Fandom

Religion Wiki

Bhai Gurdas vaar 17

34,305pages on
this wiki
Add New Page
Talk0 Share
< Vaar
Bhai Gurdas vaar 17 Gnome-speakernotes      Play Audio Vaar >

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41

For English translation
ੴਸਤਿਗੁਰਪ੍ਰਸਾਦਿ ॥ (17-1-1)
ਸਾਗਰ ਅਗਮ ਅਥਾਹ ਮਥ ਚਉਦਹ ਰਤਨ ਅਮੋਲ ਕਢਾਏ॥ (17-1-2)
ਸਸੀਅਰ ਸਾਰੰਗ ਧਨੁਖ ਮਦ ਕੌਸ ਕ ਲਛ ਧਨੰਤਰ ਪਾਏ॥ (17-1-3)
ਆਰੰਭਾ ਕਾਮਧੇਨੁ ਲੈ ਪਾਰਜਾਤ ਅਸ ਅਮਿਉ ਪੀਆਏ॥ (17-1-4)
ਐਰਾਪ ਗਜ ਸੰਖ ਬਿਖ ਦੇਵ ਦਾਨ ਮਿਲ ਵੰਡ ਦਿਵਾਏ॥ (17-1-5)
ਮਾਣਕ ਮੋਤੀ ਹੀਰਿਆਂ ਬਹੁ ਮੁਲੇ ਸਭ ਕੋ ਵਰਸਾਏ॥ (17-1-6)
ਸੰਖ ਸਮੁੰਦਹੁ ਸਖਣਾ ਧਾਹਾਂ ਦੇ ਦੇ ਰੋਇ ਸੁਣਾਏ॥ (17-1-7)
ਸਾਧ ਸੰਗਤ ਗੁਰ ਸ਼ਬਦ ਸੁਣ ਗੁਰ ਉਪਦੇਸ਼ ਨ ਰਿਦੇ ਵਸਾਏ॥ (17-1-8)
ਨਿਹਫਲ ਅਹਿਲਾ ਜਨਮ ਗਵਾਏ ॥1॥ (17-1-9)
ਨਿਰਮਲ ਨੀਰ ਸੁਹਾਵਣਾ ਸੁਭਰ ਸਰਵਰ ਕਵਲ ਫੁਲੰਦੇ॥ (17-2-1)
ਰੂਪ ਅਨੂਪ ਸਰੂਪ ਅਤਿ ਗੰਧਸੁਗੰਧ ਹੋਇ ਮਹਕੰਦੇ॥ (17-2-2)
ਭਵਰਾ ਵਾਸਾ ਮੰਝ ਵਣ ਖੋਜਹਿੰ ਏਕੋ ਖੋਜ ਲਹੰਦੇ॥ (17-2-3)
ਲੋਭ ਲੁਭਤ ਮਕਰੰਦ ਰਸ ਦੂਰ ਦਿਸੰਤਰ ਆਇ ਮਿਲੰਦੇ॥ (17-2-4)
ਸੂਰਜ ਸਗਨ ਉਦੋਤ ਹੋਇ ਸਰਵਰ ਕਵਲ ਧਿਆਨ ਧਰੰਦੇ॥ (17-2-5)
ਡਡੂ ਚਿਕੜ ਵਾਸ ਹੈ ਕਵਲ ਸਿਞਾਨ ਨ ਮਾਣ ਸਕੰਦੇ॥ (17-2-6)
ਸਾਧ ਸੰਗਤ ਗੁਰ ਸ਼ਬਦ ਸੁਣ ਗੁਰ ਉਪਦੇਸ਼ ਰਹਿਤ ਨ ਰਹੰਦੇ॥ (17-2-7)
ਮਸਤਕ ਭਾਗ ਜਿਨ੍ਹਾਂ ਦੇ ਮੰਦੇ ॥2॥ (17-2-8)
ਤੀਰਥ ਪੁਰਬ ਸੰਜੋਗ ਲੋਗ ਚਹੁੰ ਕੁੰਟਾ ਦੇ ਆਇ ਜੁੜੰਦੇ॥ (17-3-1)
ਚਾਰ ਵਰਨ ਛਿਅ ਦਰਸ਼ਨਾ ਨਾਮ ਦਾਨ ਇਸ਼ਨਾਨ ਕਰੰਦੇ॥ (17-3-2)
ਜਪ ਤਪ ਸੰਜਮ ਹੋਮ ਜਗ ਵਰਤ ਨੇਮ ਕਰ ਦੇਵ ਸੁਣੰਦੇ॥ (17-3-3)
ਗਿਆਨ ਧਿਆਨ ਸਿਮਰਨ ਜੁਗਤ ਦੇਵੀ ਦੇਵ ਸਥਾਨ ਪੁਜੰਦੇ॥ (17-3-4)
ਬਗਾਂ ਬਗੇ ਕਪੜੇ ਕਰ ਸਮਾਧਿ ਅਪਰਾਧਿ ਨਿਵੰਦੇ॥ (17-3-5)
ਸਾਧ ਸੰਗਤ ਗੁਰਸ਼ਬਦ ਸੁਣ ਗੁਰਮੁਖ ਪੰਥ ਨ ਚਾਲ ਚਲੰਦੇ॥ (17-3-6)
ਕਪਟ ਸਨੇਹੀ ਫਲ ਨ ਲਹੰਦੇ ॥3॥ (17-3-7)
ਸਾਵਣ ਵਣ ਹਰੀਆਵਲੇ ਵੁਠੇ ਸੁਕੈ ਅੱਕ ਜਵਾਹਾ॥ (17-4-1)
ਤ੍ਰਿਪਤਿਬਬੀਹੇ ਸ਼੍ਵਾਂਤਿ ਬੂੰਦ ਸਿੱਪ ਅੰਦਰ ਮੋਤੀ ਓਮਾਹਾ॥ (17-4-2)
ਕਦਲੀ ਵਣਹੁੰ ਕਪੂਰ ਹੋਇ ਕੱਲਰ ਕਵਲ ਨ ਹੋਇ ਸਮਾਹਾ॥ (17-4-3)
ਬਿਸੀਅਰ ਮੁਹ ਕਾਲਕੂਟ ਹੋਇ ਧਾਤ ਸੁਪਾਤ੍ਰ ਕੁਪਾਤ੍ਰ ਦੁਰਾਹਾ॥ (17-4-4)
ਸਾਧ ਸੰਗਤਿ ਗੁਰੁ ਸ਼ਬਦ ਸੁਣ ਸ਼ਾਂਤਿ ਨ ਆਵੈ ਉਭੇ ਸਾਹਾ॥ (17-4-5)
ਗੁਰਮੁਖ ਸੁਖਫਲ ਪਿਰਮਰਸ ਮਨਮੁਖ ਬਦਰਾਹੀ ਬਦਰਾਹਾ॥ (17-4-6)
ਮਨਮੁਖ ਟੋਟਾ ਗੁਰਮੁਖ ਲਾਹਾ ॥4॥ (17-4-7)
ਵਣ ਵਣ ਵਿਚ ਵਣਾਸਪਤਿ ਇਕੋ ਧਰਤੀ ਇਕੋ ਪਾਣੀ॥ (17-5-1)
ਰੰਗ ਬਰੰਗੀ ਫੁਲ ਫਲ ਸਾਦ ਸੁਗੰਧ ਸਨਬੰਧ ਵਿਡਾਣੀ॥ (17-5-2)
ਉੱਚਾ ਸਿੰਮਲ ਝਾਟਲਾ ਨਿਹਫਲ ਚੀਲ ਚੜ੍ਹੇ ਅਸਮਾਣੀ॥ (17-5-3)
ਜਲਦਾ ਵਾਂਸ ਵਢਾਈਐ ਵੰਝਲੀਆਂ ਵੱਜਨ ਬੇਬਾਣੀ॥ (17-5-4)
ਚੰਦਨ ਵਾਸ ਵਣਾਸਪਤਿ ਵਾਂਸ ਰਹੈ ਨਿਰਗੰਧ ਰਵਾਣੀ॥ (17-5-5)
ਸਾਧ ਸੰਗਤਿ ਗੁਰ ਸ਼ਬਦ ਸੁਣ ਰਿਦੈ ਨ ਵਸੈ ਅਭਾਗ ਪਰਾਣੀ॥ (17-5-6)
ਹਉਮੈਂ ਅੰਦਰ ਭਰਮ ਭੁਲਾਣੀ ॥5॥ (17-5-7)
ਸੂਰਜ ਜੋਤ ਉਦੋਤ ਕਰ ਚਾਨਣ ਕਰੈ ਅਨ੍ਹੇਰ ਗਵਾਏ॥ (17-6-1)
ਕਿਰਤ ਵਿਰਤ ਜਗ ਵਰਤਮਾਨ ਸਭਨਾਂ ਬੰਧਨ ਮੁਕਤ ਕਰਾਏ॥ (17-6-2)
ਪਸੁ ਪੰਖੀ ਮਿਰਗਾਵਲੀ ਭਾਖਿਆ ਭਾਉ ਅਲਾਉ ਸੁਣਾਏ॥ (17-6-3)
ਬਾਗੀ ਬੁਰਗੂ ਸਿੰਙੀਆਂ ਨਾਦ ਬਾਦ ਨੀਸਾਣ ਸੁਣਾਏ॥ (17-6-4)
ਘੁਘੂ ਸੁਝ ਨ ਸੁਝਈ ਜਾਇ ਉਜਾੜੀਂ ਝੱਤ ਵਲਾਏ॥ (17-6-5)
ਸਾਧ ਸੰਗਤ ਗੁਰਸ਼ਬਦ ਸੁਣ ਭਾਉਭਗਤ ਮਨ ਭਉ ਨ ਵਸਾਏ॥ (17-6-6)
ਮਨਮੁਖ ਬਿਰਥਾ ਜਨਮ ਗਵਾਏ ॥6॥ (17-6-7)
ਚੰਦ ਚਕੋਰ ਪਰੀਤਿ ਹੈ ਜਗਮਗ ਜੋਤਿ ਉਦੋਤ ਕਰੰਦਾ॥ (17-7-1)
ਕ੍ਰਿਖ ਬ੍ਰਿਖਹੁਇ ਸਫਲ ਫਲ ਸੀਤਲ ਸੀਤ ਅਮਿਉ ਵਰਸੰਦਾ॥ (17-7-2)
ਨਾਰਿ ਭਤਾਰ ਪਿਆਰ ਕਰ ਸਿਹਜਾ ਭੋਗ ਸੰਜੋਗ ਵਣੰਦਾ॥ (17-7-3)
ਸਭਨਾਂ ਰਾਤ ਮਿਲਾਵੜਾ ਚਕਵੀ ਚਕਵਾ ਮਿਲ ਵਿਛੜੰਦਾ॥ (17-7-4)
ਸਾਧ ਸੰਗਤਿ ਗੁਰਸ਼ਬਦ ਸੁਣ ਕਪਟ ਸਨੇਹ ਨ ਥੇਹ ਲਹੰਦਾ॥ (17-7-5)
ਮਜਲਸ ਆਵੇ ਲਸਣ ਖਾਇ ਗੰਧੀ ਵਾਸੁ ਮਚਾਏ ਗੰਧਾ॥ (17-7-6)
ਦੂਜਾ ਭਾਉ ਮੰਦੀ ਹੂੰ ਮੰਦਾ ॥7॥ (17-7-7)
ਖਟ ਰਸ ਮਿਠ ਰਸ ਮੇਲਕੈ ਛਤੀ ਭੋਜਨ ਹੋਨ ਰਸੋਈ॥ (17-8-1)
ਜੇਵਣਹਾਰ ਜਿਵਾਲੀਐ ਚਾਰ ਵਰਨ ਛਿਅ ਦਰਸ਼ਨ ਲੋਈ॥ (17-8-2)
ਤ੍ਰਿਪਤਿ ਭਗਤਿ ਕਹਿ ਹੋਇ ਜਿਸ ਜਿਹਬਾ ਸਾਉਸਿਞਾਣੈ ਸੋਈ॥ (17-8-3)
ਕੜਛੀ ਸਾਉ ਨ ਸੰਭਲੈ ਛਤੀਹ ਬਿੰਜਨ ਵਿਚ ਸੰਜੋਈ॥ (17-8-4)
ਰਤੀ ਰਤਕ ਨਾਰ ਲੈ ਰਤਨਾਂ ਅੰਦਰ ਹਾਰ ਪਰੋਈ॥ (17-8-5)
ਸਾਧ ਸੰਗਤ ਗੁਰਸ਼ਬਦ ਸੁਣ ਗੁਰ ਉਪਦੇਸ਼ ਅਵੇਸ ਨ ਹੋਈ॥ (17-8-6)
ਕਪਟ ਸਨੇਹ ਨ ਦਰਗਹ ਢੋਈ ॥8॥ (17-8-7)
ਨਦੀਆਂ ਨਾਲੇ ਵਾਹੜੇ ਗੰਗ ਸੰਗ ਮਿਲ ਗੰਗ ਹੁਵੰਦੇ॥ (17-9-1)
ਅਠ ਸਠ ਤੀਰਥ ਸੇਂਵਦੇ ਦੇਵੀ ਦੇਵਾ ਸੇਵ ਕਰੰਦੇ॥ (17-9-2)
ਲੋਕ ਦੇਵ ਗੁਣ ਗਿਆਨ ਵਿਚ ਪਤਿਤ ਉਧਾਰਣ ਨਾਂਉ ਸੁਣੰਦੇ॥ (17-9-3)
ਹਸਤੀ ਨੀਰ ਨਵਾਲੀਅਨਿ ਬਾਹਰਿ ਨਿਕਲ ਛਾਰ ਛਰੰਦੇ॥ (17-9-4)
ਸਾਧ ਸੰਗ ਗੁਰ ਸ਼ਬਦ ਸੁਣ ਗੁਰੁ ਉਪਦੇਸ਼ ਨ ਚਿਤ ਧਰੰਦੇ॥ (17-9-5)
ਤੁੰਮੇ ਅੰਮ੍ਰਿਤ ਸੰਜੀਐ ਬੀਜੈ ਅੰਮ੍ਰਿਤ ਫਲ ਨ ਫਲੰਦੇ॥ (17-9-6)
ਕਪਟ ਸਨੇਹ ਨ ਥੇਹ ਪੂਜੰਦੇ ॥9॥ (17-9-7)
ਰਾਜੇ ਦੇ ਸਉ ਰਾਣੀਆਂ ਸੇਜੈ ਆਵੈ ਵਾਰੋ ਵਾਰੀ॥ (17-10-1)
ਸੱਭੇ ਹੀ ਪਟਰਾਣੀਆਂ ਰਾਜੇ ਇਕ ਦੂੰ ਇਕ ਪਿਆਰੀ॥ (17-10-2)
ਸਭਨਾ ਰਾਜਾ ਰਾਵਣਾ ਸੁੰਦਰ ਮੰਦਰ ਸੇਜ ਸਵਾਰ॥ਿ (17-10-3)
ਸੰਤਤ ਸਭਨਾ ਰਾਣੀਆਂ ਇਕ ਅਧ ਕਾ ਸੰਢ ਵਿਚਾਰੀ॥ (17-10-4)
ਦੋਸ ਨ ਰਾਜੇ ਰਾਣੀਐ ਪੂਰਬ ਲਿਖਤ ਨ ਮਿਟੇ ਲਿਖਾਰੀ॥ (17-10-5)
ਸਾਧ ਸੰਗਤ ਗੁਰੁ ਸ਼ਬਦ ਸੁਣ ਗੁਰੁ ਉਪਦੇਸ਼ ਨ ਮਨ ਉਰਧਾਰੀ॥ (17-10-6)
ਕਰਮ ਹੀਣ ਦੁਰਮਤਿ ਹਿਤਕਾਰੀ ॥10॥ (17-10-7)
ਅਸ਼ਟ ਧਾਤ ਇਕ ਧਾਤ ਹੋਇ ਸਭ ਕੋ ਕੰਚਨ ਆਖ ਵਖਾਣੈ॥ (17-11-1)
ਰੂਪ ਅਨੂਪ ਸਰੂਪ ਹੋਇ ਮੁਲ ਅਮੁਲ ਪੰਚ ਪਰਵਾਣੈ॥ (17-11-2)
ਪਥਰ ਪਾਰਸ ਪਰਸੀਐ ਪਾਰਸ ਹੋਇ ਨ ਕੁਲ ਅਭਮਾਣੈ॥ (17-11-3)
ਪਾਣੀ ਅੰਦਰ ਸਦੀਐ ਤੜਭੜ ਡੁਬੈ ਭਾਰ ਭੁਲਾਣੈ॥ (17-11-4)
ਚਿਤ ਕਠੋਰ ਨ ਭਿਜਈ ਰਹੈ ਨਿਕੋਰ ਘੜੇ ਭੰਨ ਜਾਣੈ॥ (17-11-5)
ਅਗੀਂ ਅੰਦਰ ਫੁਟ ਜਾਇ ਅਹਿਰਣ ਘਨ ਅੰਦਰ ਹੈਰਾਣੈ॥ (17-11-6)
ਸਾਧ ਸੰਗਤ ਗੁਰੁ ਸ਼ਬਦ ਸੁਣ ਗੁਰ ਉਪਦੇਸ਼ ਨ ਅੰਦਰ ਆਣੈ॥ (17-11-7)
ਕਪਟ ਸਨੇਹ ਨ ਹੋਇ ਧਿਙਾਣੈ ॥11॥ (17-11-8)
ਮਾਣਕ ਮੋਤੀ ਮਾਨਸਰ ਨਿਹਚਲ ਨੀਰ ਸੁਥਾਉਂ ਸੁਹੰਦਾ॥ (17-12-1)
ਹੰਸ ਵੰਸ ਨਿਹਚਲ ਮਤੀ ਸੰਗਤਿ ਪੰਗਤਿ ਸਾਥ ਬਹੰਦਾ॥ (17-12-2)
ਮਾਣਕ ਮੋਤੀ ਚੋਗ ਚੁਗ ਮਾਣ ਮਹੱਤ ਅਨੰਦ ਵਧੰਦਾ॥ (17-12-3)
ਕਾਉਂ ਨਿਥਾਉਂ ਨਿਨਾਉ ਹੈ ਹੰਸਾਂ ਵਿਚ ਉਦਾਸ ਹੋਵੰਦਾ॥ (17-12-4)
ਭਖ ਅਭਖ ਅਭਖ ਭਖ ਵਣ ਵਣ ਅੰਦਰ ਭਰਮ ਭਵੰਦਾ॥ (17-12-5)
ਸਾਧ ਸੰਗਤ ਗੁਰੁ ਸ਼ਬਦ ਸੁਣ ਤਨ ਅੰਦਰ ਮਨ ਥਿਰ ਨ ਰਹੰਦਾ॥ (17-12-6)
ਬਜਰ ਕਪਾਟ ਨ ਖੁਲੈ ਜੰਦਾ ॥12॥ (17-12-7)
ਰੋਗੀ ਮਾਣਸ ਹੋਇਕੈ ਫਿਰਦਾ ਬਾਹਲੇ ਵੈਦ ਪੁਛੰਦਾ॥ (17-13-1)
ਕਚੇ ਵੈਦ ਨ ਜਾਣਨੀ ਵੇਦਨ ਦਾਰੂ ਰੋਗੀ ਸੰਦਾ॥ (17-13-2)
ਹੋਰੋ ਦਾਰੂ ਰੋਗ ਹੋਰ ਹੋਇ ਪਚਾਇੜ ਦੁਖ ਸਹੰਦਾ॥ (17-13-3)
ਆਵੈ ਵੈਦ ਸੁਵੈਦ ਘਰਿ ਦਾਰੂ ਦਸ ਰੋਗ ਲਾਹੰਦਾ॥ (17-13-4)
ਸੰਜਮ ਰਹੈ ਨ ਖਾਇ ਪਥ ਖੱਟਾ ਮਿਠਾ ਸਾਉ ਚਖੰਦਾ॥ (17-13-5)
ਦੋਸ ਨ ਦਾਰੂ ਵੈਦ ਨੋਂ ਵਿਣ ਸੰਜਮ ਨਿਤ ਰੋਗ ਵਧੰਦਾ॥ (17-13-6)
ਕਪਟ ਸਨੇਹੀ ਹੋਇਕੈ ਸਾਧ ਸੰਗਤਿ ਵਿਚ ਆਇ ਬਹੰਦਾ॥ (17-13-7)
ਦੁਰਮਤਿ ਦੂਜੈ ਭਾਇ ਪਚੰਦਾ ॥13॥ (17-13-8)
ਚੋਆ ਚੰਦਨ ਮੇਦ ਲੈ ਮੇਲ ਕਪੂਰ ਕਥੂਰੀ ਸੰਦਾ॥ (17-14-1)
ਸਭ ਸੁਗੰਧ ਰਲਾਇਕੈ ਗੁਰ ਗਾਂਧੀ ਅਰਗਜਾ ਕਰੰਦਾ॥ (17-14-2)
ਮਜਲਸ ਆਵੇ ਸਾਹਿਬਾ ਗੁਣ ਅੰਦਰ ਹੋਇ ਗੁਣ ਮਹਕੰਦਾ॥ (17-14-3)
ਗਦਹਾ ਦੇਹੀ ਖਉਲੀਐ ਸਾਰ ਨ ਜਾਣੈ ਨਰਕ ਭਵੰਦਾ॥ (17-14-4)
ਸਾਧ ਸੰਗਤਿ ਗੁਰਸ਼ਬਦ ਸੁਣ ਭਾਉ ਭਗਤ ਹਿਰਦੇ ਨ ਧਰੰਦਾ॥ (17-14-5)
ਅੰਨਾਂ ਅਖੀਂ ਹੋਵਈ ਬੋਲਾ ਕੰਨੀ ਸੁਣ ਨ ਸੁਣੰਦਾ॥ (17-14-6)
ਬਧਾ ਚਟੀ ਜਾਇ ਭਰੰਦਾ ॥14॥ (17-14-7)
ਧੋਤੇ ਹੋਵਨ ਉਜਲੇ ਪਾਟ ਪਟੰਬਰ ਖਰੇ ਅਮੋਲੇ॥ (17-15-1)
ਰੰਗ ਬਰੰਗੀ ਰੰਗੀਅਨਿ ਸਭੇ ਰੰਗ ਸੁਰੰਗ ਅਡੋਲੇ॥ (17-15-2)
ਸਾਹਿਬ ਲੈ ਲੈ ਪਹਿਨ ਦੇ ਰੂਪ ਰੰਗ ਰਸਵਸ ਨਿਕੋਲੇ॥ (17-15-3)
ਸੋਭਾਵੰਤ ਸੁਹਾਵਣੇ ਚਜ ਅਚਾਰ ਸੀਂਗਾਰ ਵਿਚੋਲੇ॥ (17-15-4)
ਕਾਲਾ ਕੰਬਲ ਉਜਲਾ ਹੋਇ ਨ ਧੋਤੇ ਰੰਗ ਨਿਰੋਲੇ॥ (17-15-5)
ਸਾਧ ਸੰਗਤਿ ਗੁਰ ਸ਼ਬਦ ਸੁਣ ਝਾਕੈ ਅੰਦਰ ਨੀਰ ਵਿਰੋਲੇ॥ (17-15-6)
ਕਪਟ ਸਨੇਹੀ ਉਜੜ ਖੋਲੇ ॥15॥ (17-15-7)
ਖੇਤੇ ਅੰਦਰ ਜੰਮਕੈ ਸਭਦੂੰ ਉਤਮ ਹੋਇ ਵਿਖਾਲੇ॥ (17-16-1)
ਬੁਟ ਵਡਾ ਕਰ ਫੈਲਦਾ ਹੋਇ ਚੁਹ ਚਹਾ ਆਪ ਸਮਾਲੇ॥ (17-16-2)
ਖੇਤ ਸਫਲ ਹੋਇ ਲਾਵਣੀ ਛੁਟਨ ਤਿਲ ਬੂਆੜ ਨਿਰਾਲੇ॥ (17-16-3)
ਨਿਹਫਲ ਸਾਰੇ ਖੇਤ ਵਿਚ ਜਿਉਂ ਸਰਵਾੜ ਕਮਾਦ ਵਿਚਾਲੇ॥ (17-16-4)
ਸਾਧ ਸੰਗਤ ਗੁਰ ਸ਼ਬਦ ਸੁਣ ਕਪਟ ਸਨੇਹ ਕਰਨ ਬੇਤਾਲੇ॥ (17-16-5)
ਨਿਹਫਲ ਜਨਮ ਅਕਾਰਥਾ ਹਲਤ ਪਲਤ ਹੋਵਹਿ ਮੁਹਕਾਲੇ॥ (17-16-6)
ਜਮਪੁਰ ਜਮ ਜੰਦਾਰ ਹਵਾਲੇ ॥16॥ (17-16-7)
ਉਜਲ ਕੈਹਾਂ ਚਿਲਕਣਾ ਥਾਲੀ ਜੇਵਣ ਜੂਠੀ ਹੋਵੈ॥ (17-17-1)
ਜੂਠਿ ਸੁਆਹੂੰ ਮਾਂਜੀਐ ਗੰਗਾ ਜਲ ਅੰਦਰ ਲੈ ਧੋਵੈ॥ (17-17-2)
ਬਾਹਰਿ ਸੁਚਾ ਧੋਤਿਆਂ ਅੰਦਰ ਕਾਲਖ ਅੰਤ ਵਿਗੋਵੈ॥ (17-17-3)
ਮਨ ਜੂਠੇ ਤਨ ਜੂਠ ਹੈ ਥੁਕ ਪਵੈ ਮੂੰਹਿ ਵਜੇ ਰੋਵੈ॥ (17-17-4)
ਸਾਧ ਸੰਗਤਿ ਗੁਰ ਸ਼ਬਦ ਸੁਣ ਕਪਟ ਸਨੇਹੀ ਗੱਲਾਂ ਗੋਵੈ॥ (17-17-5)
ਗਲੀਂ ਤ੍ਰਿਪਤਿ ਨ ਹੋਵਈ ਖੰਡ ਖੰਡ ਕਰ ਸਾਉ ਨ ਭੋਵੈ॥ (17-17-6)
ਮਖਣ ਖਾਇ ਨ ਨੀਰ ਵਿਲੋਵੈ ॥17॥ (17-17-7)
ਰੁਖਾਂ ਵਿਚ ਕੁਰੁਖ ਹਨ ਦੋਵੇਂ ਅਰੰਡ ਕਨੇਰ ਦੁਆਲੇ॥ (17-18-1)
ਅਰੰਡ ਫਲੈ ਅਰਡੋਲੀਆਂ ਫਲ ਅੰਦਰ ਬੀ ਚਿਤ ਮਿਤਾਲੇ॥ (17-18-2)
ਨਿਬਹੈ ਨਾਹੀਂ ਨਿਜੜਾ ਹਰ ਵਰਿਆਈ ਹੋਇ ਉਚਾਲੇ॥ (17-18-3)
ਕਲੀਆਂ ਪਵਨ ਕਨੇਰ ਨੋਂ ਦੁਰਮਤਿ ਵਿਚ ਦੁਰਗੰਧ ਦਿਖਾਲੇ॥ (17-18-4)
ਬਾਹਰ ਲਾਲ ਗੁਲਾਲ ਹੋਇ ਅੰਦਰ ਚਿਟਾ ਦੁਬਿਧਾ ਨਾਲੇ॥ (17-18-5)
ਸਾਧ ਸੰਗਤ ਗੁਰ ਸ਼ਬਦ ਸੁਣ ਗਣਤੀ ਵਿਚ ਭਵੈ ਭਰ ਨਾਲੇ॥ (17-18-6)
ਕਪਟ ਸਨੇਹ ਖੇਹ ਮੁਹਿ ਕਾਲੇ ॥18॥ (17-18-7)
ਵਣ ਵਿਚ ਫਲੈ ਵਣਾਸਪਤਿ ਬਹੁ ਰਸ ਗੰਧ ਸੁਗੰਧ ਸੁਹੰਦੇ॥ (17-19-1)
ਅੰਬ ਸਦਾ ਫਲ ਸੋਹਿਨੇ ਆੜੂ ਸੇਬ ਅਨਾਰ ਫਲੰਦੇ॥ (17-19-2)
ਦਾਖ ਬਿਜਉਰੀ ਜਾਮਣੂ ਖਿਰਣੀ ਤੂਤ ਖਜੂਰ ਅਨੰਦੇ॥ (17-19-3)
ਪੀਲੂੰ ਪੇਂਝੂ ਬੇਰ ਬਹੁ ਕੇਲੇ ਤੇ ਅਖਰੋਟ ਬਣੰਦੇ॥ (17-19-4)
ਮੂਲ ਨ ਭਾਵਨ ਅੱਕ ਟਿਡ ਅੰਮ੍ਰਿਤ ਫਲ ਤਜ ਅਕ ਵਸੰਦੇ॥ (17-19-5)
ਜੇ ਥਣ ਜੋਕ ਲਵਾਈਐ ਦੁਧ ਨ ਪੀਐ ਲੋਹੂ ਗੰਦੇ॥ (17-19-6)
ਸਾਧ ਸੰਗਤਿ ਗੁਰ ਸ਼ਬਦ ਸੁਣ ਗਣਤੀ ਅੰਦਰ ਝਾਕ ਝਖੰਦੇ॥ (17-19-7)
ਕਪਟ ਸਨੇਹ ਨ ਥੇਹ ਚੜ੍ਹੰਦੇ ॥19॥ (17-19-8)
ਡੱਡੂ ਬਗੁਲੇ ਸੰਖ ਲਖ ਅਕ ਜਵਾਹੇਂ ਬਿਸੀਅਰ ਕਾਲੇ॥ (17-20-1)
ਸਿੰਬਲ ਘੁਘੂ ਚਕਵੀਆਂ ਕੜਛ ਹਸਤ ਲਖ ਸੰਢੀ ਨਾਲੇ॥ (17-20-2)
ਪੱਥਰ ਕਾਂਵ ਰੋਗੀ ਘਣੇ ਗਦਹਾ ਕਾਲੇ ਕੰਬਲ ਭਾਲੇ॥ (17-20-3)
ਕੈਹੈ ਤਿਲ ਬੂਆੜ ਲਖ ਅਕ ਟਿਡ ਅਰੰਡ ਤੁੰਮੇ ਚਿਤਰਾਲੇ॥ (17-20-4)
ਕਲੀ ਕਨੇਰ ਵਖਾਣੀਐ ਸਬ ਅਵਗੁਣ ਮੈਂ ਤਨ ਭੀਹਾਲੇ॥ (17-20-5)
ਸਾਧ ਸੰਗਤਿ ਗੁਰ ਸ਼ਬਦ ਸੁਣ ਗੁਰ ਉਪਦੇਸ਼ ਨ ਰਿਦੇ ਸਮ੍ਹਾਲੇ॥ (17-20-6)
ਧ੍ਰਿਗ ਜੀਵਣ ਬੇਮੁਖ ਬੇਤਾਲੇ ॥20॥ (17-20-7)
ਲਖ ਨਿੰਦਕ ਲਖ ਬੇਮੁਖਾਂ ਦੂਤ ਦੁਸ਼ਟ ਲਖ ਲੂਣ ਹਰਾਮੀ॥ (17-21-1)
ਸ੍ਵਾਮ ਧ੍ਰੋਹੀ ਅਕਿਰਤਘਣ ਚੋਰ ਜਾਰ ਲਖ ਲਖ ਪਹਿਨਾਮੀ॥ (17-21-2)
ਬਾਮ੍ਹਣ ਗਾਈਂ ਵੰਸ ਘਾਤ ਲਾਇਤਬਾਰ ਹਜ਼ਾਰ ਅਸਾਮੀ॥ (17-21-3)
ਕੂੜਿਆਰ ਗੁਰੁ ਗੋਪ ਲਖ ਗੁਨਹਗਾਰ ਲਖ ਲਖ ਬਦਨਾਮੀ॥ (17-21-4)
ਅਪਰਾਧੀ ਬਹੁ ਪਤਿਤ ਲਖ ਅਵਗੁਣਿਆਰ ਖੁਆਰ ਖੁਨਾਮੀ॥ (17-21-5)
ਲਖ ਲਿਬਾਸੀ ਦਗਾ ਬਾਜ਼ ਲਖ ਸ਼ੈਤਾਨ ਸਲਾਮ ਸਲਾਮੀ॥ (17-21-6)
ਤੂੰ ਵੇਖਹਿ ਹਉ ਮੁਕਰਾਂ ਹਉਂ ਕਪਟੀ ਤੂੰ ਅੰਤਰਜਾਮੀ॥ (17-21-7)
ਪਤਿਤ ਉਧਾਰਣ ਬਿਰਦ ਸੁਆਮੀ ॥21॥17॥ (17-21-8)

Ad blocker interference detected!


Wikia is a free-to-use site that makes money from advertising. We have a modified experience for viewers using ad blockers

Wikia is not accessible if you’ve made further modifications. Remove the custom ad blocker rule(s) and the page will load as expected.

Also on Fandom

Random Wiki