Fandom

Religion Wiki

Bhai Gurdas vaar 15

34,305pages on
this wiki
Add New Page
Talk0 Share
< Vaar
Bhai Gurdas vaar 15 Gnome-speakernotes      Play Audio Vaar >

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41

For English translation
ੴ ਸਤਿਗੁਰਪ੍ਰਸਾਦਿ॥ (15-1-1)
ਸਤਿਗੁਰ ਸਚਾ ਪਾਤਸ਼ਾਹ ਕੂੜੇ ਬਾਦਸ਼ਾਹ ਦੁਨੀਆਵੇ॥ (15-1-2)
ਸਤਿਗੁਰ ਨਾਥਾਂ ਨਾਥ ਹੈ ਹੋਇ ਨਉਂ ਨਾਥ ਅਨਾਥ ਨਿਥਾਵੇ॥ (15-1-3)
ਸਤਿਗੁਰ ਸਚ ਦਾਤਾਰ ਹੈ ਹੋਰ ਦਾਤੇ ਫਿਰਦੇ ਪਾਛਾਵੇ॥ (15-1-4)
ਸਤਿਗੁਰ ਕਰਤਾ ਪੁਰਖ ਹੈ ਕਰ ਕਰਤੂਤ ਨ ਨਾਵ੍ਹਨ ਨਾਵੇ॥ (15-1-5)
ਸਤਿਗੁਰ ਸਚਾ ਸ਼ਾਹ ਹੈ ਹੋਰ ਸ਼ਾਹ ਵੇਸਾਹ ਉਚਾਵੇ॥ (15-1-6)
ਸਤਿਗੁਰ ਸਚਾ ਵੈਦ ਹੈ ਹੋਰ ਵੈਦ ਸਭ ਕੈਦ ਕੁੜਾਵੇ॥ (15-1-7)
ਵਿਣ ਸਤਿਗੁਰ ਸਭ ਨਿਗੋਸਾਵੇ ॥1॥ (15-1-8)
ਸਤਿਗੁਰ ਤੀਰਥ ਜਾਣੀਐ ਅਠਿਸਠਿ ਤੀਰਥ ਸਰਣੀ ਆਏ॥ (15-2-1)
ਸਤਿਗੁਰ ਦੇਉ ਅਭੇਉ ਹੈ ਹੋਰ ਦੇਵ ਗੁਰ ਸੇਵ ਤਰਾਏ॥ (15-2-2)
ਸਤਿਗੁਰ ਪਾਰਸ ਪਰਸਿਐ ਲਖ ਪਾਰਸ ਪਾਖਾਕ ਸੁਹਾਏ॥ (15-2-3)
ਸਤਿਗੁਰ ਪੂਰਾ ਪਾਰਜਾਤ ਪਾਰਜਾਤ ਲਖ ਸਫਲ ਧਿਆਏ॥ (15-2-4)
ਸੁਖਸਾਗਰ ਸਤਿਗੁਰ ਪੁਰਖ ਹੈ ਰਤਨ ਪਦਾਰਥ ਸਿਖ ਸੁਣਾਏ॥ (15-2-5)
ਚਿੰਤਾਮਣਿ ਸਤਿਗੁਰ ਚਰਣ ਚਿੰਤਾਮਣੀ ਅਚਿੰਤ ਕਰਾਏ॥ (15-2-6)
ਵਿਣ ਸਤਿਗੁਰ ਸਭ ਦੂਜੈ ਭਾਏ ॥2॥ (15-2-7)
ਲਖ ਚਉਰਾਸੀਹ ਜੂਨਿ ਵਿਚ ਉਤਮ ਜੂਨਿ ਸੁ ਮਾਣਸ ਦੇਹੀ॥ (15-3-1)
ਅਖੀਂ ਦੇਖੈ ਨਦਰ ਕਰ ਜਿਹਬਾ ਬੋਲੈ ਬਚਨ ਬਿਦੇਹੀ॥ (15-3-2)
ਕੰਨੀ ਸੁਣਦਾ ਸੁਰਤਿ ਕਰ ਵਾਸ ਲਏ ਕਰ ਨਕ ਸਨੇਹੀ॥ (15-3-3)
ਹਥੀਂ ਕਿਰਤ ਕਮਾਵਣੀ ਪੈਰੀਂ ਚਲਨ ਜੋਤਿ ਇਵੇਹੀ॥ (15-3-4)
ਗੁਰਮੁਖ ਜਨਮ ਸਕਾਰਥਾ ਮਨਮੁਖ ਮੂਰਤਿ ਮਤਿ ਕਿਨੇਹੀ॥ (15-3-5)
ਕਰਤਾ ਪੁਰਖ ਵਿਸਾਰਕੈ ਮਾਣਸ ਦੀ ਮਨ ਆਸ ਧਰੇਹੀ॥ (15-3-6)
ਪਸੂ ਪਰੇਤਹੁੰ ਬੁਰੀ ਬੁਰੇਹੀ ॥3॥ (15-3-7)
ਸਤਿਗੁਰ ਸਾਹਿਬ ਛਡ ਕੈ ਮਨਮੁਖ ਹੋਇ ਬੰਦੇ ਦਾ ਬੰਦਾ॥ (15-4-1)
ਹੁਕਮੀ ਬੰਦਾ ਹੋਇਕੈ ਨਿਤ ਉਠ ਜਾਇ ਸਲਾਮ ਕਰੰਦਾ॥ (15-4-2)
ਅੱਠ ਪਹਿਰ ਹਥ ਜੋੜਕੈ ਹੋਇ ਹਜ਼ੂਰੀ ਖੜਾ ਰਹੰਦਾ॥ (15-4-3)
ਨੀਂਦ ਨ ਭੁਖ ਨ ਸੁਖ ਤਿਸ ਸੂਲੀ ਚੜ੍ਹਿਆ ਰਹੈ ਡਰੰਦਾ॥ (15-4-4)
ਪਾਣੀ ਪਾਲਾ ਧੁਪ ਛਾਉਂ ਸਿਰ ਉਤੇ ਝਲ ਦੁਖ ਸਹੰਦਾ॥ (15-4-5)
ਆਤਸ਼ਬਾਜ਼ੀ ਸਾਰ ਵੇਖ ਰਣ ਵਿਚ ਘਾਇਲ ਹੋਇ ਮਰੰਦਾ॥ (15-4-6)
ਗੁਰੁ ਪੂਰੇ ਵਿਣ ਜੂਨਿ ਭਵੰਦਾ ॥4॥ (15-4-7)
ਨਾਥਾਂ ਨਾਥ ਨ ਸੇਵਈ ਹੋਇ ਅਨਾਥ ਗੁਰੂ ਬਹੁ ਚੇਲੇ॥ (15-5-1)
ਕੰਨ ਪੜਾਇ ਬਿਭੂਤਿ ਲਾਇ ਖਿੰਥਾ ਖੱਪਰ ਡੰਡਾ ਹੇਲੇ॥ (15-5-2)
ਘਰ ਘਰ ਟੁਕਰ ਮੰਗਦੇ ਸਿੰਙੀ ਨਾਦ ਵਜਾਇਨਿ ਭੇਲੇ॥ (15-5-3)
ਭੁਗਤਿ ਪਿਆਲਾ ਵੰਡੀਐ ਸਿਧ ਸਾਧਿਕ ਸ਼ਿਵਰਾਤੀ ਮੇਲੇ॥ (15-5-4)
ਬਾਰਹ ਪੰਥ ਚਲਾਇੰਦੇ ਬਾਹਰ ਵਾਟੀ ਖਰੇ ਦੁਹੇਲੇ॥ (15-5-5)
ਵਿਣ ਗੁਰ ਸ਼ਬਦ ਨ ਸਿਝਨੀ ਬਾਜੀਗਰ ਕਰ ਬਾਜੀ ਖੇਲੇ॥ (15-5-6)
ਅੰਨ੍ਹੈ ਅੰਨ੍ਹਾ ਖੂਹੇ ਠੇਲੇ ॥5॥ (15-5-7)
ਸਚ ਦਾਤਾਰ ਵਿਸਾਰ ਕੈ ਮੰਗਤਿਆਂ ਨੋਂ ਮੰਗਣ ਜਾਹੀਂ॥ (15-6-1)
ਢਾਢੀ ਵਾਰਾਂ ਗਾਂਵਦੇ ਵੈਰ ਵਿਰੋਧ ਜੋਧ ਸਾਲਾਹੀਂ॥ (15-6-2)
ਨਾਈ ਗਾਵਨ ਸਦੜੇ ਕਰ ਕਰਤੂਤ ਮੁਏ ਬਦਰਾਹੀਂ॥ (15-6-3)
ਪੜਦੇ ਭਟ ਕਬਿਤ ਕਰ ਕੂੜ ਕੁਸਤ ਮੁਖਹੁੰ ਆਲਾਹੀਂ॥ (15-6-4)
ਹੋਇ ਅਸਰੀਤ ਪਰੋਹਤਾਂ ਪ੍ਰੀਤ ਪ੍ਰੀਤੈ ਵਿਰਤਿ ਮੰਗਾਹੀਂ॥ (15-6-5)
ਛੁਰੀਆਂ ਮਾਰਨ ਪੰਖੀਏ ਹਟ ਹਟ ਮੰਗਦੇ ਭਿਖ ਭਵਾਹੀਂ॥ (15-6-6)
ਗੁਰ ਪੂਰੇ ਵਿਣ ਰੋਵਣ ਧਾਹੀਂ ॥6॥ (15-6-7)
ਕਰਤਾ ਪੁਰਖ ਨ ਚੇਤਿਓ ਕੀਤੇ ਨੋਂਕਰਤਾ ਕਰ ਜਾਣੈ॥ (15-7-1)
ਨਾਰਿ ਭਤਾਰ ਪਿਆਰ ਕਰ ਪੁਤ ਪੋਤੇ ਪਿਉ ਦਾਦ ਵਖਾਣੈ॥ (15-7-2)
ਧੀਆਂ ਭੈਣਾਂ ਮਾਣ ਕਰ ਤੁਸਨਿ ਰੁਸਨਿ ਸਾਕ ਬਬਾਣੈ॥ (15-7-3)
ਸੀਹਰੁ ਪੀਹਰੁ ਨਾਨਕੇ ਪਰਵਾਰੈ ਸਾਧਾਰ ਧਿਙਾਣੈ॥ (15-7-4)
ਚਜ ਅਚਾਰ ਵੀਚਾਰ ਵਿਚ ਪੰਚਾ ਅੰਦਰ ਪਤਿ ਪਰਵਾਣੈ॥ (15-7-5)
ਅੰਤ ਕਾਲ ਜਮ ਜਾਲ ਵਿਚ ਸਾਥੀ ਕੋਇ ਨ ਹੋਇ ਸਿਞਾਣੈ॥ (15-7-6)
ਗੁਰ ਪੂਰੇ ਵਿਣ ਜਾਇ ਸਮਾਣੇ ॥7॥ (15-7-7)
ਸਤਿਗੁਰ ਸ਼ਾਹ ਅਥਾਹ ਛਡ ਕੂੜੇ ਸ਼ਾਹ ਕੂੜੇ ਵਣਜਾਰੇ॥ (15-8-1)
ਸਉਦਾਗਰ ਸਉਦਾਗਰੀ ਘੋੜੇ ਵਣਜ ਕਰਨ ਅਤਿ ਭਾਰੇ॥ (15-8-2)
ਰਤਨਾਂ ਪਰਖ ਜਵਾਹਰੀ ਹੀਰੇ ਮਾਨਕ ਵਣਜ ਪਸਾਰੇ॥ (15-8-3)
ਹੋਇ ਸਰਾਫ ਬਜਾਜ਼ ਬਹੁ ਸੁਇਨਾਂ ਰੁਪਾ ਕਪੜ ਭਾਰੇ॥ (15-8-4)
ਕਿਰਸਾਣੀ ਕਿਰਸਾਣ ਕਰ ਬੀਜ ਲੁਣਨ ਬੋਹਲ ਵਿਸਥਾਰੇ॥ (15-8-5)
ਲਾਹਾ ਤੋਟਾ ਵਰ ਸਰਾਪ ਕਰ ਸੰਜੋਗ ਵਿਜੋਗ ਵਿਚਾਰੇ॥ (15-8-6)
ਗੁਰਪੂਰੇ ਵਿਣ ਦੁਕ ਸੈਂਸਾਰੇ ॥8॥ (15-8-7)
ਸਤਿਗੁਰ ਵੈਦ ਨ ਸੇਵਿਓ ਰੋਗੀ ਵੈਦ ਨ ਰੋਗ ਮਿਟਾਵੈ॥ (15-9-1)
ਕਾਮ ਕ੍ਰੋਧ ਵਿਚ ਲੋਭ ਮੋਹ ਦੁਬਿਧਾ ਕਰ ਕਰ ਧ੍ਰੋਹ ਵਧਾਵੈ॥ (15-9-2)
ਆਧਿ ਬਿਆਧਿ ਉਪਾਧਿ ਵਿਚ ਮਰ ਮਰ ਜੰਮੈ ਦੁਖ ਵਿਹਾਵੈ॥ (15-9-3)
ਆਵੈ ਜਾਇ ਭਵਾਈਐ ਭਵਜਲ ਅੰਦਰ ਪਾਰ ਨ ਪਾਵੈ॥ (15-9-4)
ਆਸਾ ਮਨਸਾ ਮੋਹਣੀ ਤਾਮਸ ਤ੍ਰਿਸ਼ਨਾਂ ਸ਼ਾਂਤਿ ਨ ਆਵੈ॥ (15-9-5)
ਬਲਦੀ ਅੰਦਰ ਤੇਲ ਪਾਇ ਕਿਉਂ ਮਨ ਮੂਰਖ ਅੱਗ ਬੁਝਾਵੈ॥ (15-9-6)
ਗੁਰ ਪੂਰੇ ਵਿਣ ਕੳੇੁਣ ਛਡਾਵੈ॥9॥ (15-9-7)
ਸਤਿਗੁਰ ਤੀਰਥ ਛਡਕੈ ਅਠਸਠਿ ਤੀਰਥ ਨਾਵਣ ਜਾਹੀਂ॥ (15-10-1)
ਬਗਲ ਸਮਾਧ ਲਗਾਇਕੇ ਜਿਉਂ ਜਲ ਜੰਤਾਂ ਘੁਟ ਘੁਟ ਖਾਹੀਂ॥ (15-10-2)
ਹਸਤੀ ਨੀਰ ਨਵਾਲੀਅਨਿ ਬਾਹਰ ਨਿਕਲ ਖੇਹ ਉਡਾਹੀਂ॥ (15-10-3)
ਨਦੀ ਨ ਡੁਬੈ ਤੂੰਬੜੀ ਤੀਰਥ ਵਿਸ ਨਿਵਾਰੈ ਨਾਹੀਂ॥ (15-10-4)
ਪੱਥਰ ਨੀਰ ਪਖਾਲੀਐ ਚਿੱਤ ਕਠੋਰ ਨ ਭਿਜੈ ਕਾਹੀਂ॥ (15-10-5)
ਮਨਮੁਖ ਭਰਮ ਨ ਉਤਰੈ ਭੰਭਲ ਭੂਸੇ ਖਾਇ ਭਵਾਹੀਂ॥ (15-10-6)
ਗੁਰ ਪੂਰੇ ਵਿਣ ਪਾਰ ਨ ਪਾਹੀਂ ॥10॥ (15-10-7)
ਸਤਿਗੁਰ ਪਾਰਸ ਪਰਹਰੈ ਪੱਥਰ ਪਾਰਸ ਢੂੰਢਣ ਜਾਏ॥ (15-11-1)
ਅਸ਼ਟਧਾਤ ਇਕ ਧਾਤ ਕਰ ਲੁਕਦਾ ਫਿਰੇ ਨ ਪ੍ਰਗਟੀ ਆਏ॥ (15-11-2)
ਲੈ ਵਣਵਾਸ ਉਦਾਸ ਹੋਇ ਮਾਇਆ ਧਾਰੀ ਭਰਮ ਭੁਲਾਏ॥ (15-11-3)
ਹਥੀਂ ਕਾਲਖ ਛੁਥਿਆਂ ਅੰਦਰ ਕਾਲਖ ਲੋਭ ਲੁਭਾਏ॥ (15-11-4)
ਰਾਜ ਦੰਡ ਜਿਮ ਪਕੜਿਆ ਜਮਪੁਰ ਭੀ ਜਮ ਦੰਡ ਸਹਾਏ॥ (15-11-5)
ਮਨਮੁਖ ਜਨਮ ਅਕਾਰਥਾ ਦੁਜੈ ਭਾਇ ਕੁਦਾਇ ਹਰਾਏ॥ (15-11-6)
ਗੁਰੁ ਪੂਰੈ ਵਿਣ ਭਰਮ ਨ ਜਾਏ ॥11॥ (15-11-7)
ਪਾਰਜਾਤ ਗੁਰ ਛਡਕੇ ਮੰਗਨ ਕਲਪਤਰੋਂ ਫਲ ਕਚੇ॥ (15-12-1)
ਪਾਰਜਾਤ ਲਖ ਸੁਰਗਸਣ ਆਵਾਗਵਣ ਭਵਣ ਵਿਚ ਪਚੇ॥ (15-12-2)
ਮਰਦੇ ਕਰ ਕਰ ਕਾਮਨਾਂ ਦਿੱਤ ਭਗਤ ਵਿਚ ਰਚ ਵਿਰੱਚੇ॥ (15-12-3)
ਤਾਰੇ ਹੋਇ ਅਗਾਸ਼ ਛੜ੍ਹ ਓੜਕ ਤੁਟ ਤੁਟ ਥਾਂ ਨ ਹਲੱਚੇ॥ (15-12-4)
ਮਾਂ ਪਿਓ ਹੋਇ ਕੇਤੜੇ ਕੇਤੜਿਆਂ ਦੇ ਹੋਇ ਬੱਚੇ॥ (15-12-5)
ਪਾਪ ਪੁੰਨ ਬੀਉ ਬੀਜਦੇ ਦੁਖ ਸੁਖ ਫਲ ਅੰਦਰ ਚਹਮੱਚੇ॥ (15-12-6)
ਗੁਰ ਪੂਰੇ ਵਿਣ ਹਰਿ ਨ ਪਰੱਚੇ ॥12॥ (15-12-7)
ਸੁਖ ਸਾਗਰ ਦੁਖ ਛਡਕੈ ਭਵਜਲ ਅੰਦਰ ਭੰਭਲ ਭੂਸੇ॥ (15-13-1)
ਲਹਿਰੀਂ ਨਾਲ ਪਛਾੜੀਅਨਿ ਹਉਮੈ ਅਗਨੀ ਅੰਦਰ ਲੂਸੈ॥ (15-13-2)
ਜਮ ਦਰ ਬੱਧੇ ਮਾਰੀਅਨਿ ਜਮ ਦੂਤਾਂ ਦੇ ਧੱਕੇ ਧੂਸੇ॥ (15-13-3)
ਗੋਇਲ ਵਾਸਾ ਚਾਰ ਦਿਨ ਨਾਉਂ ਧਰਾਇਨ ਈਸੇ ਮੂਸੇ॥ (15-13-4)
ਘਟ ਨ ਖੋਇ ਅਖਾਇੰਦਾ ਆਪੋ ਧਾਪੀ ਹੈਰ ਤ ਹੂਸੇ॥ (15-13-5)
ਸਾਇਰ ਦੇ ਮਰ ਜੀਵੜੇ ਕਰਨ ਮਜੂਰੀ ਖੇਚਲ ਖੂਸੇ॥ (15-13-6)
ਗੁਰ ਪੂਰੇ ਵਿਣ ਡਾਂਗ ਡੰਗੂਸੇ ॥13॥ (15-13-7)
ਚਿੰਤਾਮਣਿ ਗੁਰੂ ਛਡ ਕੈ ਚਿੰਤਾਮਣਿ ਚਿੰਤਾ ਨ ਗਵਾਏ॥ (15-14-1)
ਚਿਤਵਣੀਆਂ ਲਖ ਰਾਤ ਦਿਹੁ ਤ੍ਰਾਸ ਨ ਤ੍ਰਿਸ਼ਨਾ ਅਗਨ ਬੁਝਾਏ॥ (15-14-2)
ਸੁਇਨਾ ਰੁਪਾ ਅਗਲਾ ਮਾਣਕ ਮੋਤੀ ਅੰਗ ਹੰਢਾਏ॥ (15-14-3)
ਪਾਟ ਪਟੰਬਰ ਪਹਿਨ ਕੈ ਚੋਆ ਚੰਦਨ ਮਹ ਮਹਕਾਏ॥ (15-14-4)
ਹਾਥੀ ਘੋੜੇ ਪਾਖਰੇ ਮਹਲ ਬਗੀਚੇ ਸੁਫਲ ਫਲਾਏ॥ (15-14-5)
ਸੁੰਦਰ ਨਾਰੀ ਸੇਜ ਸੁਖ ਮਾਯਾ ਮੋਹ ਧੋਹ ਲਪਟਾਏ॥ (15-14-6)
ਬਲਦੀ ਅੰਦਰ ਤੇਲ ਜਿਉਂ ਆਸ ਮਨਸਾ ਦੁਖ ਵਿਹਾਏ॥ (15-14-7)
ਗੁਰ ਪੂਰੇ ਵਿਣ ਜਮ ਪੁਰ ਜਾਏ ॥14॥ (15-14-8)
ਲਖ ਤੀਰਥ ਲਖ ਦੇਵਤੇ ਪਾਰਸ ਲਖ ਰਸਾਇਣ ਜਾਣੈ॥ (15-15-1)
ਲਖ ਚਿੰਤਾਮਣਿ ਪਾਰਜਾਤ ਕਾਮਧੇਨ ਲਖ ਅੰਮ੍ਰਿਤ ਆਣੈ॥ (15-15-2)
ਰਤਨਾਂ ਸਣ ਸਾਇਰ ਘਣੇ ਰਿਧ ਸਿਧ ਨਿਧ ਸੋਭਾ ਸੁਲਤਾਣੈ॥ (15-15-3)
ਲਖ ਪਦਾਰਥ ਲਖ ਫਲ ਲਖ ਨਿਧਾਨ ਅੰਦਰ ਫੁਰਮਾਣੈ॥ (15-15-4)
ਲਖ ਸ਼ਾਹ ਪਾਤਿ ਸ਼ਾਹ ਲਖ ਲਖ ਨਾਥ ਅਵਤਾਰ ਸੁਹਾਣੈ॥ (15-15-5)
ਦਾਨੈ ਕੀਮਤਿ ਨ ਪਵੈ ਦਾਤੈ ਕਉਣ ਸੁਮਾਰ ਵਖਾਣੈ॥ (15-15-6)
ਕੁਦਰਤ ਕਾਦਰ ਨੋਂ ਕੁਰਬਾਣੈ ॥15॥ (15-15-7)
ਰਤਨਾਂ ਦੇਖੈ ਸਭ ਕੋ ਰਤਨ ਪਾਰਖੂ ਵਿਰਲਾ ਕੋਈ॥ (15-16-1)
ਰਾਗ ਨਾਦ ਸਭ ਕੋ ਸੁਣੈ ਸ਼ਬਦ ਸੁਰਤਿ ਸਮਝੈ ਵਿਰਲੋਈ॥ (15-16-2)
ਗੁਰਸਿਖ ਰਤਨ ਪਦਾਰਥਾਂ ਸਾਧ ਸੰਗਤ ਮਿਲ ਮਾਲ ਪਰੋਈ॥ (15-16-3)
ਹੀਰੇ ਹੀਰਾ ਬੇਧਿਆ ਸ਼ਬਦ ਸੁਰਤਿ ਮਿਲ ਪਰਚਾ ਹੋਈ॥ (15-16-4)
ਪਾਰਬ੍ਰਹਮ ਪੂਰਨ ਬ੍ਰਹਮ ਗੁਰ ਗੋਵਿੰਦ ਸਿਞਾਣੇ ਸੋਈ॥ (15-16-5)
ਗੁਰਮੁਖ ਸੁਖ ਫਲ ਸਹਜ ਘਰ ਪ੍ਰੇਮ ਪਿਆਲਾ ਜਾਣ ਜਾਣੋਈ॥ (15-16-6)
ਗੁਰੁ ਚੇਲਾ ਚੇਲਾ ਗੁਰੁ ਹੋਈ ॥16॥ (15-16-7)
ਮਾਣਸ ਜਨਮ ਅਮੋਲ ਹੈ ਹੋਇ ਅਮੋਲਿ ਸਾਧ ਸੰਗ ਪਾਏ॥ (15-17-1)
ਅਖੀਂ ਦੁਇ ਨਿਰਮੋਲਕਾ ਸਤਿਗੁਰ ਦਰਸ ਧ੍ਯਾਨ ਲਿਵਲਾਏ॥ (15-17-2)
ਮਸਤਕ ਸੀਸ ਅਮੋਲ ਹੈ ਚਰਣ ਸਰਣ ਗੁਰੁ ਧੂੜ ਸੁਹਾਏ॥ (15-17-3)
ਜਿਹਬਾ ਸ੍ਰਵਣ ਅਮੋਲਕਾ ਸ਼ਬਦ ਸੁਰਤਿ ਸੁਣ ਸਮਝ ਸੁਣਾਏ॥ (15-17-4)
ਹਸਤ ਚਰਨ ਨਿਰਮੋਲਕਾ ਗੁਰਮੁਖ ਮਾਰਗ ਸੇਵ ਕਮਾਏ॥ (15-17-5)
ਗੁਰਮੁਖ ਰਿਦਾ ਅਮੋਲ ਹੈ ਅੰਦਰ ਗੁਰੁ ਉਪਦੇਸ਼ ਵਸਾਏ॥ (15-17-6)
ਪਤਿ ਪਰਵਾਣੈ ਤੋਲ ਤੋਲਾਏ ॥17॥ (15-17-7)
ਰਕਤ ਬਿੰਦ ਕਰ ਨਿੰਮਿਆ ਚਿਤ੍ਰ ਚਲਿਤ੍ਰ ਬਚਿਤ੍ਰ ਬਣਾਯਾ॥ (15-18-1)
ਗਰਭ ਕੁੰਡ ਵਿਚ ਰਖਿਆ ਜੀਉ ਪਾਇ ਤਨੁ ਸਾਹ ਸੁਹਾਯਾ॥ (15-18-2)
ਮੂੰਹ ਅਖੀਂ ਤੈ ਨਕ ਕੰਨ ਹਥ ਪੈਰ ਦੰਦ ਵਾਲ ਗਣਾਯਾ॥ (15-18-3)
ਦਿਸ਼ ਸ਼ਬਦ ਗਤ ਸੁਰਤ ਲਿਵ ਰਾਗਰੰਗ ਰਸ ਪਰਸ ਲੁਭਾਯਾ॥ (15-18-4)
ਉਤਮ ਕੁਲ ਉਤਮ ਜਨਮ ਰੋਮ ਰੋਮ ਗੁਣ ਅੰਗ ਸਬਾਯਾ॥ (15-18-5)
ਬਾਲ ਬੁਧਿ ਮੁਹਿੰ ਦੁਧ ਦੇ ਮਲ ਮੂਤਰ ਸੂਤਰ ਵਿਚ ਆਯਾ॥ (15-18-6)
ਹੋਇ ਸਿਆਣਾ ਸਮਝਿਆ ਕਰਤਾ ਛਡ ਕੀਤੇ ਲਪਟਾਯਾ॥ (15-18-7)
ਗੁਰ ਪੂਰੇ ਵਿਣ ਮੋਹਯਾ ਮਾਯਾ ॥18॥ (15-18-8)
ਮਨਮੁਖ ਮਾਨਸ ਦੇਹ ਤੈ ਪਸੂ ਪਰੇਤ ਅਚੇਤ ਚੰਗੇਰੇ॥ (15-19-1)
ਹੋਇ ਸੁਚੇਤ ਅਚੇਤ ਹੋਇ ਮਾਣਸ ਮਾਣਸ ਦੇਵਲ ਹੇਰੇ॥ (15-19-2)
ਪਸੂ ਨ ਮੰਗੇ ਪਸੂ ਤੇ ਪੰਖੇਰੂ ਪੰਖੇਰੂ ਗੇਰੇ॥ (15-19-3)
ਚਉਰਾਸੀ ਲਖ ਜੂਨ ਵਿਚ ਉਤਮ ਮਾਣਸ ਜੂਨਿ ਭਲੇਰੇ॥ (15-19-4)
ਉਤਮ ਮਨ ਬਚ ਕਰਮ ਕਰ ਜਨਮ ਮਰਣ ਭਵਜਲ ਲਖ ਫੇਰੇ॥ (15-19-5)
ਰਾਜਾ ਪਰਜਾ ਹੋਇ ਸੁਖ ਸੁਖ ਵਿਚ ਦੁਖ ਹੋਇ ਭਲੇ ਭਲੇਰੇ॥ (15-19-6)
ਕੁਤਾ ਰਾਜ ਬਹਾਲੀਐ ਚਕੀ ਚਟਣ ਜਾਹਿ ਅਨ੍ਹੇਰੇ॥ (15-19-7)
ਹੁਰ ਪੁਰੇ ਵਿਣ ਗਰਭ ਵਸੇਰੇ ॥19॥ (15-19-8)
ਵਣ ਵਣਵਾਸ ਬਣਾਸਪਤਿ ਚੰਦਨ ਬਾਝ ਨ ਚੰਦਨ ਹੋਈ॥ (15-20-1)
ਪਰਬਤ ਪਰਬਤ ਅਸ਼ਟਧਾਤ ਪਾਰਸ ਬਾਝ ਨ ਕੰਚਨ ਸੋਈ॥ (15-20-2)
ਚਾਰ ਵਰਨ ਛਿਅ ਦਰਸ਼ਨਾ ਸਾਧ ਸੰਗਤਿ ਵਿਣ ਸਾਧ ਨ ਕੋਈ॥ (15-20-3)
ਗੁਰੁ ਉਪਦੇਸ਼ ਅਵੇਸ ਕਰ ਗੁਰਮੁਖ ਸਾਧ ਸੰਗਤ ਜਾਣੋਈ॥ (15-20-4)
ਸ਼ਬਦ ਸੁਰਤ ਲਿਵਲੀਣ ਹੋ ਪ੍ਰੇਮ ਪਿਆਲਾ ਅਪਿਉ ਪੀਓਈ॥ (15-20-5)
ਮਨ ਉਨਮਨ ਤਨ ਦੁਬਲੇ ਦੇਹ ਬਿਦੇਹ ਸਨੇਹੁ ਸਥੋਈ॥ (15-20-6)
ਗੁਰਮੁਖ ਸੁਖਫਲ ਅਲਖ ਲਖੋਈ ॥20॥ (15-20-7)
ਗੁਰਮੁਖ ਸੁਖਫਲ ਸਾਧ ਸੰਗ ਮਾਯਾ ਅੰਦਰ ਕਰਨ ਉਦਾਸੀ॥ (15-21-1)
ਜਿਉਂ ਜਲ ਅੰਦਰ ਕਵਲ ਹੈ ਸੂਰਜ ਧ੍ਯਾਨ ਅਗਾਸ ਨਿਵਾਸੀ॥ (15-21-2)
ਚੰਦਨ ਸਪੀਂ ਵੇੜਿਆ ਸੀਤਲ ਸ਼ਾਂਤਿ ਸੁਗੰਧ ਵਿਗਾਸੀ॥ (15-21-3)
ਸਾਧ ਸੰਗਤ ਸੰਸਾਰ ਵਿਚ ਸ਼ਬਦ ਸੁਰਤ ਲਿਵ ਸਹਜ ਬਿਲਾਸੀ॥ (15-21-4)
ਜੋਗ ਜੁਗਤਿ ਭੋਗ ਭਗਤ ਜਿਨ ਜੀਵਣ ਮੁਕਤ ਅਛਲ ਅਬਿਨਾਸੀ॥ (15-21-5)
ਪਾਰ ਬ੍ਰਹਮ ਪੂਰਨ ਬ੍ਰਹਮ ਗੁਰ ਪਰਮੇਸ਼ਰ ਆਸ ਨਿਰਾਸੀ॥ (15-21-6)
ਅਕਥ ਕਥਾ ਅਬਿਗਤਿ ਪਰਗਾਸੀ ॥21॥15॥ (15-21-7)

Ad blocker interference detected!


Wikia is a free-to-use site that makes money from advertising. We have a modified experience for viewers using ad blockers

Wikia is not accessible if you’ve made further modifications. Remove the custom ad blocker rule(s) and the page will load as expected.

Also on Fandom

Random Wiki