FANDOM


< Vaar
Bhai Gurdas vaar 11 Gnome-speakernotes      Play Audio Vaar >

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41

For English translation
ੴ ਸਤਿਗੁਰਪ੍ਰਸਾਦਿ ॥ (11-1-1)
ਸਤਿਗੁਰ ਸਚਾ ਪਾਤਿਸ਼ਾਹ ਪਾਤਿਸ਼ਾਹਾਂ ਪਾਤਿਸ਼ਾਹ ਜੁਹਾਰੀ॥ (11-1-2)
ਸਾਧ ਸੰਗਤਿ ਸਚ ਖੰਡ ਹੈ ਆਇ ਝਰੋਖੈ ਖੋਲੈ ਬਾਰੀ॥ (11-1-3)
ਅਮਿਉਕਿਰਨ ਨਿਝਰ ਝਰੈ ਅਨਹਦਨਾਦ ਵਾਇਨ ਦਰਬਾਰੀ॥ (11-1-4)
ਪਾਤਿਸ਼ਾਹਾਂ ਦੀ ਮਜਲਸੈ ਪਿਰਮ ਪਿਆਲਾ ਪੀਵਣ ਭਾਰੀ॥ (11-1-5)
ਸਾਕੀ ਹੋਇ ਪੀਆਵਣਾ ਉਲਸ਼ ਪਿਆਲੈ ਖਰੀ ਖੁਮਾਰੀ॥ (11-1-6)
ਭਾਇ ਭਗਤ ਭੈ ਚਲਣਾ ਮਸਤ ਅਲਮਸਤ ਸਦਾ ਹੁਸ਼ਿਆਰੀ॥ (11-1-7)
ਭਗਤ ਵਛਲ ਹੋਇ ਭਗਤ ਭੰਡਾਰੀ ॥1॥ (11-1-8)
ਇਕਤ ਨੁਕਤੈ ਹੋਇ ਜਾਇ ਮੁਜਰਮ ਖੈਰ ਖੁਆਰੀ॥ (11-2-1)
ਮਸਤਾਨੀ ਵਿਚ ਮਜਲਸੀ ਗੈਰ ਮਹੱਲ ਜਾਣਾ ਮਨ ਮਾਰੀ॥ (11-2-2)
ਗਲ ਨ ਬਾਹਿਰ ਨਿਕਲੈ ਹੁਕਮੀ ਬੰਦੇ ਕਾਰ ਕਰਾਰੀ॥ (11-2-3)
ਗੁਰਮੁਖ ਸੁਖ ਫਲ ਪਿਰਮ ਰਸ ਦੇਹ ਬਿਦੇਹ ਵਡੇ ਵੀਚਾਰੀ॥ (11-2-4)
ਗੁਰ ਮੂਰਤ ਗੁਰ ਸ਼ਬਦ ਸੁਣ ਸਾਧ ਸੰਗਤ ਆਸਨ ਨਿਰੰਕਾਰੀ॥ (11-2-5)
ਆਦਿ ਪੁਰਖ ਆਦੇਸ ਕਰ ਅੰਮ੍ਰਿਤ ਵੇਲਾ ਸਬਦ ਅਹਾਰੀ॥ (11-2-6)
ਅਵਗਤਿ ਗਤਿ ਅਗਾਧਬੋਧ ਅਕਥ ਕਥਾ ਅਸਗਾਹ ਅਪਾਰੀ॥ (11-2-7)
ਸਹਿਣ ਅਵਟਣ ਪਰ ਉਪਕਾਰੀ ॥2॥ (11-2-8)
ਗੁਰਮੁਖ ਜਨਮ ਸਕਾਰਥਾ ਗੁਰਸਿਖ ਮਿਲ ਸਰਨੀ ਆਯਾ॥ (11-3-1)
ਆਦਿ ਪੁਰਖ ਆਦੇਸ ਕਰ ਸਫਲ ਮੂਰਤ ਗੁਰ ਦਰਸਨ ਪਾਯਾ॥ (11-3-2)
ਪਰਦਖਨਾ ਡੰਡਉਤ ਕਰ ਮਸਤਕ ਚਰਣ ਕਮਲ ਗੁਰ ਲਾਯਾ॥ (11-3-3)
ਸਤਿਗੁਰ ਪੁਰਖ ਦਇਆਲ ਹੋਇ ਵਾਹਿਗੁਰੂ ਸਚੁ ਮੰਤ੍ਰ ਸੁਣਾਯਾ॥ (11-3-4)
ਸਚ ਰਾਸ ਰਹਿਰਾਸ ਦੇ ਪੈਰੀਂ ਪੈ ਜਗ ਪੈਰੀਂ ਪਾਯਾ॥ (11-3-5)
ਕਾਮ ਕਰੋਧ ਵਿਰੋਧ ਹਰ ਲੋਭ ਮੋਹ ਅਹੰਕਾਰ ਤਜਾਯਾ॥ (11-3-6)
ਸਤ ਸੰਤੋਖ ਦਇਆ ਧਰਮ ਦਾਨ ਨਾਮ ਇਸ਼ਨਾਨ ਦ੍ਰਿੜਾਯਾ॥ (11-3-7)
ਗੁਰ ਸਿਖ ਲੈ ਗੁਰ ਸਿਖ ਸਦਾਯਾ ॥3॥ (11-3-8)
ਸ਼ਬਦ ਸੁਰਤ ਲਿਵਲੀਣ ਹੋ ਸਾਧ ਸੰਗਤ ਸਚ ਮੇਲ ਮਿਲਾਯਾ॥ (11-4-1)
ਹੁਕਮ ਰਜਾਈ ਚੱਲਣਾ ਆਪ ਗਵਾਇ ਨ ਆਪ ਜਣਾਯਾ॥ (11-4-2)
ਗੁਰ ਉਪਦੇਸ਼ ਅਵੇਸ ਕਰ ਪਰਉਪਕਾਰ ਅਚਾਰ ਲੁਭਾਯਾ॥ (11-4-3)
ਪਿਰਮ ਪਿਆਲਾ ਅਪਿਉਪੀ ਸਹਜ ਸਮਾਈ ਅਜਰੁ ਜਰਾਯਾ॥ (11-4-4)
ਮਿਠਾ ਬੋਲਣ ਨਿਵ ਚਲਣ ਹਬਹੁੰ ਦੇਕੈ ਭਲਾ ਮਨਾਯਾ॥ (11-4-5)
ਇਕ ਮਨ ਇਕ ਅਰਾਧਣਾ ਦੁਬਿਧਾ ਦੂਜਾ ਭਾਉ ਮਿਟਾਯਾ॥ (11-4-6)
ਗੁਰਮੁਖ ਸੁਖ ਫਲ ਨਿਜ ਪਦ ਪਾਯਾ ॥4॥ (11-4-7)
ਗੁਰ ਸਿਖੀ ਬਾਰੀਕ ਹੈ ਖੰਡੇ ਧਾਰ ਗਲੀ ਅਤਿ ਭੀੜੀ॥ (11-5-1)
ਓਥੈ ਟਿਕੈ ਨ ਭੁਲਹਣਾ ਚੱਲ ਨ ਸਕੈ ਉੱਪਰ ਕੀੜੀ॥ (11-5-2)
ਵਾਲਹੁੰ ਨਿਕੀ ਆਖੀਐ ਤੇਲ ਤਿਲਹੁੰ ਲੈ ਕੋਲ੍ਹ ਪੀੜੀ॥ (11-5-3)
ਗੁਰਮੁਖ ਵੰਸੀ ਪਰਮ ਹੰਸ ਖੀਰ ਨੀਰ ਨਿਰਨਉ ਜੁ ਨਿਵੀੜੀ॥ (11-5-4)
ਸਿਲ ਆਲੂਣੀ ਚਟਣੀ ਮਾਣਕ ਮੋਤੀ ਚੋਗ ਨਿਵੀੜੀ॥ (11-5-5)
ਗੁਰਮੁਖ ਮਾਰਗ ਚਲਣਾ ਆਸ ਨਿਰਾਸੀ ਝੀੜ ਉਝੀੜੀ॥ (11-5-6)
ਸਹਜ ਸਰੋਵਰ ਸਚ ਖੰਡ ਸਾਧ ਸੰਗਤਿ ਸਚ ਤਖਤ ਹਰੀੜੀ॥ (11-5-7)
ਚੜ੍ਹ ਇਕੀਹ ਪਉੜੀਆਂ ਨਿਰੰਕਾਰ ਗੁਰ ਸ਼ਬਦ ਸਹੀੜੀ॥ (11-5-8)
ਗੁੰਗੇ ਦੀ ਮਠਿਆਈਐ ਅਕਥ ਕਥਾ ਵਿਸਮਾਦ ਬਚੀੜੀ॥ (11-5-9)
ਗੁਰਮੁਖ ਸੁਖ ਫਲ ਸਹਜ ਅਲੀੜੀ ॥5॥ (11-5-10)
ਗੁਰਮੁਖ ਸੁਖਫਲ ਪ੍ਰੇਮ ਰਸ ਚਰਣੋਦਕ ਗੁਰ ਚਰਣ ਪਖਾਲੇ॥ (11-6-1)
ਸੁਖ ਸੰਪਟ ਵਿਚ ਰਖ ਕੇ ਚਰਣ ਕਵਲ ਮਕਰੰਦ ਪਿਆਲੇ॥ (11-6-2)
ਕਉਲਾਲੀ ਸੂਰਜਮੁਖੀ ਲੱਖ ਕਵਲ ਖਿੜਦੇ ਰਲੀਅਲੇ॥ (11-6-3)
ਚੰਦ੍ਰ ਮੁਖੀ ਹੋਇ ਕੁਮਦਨੀ ਚਰਣ ਕਵਲ ਸੀਤਲ ਅਮੀਆਲੇ॥ (11-6-4)
ਚਰਣ ਕਵਲ ਦੀ ਵਾਸ਼ਨਾਂ ਲਖ ਸੂਰਜ ਹੋਵਨ ਅਲਿਕਾਲੇ॥ (11-6-5)
ਲਖ ਤਾਰੇ ਸੂਰਜ ਚੜ੍ਹੇ ਜਿਉਂ ਛਪ ਜਾਨ ਨ ਆਪ ਸਮ੍ਹਾਲੇ॥ (11-6-6)
ਚਰਣ ਕਮਲ ਦਲ ਜੋਤ ਵਿਚ ਲਖ ਸੂਰਜ ਲੁਕ ਜਾਨ ਰਵਾਲੇ॥ (11-6-7)
ਗੁਰ ਸਿਖ ਲੈ ਗੁਰ ਸਿਖ ਸੁਖਾਲੇ ॥6॥ (11-6-8)
ਚਾਰ ਵਰਨ ਇਕਵਰਨ ਕਰ ਵਰਨ ਅਵਰਨ ਤਮੋਲ ਗੁਲਾਲੇ॥ (11-7-1)
ਅਸ਼ ਧਾਤ ਇਕ ਧਾਤ ਕਰ ਵੇਦ ਕਤੇਬ ਨ ਭੇਦ ਵਿਚਾਲੇ॥ (11-7-2)
ਚੰਦਣ ਵਾਸ ਵਣਾਸਪਤਿ ਅਫਲ ਸਫਲ ਵਿਚ ਵਾਸ ਬਹਾਲੇ॥ (11-7-3)
ਲੋਹਾ ਸੁਇਨਾ ਹੋਇਕੈ ਸੁਇਨਾ ਹੋਇ ਸੁਗੰਧ ਵਿਖਾਲੇ॥ (11-7-4)
ਸੁਇਨੇ ਅੰਦਰਿ ਰੰਗ ਰਸ ਚਰਣਾਮ੍ਰਿਤ ਅੰਮ੍ਰਿਤ ਮਤਵਾਲੇ॥ (11-7-5)
ਮਾਣਕ ਮੋਤੀ ਸੁਇਨਿਅਹੁੰ ਜਗਮਗ ਜੋਤਿ ਹੀਰੇ ਪਰਵਾਲੇ॥ (11-7-6)
ਦਿਬ ਦੇਹ ਦਿਬਦ੍ਰਿਸ਼ ਹੋਇ ਸ਼ਬਦ ਸੁਰਤਿ ਦਿਬ ਜੋਤਿ ਉਜਾਲੇ॥ (11-7-7)
ਗੁਰਮੁਖ ਸੁਖਫਲ ਰਸਕ ਰਸਾਲੇ ॥7॥ (11-7-8)
ਪ੍ਰੇਮ ਪਿਆਲਾ ਸਾਧਸੰਗ ਸਬਦ ਸੁਰਤ ਅਨਹਦ ਲਿਵਲਾਈ॥ (11-8-1)
ਧਿਆਨ ਚੰਦ ਚਕੋਰ ਗਤਿ ਅੰਮ੍ਰਿਤ ਦ੍ਰਿਸਟ ਸ੍ਰਿਸ਼ਟ ਵਰਸਾਈ॥ (11-8-2)
ਘਨਹਰ ਚਾਤ੍ਰਕ ਮੋਰ ਜ੍ਯੋਂ ਅਨਹਦ ਧੁਨ ਸੁਨ ਪਾਇਲ ਪਾਈ॥ (11-8-3)
ਚਰਣ ਕਵਲ ਮਕਰੰਦ ਰਸ ਸੁਖ ਸੰਪਟ ਹੁਇ ਭਵਰ ਸਮਾਈ॥ (11-8-4)
ਸੁਖਸਾਗਰ ਵਿਚ ਮੀਨ ਹੋਇ ਗੁਰਮੁਖ ਚਾਲ ਨ ਖੋਜ ਖੋਜਾਈ॥ (11-8-5)
ਅਪਿਉ ਪੀਅਣ ਨਿਝਰ ਝਰਣ ਅਜਰ ਜਰਣ ਅਲਖ ਲਖਾਈ॥ (11-8-6)
ਵੀਹ ਇਕੀਹ ਉਲੰਘ ਕੈ ਗੁਰ ਸਿਖੀ ਗੁਰਮੁਖ ਫਲ ਖਾਈ॥ (11-8-7)
ਵਾਹਿਗੁਰੂ ਵਡੀ ਵਡਿਆਈ ॥8॥ (11-8-8)
ਕੱਛੂ ਅਂਡਾ ਧਿਆਨ ਧਰ ਕਰ ਪਰਪਕ ਨਦੀ ਵਿਚ ਆਣੈ॥ (11-9-1)
ਕੂੰਜ ਰਿਦੇ ਸਿਮਰਣ ਕਰੈ ਲੈ ਬਚਾ ਉਡਦੀ ਅਸਮਾਣੈ॥ (11-9-2)
ਬੱਤਕ ਬੱਚਾ ਤੁਰ ਤੁਰਾ ਜਲ ਥਲ ਵਰਤੈ ਸਹਿਜ ਵਿਡਾਣੈ॥ (11-9-3)
ਕੋਇਲ ਪਾਲੈ ਕਾਂਵਣੀ ਮਿਲਦਾ ਜਾਇ ਕੁਟੰਬ ਸਿਞਾਣੈ॥ (11-9-4)
ਹੰਸ ਵੰਸ ਵਸ ਮਾਨਸਰ ਮਾਣਕ ਮੋਤੀ ਚੋਗ ਚੁਗਾਣੈ॥ (11-9-5)
ਗ੍ਯਾਨ ਧ੍ਯਾਨ ਸਿਮਰਨ ਸਦਾ ਸਤਿਗੁਰ ਸਿਖ ਰਖੇ ਨਿਰਬਾਣੈ॥ (11-9-6)
ਭੂਤ ਭਵਿਖਹੁੰ ਵਰਤਮਾਨ ਤ੍ਰਿਭਵਣ ਸੋਝੀ ਮਾਣ ਨਿਮਾਣੈ॥ (11-9-7)
ਜਾਤੀਂ ਸੁੰਦਰ ਲੋਕ ਨ ਜਾਣੈ ॥9॥ (11-9-8)
ਚੰਦਨ ਵਾਸ ਵਣਾਸਪਤਿ ਬਾਵਣ ਚੰਦਨ ਚੰਦਨ ਹੋਈ॥ (11-10-1)
ਫਲ ਵਿਣ ਚੰਦਨ ਬਾਵਨਾ ਆਦਿ ਅਨਾਦਿ ਬਿਅੰਤ ਸਦੋਈ॥ (11-10-2)
ਚੰਦਨ ਬਾਵਨ ਚੰਦਨਹੁ ਚੰਦਨ ਵਾਸ ਨ ਚੰਦਨ ਕੋਈ॥ (11-10-3)
ਅਸ਼ਟ ਧਾਤ ਇਕ ਧਾਤ ਹੋਇ ਪਾਰਸ ਪਰਸੇ ਕੰਚਨ ਜੋਈ॥ (11-10-4)
ਕੰਚਨ ਹੋਇ ਨ ਕੰਚਨਹੁ ਵਰਤਮਾਨ ਵਰਤੈ ਸਭ ਲੋਈ॥ (11-10-5)
ਨਦੀਆਂ ਨਾਲੇ ਗੰਗ ਸੰਗ ਸਾਗਰ ਸੰਜਮ ਖਾਰਾ ਸੋਈ॥ (11-10-6)
ਬਗਲਾ ਹੰਸ ਨ ਹੋਵਈ ਮਾਨ ਸਰੋਵਰ ਜਾਇ ਖਲੋਈ॥ (11-10-7)
ਵੀਹਾਂ ਦੈ ਵਰਤਾਰੈ ਓਹੀ ॥10॥ (11-10-8)
ਗੁਰਮੁਖ ਇਕੀ ਪੌੜੀਆਂ ਗੁਰਮੁਖ ਸੁਖਫਲ ਨਿਜ ਘਰ ਭੋਈ॥ (11-11-1)
ਸਾਧ ਸੰਗਤ ਹੈ ਸਹਜ ਘਰ ਸਿਮਰਨ ਦਰਸ ਪਰਸ ਗੁਨ ਗੋਈ॥ (11-11-2)
ਲੋਹਾ ਸੁਇਨਾ ਹੋਇਕੈ ਸੁਇਨਿਅਹੁੰ ਸੁਇਨਾ ਜ੍ਯੋਂ ਅਵਿਲੋਈ॥ (11-11-3)
ਚੰਦਨ ਹੋਵੈ ਨਿੰਮ ਵਣ ਨਿੰਮਹੁੰ ਚੰਦਨ ਬਿਰਖ ਪਲੋਈ॥ (11-11-4)
ਗੰਗੋਦਕ ਚਰਣੋਦਕਹੁੰ ਗੰਦੋਦਕ ਮਿਲ ਗੰਗਾ ਹੋਈ॥ (11-11-5)
ਕਾਗਹੁੰ ਹੰਸ ਸੁਵੰਸ ਹੋਇ ਹੰਸਹੁ ੰਪਰਮ ਹੰਸ ਵਿਰਲੋਈ॥ (11-11-6)
ਗੁਰਮੁਖ ਵੰਸੀ ਪਰਮ ਹੰਸ ਸੱਚ ਕੂੜ ਨੀਰ ਖੀਰ ਵਿਲੋਈ॥ (11-11-7)
ਗੁਰ ਚੇਲਾ ਚੇਲਾ ਗੁਰ ਹੋਈ ॥11॥ (11-11-8)
ਕੱਛੂ ਬਚਾ ਨਦੀ ਵਿਚ ਗੁਰਸਿਖ ਲਹਰ ਨ ਭਵਜਲ ਵਿਆਪੈ॥ (11-12-1)
ਕੂੰਜ ਬਚੇ ਲੈਇ ਉੱਡਰੇ ਸੁੰਨ ਸਮਾਧਿ ਅਗਾਧਿ ਨ ਜਾਪੈ॥ (11-12-2)
ਹੰਸ ਵੰਸ ਹੈ ਮਾਨਸਰ ਸਹਜ ਸਰੋਵਰ ਵਡ ਪਰਤਾਪੈ॥ (11-12-3)
ਬੱਤਕ ਬਚਾ ਕੋਇਲੈ ਨੰਦ ਨੰਦਨ ਵਸੁਦੇਵ ਮਿਲਾਪੈ॥ (11-12-4)
ਰਵਸਸਿ ਚਕਵੀ ਤੇ ਚਕੋਰ ਸਿਵ ਸਕਤੀ ਲੰਘ ਵਰੈ ਸਰਾਪੈ॥ (11-12-5)
ਅਨਲ ਪੰਖਿ ਬਚਾ ਮਿਲੈ ਨਿਰਾਧਾਰ ਹੋਇ ਸਮਝੈ ਆਪੈ॥ (11-12-6)
ਗੁਰਸਿਖ ਸੰਧ ਮਿਲਾਵਣੀ ਸ਼ਬਦ ਸੁਰਤਿ ਪਰਚਾਇ ਪ੍ਰਚਾਪੈ॥ (11-12-7)
ਗੁਰਮੁਖ ਸੁਖ ਫਲ ਥਾਪਿ ਉਥਾਪੈ ॥12॥ (11-12-8)
ਤਾਰੂ ਪੋਪਟ ਤਾਰਿਆ ਗੁਰਮੁਖ ਬਾਲ ਸੁਭਾਇ ਉਦਾਸੀ॥ (11-13-1)
ਮੂਲਾਕੀੜ ਵਖਾਣੀਐ ਚਲਿਤ ਅਚਰਜ ਲੁਭਤ ਗੁਰਦਾਸੀ॥ (11-13-2)
ਪਿਰਥਾ ਖੰਡਾ ਸੋਇਰੀ ਚਰਣ ਸਰਣ ਸੁਖ ਸਹਜਿ ਨਿਵਾਸੀ॥ (11-13-3)
ਭਲਾ ਰਬਾਬ ਵਜਾਇੰਦਾ ਮਜਲਸ ਮਰਦਾਨਾ ਮੀਰਾਸੀ॥ (11-13-4)
ਪਿਰਥੀ ਮਲ ਸਹਗਲ ਭਲਾ ਰਾਮਾਡਿਡ ਭਗਤ ਅਭ੍ਯਾਸੀ॥ (11-13-5)
ਦਉਲਤਖਾਂ ਲੋਦੀ ਭਲਾ ਹੋਆ ਜਿੰਦ ਪੀਰ ਅਬਿਨਾਸੀ॥ (11-13-6)
ਮਾਲਾ ਮਾਂਗਾ ਸਿਖ ਦੁਇ ਗਰਬਾਣੀ ਰਸ ਰਸਿਕ ਬਿਲਾਸੀ॥ (11-13-7)
ਸਨਮੁਖ ਕਾਲੂ ਆਸ ਧਾਰ ਗੁਰਬਾਣੀ ਦਰਗਹ ਸ਼ਾਬਾਸੀ॥ (11-13-8)
ਗੁਰਮਤਿ ਭਾਉ ਭਗਤਿ ਪਰਗਾਸੀ ॥13॥ (11-13-9)
ਭਗਤ ਜੋ ਭਗਤਾ ਓਹਰੀ ਜਾਪੂ ਵੰਸੀ ਸੇਵ ਕਮਾਵੈ॥ (11-14-1)
ਸ਼ੀਹਾਂ ਉੱਪਲ ਜਾਣੀਐ ਗਜਨ ਉਪਲ ਸਤਿਗੁਰ ਭਾਵੈ॥ (11-14-2)
ਮੈਲਸੀਆਂ ਵਿਚ ਆਖੀਐ ਭਾਗੀਰਥ ਕਾਲੀ ਗੁਣ ਗਾਵੈ॥ (11-14-3)
ਜਿਤਾ ਰੰਧਾਵਾ ਭਲਾ ਬੂੜਾ ਬੁਢਾ ਇਕ ਮਨ ਧਿਆਵੈ॥ (11-14-4)
ਫਿਰਣਾ ਖਹਰਾ ਜੋਧ ਸਿਖ ਜੀਵਾਈ ਗੁਰੁ ਸੇਵ ਕਮਾਵੈ॥ (11-14-5)
ਗੁਜਰ ਜਾਤ ਲੁਹਾਰ ਹੈ ਗੁਰ ਸਿਖੀ ਗੁਰ ਸਿਖ ਸੁਨਾਵੈ॥ (11-14-6)
ਨਾਈ ਧਿੰਙ ਵਖਾਣੀਐ ਸਤਿਗੁਰ ਸੇਵ ਕੁਟੰਬ ਤਰਾਵੈ॥ (11-14-7)
ਗੁਰਮੁਖ ਸੁਖ ਫਲ ਅਲਖ ਲਖਾਵੈ ॥14॥ (11-14-8)
ਪਾਰੋ ਜੁਲਕਾ ਪਰਮਹੰਸ ਪੂਰੇ ਸਤਿਗੁਰ ਕਿਰਪਾ ਧਾਰੀ॥ (11-15-1)
ਮਲੂਸ਼ਾਹੀ ਸੂਰਮਾ ਵਡਾ ਭਗਤ ਭਾਈ ਕੇਦਾਰੀ॥ (11-15-2)
ਦੀਪਾ ਦੇਉ ਨਰੈਣ ਦਾਸ ਬੁਲੇ ਦੇ ਜਾਈਏ ਬਲਿਹਾਰੀ॥ (11-15-3)
ਲਾਲ ਸੁਲਾਲੂ ਬੁਦਵਾਰ ਦੁਰਗਾ ਜੀਵਣ ਪਰਉਪਕਾਰੀ॥ (11-15-4)
ਜਗਾ ਬਾਣੀਆ ਜਾਣੀਐ ਸੰਸਾਰੂ ਨਾਲੈ ਨਿਰੰਕਾਰੀ॥ (11-15-5)
ਖਾਨੂ ਮਾਈਆਂ ਪੁਤ ਪਿਉ ਗੁਣ ਗਾਹਕ ਗੋਬਿੰਦ ਭੰਡਾਰੀ॥ (11-15-6)
ਜੋਧ ਰਸੋਈਆ ਦੇਵਤਾ ਗੁਰ ਸੇਵਾ ਕਰ ਦੁਤਰ ਤਾਰੀ॥ (11-15-7)
ਪੂਰੇ ਸਤਿਗੁਰ ਪੈਜ ਸਵਾਰੀ ॥15॥ (11-15-8)
ਪ੍ਰਿਥੀਮਲ ਤੁਲਸਾ ਭਲਾ ਮਲਣ ਗੁਰ ਸੇਵਾ ਹਿਤਕਾਰੀ॥ (11-16-1)
ਰਾਮੂ ਦੀਪਾ ਉਗ੍ਰਸੈਣ ਨਾਗਉਰੀ ਗੁਰ ਸ਼ਬਦ ਵੀਚਾਰੀ॥ (11-16-2)
ਮੋਹਣ ਰੂਪ ਮਹਿਤੀਆ ਅਮਰੂ ਗੋਪੀ ਹਉਮੈਂ ਮਾਰੀ॥ (11-16-3)
ਸਹਾਰੂ ਗੰਗੂ ਭਲੇ ਭਾਗੂ ਭਗਤਿ ਭਗਤਿ ਹੈ ਪਿਆਰੀ॥ (11-16-4)
ਖਾਨੂ ਛੁਰਾ ਤਾਰੂ ਤਰੇ ਤੇਗਾ ਪਾਸੀ ਕਰਣੀ ਸਾਰੀ॥ (11-16-5)
ਉਗਰੂ ਨੰਦੂ ਸੂਦਨਾ ਪੂਰੋ ਝਟਾ ਪਾਰ ਉਤਾਰੀ॥ (11-16-6)
ਮਲੀਆਂ ਸਹਾਰੂ ਭਲੇ ਛੀਂਬੇ ਗੁਰ ਦਰਗਹ ਦਰਬਾਰੀ॥ (11-16-7)
ਪਾਂਧਾ ਬੂਲਾ ਜਾਣੀਐ ਗੁਰ ਬਾਣੀ ਗਾਇਣ ਲੇਖਾਰੀ॥ (11-16-8)
ਡਲੇ ਵਾਸੀ ਸੰਗਤਿ ਭਾਰੀ ॥16॥ (11-16-9)
ਸਨਮੁਖ ਭਾਈ ਤੀਰਥਾ ਸਬੱਰਵਾਲ ਸਭੇ ਸਿਰਦਾਰਾ॥ (11-17-1)
ਪੂਰੋ ਮਾਨਕ ਚੰਦ ਹੈ ਬਿਸ਼ਨ ਦਾਸ ਪਰਵਾਰ ਸਧਾਰਾ॥ (11-17-2)
ਪੁਰਕ ਪਦਾਰਥ ਜਾਣੀਐ ਤਾਰੂ ਭਾਰੂ ਦਾਸ ਦੁਆਰਾ॥ (11-17-3)
ਮਹਾਂ ਪੁਰਖ ਹੈ ਮਹਾਂ ਨੰਦ ਬਿਧੀ ਚੰਦ ਬੁਧ ਬਿਮਲ ਵੀਚਾਰਾ॥ (11-17-4)
ਬਰਮ ਦਾਸ ਹੈ ਖੋਟੜਾ ਡੂੰਗਰ ਦਾਸ ਭਲੇ ਤਕਿਆਰਾ॥ (11-17-5)
ਦੀਪਾ ਜੇਠਾ ਤੀਰਥਾ ਸੈਂਸਾਰੂ ਬੂਲਾ ਸਚਿਆਰਾ॥ (11-17-6)
ਮਾਈਆ ਜਾਪਾ ਜਾਣੀਅਨ ਨਈਆ ਖੁਲਰ ਗੁਰੂ ਪਿਆਰਾ॥ (11-17-7)
ਤੁਲਸਾ ਵਹੁਰਾ ਜਾਣੀਐ ਗੁਰ ਉਪਦੇਸ਼ ਅਵੇਸ਼ ਅਚਾਰਾ॥ (11-17-8)
ਸਤਿਗੁਰ ਸਚ ਸਵਾਰਨ ਹਾਰਾ ॥17॥ (11-17-9)
ਪੁਰੀਆ ਚੂਹੜ ਚਉਧਰੀ ਪੈੜਾ ਦਰਗਹ ਦਾਤਾ ਭਾਰਾ॥ (11-18-1)
ਬਾਲਾ ਕਿਸ਼ਨਾ ਝਿੰਗਰਣਿ ਪੰਡਤਰਾਇ ਸਭਾ ਸੀਂਗਾਰਾ॥ (11-18-2)
ਸੁਹੜ ਤਿਲੋਕਾ ਸੂਰਮਾ ਸਿਖ ਸਮੁਦਾ ਸਨਮੁਖਾ ਸਾਰਾ॥ (11-18-3)
ਕੁਲਾ ਭੁਲਾ ਝੰਡੀਆ ਭਾਗੀਰਥ ਸੁਇਨੀ ਸਚਿਆਰਾ॥ (11-18-4)
ਲਾਲੂ ਬਾਲੂ ਵਿਜ ਹਨ ਹਰਖਵੰਤ ਹਰਦਾਸ ਪਿਆਰਾ॥ (11-18-5)
ਧੀਰੂ ਨਿਹਾਲੂ ਤੁਲਸੀਆ ਬੂਲਾ ਚੰਡੀਆ ਬਹੁ ਗੁਣਿਆਰਾ॥ (11-18-6)
ਗੋਖੂ ਟੋਡਾ ਮਹਿਤਿਆ ਗੋਤਾ ਮਦੂ ਸ਼ਬਦ ਵੀਚਾਰਾ॥ (11-18-7)
ਝਾਂਝੂ ਅਤੇ ਮੁਕੰਦ ਹੈ ਕੀਰਤਨ ਕਰੇ ਹਜ਼ੂਰ ਕਿਦਾਰਾ॥ (11-18-8)
ਸਾਧ ਸੰਗਤਿ ਪਰਗਟ ਪਾਹਾਰਾ ॥18॥ (11-18-9)
ਗੰਗੂ ਨਾਊ ਸਰਗਲਾ ਰਾਮਾ ਧਰਮਾ ਊਦਾ ਭਾਈ॥ (11-19-1)
ਜਟੂ ੂੱਤੱਟੂ ਵੰਤਿਆ ਫਿਰਨਾ ਸੂਦ ਵਡਾ ਸਤ ਭਾਈ॥ (11-19-2)
ਭੋਲੂ ਭਟੂ ਜਾਣੀਅਨਿ ਸਨਮੁਖ ਤੇਵਾੜੀ ਸੁਖਦਾਈ॥ (11-19-3)
ਡਲਾ ਭਾਗੀ ਭਗਤਿ ਹੈ ਜਾਪੁਨ ਵੇਲਾ ਗੁਰ ਸਰਣਾਈ॥ (11-19-4)
ਮੂਲਾ ਸੂਜਾ ਧਾਵਣੇ ਚੰਦੂ ਚਉਝੜ ਸੇਵ ਕਮਾਈ॥ (11-19-5)
ਰਾਮਦਾਸ ਭੰਡਾਰੀਆ ਬਾਲਾ ਸਾਂਈ ਦਾਸ ਧਿਆਈ॥ (11-19-6)
ਗੁਰਮੁਖ ਬਿਸ਼ਨੂ ਬੀਬੜਾ ਮਾਛੀ ਸੁੰਦਰ ਗੁਰਮਤਿ ਪਾਈ॥ (11-19-7)
ਸਾਧ ਸੰਗਤਿ ਵਡੀ ਵਡਿਆਈ ॥19॥ (11-19-8)
ਜਟੂ ਭਾਨੂ ਤੀਰਥਾ ਚਾਈ ਚਲੀਏ ਚਢੇ ਚਾਰੇ॥ (11-20-1)
ਸਣੇ ਨਿਹਾਲੇ ਜਾਣੀਅਨਿ ਸਨਮੁਖ ਸੇਵਕ ਗੁਰੂ ਪਿਆਰੇ॥ (11-20-2)
ਸੇਖੜ ਸਾਧ ਵਖਾਣੀਅਹਿ ਨਾਊ ਭੁਲੂ ਸਿਖ ਸੁਚਾਰੇ॥ (11-20-3)
ਜਟੂ ਜੀਵਾ ਜਾਣੀਅਨਿ ਮਹਾਂ ਪੁਰਖ ਮੂਲਾ ਪਰਵਾਰੇ॥ (11-20-4)
ਚਤੁਰਦਾਸ ਮੂਲਾ ਕਪੂਰ ਹਾੜੂ ਗਾੜੂ ਵਿਜ ਵਿਚਾਰੇ॥ (11-20-5)
ਫਿਰਨਾ ਬਹਿਲ ਵਖਾਣੀਅਹਿ ਜੇਠਾ ਚੰਗਾ ਕੁਲ ਨਿਸਤਾਰੇ॥ (11-20-6)
ਵਿਸਾ ਗੋਪੀ ਤੁਲਸੀਆ ਭਾਰਦੁਆਜੀ ਸਨਮੁਖ ਸਾਰੇ॥ (11-20-7)
ਵਡਾ ਭਗਤ ਹੈ ਭਾਈਅੜਾ ਗੋਬਿੰਦ ਘੇਈ ਗੁਰੂ ਦੁਆਰੇ॥ (11-20-8)
ਸਤਿਗੁਰੁ ਪੂਰੇ ਪਾਰ ਉਤਾਰੇ 20॥ (11-20-9)
ਕਾਲੂ ਚਉਹੜ ਬੰਮੀਆ ਮੂਲੇ ਨੋਂ ਗੁਰ ਸ਼ਬਦ ਪਿਆਰਾ॥ (11-21-1)
ਹੋਮਾਂ ਵਿਚ ਕਮਾਹੀਆਂ ਗੋਇੰਦ ਘੇਈ ਗੁਰੁ ਨਿਸਤਾਰਾ॥ (11-21-2)
ਭਿਖਾ ਟੋਡਾ ਭਟ ਦੁਇ ਧਾਰੋ ਸੂਦ ਮਹਲ ਤਿਸ ਭਾਰਾ॥ (11-21-3)
ਗੁਰਮੁਖ ਰਾਮੂ ਕੋਹਲੀ ਨਾਲ ਨਿਹਾਲੂ ਸੇਵਕ ਸਾਰਾ॥ (11-21-4)
ਛਜੂ ਭਲਾ ਜਾਣੀਐ ਮਾਈ ਦਿਤਾ ਸਾਧ ਵਿਚਾਰਾ॥ (11-21-5)
ਤੁਲਸਾ ਬਹੁਰਾ ਭਗਤ ਹੈ ਦਾਮੋਦਰ ਦੋ ਕੁਲ ਬਲਿਹਾਰਾ॥ (11-21-6)
ਭਾਨਾ ਆਵਲ ਵਿਗ ਮਲ ਬੁਧੂ ਛੀਂਬਾ ਗੁਰ ਦਰਬਾਰਾ॥ (11-21-7)
ਸੁਲਤਾਨ ਪੁਰ ਭਗਤ ਭੰਡਾਰਾ ॥21॥ (11-21-8)
ਦੀਪਕੁ ਦੀਪਾ ਕਾਸਰਾ ਗੁਰੂ ਦੁਆਰੇ ਹੁਕਮੀ ਬੰਦਾ॥ (11-22-1)
ਪਟੀ ਅੰਦਰ ਚਉਧਰੀ ਢਿਲੋਂ ਲਾਲ ਲੰਗਾਹ ਸੁਹੰਦਾ॥ (11-22-2)
ਅਜਬ ਅਜਾਇਬ ਸੰਙਿਆ ਉਮਰ ਸ਼ਾਹ ਗੁਰ ਸੇਵ ਕਰੰਦਾ॥ (11-22-3)
ਪੈੜਾ ਛਜਲ ਜਾਣੀਐ ਕੰਦੂ ਸੰਘਰ ਮਿਲੈ ਹਸੰਦਾ॥ (11-22-4)
ਪੁਤ ਸਪੁਤ ਕਪੂਰ ਦੇਉ ਸਿਖੈ ਮਿਲਿਆ ਮਨ ਵਿਗਸੰਦਾ॥ (11-22-5)
ਸੰਮਣ ਹੈ ਸ਼ਾਹਬਾਜ਼ ਪੁਰ ਗੁਰ ਸਿਖਾਂ ਦੀ ਸਾਰ ਲਹੰਦਾ॥ (11-22-6)
ਜੋਧਾ ਜਲ ਤੁਲਸਪੁਰ ਮੋਹਣ ਆਲਮ ਜੰਗ ਰਹੰਦਾ॥ (11-22-7)
ਗੁਰਮੁਖ ਵਡਿਆ ਵਡੇ ਮਸੰਦਾ ॥22॥ (11-22-8)
ਢੇਸੀ ਜੋਧਹੁ ਸੰਗ ਹੈ ਗੋਬਿੰਦ ਗੋਲਾ ਹਸ ਮਿਲੰਦਾ॥ (11-23-1)
ਮੋਹਣ ਕੁਕ ਵਖਾਣੀਐ ਧੁਟੇ ਜੋਧੇ ਜਾਮ ਸਹੰਦਾ॥ (11-23-2)
ਮੰਞੂ ਪੰਨੂ ਪਰਵਾਣ ਹੈ ਪੀਰਾਣਾ ਗੁਰ ਭਾਇ ਚਲੰਦਾ॥ (11-23-3)
ਹਮਜਾ ਜੱਜਾ ਜਾਣੀਐ ਬਾਲਾ ਮਰਵਾਹਾ ਵਿਗਸੰਦਾ॥ (11-23-4)
ਨਿਰਮਲ ਨਾਨੋ ਓਹਰੀ ਨਾਲ ਸੂਰੀ ਚਉਧਰੀ ਰਹੰਦਾ॥ (11-23-5)
ਪਰਬਤ ਕਾਲਾ ਮੇਹਰਾ ਨਾਲ ਨਿਹਾਲੂ ਸੇਵ ਕਰੰਦਾ॥ (11-23-6)
ਕਕਾ ਕਾਲਉ ਸੂਰਮਾ ਕਦ ਰਾਮਦਾਸ ਬਚਨ ਮਨੰਦਾ॥ (11-23-7)
ਸੇਠ ਸਭਾਗਾ ਚੂਹਣੀਅਹੁ ਆਰੋੜੇ ਭਾਰਾ ਉਗਵੰਦਾ॥ (11-23-8)
ਸਨਮੁਖ ਇਕਦੂੰ ਇਕ ਚੜੰਦਾ ॥23॥ (11-23-9)
ਪੈੜਾ ਜਾਤਿ ਚੰਡਾਲੀਆ ਜੇਠੇ ਸੇਠੀ ਕਾਰ ਕਮਾਈ॥ (11-24-1)
ਲਟਕਣ ਘੂਰਾ ਜਾਣੀਐ ਗੁਰਦਿਤਾ ਗੁਰਮਤਿ ਗੁਰਭਾਈ॥ (11-24-2)
ਕਾਦਾਰਾ ਸਰਾਫ ਹੈ ਭਗਤ ਵਡਾ ਭਗਵਾਨ ਸੁਭਾਈ॥ (11-24-3)
ਸਿਖ ਭਲਾ ਰਵਤਾਸ ਵਿਚ ਧਉਣ ਮੁਰਾਰੀ ਗੁਰ ਸਰਣਾਈ॥ (11-24-4)
ਆਡਿਤ ਸੁਇਨੀ ਸੂਰਮਾ ਚਰਣ ਸਰਣ ਚੂਹੜ ਜੇਸਾਈ॥ (11-24-5)
ਲਾਲਾ ਸੇਤੀ ਜਾਣੀਐ ਜਾਣੁ ਰਿਹਾਣੁ ਸ਼ਬਦ ਲਿਵਲਾਈ॥ (11-24-6)
ਰਾਮਾ ਝੰਝੀ ਆਖੀਐ ਹੇਮੂੰ ਸੋਨੀ ਗੁਰਮਤਿ ਪਾਈ॥ (11-24-7)
ਜੱਟੂ ਭੰਡਾਰੀ ਭਲਾ ਸ਼ਾਹਦਰੇ ਸੰਗਤ ਸੁਖਦਾਈ॥ (11-24-8)
ਪੰਜਾਬੈ ਗੁਰ ਦੀ ਵਡਿਆਈ ॥24॥ (11-24-9)
ਸਨਮੁਖ ਸਿਖ ਲਾਹੌਰ ਵਿਚ ਸੋਢੀ ਆਇਣ ਤਾਯਾ ਸਹਾਰੀ॥ (11-25-1)
ਸਾਈਂ ਦਿਤਾ ਝੰਝੀਆ ਸੈਦੋ ਜਟ ਸ਼ਬਦ ਵੀਚਾਰੀ॥ (11-25-2)
ਬੁਧੂ ਮਹਤਾ ਜਾਣੀਅਹਿ ਕੁਲ ਕੁਮਿਆਰ ਭਗਤ ਨਿਰੰਕਾਰੀ॥ (11-25-3)
ਲਖੂ ਵਿਚ ਪਟੋਲੀਆ ਭਾਈ ਲੱਧਾ ਪਰਉਪਕਾਰੀ॥ (11-25-4)
ਕਾਲੂ ਨਾਨੋ ਰਾਜ ਦੁਇ ਹਾੜੀ ਕੋਹਲੀਆ ਵਿਚ ਭਾਰੀ॥ (11-25-5)
ਸੂਦ ਕਲਿਆਨਾ ਸੂਰਮਾ ਭਾਨੂ ਭਗਤ ਸ਼ਬਦ ਵੀਚਾਰੀ॥ (11-25-6)
ਮੂਲਾ ਬੇਰੀ ਜਾਣੀਐ ਤੀਰਥ ਅਤੇ ਮੁਕੰਦ ਅਪਾਰੀ॥ (11-25-7)
ਕਹੁ ਕਿਸ਼ਨਾ ਮੋਜੰਗੀਆ ਸੇਠ ਮੰਗੀਣੇ ਨੋਂ ਬਲਿਹਾਰੀ॥ (11-25-8)
ਸਨਮੁਖ ਸੁਨਿਆਰਾ ਭਲਾ ਨਾਉਂ ਨਿਹਾਲੂ ਸਪਰਵਾਰੀ॥ (11-25-9)
ਗੁਰਮੁਖ ਸੁਖ ਫਲ ਕਰਣੀ ਸਾਰੀ ॥25॥ (11-25-10)
ਭਾਨਾ ਮੱਲਣ ਜਾਣੀਐ ਕਾਬਲ ਰੇਖ ਰਾਉ ਗੁਰਭਾਈ॥ (11-26-1)
ਮਾਧੋ ਸੋਢੀ ਕਸ਼ਮੀਰ ਗੁਰਸਿਖੀ ਦੀ ਚਾਲ ਚਲਾਈ॥ (11-26-2)
ਭਾਈ ਭੀਵਾ ਸ਼ੀਂਹਚੰਦ ਰੂਪਚੰਦ ਸਨਮੁਖ ਸਤ ਭਾਈ॥ (11-26-3)
ਪਰਤਾਪੂ ਸਿਖ ਸੂਰਮਾ ਨੰਦੇ ਵਿਠੜ ਸੇਵ ਕਮਾਈ॥ (11-26-4)
ਸਾਮੀ ਦਾਸ ਵਛੇਰੇ ਹੈ ਥਾਨੇਸਰ ਸੰਗਤ ਬਹਿਲਾਈ॥ (11-26-5)
ਗੋਪੀ ਮਹਿਤਾ ਜਾਣੀਐ ਤੀਰਥ ਨੱਥਾ ਗੁਰ ਸਰਣਾਈ॥ (11-26-6)
ਭਾਉ ਮੋਲਕ ਆਖੀਅਹਿ ਦਿੱਲੀ ਮੰਡਲ ਗੁਰਮਤਿ ਪਾਈ॥ (11-26-7)
ਜੀਵੰਦ ਜਗਸੀ ਫਤੇ ਪੁਰ ਸੇਠ ਤਲੋਕੇ ਸੇਵ ਕਮਾਈ॥ (11-26-8)
ਸਤਿਗੁਰ ਦੀ ਵਡੀ ਵਡਿਆਈ ॥26॥ (11-26-9)
ਮਹਿਤਾ ਸ਼ਕਤਾ ਆਗਰੈ ਚਢਾ ਹੋਆ ਨਿਹਾਲ ਨਿਹਾਲਾ॥ (11-27-1)
ਗੜ੍ਹੀਅਲ ਮਥਰਾ ਦਾਸ ਹੈ ਸੱਪਰਵਾਰਾ ਲਾਲ ਗੁਲਾਲਾ॥ (11-27-2)
ਗੰਗਾ ਸਹਿਗਲ ਸੂਰਮਾ ਹਰਵੰਸ ਤਪੇ ਟਾਹਲ ਧਰਮਸਾਲਾ॥ (11-27-3)
ਅਣਦ ਮੁਰਾਰੀ ਮਹਾਂ ਪੁਰਖ ਕੱਲਯਾਣਾ ਕੁਲ ਕਵਲ ਰਸਾਲਾ॥ (11-27-4)
ਨਾਨੋ ਲਟਕਣ ਬਿੰਦਰਾਉ ਸੇਵਾ ਸੰਗਤਿ ਪੂਰਣ ਘਾਲਾ॥ (11-27-5)
ਹਾਂਡਾ ਆਲਮ ਚੰਦ ਹੈ ਸੈਂਸਾਰਾ ਤਲਵਾੜ ਸੁਖਾਲਾ॥ (11-27-6)
ਜਗਨਾ ਨੰਦਾ ਸਾਧ ਹੈ ਬਾਨੂ ਸੁਹੜ ਹੰਸਾਂ ਦੀ ਚਾਲਾ॥ (11-27-7)
ਗੁਰਭਾਈ ਰਤਨਾਂ ਦੀ ਮਾਲਾ ॥27॥ (11-27-8)
ਸੀਂਗਾਰੂ ਜੈਤਾ ਭਲਾ ਸੂਰਬੀਰ ਮਨਿ ਪਰਉਪਕਾਰਾ॥ (11-28-1)
ਜੈਤਾ ਨੰਦਾ ਜਾਣੀਐ ਪੁਰਖ ਪਿਰਾਗਾ ਸ਼ਬਦ ਅਧਾਰਾ॥ (11-28-2)
ਤਿਲਕ ਤਿਲੋਕਾ ਪਾਠਕਾ ਸਾਧ ਸੰਗਤਿ ਸੇਵਾ ਹਿਤਕਾਰਾ॥ (11-28-3)
ਤਾਤੋ ਮਹਿਤਾ ਮਹਾ ਪੁਰਖ ਗੁਰਸਿਖ ਸੁਖ ਫਲ ਸ਼ਬਦ ਪਿਆਰਾ॥ (11-28-4)
ਜੜੀਆ ਸਾਈਂ ਦਾਸ ਹੈ ਸਭ ਕੁਲ ਹੀਰੇ ਲਾਲ ਅਪਾਰਾ॥ (11-28-5)
ਮਲਕ ਪੈੜਾ ਹੈ ਕੋਹਲੀ ਦਰਗਾਹ ਭੰਡਾਰੀ ਅਤਿ ਭਾਰਾ॥ (11-28-6)
ਮੀਆਂ ਜਮਾਲ ਨਿਹਾਲ ਹੈ ਭਗਤੂ ਭਗਤ ਕਮਾਵੇ ਕਾਰਾ॥ (11-28-7)
ਪੂਰਾ ਗੁਰ ਪੂਰਾ ਵਰਤਾਰਾ ॥28॥ (11-28-8)
ਅਨੰਤਾ ਕੂਕੋ ਭਲੇ ਸਭ ਵਧਾਵਣ ਹਨ ਸਿਰਦਾਰਾ॥ (11-29-1)
ਇਟਾ ਰੋੜਾ ਜਾਣੀਐ ਨਵਲ ਨਿਹਾਲੂ ਸ਼ਬਦ ਵਿਚਾਰਾ॥ (11-29-2)
ਤਖਤੂ ਧੀਰ ਗੰਭੀਰ ਹੈ ਦਰਗਹ ਤਲੀ ਜਪੈ ਨਿਰੰਕਾਰਾ॥ (11-29-3)
ਮਨਸਾ ਧਾਰ ਅਥਾਹ ਹੈ ਤੀਰਥ ਉਪਲ ਸੇਵਕ ਸਾਰਾ॥ (11-29-4)
ਕਿਸ਼ਨਾ ਝੰਝੀ ਆਖੀਐ ਪੰਮੂ ਪੁਰੀ ਗੁਰੂ ਕਾ ਪਿਆਰਾ॥ (11-29-5)
ਧਿੰਗੜ ਮੰਦੂ ਜਾਣੀਅਨਿ ਵਡੇ ਸੁਜਾਣ ਤਖਾਣ ਅਪਾਰਾ॥ (11-29-6)
ਬਨਵਾਲੀ ਤੇ ਪਰਸਰਾਮ ਬਾਲ ਵੈਦ ਹਉਂ ਤਿਨ ਬਲਿਹਾਰਾ॥ (11-29-7)
ਸਤਿਗੁਰ ਪੁਰਖ ਸਵਾਰਨ ਹਾਰਾ ॥29॥ (11-29-8)
ਲਸ਼ਕਰ ਭਾਈ ਤੀਰਥਾ ਗੁਆਲੀਏਰ ਸੁਇਨੀ ਹਰਿਦਾਸ॥ (11-30-1)
ਭਾਵਾਧੀਰ ਉਜੈਣ ਵਿਚ ਸਾਧ ਸੰਗਤਿ ਗੁਰ ਸ਼ਬਦ ਨਿਵਾਸ॥ (11-30-2)
ਮੇਲ ਵਡਾ ਬੁਰਹਾਨ ਪੁਰ ਸਨਮੁਖ ਸਿਖ ਸਹਜ ਪਰਗਾਸ॥ (11-30-3)
ਭਗਤ ਭਈਆ ਭਗਵਾਨਦਾਸ ਨਾਲ ਬੋਲਦਾ ਘਰੇ ਉਦਾਸ॥ (11-30-4)
ਮਲਕ ਕਟਾਰੂ ਜਾਣੀਐ ਪਿਰਥੀ ਮੱਲ ਦਰਾਈ ਖਾਸ॥ (11-30-5)
ਭਗਤੂ ਛੁਰਾ ਵਖਾਣੀਐ ਡਲੂ ਰਿਹਾਣੇ ਸਾਬਾਸ॥ (11-30-6)
ਸੁੰਦਰ ਸੁਆਮੀ ਦਾਸ ਦੁਇ ਵੰਸ ਵਧਾਵਣ ਕਵਲ ਵਿਗਾਸ॥ (11-30-7)
ਗੁਜਰਾਤੇ ਵਿਚ ਜਾਣੀਐ ਭੇਖਾਰੀ ਭਾਬੜਾ ਸੁਲਾਸ॥ (11-30-8)
ਗੁਜਰਾਤੇ ਭਾਉ ਭਗਤਿ ਰਹਿਰਾਸ ॥30॥ (11-30-9)
ਸੁਹੰਡੈ ਮਾਈਐ ਲੰਬ ਹੈ ਸਾਧ ਸੰਤ ਗਾਵੈ ਗੁਰਬਾਣੀ॥ (11-31-1)
ਚੂਹੜ ਚਉਝੜ ਲਖਨਊ ਗੁਰਮੁਖ ਅਨਦਿਨ ਨਾਮ ਵਖਾਣੀ॥ (11-31-2)
ਸਨਮੁਖ ਸਿਖ ਪਰਗਾਸ ਵਿਚ ਭਾਈ ਭਾਨਾ ਵਿਰਤੀ ਹਾਣੀ॥ (11-31-3)
ਜਟੂ ਤਪਾ ਸੁਜੋਣ ਪੁਰ ਗੁਰਮਤਿ ਨਿਹਚਲ ਸੇਵ ਕਮਾਣੀ॥ (11-31-4)
ਪਟਣੈ ਸਭਰਵਾਲ ਹੈ ਨਵਲ ਨਿਹਾਲਾ ਸੁਧ ਪਰਾਣੀ॥ (11-31-5)
ਜੈਤਾ ਸੇਠ ਵਖਾਣੀਐ ਵਿਣ ਗੁਰ ਸੇਵਾ ਹੋਰ ਨ ਜਾਣੀ॥ (11-31-6)
ਰਾਜਮਹਲ ਭਾਨੂ ਬਹਲ ਭਾਉ ਭਗਤ ਗੁਰਮਤਿ ਮਨ ਭਾਣੀ॥ (11-31-7)
ਸਨਮੁਖ ਸੋਢੀ ਬਦਲੀ ਸੇਠ ਗੁਪਾਲੈ ਗੁਰਮਤਿ ਜਾਣੀ॥ (11-31-8)
ਸੁੰਦਰ ਚਢਾ ਆਗਰੇ ਢਾਕੇ ਮੋਹਣ ਸੇਵ ਕਮਾਣੀ॥ (11-31-9)
ਸਾਧ ਸੰਗਤ ਵਿਟਹੁ ਕੁਰਬਾਣੀ ॥31॥11॥ (11-31-10)

Ad blocker interference detected!


Wikia is a free-to-use site that makes money from advertising. We have a modified experience for viewers using ad blockers

Wikia is not accessible if you’ve made further modifications. Remove the custom ad blocker rule(s) and the page will load as expected.