FANDOM


< Vaar
Bhai Gurdas vaar 14 Gnome-speakernotes      Play Audio Vaar >

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41

For English translationੴ ਸਤਿਗੁਰਪ੍ਰਸਾਦਿ॥ (14-1-1)
ਸਤਿਗੁਰ ਸਚਾ ਨਾਉਂ ਗੁਰਮੁਖ ਜਾਣੀਐ॥ (14-1-2)
ਸਾਧ ਸੰਗਤਿ ਸਚ ਨਾਉਂ ਸ਼ਬਦ ਵਖਾਣੀਐ॥ (14-1-3)
ਦਰਗਹ ਸਚ ਨਿਆਉਂ ਜਲ ਦੁਧ ਛਾਣੀਐ॥ (14-1-4)
ਗੁਰ ਸਰਣੀ ਅਸਰਾਉ ਸੇਵ ਕਮਾਣੀਐ॥ (14-1-5)
ਸ਼ਬਦ ਸੁਰਤਿ ਸੁਣ ਜਾਉ ਅੰਦਰ ਆਣੀਐ॥ (14-1-6)
ਤਿਸ ਕੁਰਬਾਨੀ ਜਾਉਂ ਮਾਣ ਨਿਮਾਣੀਐ 1॥ (14-1-7)
ਚਾਰ ਵਰਨ ਗੁਰੁ ਸਿਖ ਸੰਗਤਿ ਆਵਣਾ॥ (14-2-1)
ਗੁਰਮੁਖ ਮਾਰਗ ਵਿਖ ਅੰਤ ਨ ਪਾਵਣਾ॥ (14-2-2)
ਤੁਲ ਨ ਅੰਮ੍ਰਿਤ ਇਖ ਕੀਰਤਨ ਗਾਵਣਾ॥ (14-2-3)
ਚਾਰ ਪਦਾਰਥ ਭਿਖ ਭਿਖਾਰੀ ਪਾਵਣਾ॥ (14-2-4)
ਲੇਖ ਅਲੇਖ ਅਲਿਖ ਸ਼ਬਦ ਕਮਾਵਣਾ॥ (14-2-5)
ਸੁਝਨਿ ਭੂਹ ਭਵਿਖ ਨ ਆਪ ਜਣਾਵਣਾ ॥2॥ (14-2-6)
ਆਦਿ ਪੁਰਖ ਆਦੇਸ਼ ਅਲਖ ਲਖਾਇਆ॥ (14-3-1)
ਅਨਹਦ ਸ਼ਬਦ ਅਵੇਸ਼ ਅਘੜ ਘੜਾਇਆ॥ (14-3-2)
ਸਾਧ ਸੰਗਤਿ ਪਰਵੇਸ਼ ਅਪਿਉ ਪੀਆਇਆ॥ (14-3-3)
ਗੁਰ ਪੂਰੇ ਉਪਦੇਸ਼ ਸਚ ਦ੍ਰਿੜ੍ਹਾਇਆ॥ (14-3-4)
ਗੁਰਮੁਖ ਭੂਪਤਿ ਭੇਸ ਨ ਵਿਆਪੈ ਮਾਇਆ॥ (14-3-5)
ਬ੍ਰਹਮੇ ਬਿਸ਼ਨ ਮਹੇਸ਼ ਨ ਦਰਸ਼ਨ ਪਾਇਆ ॥3॥ (14-3-6)
ਬਿਸ਼ਨੂ ਦਸ ਅਵਤਾਰ ਨਾਵ ਗਣਾਇਆ॥ (14-4-1)
ਕਰ ਕਰ ਅਸੁਰ ਸੰਘਾਰ ਵਾਦ ਵਧਾਇਆ॥ (14-4-2)
ਬ੍ਰਹਮੈ ਵੇਦ ਵੀਚਾਰ ਆਖ ਸੁਣਾਇਆ॥ (14-4-3)
ਮਨ ਅੰਦਰ ਅਹੰਕਾਰ ਜਗਤ ਉਪਾਇਆ॥ (14-4-4)
ਮਹਾਂਦਿਉ ਲਾਇ ਤਾਰ ਤਾਮਸ ਤਾਇਆ॥ (14-4-5)
ਨਾਰਦ ਮੁਨ ਅਖਾਇ ਗਲ ਸੁਣਿਆਇਆ ॥4॥ (14-4-6)
ਲਾਇ ਤਬਾਰੀ ਖਾਇ ਚੁਗਲ ਸਦਾਇਆ॥ (14-5-1)
ਸਨਕਾਦਿਕ ਦਰ ਜਾਇ ਤਾਮਸ ਆਇਆ॥ (14-5-2)
ਦਸ ਅਵਤਾਰ ਕਰਾਇ ਜਨਮ ਗਲਾਇਆ॥ (14-5-3)
ਜਿਨ ਸੁਖ ਜਣਿਆ ਮਾਇ ਦੁਖ ਸਹਾਇਆ॥ (14-5-4)
ਗੁਰਮੁਖ ਸੁਖ ਫਲ ਖਾਇ ਅਜਰ ਜਰਾਇਆ ॥5॥ (14-5-5)
ਧਰਤੀ ਨੀਵੀਂ ਹੋਇ ਚਰਨ ਚਿਤ ਲਾਇਆ॥ (14-6-1)
ਚਰਣ ਕਵਲ ਰਸ ਭੋਇ ਆਪ ਗਵਾਇਆ॥ (14-6-2)
ਚਰਣ ਰੇਣੁ ਤੇਹੁ ਲੋਇ ਇਛ ਇਛਆਇਆ॥ (14-6-3)
ਧੀਰਜ ਧਰਮ ਸਮੋਇ ਸੰਤੋਖ ਸਮਾਇਆ॥ (14-6-4)
ਜੀਵਣ ਜਗਤ ਪਰੋਇ ਰਿਜ਼ਕ ਪੁਜਾਇਆ॥ (14-6-5)
ਮੰਨੈ ਹੁਕਮ ਰਜਾਇ ਗੁਰਮੁਖਿ ਜਾਇਆ ॥6॥ (14-6-6)
ਪਾਣੀ ਧਰਤੀ ਵਿਚ ਧਰਤਿ ਵਿਚ ਪਾਣੀਐ॥ (14-7-1)
ਨੀਚਹੁੰ ਨੀਚ ਨਹਿਚ ਨਿਰਮਲ ਜਾਣੀਐ॥ (14-7-2)
ਸਹਿੰਦਾ ਬਾਹਲੀ ਖਿਚ ਨਿਵੈ ਨਵਾਣੀਐ॥ (14-7-3)
ਮਨਮੇਲੀ ਘੁਲਘਿਚ ਸਭ ਰੰਗ ਮਾਣੀਐ॥ (14-7-4)
ਵਿਚਰੇ ਨਾਹਿ ਵਰਿਚ ਦਰ ਪਰਵਾਣੀਐ॥ (14-7-5)
ਪਰਉਪਕਾਰ ਸਰਿਚ ਭਗਤਿ ਨੀਸਾਣੀਐ ॥7॥ (14-7-6)
ਧਰਤੀ ਉੱਤੇ ਰੁਖ ਸਿਰ ਤਲਵਾਇਆ॥ (14-8-1)
ਆਪ ਸਹੰਦੇ ਦੁਖ ਜਗ ਵਰਸਾਇਆ॥ (14-8-2)
ਫਲ ਦੇ ਲਾਹਨ ਭੁਖ ਵਟ ਵਗਾਇਆ॥ (14-8-3)
ਛਾਂਵ ਘਣੀ ਬਹੁ ਸੁਖ ਮਨ ਪਰਚਾਇਆ॥ (14-8-4)
ਵਢਨ ਆਇ ਮਨੁਖ ਆਪ ਤਛਾਇਆ॥ (14-8-5)
ਵਿਰਲੇ ਹੀ ਸਨਮੁਖ ਭਾਣਾ ਭਾਇਆ ॥8॥ (14-8-6)
ਰੁਖਹੁੰ ਘਰ ਛਾਵਾਇ ਥੰਮ ਥੰਮ੍ਹਾਇਆ॥ (14-9-1)
ਸਿਰ ਕਰਵਤ ਧਰਾਇ ਦੇੜ ਘੜਾਇਆ॥ (14-9-2)
ਲੋਹੇ ਨਾਲ ਜੜਾਇ ਪੂਰ ਤਰਾਇਆ॥ (14-9-3)
ਲਖ ਲਹਿਰ ਦਰੀਆਇ ਪਾਰ ਲੰਘਾਇਆ॥ (14-9-4)
ਗੁਰ ਸਿਖਾਂ ਭੈ ਭਾਇ ਸ਼ਬਦ ਕਮਾਇਆ॥ (14-9-5)
ਇਕਸ ਪਿਛੈ ਲਾਇ ਲਖ ਛਡਾਇਆ ॥9॥ (14-9-6)
ਘਾਣੀ ਤਿਲ ਪੀੜਾਇ ਤੇਲ ਕਢਾਇਆ॥ (14-10-1)
ਦੀਵਾ ਤੇਲ ਜਲਾਇ ਅਨ੍ਹੇਰ ਗਵਾਇਆ॥ (14-10-2)
ਮਸੁ ਮਸਵਾਣੀ ਪਾਇ ਸ਼ਬਦ ਲਿਖਾਇਆ॥ (14-10-3)
ਸੁਣ ਸਿਖ ਲਿਖ ਲਿਖਾਇ ਅਲੇਖ ਸੁਣਾਇਆ॥ (14-10-4)
ਗੁਰਮੁਖ ਆਪ ਗਵਾਇ ਸ਼ਬਦ ਕਮਾਇਆ॥ (14-10-5)
ਗਿਆਨ ਅੰਜਨ ਲਿਵਲਾਇ ਸਹਜਿ ਸਮਾਇਆ ॥10॥ (14-10-6)
ਦੁਧ ਦੇਇ ਖੜ ਖਾਇ ਨ ਆਪ ਗਣਾਇਆ॥ (14-11-1)
ਦੁਧਹੁੰ ਦਹੀਂ ਜਮਾਇ ਘਿਉ ਨਿਪਜਾਇਆ॥ (14-11-2)
ਗੋਹਾ ਮੂਤ ਲਿੰਬਾਇ ਪੂਜ ਕਰਾਇਆ॥ (14-11-3)
ਛਤੀਹ ਅੰਮ੍ਰਿਤ ਖਾਇ ਕੁਚੀਲ ਕਰਾਇਆ॥ (14-11-4)
ਸਾਧ ਸੰਗਤ ਚਲ ਜਾਇ ਸਤਿਗੁਰ ਧਿਆਇਆ॥ (14-11-5)
ਸਫਲ ਜਨਮ ਜਗ ਆਇ ਸੁਖ ਫਲ ਪਾਇਆ ॥11॥ (14-11-6)
ਦੁਖ ਸਹੈ ਕਾਪਾਹਿ ਭਾਣਾ ਭਾਇਆ॥ (14-12-1)
ਵੇਲਣ ਵੇਲ ਵਲਾਇ ਤੁੰਬ ਤੁੰਬਾਇਆ॥ (14-12-2)
ਪਿੰਞਨ ਪਿੰਞ ਫਿਰਾਇ ਸੂਤ ਕਤਾਇਆ॥ (14-12-3)
ਨਲ ਿਜੁਲਾਹੇ ਵਾਹਿ ਚੀਰ ਵੁਣਾਇਆ॥ (14-12-4)
ਖੁੰਬ ਚੜ੍ਹਾਇਨਿ ਬਾਹਿ ਨੀਰਿ ਧੁਵਾਇਆ॥ (14-12-5)
ਪੈਨ੍ਹਿ ਸ਼ਾਹ ਪਾਤਿਸ਼ਾਹ ਸਭਾ ਸੁਹਾਇਆ॥12॥ (14-12-6)
ਜਾਣ ਮਜੀਠੈ ਰੰਗ ਆਪ ਪੀਹਾਇਆ॥ (14-13-1)
ਕਦੈ ਨ ਛਡੈ ਸੰਗ ਬਣਤ ਬਣਾਇਆ॥ (14-13-2)
ਕਟ ਕਮਾਦ ਨਿਸੰਗ ਆਪ ਪੀੜਾਇਆ॥ (14-13-3)
ਕਰੈ ਨ ਮਨਰਸ ਭੰਗ ਅਮਿਉ ਚੁਆਇਆ॥ (14-13-4)
ਗੁੜ ਸ਼ਕਰ ਖੰਡ ਅਚੰਗ ਭੋਗ ਭੁਗਾਇਆ॥ (14-13-5)
ਸਾਧ ਨ ਮੋੜਨ ਅੰਗ ਜਗ ਪਰਚਾਇਆ ॥13॥ (14-13-6)
ਲੋਹਾ ਅਹਿਰਣ ਪਾਇ ਤਾਵਣ ਤਾਇਆ॥ (14-14-1)
ਘਣ ਅਹਿਰਣ ਹਣਵਾਇ ਦੁਖ ਸਹਾਇਆ॥ (14-14-2)
ਆਰਸੀਆਂ ਘੜਵਾਇ ਮੁਲ ਕਰਾਇਆ॥ (14-14-3)
ਖਹੁਰੀ ਸਾਣ ਦਰਾਇ ਅੰਗ ਹਛਾਇਆ॥ (14-14-4)
ਪੈਰਾਂ ਹੇਠ ਰਖਾਇ ਸਿਕਲ ਕਰਾਇਆ॥ (14-14-5)
ਗੁਰਮੁਖ ਆਪਿ ਗਵਾਇ ਆਪ ਦਿਖਾਇਆ॥14॥ (14-14-6)
ਚੰਗਾ ਰੁਕ ਵਢਾਇ ਰਬਾਬ ਘੜਾਇਆ॥ (14-15-1)
ਛੇਲੀ ਹੋਇ ਕੁਹਾਇ ਮਾਸ ਵੰਡਾਇਆ॥ (14-15-2)
ਆਂਦ੍ਰਹੁ ਤਾਰ ਬਣਾਇ ਚੰਮ ਮੜਾਇਆ॥ (14-15-3)
ਸਾਧ ਸੰਗਤਿ ਵਿਚ ਆਇ ਨਾਦ ਵਜਾਇਆ॥ (14-15-4)
ਰਾਗ ਰੰਗ ਉਪਜਾਇ ਸ਼ਬਦ ਸੁਣਾਇਆ॥ (14-15-5)
ਸਤਿਗੁਰ ਪੁਰਖ ਧਿਆਇ ਸਹਜ ਸਮਾਇਆ ॥15॥ (14-15-6)
ਚੰਨਣ ਰੁਖ ਉਪਾਇ ਵਣ ਖੰਡ ਚਖਿਆ॥ (14-16-1)
ਪਵਣ ਗਵਣ ਕਰਜਾਇ ਅਲਖ ਨ ਲਖਿਆ॥ (14-16-2)
ਵਾਸੂ ਬਿਰਖ ਬੁਹਾਇ ਸਚ ਪਰਖਿਆ॥ (14-16-3)
ਸਭੇ ਵਰਨ ਗਵਾਇ ਭਖ ਅਭਖਿਆ॥ (14-16-4)
ਸਾਧ ਸੰਗਤਿ ਭੈ ਭਾਇ ਅਮਿਓ ਪੀ ਚਖਿਆ॥ (14-16-5)
ਗੁਰਮੁਖ ਸਹਜਿ ਸੁਭਾਇ ਪ੍ਰੇਮ ਪ੍ਰਤਖਿਆ ॥16॥ (14-16-6)
ਗੁਰ ਸਿਖਾਂ ਗੁਰ ਸਿਖ ਸੇਵ ਕਮਾਵਣੀ॥ (14-17-1)
ਚਾਰ ਪਦਾਰਥ ਭਿਖ ਫਕੀਰਾਂ ਪਾਵਣੀ॥ (14-17-2)
ਲੇਖ ਅਲੇਖ ਅਲਖ ਬਾਣੀ ਗਾਵਣੀ॥ (14-17-3)
ਭਾਇ ਭਗਤ ਰਸ ਬਿਖ ਅਮਿਉ ਚੁਆਵਣੀ॥ (14-17-4)
ਤੁਲ ਨ ਭੂਤਭਵਿਖ ਨ ਕੀਮਤ ਪਾਵਣੀ॥ (14-17-5)
ਗੁਰਮੁਖ ਮਾਰਗ ਵਿਖ ਲਵੈ ਨ ਲਾਵਣੀ॥17॥ (14-17-6)
ਇੰਦ੍ਰ ਪੁਰੀ ਲਖ ਰਾਜ ਨੀਰ ਭਰਾਵਣੀ॥ (14-18-1)
ਲਖ ਸੁਰਗ ਸਿਰਤਾਜ ਗਲਾ ਪੀਹਾਵਣੀ॥ (14-18-2)
ਰਿਧ ਸਿਧ ਨਿਧ ਲਖ ਸਾਜ ਚੁਲ ਝਕਾਵਣੀ॥ (14-18-3)
ਸਾਧ ਗਰੀਬ ਨਿਵਾਜ ਗਰੀਬੀ ਆਵਣੀ॥ (14-18-4)
ਅਨਹਦ ਸ਼ਬਦ ਅਗਾਜਬਾਣੀ ਗਾਵਣੀ ॥18॥ (14-18-5)
ਹੋਮ ਜਗ ਲਖ ਭੋਗ ਚਣੇ ਚਬਾਵਣੀ॥ (14-19-1)
ਤੀਰਥ ਪੁਰਬ ਸੰਜੋਗ ਪੂਰ ਧੁਹਾਵਣੀ॥ (14-19-2)
ਗ੍ਯਾਨ ਧ੍ਯਾਨ ਲਖ ਜੋਗ ਸ਼ਬਦ ਸੁਹਾਵਣੀ॥ (14-19-3)
ਰਹੈ ਨ ਸਹਸਾ ਸੋਗ ਝਾਤੀ ਪਾਵਣੀ॥ (14-19-4)
ਭਉਜਲ ਵਿਚ ਅਰੋਗ ਨ ਲਹਿਰ ਡਰਾਵਣੀ॥ (14-19-5)
ਲੰਘ ਸੰਜੋਗ ਵਿਜੋਗ ਗੁਰਮਤਿ ਆਵਣੀ ॥19॥ (14-19-6)
ਧਰਤੀ ਬੀਉ ਬੀਜਾਇ ਸਹਸ ਫਲਾਇਆ॥ (14-20-1)
ਗੁਰਸਿਖ ਮੁਖ ਪਵਾਇ ਨ ਲੇਖ ਲਿਖਾਇਆ॥ (14-20-2)
ਧਰਤੀ ਦੇਇ ਫਲਾਇ ਜੋਈ ਫਲ ਪਾਇਆ॥ (14-20-3)
ਗੁਰਸਿਖ ਮੁਖ ਸਮਾਇ ਸਭ ਫਲ ਲਾਇਆ॥ (14-20-4)
ਬੀਜੇ ਬਾਝ ਨ ਖਾਇ ਨ ਧਰਤਿ ਜਮਾਇਆ॥ (14-20-5)
ਗੁਰਮੁਖ ਚਿਤ ਵਸਾਇ ਇਛ ਪੁਜਾਇਆ ॥20॥14॥ (14-20-6)

Ad blocker interference detected!


Wikia is a free-to-use site that makes money from advertising. We have a modified experience for viewers using ad blockers

Wikia is not accessible if you’ve made further modifications. Remove the custom ad blocker rule(s) and the page will load as expected.