FANDOM


< Vaar
Bhai Gurdas vaar 13 Gnome-speakernotes      Play Audio Vaar >

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41

For English translation
ੴ ਸਤਿਗੁਰਪ੍ਰਸਾਦਿ ॥ (13-1-1)
ਪੀਰ ਮੁਰੀਦਾਂ ਗਾਖੜੀ ਕੋ ਵਿਰਲਾ ਜਾਣੈ॥ (13-1-2)
ਪੀਰਾਂ ਪੀਰ ਵਖਾਣੀਐ ਗੁਰੁ ਗੁਰਾਂ ਵਖਾਣੈ॥ (13-1-3)
ਗੁਰ ਚੇਲਾ ਚੇਲਾ ਗੁਰੂ ਕਰ ਚੋਜ ਵਿਡਾਣੈ॥ (13-1-4)
ਸੋ ਗੁਰੁ ਸੋੲ ਿਸਿਖ ਹੈ ਜੋਤੀ ਜੋਤਿ ਸਮਾਣੈ॥ (13-1-5)
ਇਕ ਗੁਰੂ ਇਕ ਸਿਖ ਹੈ ਗੁਰੁ ਸ਼ਬਦ ਸਿਞਾਣੈ॥ (13-1-6)
ਮਿਹਰ ਮੁਹਬਤ ਮੇਲ ਕਰ ਭਉ ਭਾਉ ਸੁ ਭਾਣੈ ॥1॥ (13-1-7)
ਗੁਰ ਸਿਖਹੁ ਗੁਰ ਸਿਖ ਹੈ ਪੀਰ ਪੀਰਹੁੰ ਕੋਈ॥ (13-2-1)
ਸ਼ਬਦ ਸੁਰਤ ਚੇਲਾ ਗੁਰੂ ਪਰਮੇਸ਼ਰ ਸੋਈ॥ (13-2-2)
ਦਰਸ਼ਨ ਦ੍ਰਿਸ਼ਟਿ ਧਿਆਨ ਧਰ ਗੁਰੁ ਮੂਰਤਿ ਹੋਈ॥ (13-2-3)
ਸ਼ਬਦ ਸੁਰਤਿ ਕਰ ਕੀਰਤਨ ਸਤਸੰਗ ਵਿਲੋਈ॥ (13-2-4)
ਵਾਹਿਗੁਰੂ ਗੁਰੂ ਮੰਤ੍ਰ ਹੈ ਜਪ ਹਉਮੈਂ ਖੋਈ॥ (13-2-5)
ਆਪ ਗਵਾਏ ਆਪ ਹੈ ਗੁਣ ਗੁਣੀ ਪਰੋਈ ॥2॥ (13-2-6)
ਦਰਸਨ ਦਿਸ਼ਟਿ ਸੰਜੋਗ ਹੈ ਭੈ ਭਾਇ ਸੰਜੋਈੋ॥ (13-3-1)
ਸ਼ਬਦ ਸੁਰਤਿ ਬੈਰਾਗ ਹੈ ਸੁਖ ਸਹਜ ਅਰੋਗੀ॥ (13-3-2)
ਮਨ ਬਚ ਕਰਮ ਨ ਭਰਮ ਹੈ ਜੋਗੀਸ਼ਰ ਜੋਗੀ॥ (13-3-3)
ਪਿਰਮ ਪਿਆਲਾ ਪੀਵਣਾ ਅੰਮ੍ਰਿਤ ਰਸ ਭੋਗੀ॥ (13-3-4)
ਗ੍ਯਾਨ ਧ੍ਯਾਨ ਸਿਮਰਣ ਮਿਲੈ ਪੀ ਅਪਿਓ ਅਸੋਗੀ ॥3॥ (13-3-5)
ਗੁਰਮੁਖ ਸੁਖ ਫਲ ਪਿਰਮਰਸ ਕਿਉਂ ਆਖ ਵਖਾਣੈ॥ (13-4-1)
ਸੁਣ ਸੁਣ ਆਖਣ ਆਖਣਾ ਓਹ ਸਾਉ ਨ ਜਾਣੈ॥ (13-4-2)
ਬ੍ਰਹਮਾ ਬਿਸ਼ਨ ਮਹੇਸ਼ ਮਿਲ ਕਥਿ ਵੇਦ ਪੁਰਾਣੈ॥ (13-4-3)
ਚਾਰ ਕਤੇਬਾਂ ਆਖੀਅਨਿ ਦੀਨ ਮੁਸਲਮਾਣੈ॥ (13-4-4)
ਸ਼ਧੇਸ਼ਨਾਗ ਸਿਮਰਣ ਕਰੈ ਸਾਂਗੀਤ ਸੁਹਾਣੈ॥ (13-4-5)
ਅਨਹਦ ਨਾਦ ਅਸੰਖ ਸੁਣ ਹੋਏ ਹੈਰਾਣੈ॥ (13-4-6)
ਅਕਥ ਕਥਾ ਕਰ ਨੇਤਿ ਨੇਤਿ ਪੀਲਾਏ ਭਾਣੈ॥ (13-4-7)
ਗੁਰਮੁਖ ਸੂਖ ਫਲ ਪਿਰਮ ਰਸ ਛਿਅ ਰਸ ਹੈਰਾਣੈ ॥4॥ (13-4-8)
ਛਤੀਹ ਅੰਮ੍ਰਿਤ ਤਰਸਦੇ ਵਿਸਮਾਦ ਵਿਡਾਣਾ॥ (13-5-1)
ਨਿੱਝਰ ਧਾਰਿ ਹਜ਼ਾਰ ਹੋਇ ਭੈ ਚਕਿਤ ਲੁਭਾਣਾ॥ (13-5-2)
ਇੜਾ ਪਿੰਗੁਲਾ ਸੁਖਮਨਾ ਸੋਹੰ ਨ ਸਮਾਣਾ॥ (13-5-3)
ਵੀਹ ਇਕੀਹ ਚੜ੍ਹਾਉ ਚੜ੍ਹ ਪਰਚਾ ਪਰਵਾਣਾ॥ (13-5-4)
ਪੀਤੇ ਬੋਲ ਨ ਹੰਘਈ ਆਖਾਣ ਵਖਾਣਾ ॥5॥ (13-5-5)
ਗਲੀਂ ਸਾਦ ਨ ਆਵਈ ਜਿਚਰ ਮੁਹ ਖਾਲੀ॥ (13-6-1)
ਮੁਹੁ ਭਰੀਐ ਕਿਉਂ ਬੋਲੀਐ ਰਸ ਜੀਭ ਰਸਾਲੀ॥ (13-6-2)
ਸ਼ਬਦ ਸੁਰਤ ਸਿਮ੍ਰਣ ਉਲੰਘ ਨਹਿ ਨਦਰ ਨਿਹਾਲੀ॥ (13-6-3)
ਪੰਥ ਕੁਪੰਥ ਨ ਸੁਝਈ ਅਲਮਸਤ ਖਿਆਲੀ॥ (13-6-4)
ਡਗਮਗ ਚਤਲ ਸੁਢਾਲ ਹੈ ਗੁਰਮਤਿ ਨਿਰਾਲੀ॥ (13-6-5)
ਚੜ੍ਹਿਆ ਚੰਦ ਨ ਲੁਕਈ ਢਕ ਜੋਤਿ ਕੁਨਾਲੀ ॥6॥ (13-6-6)
ਲਖ ਲਖ ਬਾਵਨ ਚੰਦਨਾ ਲਖ ਅਗਰ ਮਿਲੰਦੇ॥ (13-7-1)
ਲਖ ਕਪੂਰ ਕਥੂਰੀਆ ਅੰਬਰ ਮਹਕੰਦੇ॥ (13-7-2)
ਲਖ ਲਖ ਗਉੜੇ ਮੇਦ ਮਿਲ ਕੇਸਰ ਚਮਕੰਦੇ॥ (13-7-3)
ਸਭ ਸੁਗੰਧ ਰਲਾਇਕੈ ਅਰਗਜਾ ਕਰੰਦੇ॥ (13-7-4)
ਲਖ ਅਰਗਜੇ ਫੁਲੇਲ ਫੁਲ ਫੁਲਵਾੜੀ ਸੰਦੇ॥ (13-7-5)
ਗੁਰਮੁਖ ਸੁਖ ਫਲ ਪਿਰਮ ਰਸ ਵਾਸੂ ਨ ਲਹੰਦੇ ॥7॥ (13-7-6)
ਰੂਪ ਸਰੂਪ ਅਨੂਪ ਲਖ ਇੰਦ੍ਰ ਪੁਰੀ ਵਸੰਦੇ॥ (13-8-1)
ਰੰਗ ਬਿਰੰਗ ਸੁਰੰਗ ਲਖ ਬੈਕੁੰਠ ਰਹੰਦੇ॥ (13-8-2)
ਲਖ ਜੋਬਨ ਸੀਂਗਾਰ ਲਖ ਲਖ ਵੇਸ ਕਰੰਦੇ॥ (13-8-3)
ਲਖ ਦੀਵੇ ਲਖ ਤਾਰਿਆਂ ਜੋਤਿ ਸੂਰਜ ਚੰਦੇ॥ (13-8-4)
ਰਤਨ ਜਵਾਹਰ ਲਖ ਮਣੀ ਜਗ ਮਗ ਟਹਕੰਦੇ॥ (13-8-5)
ਗੁਰਮੁਖ ਸੁਖ ਫਲ ਪਿਰਮ ਰਸ ਜੋਤੀ ਨ ਪੁਜੰਦੇ ॥8॥ (13-8-6)
ਚਾਰ ਪਦਾਰਥ ਰਿਧਿ ਸਿਧਿ ਨਿਧ ਲਖ ਕਰੋੜੀ॥ (13-9-1)
ਲਖ ਪਾਰਸ ਲਖ ਪਾਰਜਾਤ ਲਖ ਲਖਮੀ ਜੋੜੀ॥ (13-9-2)
ਲਖ ਚਿੰਤਾਮਣਿ ਕਾਮਧੇਨੁ ਚਤਰੰਗ ਚਮੋੜੀ॥ (13-9-3)
ਮਾਣਕ ਮੋਤੀ ਹੀਰਿਆਂ ਨਿਰਮੋਲ ਮਹੋੜੀ॥ (13-9-4)
ਲਖ ਕਵਲਾ ਸਸਿ ਮੇਰੁ ਲਖ ਲਖ ਰਾਜ ਬਹੋੜੀ॥ (13-9-5)
ਗੁਰਮੁਖ ਸੁਖ ਫਲ ਪਿਰਮ ਰਸ ਮੁਲ ਅਮੁਲ ਸੁਥੋੜੀ ॥9॥ (13-9-6)
ਗੁਰਮੁਖ ਸੁਖ ਫਲ ਲਖ ਲਖ ਲਹਿਰ ਤਰੰਗਾ॥ (13-10-1)
ਲਖ ਦਰੀਆਉ ਸਮਾਉ ਕਰਿ ਲਖ ਲਹਿਰੀਂ ਅੰਗਾ॥ (13-10-2)
ਲਖ ਦਰੀਆਉ ਸਮੁੰਦ ਵਿਚ ਲਖ ਤੀਰਥ ਗੰਗਾ॥ (13-10-3)
ਲਖ ਸਮੁੰਦ ਗੜਾੜ੍ਹ ਵਿਚ ਬਹੁ ਰੰਗ ਬਿਰੰਗਾ॥ (13-10-4)
ਲਖ ਗੜਾੜ੍ਹ ਤਰੰਗ ਵਿਚ ਲਖ ਅਝੁਕਿਣੰਗਾ॥ (13-10-5)
ਪਿਰਮ ਪਿਆਲਾ ਪੀਵਣਾ ਕੋ ਬੁਰਾ ਨ ਚੰਗਾ ॥10॥ (13-10-6)
ਇਕ ਕਵਾਉ ਪਸਾਉ ਕਰਿ ਓਅੰਕਾਰ ਸੁਣਾਯਾ॥ (13-11-1)
ਓਅੰਕਾਰ ਅਕਾਰ ਲਖ ਬ੍ਰਹਮੰਡ ਬਣਾਯਾ॥ (13-11-2)
ਪੰਜ ਤਤ ਉਤਪਤਿ ਲਖ ਤ੍ਰੈ ਲੋਅ ਸੁਹਾਯਾ॥ (13-11-3)
ਜਲ ਥਲ ਗਿਰ ਤਰਵਰ ਸੁਫਲ ਦਰੀਆਉ ਚਲਾਯਾ॥ (13-11-4)
ਲਖ ਦਰੀਆਉ ਸਮਾਉ ਕਰ ਤਿਲ ਤੁਲ ਨ ਤੁਲਾਯਾ॥ (13-11-5)
ਕੁਦਰਤ ਇਕ ਅਤੋਲਵੀਂ ਲੇਖਾ ਨਾਂ ਲਿਖਾਯਾ॥ (13-11-6)
ਕੁਦਰਤ ਕੀਮ ਨ ਜਾਣੀਐ ਕਾਦਰ ਕਿਨਿ ਪਾਯਾ ॥11॥ (13-11-7)
ਗੁਰਮੁਖ ਸੁਖਫਲ ਪ੍ਰੇਮ ਰਸ ਅਵਿਗਤ ਗਤ ਭਾਈ॥ (13-12-1)
ਪਾਰਾਵਾਰ ਅਪਾਰ ਹੈ ਕੋ ਆਇ ਨ ਜਾਈ॥ (13-12-2)
ਆਦਿ ਅੰਤ ਪਰਜੰਤ ਨਾਹਿ ਪਰਮਾਦ ਵਡਾਈ॥ (13-12-3)
ਹਾਥ ਨ ਪਾਇ ਅਥਾਹ ਥੀਂ ਅਸਗਾਹ ਸਮਾਈ॥ (13-12-4)
ਪਿਰਮ ਪਿਆਲੇ ਬੂੰਦ ਇਕ ਕਿਨ ਕੀਮਤ ਪਾਈ॥ (13-12-5)
ਅਗਮਹੁ ਅਗਮ ਅਗਾਧ ਬੋਧ ਗੁਰੁ ਅਲਖ ਲਖਾਈ ॥12॥ (13-12-6)
ਗੁਰਮੁਖ ਸੁਖਫਲ ਪ੍ਰੇਮਰਸ ਤਿਲ ਅਲਖ ਅਲੇਖੈ॥ (13-13-1)
ਲਖ ਚਉਰਾਸੀਹ ਜੂਨਿ ਵਿਚ ਜੀਅਜੰਤ ਵਿਸੇਖੈ॥ (13-13-2)
ਸਭਨਾਂ ਦੀ ਰੋਮਾਵਲੀ ਬਹੁ ਬਿਧ ਬਹੁ ਰੇਖੈ॥ (13-13-3)
ਰੋਮ ਰੋਮ ਲਖ ਲਖੱ ਸਿਰ ਮੁਹ ਲਖ ਸਰੇਖੈ॥ (13-13-4)
ਲਖ ਲਖ ਮੁਹਿ ਮੁਹਿ ਜੀਭ ਕਰ ਗੁਣਬੋਲੈ ਦੇਖੈ॥ (13-13-5)
ਸੰਖ ਅਸੰਖ ਇਕੀਹ ਵੀਹ ਸਮਸਰ ਨ ਨਿਮੇਖੈ ॥13॥ (13-13-6)
ਗੁਰਮੁਖ ਸੁਖਫਲ ਪ੍ਰੇਮ ਰਸ ਹੋਇ ਗੁਰਸਿਖ ਮੇਲਾ॥ (13-14-1)
ਸ਼ਬਦ ਸੁਰਤ ਪਰਚਾਇਕੈ ਨਿਤ ਨੇਹੁ ਨਵੇਲਾ॥ (13-14-2)
ਵੀਹ ਇਕੀਹ ਚੜਾਉ ਚੜ੍ਹ ਸਿਖ ਗੁਰ ਗੁਰ ਚੇਲਾ॥ (13-14-3)
ਅਪਿਉ ਪੀਐ ਅਜਰ ਜਰੈ ਗੁਰ ਸੇਵ ਸੁਹੇਲਾ॥ (13-14-4)
ਜੀਵੰਦਿਆਂ ਮਰ ਚਲਨਾ ਹਾਰ ਜਿਣੈ ਵਹੇਲਾ॥ (13-14-5)
ਸਿਲ ਅਲੂਣੀ ਚਟਣੀ ਲਖ ਅੰਮ੍ਰਿਤ ਪੇਲਾ ॥14॥ (13-14-6)
ਪਾਣੀ ਕਾਠ ਨ ਡੋਬਈ ਪਾਲੈ ਦੀ ਲਜੈ॥ (13-15-1)
ਸਿਰ ਕਲਵਤ ਧਰਾਇਕੈ ਸਿਰ ਚੜ੍ਹਿਆ ਭਜੈ॥ (13-15-2)
ਲੋਹੇ ਜੜੀਏ ਬੋਹਿਥਾ ਭਾਰ ਭਰੇ ਨ ਤਜੈ॥ (13-15-3)
ਪੇਟ ਅੰਦਰ ਅਗ ਰਖਕੇ ਤਿਸ ਪੜਦਾ ਕਜੈ॥ (13-15-4)
ਅਗਰੈ ਡੋਬੈ ਜਾਣਕੈ ਨਿਰਮੋਲਕ ਧਜੈ॥ (13-15-5)
ਗੁਰਮੁਖ ਮਾਰਗ ਚਲਣਾ ਛਡ ਖਬੇ ਸਜੈ ॥15॥ (13-15-6)
ਖਾਣਉ ਕਢ ਕਧ ਆਣਦੇ ਨਿਰਮੋਲਕ ਹੀਰਾ॥ (13-16-1)
ਜਉਹਰੀਆਂ ਹਥ ਆਂਵਦਾ ਉਇ ਗਹਿਰ ਗੰਭੀਰਾ॥ (13-16-2)
ਮਜਲਸ ਅੰਦਰ ਦੇਖਦੇ ਪਾਤਸ਼ਾਹ ਵਜੀਰਾ॥ (13-16-3)
ਮੁਲ ਕਰਨ ਅਜ਼ਮਾਇਕੈ ਸ਼ਾਹਾਂ ਮਨ ਧੀਰਾ॥ (13-16-4)
ਅਹਿਰਣ ਉਤੇ ਰਖਕੈ ਘਨ ਘਾਉ ਸਰੀਰਾ॥ (13-16-5)
ਵਿਰਲਾ ਹੀ ਠਹਿਰਾਂਵਦਾ ਦਰਗਹ ਗੁਰ ਪੀਰਾ॥16॥ (13-16-6)
ਤਰ ਡੁਬੈ ਡੁੱਬਾ ਤਰੈ ਪੀ ਪਿਰਮ ਪਿਆਲਾ॥ (13-17-1)
ਜਿਣਹਾਰੈ ਹਾਰੈ ਜਿਣੈ ਏਹ ਗੁਰਮੁਖ ਚਾਲਾ॥ (13-17-2)
ਮਾਰਗ ਖੰਡੇ ਧਾਰ ਹੈ ਭਵਜਲ ਭਰ ਨਾਲਾ॥ (13-17-3)
ਵਾਲਹੁੰ ਨਿਕਾ ਆਖੀਐ ਗੁਰ ਪੰਥ ਨਿਰਾਲਾ॥ (13-17-4)
ਹਉਮੈਂ ਬੱਜਰ ਭਾਰ ਹੈ ਦੁਰਮਤਿ ਦੁਰਾਲਾ॥ (13-17-5)
ਗੁਰਮਤਿ ਆਪ ਗਵਾਇਕੈ ਸਿਖ ਜਾਇ ਸੁਖਾਲਾ ॥17॥ (13-17-6)
ਧਰਤਿ ਆਪ ਵੜ ਬੀਉ ਹੋਇ ਜੜ੍ਹ ਅੰਦਰ ਜੰਮੈ॥ (13-18-1)
ਹੋਇ ਬਰੂਟਾ ਚੁਹਚੁਹਾ ਮੂਲ ਡਾਲ ਧਰੰਮੈ॥ (13-18-2)
ਬਿਰਖ ਅਕਾਰ ਬਿਥਾਰ ਕਰ ਬਹੁ ਜਟਾ ਪਲੰਮੈ॥ (13-18-3)
ਜਟਾ ਲਟਾ ਮਿਲ ਧਰਤਿ ਵਿਚ ਜੋਇ ਮੂਲ ਅਗੰਮੈ॥ (13-18-4)
ਛਾਂਵ ਘਣੀ ਪੱਤ ਸੋਹਣੇ ਫਲ ਲਖ ਲਖੰਮੈ॥ (13-18-5)
ਫਲ ਫਲ ਅੰਦਰ ਬੀਜ ਬਹੁ ਗੁਰਸਿਕ ਮਰੰਮੈ ॥18॥ (13-18-6)
ਇਕ ਸਿਖ ਦੁਇ ਸਾਧ ਸੰਗ ਪੰਜੀ ਪਰਮੇਸ਼ੁਰ॥ (13-19-1)
ਨਉ ਅੰਗ ਨੀਲ ਅਨੀਲ ਸੁੰਨ ਅਵਤਾਰ ਮਹੇਸ਼ੁਰ॥ (13-19-2)
ਵੀਹ ਇਕੀਹ ਅਸੰਖ ਸੰਖ ਮੁਕਤੇ ਮੁਕਤੇਸ਼ੁਰ॥ (13-19-3)
ਨਗਰ ਨਗਰ ਸੈ ਸਹੰਸ ਸਿਖ ਦੇਸ ਦੇਸ ਲਖੇਸ਼ੁਰ॥ (13-19-4)
ਇਕਦੂੰ ਬਿਰਖਹੁੰ ਲਖ ਫਲ ਫਲ ਬੀਅ ਲੁਮੇਸ਼ੁਰ॥ (13-19-5)
ਭੋਗ ਭੁਗਤ ਰਾਜੇਸੁਰਾ ਜੋਗ ਜੁਗਤਿ ਜੋਗੇਸ਼ੁਰ ॥19॥ (13-19-6)
ਪੀਰ ਮੁਰੀਦਾਂ ਪਿਰਹੜੀ ਵਨਜਾਰੇ ਸ਼ਾਹੈ॥ (13-20-1)
ਸਉਦਾ ਇਕਤ ਹੱਟ ਹੈ ਸੈਂਸਾਰ ਵਿਸਾਹੈ॥ (13-20-2)
ਕੋਈ ਵੇਚੈ ਕਉਡੀਆਂ ਕੋ ਦੰਮ ਉਗਾਹੈ॥ (13-20-3)
ਕੋਈ ਰੁਪੱਯੇ ਵਿਕਨੇ ਸੁਨਈਯੇ ਕੋ ਡਾਹੈ॥ (13-20-4)
ਕੋਈ ਰਤਨ ਵਣੰਜਦਾ ਕਰ ਸਿਫਤ ਸਲਾਹੈ॥ (13-20-5)
ਵਣਜ ਸਪੱਤਾ ਸ਼ਾਹ ਨਾਲ ਵੇਸਾਹੁ ਨਿਬਾਹੈ ॥20॥ (13-20-6)
ਸਉਦਾ ਇਕਤ ਹੱਟ ਹੈ ਸ਼ਾਹ ਸਤਿਗੁਰ ਪੂਰਾ॥ (13-21-1)
ਅਉਗੁਣ ਲੈ ਗੁਣ ਵਿੱਕਣੇ ਵਚਨੈ ਦਾ ਸੂਰਾ॥ (13-21-2)
ਸਫਲ ਕਰੇ ਸਿੰਮਲ ਬਿਰਖ ਸੋਵਰਨ ਮਨੂਰਾ॥ (13-21-3)
ਵਾਸ ਸੁਵਾਸ ਨਿਵਾਸ ਕਰ ਕਾਉਂ ਹੰਸ ਨ ਊਰਾ॥ (13-21-4)
ਘੁਘੂ ਸੁਝ ਸੁਝਾਇੰਦਾ ਸੰਤ ਮੋਤੀ ਚੂਰਾ॥ (13-21-5)
ਵੇਦ ਕਤੇਬਹੁੰ ਬਾਹਰਾ ਗੁਰ ਸ਼ਬਦ ਹਜੂਰਾ ॥21॥ (13-21-6)
ਲਖ ਉਪਮਾਂ ਉਪਮਾਂ ਕਰੈ ਉਪਮਾਂ ਨ ਵਖਾਣੈ॥ (13-22-1)
ਲਖ ਮਹਿਮਾਂ ਮਹਿਮਾਂ ਕਰੈ ਮਹਿਮਾਂ ਹੈਰਾਣੈ॥ (13-22-2)
ਲਖ ਮਹਾਤਮ ਮਹਾਤਮਾ ਨ ਮਹਾਤਮ ਜਾਣੈ॥ (13-22-3)
ਖ ਉਸਤਤ ਉਸਤਤ ਕਰੈ ਉਸਤਤ ਨ ਸਿਞਾਣੈ॥ (13-22-4)
ਆਦਿ ਪੁਰਖ ਆਦੇਸ ਹੈ ਮੈਂ ਮਾਣ ਨਿਮਾਣੈ ॥22॥ (13-22-5)
ਲਖ ਮਤਿ ਲਖ ਬੁਧ ਸੁਧ ਲਖ ਲਖ ਚਤੁਰਾਈ॥ (13-23-1)
ਲਖ ਲਖ ਉਕਤ ਸਿਆਣਪਾਂ ਲਖ ਸੁਰਤ ਸਮਾਈ॥ (13-23-2)
ਲਖ ਗਿਆਨ ਧਿਆਨ ਲਖ ਲਖ ਸਿਮਰਣ ਰਾਈ॥ (13-23-3)
ਲਖ ਵਿਦ੍ਯਾ ਲਖ ਇਸਟ ਜਪ ਤੰਤ ਮੰਤ ਕਮਾਈ॥ (13-23-4)
ਲਖ ਭੁਗਤ ਲਖ ਲਖ ਭਗਤ ਲਖ ਮੁਕਤ ਮਿਲਾਈ॥ (13-23-5)
ਜਿਉਂ ਤਾਰੇ ਦਿਹੁ ਉੱਗਵੈ ਆਨ੍ਹੇਰ ਗਵਾਈ॥ (13-23-6)
ਗੁਰਮੁਖ ਸੁਖਫਲ ਅਗਮ ਹੈ ਹੋਇ ਪਿਰਮ ਸਖਾਈ ॥23॥ (13-23-7)
ਲਖ ਅਚਰਜ ਅਚਰਜ ਹੋਇ ਅਚਰਜ ਹੈਰਾਣਾ॥ (13-24-1)
ਵਿਸਮ ਹੋਇ ਵਿਸਮਾਦ ਲਖ ਲਖ ਚੋਜ ਵਿਡਾਣਾ॥ (13-24-2)
ਲਖ ਅਦਭੁਤ ਪਰਮਦ ਭੁਤੀ ਪਰਮਟ ਭੁਤ ਭਾਣਾ॥ (13-24-3)
ਅਵਗਤਿ ਗਤਿ ਅਗਾਧ ਬੋਧ ਅਪਰੰਪਰ ਬਾਣਾ॥ (13-24-4)
ਅਕਥ ਕਥਾ ਅਜਪਾ ਜਪਣ ਨੇਤਿ ਨੇਤਿ ਵਖਾਣਾ॥ (13-24-5)
ਆਦਿ ਪੁਰਖ ਆਦੇਸ ਹੈ ਕੁਦਰਤਿ ਕੁਰਬਾਣਾ ॥24॥ (13-24-6)
ਪਾਰਬ੍ਰਹਮ ਪੂਰਣ ਬ੍ਰਹਮ ਗੁਰ ਨਾਨਕ ਦੇਉ॥ (13-25-1)
ਗੁਰ ਅੰਗਦ ਗੁਰ ਅੰਗ ਤੇ ਸਚ ਸ਼ਬਦ ਸਮੇਉ॥ (13-25-2)
ਅਮਰਾ ਪਦ ਗੁਰੁ ਅੰਗਦਹੁੰ ਅਤਿ ਅਲਖ ਅਭੇਉ॥ (13-25-3)
ਗੁਰ ਅਮਰਹੁੰ ਗੁਰੁ ਰਾਮਦਾਸ ਗਤਿ ਅਛਲ ਛਲੇਉ॥ (13-25-4)
ਰਾਮਦਾਸ ਅਰਜਨ ਗੁਰੂ ਅਬਿਚਲ ਅਰਖੇਉ॥ (13-25-5)
ਹਰਿਗੋਵਿੰਦ ਗੋਵਿੰਦ ਗੁਰੁ ਕਾਰਣ ਕਰਣੇਉ ॥25॥13॥ (13-25-6)

Ad blocker interference detected!


Wikia is a free-to-use site that makes money from advertising. We have a modified experience for viewers using ad blockers

Wikia is not accessible if you’ve made further modifications. Remove the custom ad blocker rule(s) and the page will load as expected.