Bhai Gurdas vaar 16
Talk0
33,716pages on
this wiki
this wiki
| < Vaar | | Bhai Gurdas vaar 16 | | Vaar > |
|
1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 | ||||
| For English translation | ||||
ੴ ਸਤਿਗੁਰਪ੍ਰਸਾਦਿ ॥ (16-1-1)
ਸਭਦੂੰ ਨੀਵੀਂ ਧਰਤਿ ਹੋਇ ਦਰਗਹ ਅੰਦਰ ਮਿਲੀ ਵਡਾਈ॥ (16-1-2) ਕੋਈ ਗੋਡੈ ਵਾਹਿ ਹਲ ਕੋ ਮਲ ਮੂਤ ਕਸੂਤ ਕਰਾਈ॥ (16-1-3) ਲਿੰਬ ਰਸੋਈ ਕੋ ਕਰੈ ਚੋਆ ਚੰਦਨ ਪੂਜ ਚੜ੍ਹਾਈ॥ (16-1-4) ਜੇਹਾ ਬੀਜੈ ਸੋ ਲੁਣੈ ਜੇਹਾ ਬੀਉ ਤੇਹੋ ਫਲ ਪਾਈ॥ (16-1-5) ਗੁਰਮੁਖ ਸੁਖ ਫਲ ਸਹਜ ਘਣ ਆਪ ਗਵਾਇ ਨ ਆਪ ਗਨਾਈ॥ (16-1-6) ਜਾਗ੍ਰਤ ਸੁਪਨ ਸਖੋਪਤੀ ਉਨਮਨ ਮਗਨ ਰਹੇ ਲਿਵ ਲਾਈ॥ (16-1-7) ਸਾਧ ਸੰਗਤ ਗੁਰ ਸ਼ਬਦ ਕਮਾਈ ॥1॥ (16-1-8)
ਧਰਤੀ ਅੰਦਰ ਜਲ ਵਸੇ ਜਲ ਬਹੁਰੰਗੀ ਰਸੀਂ ਮਿਲੰਦਾ॥ (16-2-1) ਜਿਉਂ ਜਿਉਂ ਕੋਇ ਚਲਾਇੰਦਾ ਨੀਵਾਂ ਹੋਇ ਨੀਵਾਣ ਰਲੰਦਾ॥ (16-2-2) ਧੁਪੈ ਤਤਾ ਹੋਇਕੈ ਛਾਂਵੈ ਠੰਢਾ ਹੋਇ ਚਹੰਦਾ॥ (16-2-3) ਨ੍ਹਾਵਣ ਜੀਵਦਿਆਂ ਮੁਇਆਂ ਪੀਤੈ ਸ਼ਾਂਤਿ ਸੰਤੋਖ ਹੋਵੰਦਾ॥ (16-2-4) ਨਿਰਮਲ ਕਰਦਾ ਮੈਲਿਆਂ ਨੀਵ ਸਰਵਰ ਜਾਇ ਟਿਕੰਦਾ॥ (16-2-5) ਗੁਰਮੁਖ ਸੁਖ ਫਲ ਭਾਉ ਭਉ ਸਹਜ ਬੈਰਾਗ ਸਦਾ ਵਿਗਸੰਦਾ॥ (16-2-6) ਪੂਰਣ ਪਰ ਉਪਕਾਰ ਕਰੰਦਾ ॥2॥ (16-2-7)
ਜਲ ਵਿਚ ਕਵਲ ਅਲਿਪਤ ਹੈ ਸੰਗ ਦੋਖ ਨਿਰਦੋਖ ਰਹੰਦਾ॥ (16-3-1) ਰਾਤੀ ਭਵਰ ਲੁਭਾਇੰਦਾ ਸੀਤਲ ਹੋਇ ਸੁਗੰਧ ਮਿਲੰਦਾ॥ (16-3-2) ਭਲਕੇ ਸੂਰਜ ਧਿਆਨ ਧਰ ਪਰਫੁਲਤ ਹੋਇ ਮਿਲੈ ਹਸੰਦਾ॥ (16-3-3) ਗੁਰਮੁਖ ਸੁਕ ਫਲ ਸਹਜ ਘਰ ਵਰਤਮਾਨ ਅੰਦਰ ਵਰਤੰਦਾ॥ (16-3-4) ਲੋਕਾਚਾਰੀ ਲੋਕ ਵਿਚ ਵੇਦ ਵੀਚਾਰੀ ਕਰਮ ਕਰੰਦਾ॥ (16-3-5) ਸਾਵਧਾਨ ਗੁਰ ਗਿਆਨ ਵਿਚ ਜੀਵਨ ਮੁਕਤਿ ਜੁਗਤ ਵਿਚਰੰਦਾ॥ (16-3-6) ਸਾਧ ਸੰਗਤਿ ਗੁਰ ਸ਼ਬਦ ਵਸੰਦਾ ॥3॥ (16-3-7)
ਧਰਤੀ ਅੰਦਰ ਬਿਰਖ ਹੋਇ ਪਹਿਲੋਂਦੇ ਜੜ ਪੈਰ ਟਿਕਾਈ॥ (16-4-1) ੳਪਰ ਝੂਲੈ ਝੱਟਲਾ ਜੰਡੀ ਛਾਉਨ ਸੁ ਥਾਉਂ ਸੁਹਾਈ॥ (16-4-2) ਪਵਣ ਪਾਣੀ ਪਾਲਾ ਸਹੈ ਸਿਰ ਤਲਵਾਯਾ ਨਿਹਚਲ ਜਾਈ॥ (16-4-3) ਫਲ ਦੇ ਵਟ ਵਟਾਇਆ ਸਿਰ ਕਲਵਤ ਲੈ ਲੋਹ ਤਰਾਈ॥ (16-4-4) ਗੁਰਮੁਖ ਜਨਮ ਸਕਾਰਥਾ ਪਰਉਪਕਾਰੀ ਸਹਜਿ ਸੁਭਾਈ॥ (16-4-5) ਮਿਤ੍ਰ ਨ ਸਤ੍ਰ ਨ ਮੋਹ ਧੋਹ ਸਮਦਰਸੀ ਗੁਰ ਸ਼ਬਦ ਸਮਾਈ॥ (16-4-6) ਸਾਧ ਸੰਗਤਿ ਗੁਰਮੁਖ ਵਡਿਆੲ ਿ॥4॥ (16-4-7)
ਸਾਗਰ ਅੰਦਰ ਬੋਹਿਥਾ ਵਿਚ ਮੁਹਾਣਾ ਪਰ ਉਪਕਾਰੀ॥ (16-5-1) ਭਾਰ ਅਥਬਣ ਲਦੀਐ ਲੈ ਵਾਪਾਰ ਚੜ੍ਹਨ ਵਾਪਾਰੀ॥ (16-5-2) ਸਾਇਰ ਲਹਰ ਨ ਵਯਾਪਈ ਅਤ ਅਸਗਾਹ ਅਥਾਹ ਅਪਾਰੀ॥ (16-5-3) ਬਾਹਲੇ ਪੂਰ ਲੰਘਾਇਦਾ ਸਹੀ ਸਲਾਮਤਿ ਪਾਰ ਉਤਾਰੀ॥ (16-5-4) ਗੁਰਮੁਖ ਸੁਖਫਲ ਸਾਧ ਸੰਗ ਭਵਜਲ ਅੰਦਰ ਦੁਤਰ ਤਾਰੀ॥ (16-5-5) ਜੀਵਨ ਮੁਕਤਿ ਜੁਗਤਿ ਨਿਰੰਕਾਰੀ ॥5॥ (16-5-6)
ਬਾਵਨ ਚੰਦਨ ਬਿਰਖ ਹੋਇ ਵਣਖੰਡ ਅੰਦਰ ਵਸੈ ਉਜਾੜੀ॥ (16-6-1) ਪਾਸ ਨਿਵਾਸ ਵਣਾਸਪਤ ਨਿਹਚਲ ਲਾਇ ਉਰਧ ਤਪਤਾੜੀ॥ (16-6-2) ਪਵਨ ਗਵਨ ਸਨਬੰਧ ਕਰ ਗੰਧ ਸੁਗੰਧ ਉਲਾਸ ਉਘਾੜੀ॥ (16-6-3) ਅਫਲ ਸਫਲ ਸਮਦਰਸ ਹੋਇ ਕਰੇ ਬਨਸਪਤ ਚੰਦਨ ਵਾੜੀ॥ (16-6-4) ਗੁਰਮੁਖ ਸੁਖਫਲ ਸਾਧ ਸੰਗ ਪਤਿਤ ਪੁਨੀਤ ਕਰੈ ਦੇਹਾੜੀ॥ (16-6-5) ਅਉਗਣ ਕੀਤੇ ਗੁਣ ਕਰੇ ਕਚ ਪਕਾਈ ਉਪਰ ਵਾੜੀ॥ (16-6-6) ਨੀਰ ਨ ਡੋਬੈ ਅੱਗ ਨ ਸਾੜੀ ॥6॥ (16-6-7)
ਰਾਤ ਅਨ੍ਹੇਰੀ ਅੰਧਕਾਰ ਲਖ ਕਰੋੜ ਚੱਮਕਨ ਤਾਰੇ॥ (16-7-1) ਘਰ ਘਰ ਦੀਵੈ ਬਾਲੀਅਨ ਪਰਘਰ ਤਕਨ ਚੋਰ ਚਕਾਰੇ॥ (16-7-2) ਹਟ ਪਟਣ ਘਰ ਬਾਰੀਏ ਦੇ ਦੇ ਤਾਕ ਸਵਣ ਨਰ ਨਾਰੇ॥ (16-7-3) ਸੂਰਜ ਜੋਤਿ ਉਦੋਤ ਕਰ ਤਾਰੇ ਰਾਤ ਅਨ੍ਹੇਰ ਨਿਵਾਰੇ॥ (16-7-4) ਬੰਧਨ ਮੁਕਤਿ ਕਰਾਇਦਾ ਨਾਮ ਦਾਨ ਇਸ਼ਨਾਨ ਵੀਚਾਰੇ॥ (16-7-5) ਗੁਰਮੁਖ ਸੁਖਫਲ ਸਾਧ ਸੰਗ ਪਸੂ ਪਰੇਤ ਪਤਿਤ ਨਿਸਤਾਰੇ॥ (16-7-6) ਪਰ ਉਪਕਾਰੀ ਗੁਰੂ ਪਿਆਰੇ ॥7॥ (16-7-7)
ਮਾਨਸਰੋਵਰ ਆਖੀਐ ਉੱਪਰ ਹੰਸ ਸੁਵੰਸ ਵਸੰਦੇ॥ (16-8-1) ਮੋਤੀ ਮਾਣਕ ਮਾਨਸਰ ਚੁਣ ਚੁਣ ਹੰਸ ਅਮੋਲ ਚੁਗੰਦੇ॥ (16-8-2) ਖੀਰ ਨੀਰ ਨਿਰਵਾਰਦੇ ਲਹਿਰੀਂ ਅੰਦਰ ਫਿਰਨ ਤਰੰਦੇ॥ (16-8-3) ਮਾਨਸਰੋਵਰ ਛਡ ਕੈ ਹੋਰਤ ਥਾਇ ਨ ਜਾਇ ਬਹੰਦੇ॥ (16-8-4) ਗੁਰਮੁਖ ਸੁਖਫਲ ਸਾਧ ਸੰਗ ਪਰਮ ਹੰਸ ਗੁਰ ਸਿਖ ਸੁਹੰਦੇ॥ (16-8-5) ਇਕ ਮਨ ਇਕ ਧਿਆਇੰਦੇ ਦੂਜੇ ਭਾਇ ਨ ਜਾਇ ਫਿਰੰਦੇ॥ (16-8-6) ਸ਼ਬਦ ਸੁਰਤਿ ਲਿਵ ਅਲਖ ਲਖੰਦੇ ॥8॥ (16-8-7)
ਪਾਰਸ ਪਥਰ ਆਖੀਐ ਲੁਕਿਆ ਰਹੇ ਨ ਆਪ ਜਣਾਏ॥ (16-9-1) ਵਿਰਲਾ ਹੋਇ ਸਿਞਾਣਦਾ ਖੋਜੀ ਖੋਜ ਲਏ ਸੋ ਪਾਏ॥ (16-9-2) ਪਾਰਸ ਪਰਸ ਅਪਰਸ ਹੋਇ ਅਸ਼ਟਧਾਤ ਇਕ ਧਾਤ ਕਰਾਏ॥ (16-9-3) ਬਾਰਹ ਵੰਨੀ ਹੋਇਕੈ ਕੰਚਨ ਮੁਲ ਅਮੁਲ ਵਿਕਾਏ॥ (16-9-4) ਗੁਰਮੁਖ ਸੁਖਫਲ ਸਾਧ ਸੰਗ ਸ਼ਬਦ ਸੁਰਤ ਲਿਵ ਅਘੜ ਘੜਾਏ॥ (16-9-5) ਚਰਣ ਸਰਣ ਲਿਵਲੀਣ ਹੋਇ ਸੈਂਸਾਰੀ ਨਿਰੰਕਾਰੀ ਭਾਏ॥ (16-9-6) ਘਰਬਾਰੀ ਹੋਇ ਨਿਜ ਘਰ ਜਾਏ ॥9॥ (16-9-7)
ਚਿੰਤਾਮਣਿ ਚਿੰਤਾ ਹਰੇ ਕਾਮਧੇਨ ਕਾਮਨਾ ਪੁਜਾਏ॥ (16-10-1) ਫੁਲ ਫਲ ਦੇਂਦਾ ਪਾਰਜਾਤ ਰਿਧ ਸਿਧ ਨਿਧ ਨਵਨਾਥ ਲੁਭਾਏ॥ (16-10-2) ਦਸ ਅਵਤਾਰ ਅਕਾਰ ਕਰ ਪੁਰਖਾਰਥ ਕਰ ਨਾਂਵ ਗਣਾਏ॥ (16-10-3) ਗੁਰਮੁਖ ਸੁਖਫਲ ਸਾਧ ਸੰਗ ਚਾਰ ਪਦਾਰਥ ਸੇਵਾ ਲਾਏ॥ (16-10-4) ਸ਼ਬਦ ਸੁਰਤ ਲਿਵ ਪ੍ਰੇਮ ਰਸ ਅਕਥ ਕਹਾਣੀ ਕਥਾ ਨ ਜਾਏ॥ (16-10-5) ਪਾਰਬ੍ਰਹਮ ਪੂਰਨ ਬ੍ਰਹਮ ਭਗਤ ਵਛਲ ਹੋਇ ਅਛਲ ਛਲਾਏ॥ (16-10-6) ਲੇਖ ਅਲੇਖ ਨ ਕੀਮਤ ਪਾਏ ॥10॥ (16-10-7)
ਇਕ ਕਵਾਉ ਪਸਾਉ ਕਰ ਨਿਰੰਕਾਰ ਆਕਾਰ ਬਣਾਯਾ॥ (16-11-1) ਤੋਲ ਅਤੋਲ ਨ ਤੋਲੀਐ ਤੁਲ ਨ ਤੁਲਾ ਧਾਰ ਤੋਲਾਯਾ॥ (16-11-2) ਲੇਖ ਅਲੇਖ ਨ ਲਿਖੀਐ ਅੰਗ ਨ ਅਖਰ ਲੇਖ ਲਖਾਯਾ॥ (16-11-3) ਮੁਲ ਅਮੁਲ ਨ ਮੋਲੀਐ ਲਖ ਪਦਾਰਥ ਲਵੈ ਨ ਲਾਯਾ॥ (16-11-4) ਬੋਲ ਅਬੋਲ ਨ ਬੋਲੀਐ ਸੁਣ ਸੁਣ ਆਖਣ ਆਖ ਸੁਣਾਯਾ॥ (16-11-5) ਅਗਮ ਅਥਾਹ ਅਗਾਧਿ ਬੋਧ ਅੰਤ ਨ ਪਾਰਾਵਾਰ ਨ ਪਾਯਾ॥ (16-11-6) ਕੁਦਰਤ ਕੀਮ ਨ ਜਾਣੀਅ ਕੇਵਡ ਕਾਦਰ ਕਿਤ ਘਰ ਆਯਾ॥ (16-11-7) ਗੁਰਮੁਖ ਸੁਖਫਲ ਸਾਧ ਸੰਗ ਸ਼ਬਦ ਸੁਰਤਿ ਲਿਵ ਅਲਖ ਲਖਾਯਾ॥ (16-11-8) ਪਿਰਮ ਪਿਆਲਾ ਅਜਰ ਜਰਾਯਾ ॥11॥ (16-11-9)
ਸਾਦਹੁੰ ਸ਼ਬਦਹੁੰ ਬਾਹਿਰਾ ਅਕਥ ਕਥਾ ਇਉਂ ਜਿਹਬਾ ਜਾਣੈ॥ (16-12-1) ਉਸਤਤਿ ਨਿੰਦਾ ਬਾਹਿਰਾ ਕਥਨੀ ਬਦਨੀ ਵਿਚ ਨ ਆਣੈ॥ (16-12-2) ਗੰਧ ਸਪਰਸ ਅਗੋਚਰਾ ਨਾਸ ਸਾਸ ਹਰਤ ਹੈਰਾਣੈ॥ (16-12-3) ਵਰਨਹੁੰ ਚਿਹਨਹੁੰ ਬਾਹਰਾ ਦਿਸ਼ਟ ਅਦਿਸ਼ਟ ਧਯਾਨ ਧਿਗਾਣੈ॥ (16-12-4) ਨਿਰਾਲੰਬ ਅਵਲੰਬ ਵਿਣ ਧਰਤਿ ਅਕਾਸ਼ ਨਿਵਾਸ ਵਿਡਾਣੈ॥ (16-12-5) ਸਾਧ ਸੰਗਤ ਸਚ ਖੰਡ ਹੈ ਨਿਰੰਕਾਰ ਗੁਰੁ ਸ਼ਬਦ ਸਿਞਾਣੈ॥ (16-12-6) ਕੁਦਰਤਿ ਕਾਦਰ ਨੋਂ ਕੁਰਬਾਣੈ ॥12॥ (16-12-7)
ਗੁਰਮੁਖ ਪੰਥ ਅਗੰਮ ਹੈ ਜਿਉਂ ਜਲ ਅਮਦਰ ਮੀਨ ਚਲੰਦਾ॥ (16-13-1) ਗੁਰਮੁਖ ਖੋਜ ਅਲਖ ਹੈ ਜਿਉਂ ਪੰਖੀ ਆਕਾਸ਼ ਉਡੰਦਾ॥ (16-13-2) ਸਾਧ ਸੰਗਤਿ ਰਹਿਰਾਸ ਹੈ ਹਰਿ ਚੰਦਉਰੀ ਨਗਰ ਵਸੰਦਾ॥ (16-13-3) ਚਾਰ ਵਰਨ ਤੰਬੋਲ ਰਸ ਪਿਰਮ ਪਿਆਲੈ ਰੰਗ ਚੜੰਦਾ॥ (16-13-4) ਸ਼ਬਦ ਸੁਰਤਿ ਲਿਵਲੀਨ ਹੋਇ ਚੰਦਨਵਾਸ ਨਿਵਾਸ ਕਰੰਦਾ॥ (16-13-5) ਗਯਾਨ ਧਿਯਾਨ ਸਿਮਰਨ ਜੁਗਤਿ ਕੂੰਜ ਕੁਕਰਮ ਹੰਸਵੰਸ ਵਧੰਦਾ॥ (16-13-6) ਗੁਰਮੁਖ ਸੁਖਫਲ ਅਲਖ ਲਖੰਦਾ ॥13॥ (16-13-7)
ਬ੍ਰਹਮਾਦਿਕ ਵੇਦਾਂ ਸਣੇ ਨੇਤਿ ਨੇਤਿ ਕਰ ਭੇਦ ਨ ਪਾਯਾ॥ (16-14-1) ਮਹਾਦੇਵ ਅਵਧੂਤ ਹੋਏ ਨਮੋ ਨਮੋ ਕਰ ਧਯਾਨ ਨ ਆਯਾ॥ (16-14-2) ਦਸ ਅਵਤਾਰ ਅਕਾਰ ਕਰ ਏਕੰਕਾਰ ਨ ਅਲਖ ਲਖਾਯਾ॥ (16-14-3) ਰਿਧ ਸਿਧ ਨਿਧ ਲੈ ਨਾਥਨਉਂ ਆਦਿ ਪੁਰਖ ਆਦੇਸ਼ ਕਰਾਯਾ॥ (16-14-4) ਸਹਸਨਾਂਵ ਲੇ ਸਹਸ ਮੁਖ ਸਿਮਰਨ ਸੰਖ ਨ ਨਾਉਂ ਧਿਆਯਾ॥ (16-14-5) ਲੋਮਸ ਤਪਕਰ ਸਾਧਨਾ ਹਉਮੈ ਸਾਧਿ ਨ ਸਾਧੁ ਸਦਾਯਾ॥ (16-14-6) ਚਿਰਜੀਵਣ ਬਹੁਹੰਢਣਾ ਗੁਰਮੁਖ ਸੁਖਫਲ ਅਲਖ ਚਖਾਯਾ॥ (16-14-7) ਕੁਦਰਤਿ ਅੰਦਰ ਭਰਮ ਭੁਲਾਯਾ ॥14॥ (16-14-8)
ਗੁਰਮੁਖ ਸੁਖਫਲ ਸਾਧ ਸੰਗ ਭਗਤ ਵਛਲ ਹੋਇ ਵਸਗਤਿ ਆਯਾ॥ (16-15-1) ਕਾਰਣ ਕਰਤੇ ਵਸ ਹੈ ਸਾਧ ਸੰਗਤ ਵਿਚ ਕਰੇ ਕਰਾਯਾ॥ (16-15-2) ਪਾਰਬ੍ਰਹਮ ਪੂਰਨ ਬ੍ਰਹਮ ਸਾਧ ਸੰਗਤਿ ਵਿਚ ਭਾਣਾ ਭਾਯਾ॥ (16-15-3) ਰੋਮ ਰੋਮ ਵਿਚ ਰਖਿਓਨ ਕਰ ਬ੍ਰਹਮੰਡ ਕਰੋੜ ਸਮਾਯਾ॥ (16-15-4) ਬੀਅਹੁੰਕਰ ਬਿਸਥਾਰ ਵਡ ਫਲ ਅੰਦਰ ਫਿਰ ਬੀਉ ਵਸਾਯਾ॥ (16-15-5) ਅਪਿਉ ਪੀਵਣ ਅਜਰਜਰਣ ਆਪ ਗਵਾਇ ਨ ਆਪ ਜਣਾਯਾ॥ (16-15-6) ਨਿਰੰਜਨ ਵਿਚ ਨਿਰੰਜਨ ਪਾਯਾ ॥15॥ (16-15-7)
ਮਹਿਮਾਂ ਮਹਿ ਮਹਿਕਾਰ ਵਿਚ ਮਹਿਮਾ ਲਖ ਨ ਮਹਿਮਾ ਜਾਣੈ॥ (16-16-1) ਲਖ ਮਹਾਤਮ ਮਹਾਤਮਾਂ ਤਿਲ ਨ ਮਹਾਤਮ ਆਖ ਵਖਾਣੈ॥ (16-16-2) ਉਸਤਤਿ ਵਿਚ ਲਖ ਉਸਤਤੀਂ ਪਲ ਉਸਤਤਿ ਅੰਦਰ ਹੈਰਾਣੈ॥ (16-16-3) ਅਵਰਜ ਵਿਚ ਲਖ ਅਚਰਜਾ ਅਚਰਜ ਅਚਰਜ ਚੋਜ ਵਿਡਾਣੈ॥ (16-16-4) ਵਿਸਮਾਦੀ ਵਿਸਮਾਦ ਲੱਖ ਵਿਸਮਾਦਹੁਂੰ ਵਿਸਮਾਦ ਵਖਾਣੈ॥ (16-16-5) ਅਬ ਗਤਿ ਗਤਿ ਅਤ ਅਗਮ ਹੈ ਅਕਥ ਕਥਾ ਆਖਾਣ ਵਖਾਣੈ॥ (16-16-6) ਲਖ ਪਰਵਾਣ ਪਰੈ ਪਰਵਾਣੈ ॥16॥ (16-16-7)
ਅਗਮਹੁੰ ਅਗਮ ਅਗੰਮ ਹੈ ਅਗਮਹੁੰ ਅਤ ਅਗਮ ਸੁਣਾਏ॥ (16-17-1) ਅਗਮਹੁੰ ਅਲਖ ਅਲਖ ਹੈ ਅਲਖ ਅਲਖ ਲਖ ਅਲਖ ਧਯਾਏ॥ (16-17-2) ਅਪਰੰਪਰ ਅਪਰੰਪਰੇਹੁੰ ਅਪਰੰਪਰ ਅਪਰੰਪਰ ਭਾਏ॥ (16-17-3) ਆਗੋਚਰ ਆਗੋਚਰਹੁੰ ਆਗੋਚਰ ਆਗੋਚਰ ਜਾਏ॥ (16-17-4) ਪਾਰਬ੍ਰਹਮ ਪੂਰਨ ਬ੍ਰਹਮ ਸਾਧ ਸੰਗਤਿ ਆਗਾਧਿ ਅਲਾਏ॥ (16-17-5) ਗੁਰਮੁਖ ਸੁਖਫਲ ਪ੍ਰੇਮ ਰਸ ਭਗਤ ਵਛਲ ਹੋ ਅਛਲ ਛਲਾਏ॥ (16-17-6) ਵੀਹ ਇਕੀਹ ਚੜ੍ਹਾਉ ਚੜ੍ਹਾਏ ॥17॥ (16-17-7)
ਪਾਰਬ੍ਰਹਮ ਪੂਰਨ ਬ੍ਰਹਮ ਨਿਰੰਕਾਰ ਆਕਾਰ ਬਨਾਯਾ॥ (16-18-1) ਅਬਗਤਗਤ ਅਗਾਧ ਬੋਧ ਗੁਰ ਮੂਰਤ ਹੁਇ ਅਲਖ ਲਖਾਯਾ॥ (16-18-2) ਸਾਧ ਸੰਗਤਿ ਸਚਖੰਡ ਵਿਚ ਭਗਤਵਛਲ ਹੋ ਅਛਲ ਛਲਾਯਾ॥ (16-18-3) ਚਾਰਵਰਨ ਇਕ ਵਰਨ ਹੋਇ ਆਦਿ ਪੁਰਖ ਆਦੇਸ਼ ਕਰਾਯਾ॥ (16-18-4) ਧਯਾਨ ਮੂਲ ਦਰਸ਼ਨ ਗੁਰੂ ਛਿਅ ਦਰਸ਼ਨ ਦਰਸ਼ਨ ਵਿਚ ਆਯਾ॥ (16-18-5) ਆਪੇ ਆਪ ਨ ਆਪ ਜਣਾਯਾ ॥18॥ (16-18-6)
ਚਰਨ ਕਵਲ ਸਰਨਾਗਤੀ ਸਾਧ ਸੰਗਤ ਮਿਲ ਗੁਰਸਿਖ ਆਏ॥ (16-19-1) ਅੰਮ੍ਰਿਤ ਦ੍ਰਿਸ਼ਟ ਨਿਹਾਲ ਕਰ ਦਿਬ ਦ੍ਰਿਸ਼ਟਦੇ ਪੈਰੀਂ ਪਾਏ॥ (16-19-2) ਚਰਣਰੇਣ ਮਸਤਕਿ ਤਿਲਕ ਭਰਮ ਕਰਮ ਦਾ ਲੇਖ ਮਿਟਾਏ॥ (16-19-3) ਚਰਣੋਦਕ ਲੈ ਆਚਮਨ ਹਉਮੈਂ ਦੁਬਿਧਾ ਰੋਗ ਗਵਾਏ॥ (16-19-4) ਪੈਰੀਂ ਪੈ ਪਾਖਾਕ ਹੋਇ ਜੀਵਨ ਮੁਕਤਿ ਸਹਿਜ ਘਰ ਆਏ॥ (16-19-5) ਚਰਣ ਕਵਲ ਵਿਚ ਭਵਰ ਹੋਇ ਸੁਖਸੰਪਟ ਮਕਰੰਦ ਲੁਭਾਏ॥ (16-19-6) ਪੂਜ ਮੂਲ ਸਤਿਗੁਰੁ ਚਰਣ ਦੁਤੀਆ ਨਾਸਤ ਲਵੇ ਨ ਲਾਏ॥ (16-19-7) ਗੁਰਮੁਖ ਸੁਖਫਲ ਗੁਰ ਸਰਣਾਏ ॥19॥ (16-19-8)
ਸ਼ਾਸਤਰ ਸਿਮ੍ਰਿਤ ਵੇਦ ਲਖ ਮਹਾ ਭਾਰਥ ਰਾਮਾਯਣ ਮੇਲੇ॥ (16-20-1) ਸਾਰ ਗੀਤਾ ਲਖ ਭਾਗਵਤ ਜੋਤਕ ਵੈਦ ਚਲੰਤੀ ਖੇਲੇ॥ (16-20-2) ਚਉਦਹ ਵਿਦਯਾ ਸਾਅੰਗੀਤ ਬ੍ਰਹਮੇ ਬਿਸਨ ਮਹੇਸੁਰ ਭੇਲੇ॥ (16-20-3) ਸਨਕਾਦਿਕ ਲਖ ਨਾਰਦਾ ਸੁਕ ਬਿਆਸ ਲਖ ਸੇਖ ਨਵੇਲੇ॥ (16-20-4) ਗ੍ਯਾਨ ਧ੍ਯਾਨ ਸਿਮਰਨ ਘਣੇ ਦਰਸ਼ਨ ਵਰਨ ਗੁਰੂ ਬਹੁਚੇਲੇ॥ (16-20-5) ਪੂਰਾ ਸਤਿਗੁਰੁ ਗੁਰਾਂ ਗੁਰ ਮੰਤ੍ਰ ਮੂਲ ਗੁਰ ਬਚਨ ਸੁਹੇਲੇ॥ (16-20-6) ਅਕਥ ਕਥਾ ਗੁਰ ਸ਼ਬਦ ਹੈ ਨੇਤਿ ਨੇਤਿ ਨਮੁ ਨਮੋ ਸਕੇਲੇ॥ (16-20-7) ਗੁਰਮੁਖ ਸੁਖਫਲ ਅੰਮ੍ਰਿਤ ਵੇਲੇ ॥20॥ (16-20-8)
ਚਾਰ ਪਦਾਰਥ ਆਖੀਅਨਿ ਲਖ ਪਦਾਰਥ ਹੁਕਮੀ ਬੰਦੇ॥ (16-21-1) ਰਿਧਿ ਸਿਧਿ ਨਿਧਿ ਲਖ ਸੇਵਕੀਂ ਕਾਮਧੇਨ ਲਖ ਵਗ ਚਰੰਦੇ॥ (16-21-2) ਲਖ ਪਾਰਸ ਪਥਰੋਲੀਆਂ ਪਾਰਜਾਤ ਲਖ ਬਾਗ ਫਲੰਦੇ॥ (16-21-3) ਚਿਤਵਣ ਲਖ ਚਿੰਤਾਮਣੀ ਲਖ ਰਸਾਇਣ ਕਰਦੇ ਛੰਦੇ॥ (16-21-4) ਲਖ ਰਤਨ ਰਤਨਾਗਰਾਂ ਸਭ ਨਿਧਾਨ ਸਭ ਫਲ ਸਿਮਰੰਦੇ॥ (16-21-5) ਲਖ ਭਗਤੀ ਲਖ ਭਗਤ ਹੋਇ ਕਰਾਮਾਤ ਪਰਚੇ ਪਰਚੰਦੇ॥ (16-21-6) ਸ਼ਬਦ ਸੁਰਤ ਲਿਵ ਸਾਧ ਸੰਗ ਪ੍ਰੇਮ ਪਿਆਲਾ ਅਜਰ ਜਰੰਦੇ॥ (16-21-7) ਗੁਰ ਕਿਰਪਾ ਸਤਸੰਗ ਮਿਲੰਦੇ ॥21॥16॥ (16-21-8)