅਣੀ ਕਣੀ ਹੋਇ ਰਿਦੈ ਸਮਾਯਾ॥ (18-23-4)
ਸਾਧ ਸੰਗਤਿ ਮਿਲ ਸਾਧ ਹੋਇ ਪਾਰਸ ਮਿਲ ਪਾਰਸ ਹੁਇ ਆਯਾ॥ (18-23-5)
ਨੇਹਚਲ ਨੇਹਚਲ ਗੁਰਮਤੀ ਭਗਤ ਵਛਲ ਹੁਇ ਅਛਲ ਛਲਾਯਾ॥ (18-23-6)
ਗੁਰਮੁਖ ਸੁਖਫਲ ਅਲਖ ਲਖਾਯਾ ॥23॥18॥ (18-23-7)
Advertisement