Fandom

Religion Wiki

Bhai Gurdas vaar 10

34,305pages on
this wiki
Add New Page
Talk0 Share
< Vaar
Bhai Gurdas vaar 10 Gnome-speakernotes      Play Audio Vaar >

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41

For English translation
ੴ ਸਤਿਗੁਰਪ੍ਰਸਾਦਿ ॥ (10-1-1)
ਧ੍ਰੂ ਹਸਦਾ ਘਰ ਆਇਆ ਕਰ ਪਿਆਰ ਪਿਉ ਕੁਛੜ ਲੀਤਾ॥ (10-1-2)
ਬਾਹੋਂ ਪਕੜ ਉਠਾਲਿਆ ਮਨ ਵਿਚ ਰੋਸ ਮਤ੍ਰੇਈ ਕੀਤਾ॥ (10-1-3)
ਡੁਡਹੁਲਿਕਾ ਮਾਂ ਪੁਛੇ ਤੂੰ ਸਾਵਾਣੀ ਹੈ ਕਿ ਸਰੀਤਾ॥ (10-1-4)
ਸਾਵਾਣੀ ਹਾਂ ਜਨਮ ਦੀ ਨਾਮ ਨ ਭਗਤੀ ਕਰਮ ਦ੍ਰਿੜੀਤਾ॥ (10-1-5)
ਕਿਸ ਉਦੱਮ ਤੇ ਰਾਜ ਮਿਲੈ ਸਤ੍ਰ ੂ ਤੇ ਸਭ ਹੋਵਨ ਮੀਤਾ॥ (10-1-6)
ਪਰਮੇਸ਼ਰ ਆਰਾਧੀਐ ਜਿੰਦੂ ਹੋਈਐ ਪਤਿਤ ਪੁਨੀਤਾ॥ (10-1-7)
ਬਾਹਰ ਚਲਿਆ ਕਰਨ ਤਪ ਮਨ ਬੈਰਾਗੀ ਹੋਇ ਅਤੀਤਾ॥ (10-1-8)
ਨਾਰਦਮੁਨਿ ਉਪਦੇਸ਼ਿਆ ਨਾਮ ਨਿਧਾਨ ਅਮਿਉਰਸ ਪੀਤਾ॥ (10-1-9)
ਪਿਛਹੁ ਰਾਜੇ ਸਦਿਆ ਅਬਚਲ ਰਾਜ ਕਰਹੁ ਨਿਤ ਨੀਤਾ॥ (10-1-10)
ਹਾਰ ਚਲੇ ਗੁਰਮੁਖ ਜਗ ਜੀਤਾ ॥1॥ (10-1-11)
ਘਰ ਹਰਨਾਖਸ ਦੈਂਤ ਦੇ ਕੱਲਰ ਕਵਲ ਭਗਤ ਪ੍ਰੁਹਿਲਾਦ॥ (10-2-1)
ਪੜ੍ਹਨ ਪਠਾਯਾ ਚਾਟਸਾਲ ਪਾਂਧੇ ਚਿਤ ਹੋਆ ਅਹਿਲਾਦ॥ (10-2-2)
ਸਿਮਰੈ ਮਨ ਵਿਚ ਰਾਮ ਨਾਮ ਗਾਵੈ ਸ਼ਬਦ ਅਨਾਹਦ ਨਾਦ॥ (10-2-3)
ਭਗਤਿ ਕਰਨ ਸਭ ਚਾਟੜੇ ਪਾਂਧੇ ਹੋਇ ਰਹੇ ਵਿਸਮਾਦ॥ (10-2-4)
ਰਾਜੇ ਪਾਸ ਰੂਆਇਆ ਦੋਖੀ ਦੈਂਤ ਵਧਾਇਆਂ ਵਾਦ॥ (10-2-5)
ਜਲ ਅਗਨੀ ਵਿਚ ਘਤਿਆ ਜਲੈ ਨ ਡੁਬੈ ਗੁਰ ਪਰਸਾਦ॥ (10-2-6)
ਕਢ ਖੜਗ ਸਦ ਪੁਛਿਆ ਕਉਣ ਸੁ ਤੇਰਾ ਹੈ ਉਸਤਾਦ॥ (10-2-7)
ਥੰਮ ਪਾੜ ਪਰਗਟਿਆ ਨਰ ਸਿੰਘ ਰੂਪ ਅਨੂਪ ਅਨਾਦ॥ (10-2-8)
ਬੇਮੁਖ ਪਕੜ ਪਛਾੜਿਅਨ ਸੰਤ ਸਹਾਈ ਆਦਿ ਜੁਗਾਦ॥ (10-2-9)
ਜੈ ਜੈ ਕਾਰ ਕਰਨ ਬ੍ਰਹਮਾਦ ॥2॥ (10-2-10)
ਬਲਿ ਰਾਜਾ ਘਰਿ ਆਪਣੈ ਅੰਦਰ ਬੈਠਾ ਜਗ ਕਰਾਵੈ॥ (10-3-1)
ਬਾਵਣ ਰੂਪੀ ਆਇਆ ਚਾਰ ਬੇਦ ਮੁਖ ਪਾਠ ਸੁਣਾਵੈ॥ (10-3-2)
ਰਾਜੇ ਅੰਦਰ ਸਦਿਆ ਮੰਗ ਸੁਆਮੀ ਜੋ ਤੁਧ ਭਾਵੈ॥ (10-3-3)
ਅਛਲ ਛਲਣ ਤੁਧੁ ਆਇਆ ਸ਼ੁਕ੍ਰ ਪਰੋਹਤ ਕਹਿ ਸਮਝਾਵੈ॥ (10-3-4)
ਕਰੌ ਅਢਾਈ ਧਰਤਿ ਮੰਗ ਪਿਛਹੁੰ ਦੇ ਤ੍ਰਿਹੁ ਲੋਅ ਨ ਮਾਵੈ॥ (10-3-5)
ਦੁਇ ਕਰਵਾ ਕਰ ਤਿੰਨ ਲੋਅ ਬਲਿਰਾਜਾ ਲੈ ਮਗਰੁ ਮਿਣਾਵੈ॥ (10-3-6)
ਬਲ ਛਲ ਆਪ ਛਲਾਇਅਨ ਹੋਇ ਦਯਾਲ ਮਿਲੈ ਗਲ ਲਾਵੈ॥ (10-3-7)
ਦਿਤਾ ਰਾਜ ਪਤਾਲ ਦਾ ਹੋਇ ਅਧੀਨ ਭਗਤ ਜਸ ਗਾਵੈ॥ (10-3-8)
ਹੋਇ ਦਰਵਾਨ ਮਹਾਂ ਸੁਖੁ ਪਾਵੈ ॥3॥ (10-3-9)
ਅੰਬਰੀਕ ਮੁਹਿ ਵਰਤ ਹੈ ਰਾਤ ਪਈ ਦੁਰਬਾਸ਼ਾ ਆਯਾ॥ (10-4-1)
ਭੀੜਾ ਓਸ ਉਪਾਰਣਾ ਉਹ ਉਠ ਨ੍ਹਾਵਣ ਨਦੀ ਸਿਧਾਯਾ॥ (10-4-2)
ਚਰਣੋਦਕ ਲੈ ਪੋਖਿਆ ਓਹ ਸਰਾਪ ਦੇਣ ਨੋਂ ਧਾਯਾ॥ (10-4-3)
ਚਕ੍ਰ ਸੁਦਰਸ਼ਨ ਕਾਲ ਰੂਪ ਹੋਇ ਭੀਹਾਵਲ ਗਰਬ ਗਵਾਯਾ॥ (10-4-4)
ਬ੍ਰਾਹਮਣ ਭੰਨਾ ਜੀਉ ਲੈ ਰਖ ਨ ਹੰਘਨ ਦੇਵ ਸਬਾਯਾ॥ (10-4-5)
ਇੰਦ੍ਰਲੋਕ ਸ਼ਿਵਲੋਕ ਤਜ ਬ੍ਰਹਮ ਲੋਕ ਬੈਕੁੰਠ ਤਜਾਯਾ॥ (10-4-6)
ਦੇਵਤਿਆਂ ਭਗਵਾਨ ਸਣ ਸਿਖ ਦੇਇ ਸਭਨਾਂ ਸਮਝਾਯਾ॥ (10-4-7)
ਆਇ ਪਇਆ ਸਰਨਾਗਤੀ ਮਾਰੀਦਾ ਅੰਬਰੀਕ ਛਡਾਯਾ॥ (10-4-8)
ਭਗਤ ਵਛਲ ਜਗ ਬਿਰਦ ਸਦਾਯਾ ॥4॥ (10-4-9)
ਭਗਤ ਵਡਾ ਰਾਜਾ ਜਨਕ ਹੈ ਗੁਰਮੁਖ ਮਾਯਾ ਵਿਚ ਉਦਾਸੀ॥ (10-5-1)
ਦੇਵ ਲੋਕ ਨੋਂ ਚਲਿਆ ਗਣ ਗੰਧਰਬ ਸਭਾ ਸੁਖਵਾਸੀ॥ (10-5-2)
ਜਮਪੁਰ ਗਇਆ ਪੁਕਾਰ ਸੁਣ ਵਿਲਲਾਵਨ ਜੀ ਨਰਕ ਨਿਵਾਸੀ॥ (10-5-3)
ਧਰਮਰਾਇ ਨੋ ਆਖਿਓਨੁ ਸਭਨਾ ਦੀ ਕਰ ਬੰਦ ਖਲਾਸੀ॥ (10-5-4)
ਕਰੇ ਬੇਨਤੀ ਧਰਮਰਾਇ ਹਉ ਸੇਵਕ ਠਾਕੁਰ ਅਬਿਨਾਸੀ॥ (10-5-5)
ਗਹਿਣੇ ਧਰਿਅਨੁ ਇਕ ਨਾਉਂ ਪਾਪਾਂ ਨਾਲ ਕਰੈ ਨਿਰਜਾਸੀ॥ (10-5-6)
ਪਾਸੰਗ ਪਾਪ ਨ ਪੁਜਨੀ ਗੁਰਮੁਖ ਨਾਉਂ ਅਤੁਲ ਨ ਤੁਲਾਸੀ॥ (10-5-7)
ਨਰਕਹੁੰ ਛੁਟੇ ਜੀਆ ਜੰਤ ਕਟੀ ਗਲਹੁ ਸਿਲਕ ਜਮਫਾਸੀ॥ (10-5-8)
ਮੁਕਤਿ ਜੁਗਤਿ ਨਾਵੈਂ ਕੀ ਦਾਸੀ ॥5॥ (10-5-9)
ਸੁਖ ਰਾਜੇ ਹਰੀਚੰਦ ਘਰ ਨਾਰ ਸੁ ਤਾਰਾ ਲੋਚਨ ਰਾਣੀ॥ (10-6-1)
ਸਾਧ ਸੰਗਤਿ ਮਿਲ ਗਾਂਵਸੇ ਰਾਤੀਂ ਜਾਇ ਸੁਣੈ ਗੁਰਬਾਣੀ॥ (10-6-2)
ਪਿਛੋਂ ਰਾਜਾ ਜਾਗਿਆ ਅੱਧੀ ਰਾਤ ਨਿਖੰਡ ਵਿਹਾਣੀ॥ (10-6-3)
ਰਾਣੀ ਦਿਸ ਨ ਆਵਈ ਮਨ ਵਿਚ ਵਰਤ ਗਈ ਹੈਰਾਣੀ॥ (10-6-4)
ਹੋਰਤੁ ਰਾਤੀਂ ਉੱਠਕੈ ਚਲਿਆ ਪਿਛੈ ਤਰਲ ਜੁਆਣੀ॥ (10-6-5)
ਰਾਣੀ ਪਹੁਤੀ ਸੰਗਤੀਂ ਰਾਜੇ ਖੜੀ ਖੜਾਂਉ ਨੀਸਾਣੀ॥ (10-6-6)
ਸਾਧ ਸੰਗਤਿ ਆਰਾਧਿਆ ਜੋੜੀ ਜੁੜੀ ਖੜਾਉਂ ਪੁਰਾਣੀ॥ (10-6-7)
ਰਾਜੇ ਡਿਠਾ ਚਲਿਤ ਇਹ ਖੜਾਂਵ ਹੈ ਚੋਜ ਵਿਡਾਣੀ॥ (10-6-8)
ਸਾਧ ਸੰਗਤ ਵਿਟਹੁ ਕੁਰਬਾਣੀ ॥6॥ (10-6-9)
ਆਇਆ ਸੁਣਿਆ ਬਿਦਰ ਦੇ ਬੋਲੇ ਦੁਰਜੋਧਨ ਹੋਇ ਰੁਖਾ॥ (10-7-1)
ਘਰ ਅਸਾਡੇ ਛੱਡਕੇ ਗੋਲੇ ਦੇ ਘਰ ਜਾਹਿ ਕਿ ਸੁਖਾ॥ (10-7-2)
ਭੀਖਮ ਦ੍ਰੋਣਾ ਕਰਨ ਤਜ ਸਭਾ ਸੀਂਗਾਰ ਵਡੇ ਮਾਨੁਖਾ॥ (10-7-3)
ਜੁਗੀ ਜਾਇ ਵਲਾਓਿਨ ਸਬਨਾਂ ਦੇ ਜੀਅ ਅੰਦਰ ਧੁਖਾ॥ (10-7-4)
ਹਸ ਬੋਲੇ ਭਗਵਾਨ ਜੀ ਸੁਣਹੋ ਰਾਜਾ ਹੋਇ ਸਨਮੁਖਾ॥ (10-7-5)
ਤੇਰੇ ਭਾਉ ਨ ਦਿਸਈ ਮੇਰੇ ਨਾਹੀਂ ਅਪਦਾ ਦੁਖਾ॥ (10-7-6)
ਭਾਉ ਜਿਵੇਹਾ ਬਿਦਰ ਦੇ ਹੋਰੀ ਦੇ ਚਿਤ ਚਾਉ ਨ ਚੁਖਾ॥ (10-7-7)
ਗੋਵਿੰਦ ਭਾਉ ਭਗਤ ਦਾ ਭੁਖਾ ॥7॥ (10-7-8)
ਅੰਦਰ ਸਭਾ ਦੁਸਾਸਨੈ ਮਥੈ ਵਾਲ ਦ੍ਰੋਪਤੀ ਆਂਦੀ॥ (10-8-1)
ਦੂਤਾਂ ਨੋ ਫੁਰਮਾਇਆ ਨੰਗੀ ਕਰਹੁ ਪੰਚਾਲੀ ਬਾਂਦੀ॥ (10-8-2)
ਪੰਜੇ ਪਾਂਡੋ ਵੇਖਦੇ ਅਉਘਟ ਰੁਧੀ ਨਾਰਿ ਜਿਨਾਂ ਦੀ॥ (10-8-3)
ਅਖੀਂ ਮੀਟ ਧਿਆਨ ਧਰ ਹਾਹਾ ਕ੍ਰਿਸ਼ਨ ਕਰੇ ਵਿਲਲਾਂਦੀ॥ (10-8-4)
ਕਪੜ ਕੋਟ ਉਸਾਰਿਓਨ ਥਕੇ ਦੂਤ ਨ ਪਾਰ ਵਸਾਂਦੀ॥ (10-8-5)
ਹਥ ਮਰੋੜਨ ਸਿਰ ਧੁਣਨਿ ਪਛੋਤਾਨ ਕਰਨ ਜਾਹ ਜਾਂਦੀ॥ (10-8-6)
ਘਰ ਆਈ ਠਾਕੁਰ ਮਿਲੇ ਪੈਜ ਰਹੀ ਬੋਲੇ ਸ਼ਰਮਾਂਦੀ॥ (10-8-7)
ਨਾਥ ਅਨਾਥਾਂ ਬਾਣ ਧੁਰਾਂਦੀ ॥8॥ (10-8-8)
ਬਿਪ ਸੁਦਾਮਾ ਦਾਲਦੀ ਬਾਲ ਸਖਾਈ ਮਿਤ੍ਰ ਸਦਾਏ॥ (10-9-1)
ਲਾਗੂ ਹੋਈ ਬਾਮ੍ਹਣੀ ਮਿਲ ਜਗਦੀਸ ਦਲਿਦ੍ਰ ਗਵਾਏ॥ (10-9-2)
ਚਲਿਆ ਗਿਣਦਾ ਗਟੀਆਂ ਕ੍ਯੋਂ ਕਰ ਜਾਈਏ ਕੌਣ ਮਿਲਾਏ॥ (10-9-3)
ਪਹੁਤਾ ਨਗਰ ਦੁਆਰਕਾ ਸਿੰਘ ਦੁਆਰ ਖਲੋਤਾ ਜਾਏ॥ (10-9-4)
ਦੂਰਹੁੰ ਦੇਖ ਡੰਡਉਤ ਕਰ ਛੱਡ ਸਿੰਘਾਸਣ ਹਰਿ ਜੀ ਆਏ॥ (10-9-5)
ਪਹਿਲੇ ਦੇ ਪਰਦਖਣਾ ਪੈਰੀਂ ਪੈ ਕੇ ਲੈ ਗਲ ਲਾਏ॥ (10-9-6)
ਚਰਣੋਦਕ ਲੈ ਪੈਰ ਧੋਇ ਸ਼ਿੰਘਾਸਣ ਉਪਰ ਬੈਠਾਏ॥ (10-9-7)
ਪੁਛੇ ਕੁਸਲ ਪਿਆਰ ਕਰ ਗੁਰ ਸੇਵਾ ਦੀ ਕਥਾ ਸੁਣਾਏ॥ (10-9-8)
ਲੈਕੇ ਤੰਦਲ ਚਬਿਓਨ ਵਿਦਾ ਕਰੇ ਅਗੇ ਪਹੁਚਾਏ॥ (10-9-9)
ਚਾਰ ਪਦਾਰਥ ਸਕੁਚ ਪਠਾਏ ॥9॥ (10-9-10)
ਪ੍ਰੇਮ ਭਗਤਿ ਜੈਦੇਉ ਕਰ ਗੀਤ ਗੋਬਿੰਦ ਸਹਜ ਧੁਨਿ ਗਾਵੈ॥ (10-10-1)
ਲੀਲ੍ਹਾ ਚਲਿਤ ਵਖਾਣਦਾ ਅੰਤਰ ਜਾਮੀ ਠਾਕੁਰ ਭਾਵੈ॥ (10-10-2)
ਅੱਖਰ ਇਕ ਨ ਆਵੜੈ ਪੁਸਤਕ ਬੰਨ ਸੰਧਿਆ ਕਰ ਆਵੈ॥ (10-10-3)
ਗੁਣ ਨਿਧਾਨ ਘਰ ਆਇਕੈ ਭਗਤ ਰੂਪ ਲਿਖ ਲੇਖ ਬਨਾਵੈ॥ (10-10-4)
ਅਖਰ ਪੜ੍ਹ ਪਰਤੀਤ ਕਰ ਹੁਇ ਵਿਸਮਾਦ ਨ ਅੰਗ ਸਮਾਵੈ॥ (10-10-5)
ਵੇਖੇ ਜਾਇ ਉਜਾੜ ਵਿਚ ਬਿਰਖ ਇਕ ਆਚਰਜ ਸੁਹਾਵੈ॥ (10-10-6)
ਗੀਤ ਗੋਬਿੰਦ ਸਪੂਰਣੋ ਪਤ ਪਤੁ ਲਿਖਿਆ ਅਮਤੁ ਨ ਪਾਵੈ॥ (10-10-7)
ਭਗਤ ਹੇਤੁ ਪਰਗਾਸ ਕਰ ਹੋਇ ਦਇਆਲ ਮਿਲੈ ਗਲ ਲਾਵੈ॥ (10-10-8)
ਸੰਤ ਅਨੰਤ ਨ ਭੇਦ ਗਣਾਵੈ ॥10॥ (10-10-9)
ਕੌਮ ਕਿਤੇ ਪਿਉ ਚਲਿਆ ਨਾਮਦੇਵ ਨੋਂ ਆਖ ਸਿਧਾਯਾ॥ (10-11-1)
ਠਾਕੁਰ ਦੀ ਸੇਵਾ ਕਰੀਂ ਦੁਧ ਪੀਆਵਣ ਕਹਿ ਸਮਝਾਯਾ॥ (10-11-2)
ਨਾਮਦੇਉ ਇਸ਼ਨਾਨ ਕਰ ਕਪਲ ਗਾਇ ਦੁਹਿਕੈ ਲੈ ਆਯਾ॥ (10-11-3)
ਠਾਕੁਰ ਨੋਂ ਨ੍ਹਾਵਾਲਕੈ ਚਰਣੋਦਕ ਲੈ ਤਿਲਕ ਚੜ੍ਹਾਯਾ॥ (10-11-4)
ਹਥ ਜੋੜ ਬਿਨਤੀ ਕਰੇ ਦੁਧ ਪੀਅਹੁ ਜੀ ਗੋਬਿੰਦ ਰਾਯਾ॥ (10-11-5)
ਨਿਹਚਉ ਕਰ ਆਰਾਧਿਆ ਹੋਇ ਦਯਾਲ ਦਰਸ ਦਿਖਲਾਯਾ॥ (10-11-6)
ਭਰੀ ਕਟੋਰੀ ਨਾਮਦੇਵ ਲੈ ਠਾਕੁਰ ਨੋਂ ਦੁਧ ਪੀਆਯਾ॥ (10-11-7)
ਗਾਇ ਮੁਈ ਜੀਵਾਲੀਓਨ ਨਾਮਦੇਉ ਦਾ ਛਪਰ ਛਾਯਾ॥ (10-11-8)
ਫੇਰ ਦੇਹੁਰਾ ਰੱਖਿਓਨ ਚਾਰ ਵਰਨ ਲੈ ਪੈਰੀਂ ਪਾਯਾ॥ (10-11-9)
ਭਗਤ ਜਨਾਂ ਦਾ ਕਰੈ ਕਰਾਯਾ ॥11॥ (10-11-10)
ਦਰਸ਼ਣ ਵੇਖਣ ਨਾਮਦੇਵ ਭਲਕੇ ਉੱਠ ਤ੍ਰਿਲੋਚਨ ਆਵੈ॥ (10-12-1)
ਭਗਤਿ ਕਰਨ ਮਿਲ ਦੁਇ ਜਣੇ ਨਾਮਦੇਉ ਹਰਿ ਚਲਤ ਸੁਣਾਵੈ॥ (10-12-2)
ਮੇਰੀ ਭੀ ਕਰ ਬੇਨਤੀ ਦਰਸ਼ਨ ਦੇਖਾਂ ਜੇ ਤਿਸ ਭਾਵੈ॥ (10-12-3)
ਠਾਕੁਰ ਜੀ ਨੋਂ ਪੁਛਿਓਸ ਦਰਸ਼ਨ ਕਿਵੈਂ ਤ੍ਰਿਲੋਚਨ ਪਾਵੈ॥ (10-12-4)
ਹਸਕੈ ਠਾਕੁਰ ਬੋਲਿਆ ਨਾਮਦੇਉ ਨੋਂ ਕਹਿ ਸਮਝਾਵੈ॥ (10-12-5)
ਹਥ ਨ ਆਵੈ ਭੇਟ ਸੋ ਤੁਸ ਤ੍ਰਿਲੋਚਨ ਮੈਂ ਮੁਹਿ ਲਾਵੈ॥ (10-12-6)
ਹਉਂ ਅਧੀਨ ਹਾਂ ਭਗਤ ਦੇ ਪਹੁੰਚ ਨ ਹੰਘਾਂ ਭਗਤੀ ਦਾਵੈ॥ (10-12-7)
ਹੋਇ ਵਿਚੋਲਾ ਆਣ ਮਿਲਾਵੈ ॥12॥ (10-12-8)
ਬਾਮ੍ਹਣ ਪੂਜੈ ਦੇਵਤੇ ਧੰਨਾ ਗਊ ਚਰਾਵਣ ਆਵੈ॥ (10-13-1)
ਧੰਨੈ ਡਿਠਾ ਚਲਿਤ ਏਹ ਪੁਛੈ ਬਾਮ੍ਹਣ ਆਖ ਸੁਣਾਵੈ॥ (10-13-2)
ਠਾਕੁਰ ਦੀ ਸੇਵਾ ਕਰੇ ਜੋ ਇਛੇ ਸੋਈ ਫਲ ਪਾਵੈ॥ (10-13-3)
ਧੰਨਾ ਕਰਦਾ ਜੋਦੜੀ ਮੈਂ ਭਿ ਦੇਹ ਇਕ ਜੋ ਤੁਧ ਭਾਵੈ॥ (10-13-4)
ਪੱਥਰ ਇਕ ਲਪੇਟ ਕਰ ਦੇ ਧੰਨੇ ਨੋਂ ਗੈਲ ਛੁਡਾਵੈ॥ (10-13-5)
ਠਾਕੁਰ ਨੋਂ ਨ੍ਹਾਵਾਲਕੇ ਛਾਹਿ ਰੋਟੀ ਲੈ ਭੋਗ ਚੜ੍ਹਾਵੈ॥ (10-13-6)
ਹਥ ਜੋੜ ਮਿੰਨਤ ਕਰੇ ਪੈਰੀਂ ਪੈ ਪੈ ਬਹੁਤ ਮਨਾਵੈ॥ (10-13-7)
ਹਉਂ ਬੀ ਮੂੰਹ ਨ ਜੁਠਾਲਸਾਂ ਤੂੰ ਰੁਠਾ ਮੈਂ ਕਿਹੁ ਨ ਸੁਖਾਵੈ॥ (10-13-8)
ਗੋਸਈਂ ਪਰਤੱਖ ਹੋਇ ਰੋਟੀ ਖਾਇ ਛਾਹਿ ਮੁਹਿ ਲਾਵੈ॥ (10-13-9)
ਭੋਲਾ ਭਾਉ ਗੋਵਿੰਦ ਮਿਲਾਵੈ ॥13॥ (10-13-10)
ਗੁਰਮੁਖ ੇਣੀ ਭਗਤਿ ਕਰ ਜਾਇ ਇਕਾਂਤ ਬਹੈ ਲਿਵ ਲਾਵੈ॥ (10-14-1)
ਕਰਮ ਕਰੈ ਅਧਿਆਤਮੀ ਹੋਰਸੁ ਕਿਸੈ ਨ ਅਜਰ ਲਖਾਵੈ॥ (10-14-2)
ਘਰ ਆਯਾ ਜਾਂ ਪੁਛੀਐ ਰਾਜ ਦੁਆਰ ਗਇਆ ਆਲਾਵੈ॥ (10-14-3)
ਘਰ ਸਭ ਵਥੂੰ ਮੰਗੀਅਨ ਵਲ ਛਲ ਕਰਕੈ ਝਤ ਲੰਘਾਵੈ॥ (10-14-4)
ਵਡਾ ਸਾਂਗ ਵਰਤਦਾ ਓਹ ਇਕ ਮਨ ਪਰਮੇਸ਼ਰ ਧ੍ਯਾਵੈ॥ (10-14-5)
ਪੈਜ ਸਵਾਰੈ ਭਗਤ ਦੀ ਰਾਜਾ ਹੋਇਕੈ ਘਰ ਚਲ ਆਵੈ॥ (10-14-6)
ਦੇਇ ਦਿਲਾਸਾ ਤੁਸਕੈ ਅਨਗਣਤੀ ਖਰਚੀ ਪਹੁਚਾਵੈ॥ (10-14-7)
ਓਥਹੁੰ ਆਯਾ ਭਗਤ ਪਾਸ ਹੋਇ ਦਿਆਲ ਹੇਤ ਉਪਜਾਵੈ॥ (10-14-8)
ਭਗਤ ਜਨਾ ਜੈਕਾਰ ਕਰਾਵੈ ॥14॥ (10-14-9)
ਹੋਇ ਬਿਰਕਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ॥ (10-15-1)
ਅੰਮ੍ਰਿਤ ਵੇਲੇ ਉਠਕੇ ਜਾਂਦਾ ਗੰਗਾ ਨ੍ਹਾਵਣ ਤਾਈ॥ (10-15-2)
ਅਗੋਂ ਹੀ ਦੇ ਜਾਇਕੇ ਲੰਮਾ ਪਿਆ ਕਬੀਰ ਤਿਥਾਈ॥ (10-15-3)
ਪੈਰੀਂ ਟੁੰਬ ਉਠਾਲਿਆ ਬੋਲਹੁ ਰਾਮ ਸਿਖ ਸਮਝਾਈ॥ (10-15-4)
ਜਿਉਂ ਲੋਹਾ ਪਾਰਸ ਛੁਹੇ ਚੰਦਨ ਵਾਸ ਨਿੰਮ ਮਹਿਕਾਈ॥ (10-15-5)
ਪਸੂ ਪਰੇਤਹੁੰ ਦੇਵ ਕਰ ਪੂਰੇ ਸਤਿਗੁਰ ਦੀ ਵਡਿਆਈ॥ (10-15-6)
ਅਚਰਜ ਨੋ ਅਚਰਜ ਮਿਲੈ ਵਿਸਮਾਦੇ ਵਿਸਮਾਦ ਮਿਲਾਈ॥ (10-15-7)
ਝਰਣਾ ਝਰਦਾ ਨਿਝਰਹੁੰ ਗੁਰਮੁਖ ਬਾਣੀ ਅਘੜ ਘੜਾਈ॥ (10-15-8)
ਰਾਮ ਕਬੀਰੈ ਭੇਦ ਨ ਭਾਈ ॥15॥ (10-15-9)
ਸੁਣ ਪਰਤਾਪ ਕਬੀਰ ਦਾ ਦੂਜਾ ਸਿਖ ਹੋਆ ਸੈਣ ਨਾਈ॥ (10-16-1)
ਪ੍ਰੇਮ ਭਗਤਿ ਰਾਤੀਂ ਕਰੈ ਭਲਕੇ ਰਾਜ ਦੁਆਰੈ ਜਾਈ॥ (10-16-2)
ਆਏ ਸੰਤ ਪਰਾਹੁਣੇ ਕੀਰਤਨ ਹੋਆ ਰੈਣ ਸਬਾਈ॥ (10-16-3)
ਛਡ ਨ ਸਕੈ ਸੰਤ ਜਨ ਰਾਜ ਦੁਆਰ ਨ ਸੇਵ ਕਮਾਈ॥ (10-16-4)
ਸੈਣ ਰੂਪ ਹਰਿ ਹੋਇਕੈ ਆਇਆ ਰਾਣੇ ਨੋਂ ਰੀਝਾਈ॥ (10-16-5)
ਸਾਧ ਜਨਾਂ ਨੋਂ ਵਿਦਾ ਕਰ ਰਾਜਦੁਆਰ ਗਇਆ ਸ਼ਰਮਾਈ॥ (10-16-6)
ਰਾਣੇ ਦੂਰਹੁੰ ਸਦਕੈ ਗਲਹੁੰ ਕਵਾਇ ਖੋਲ੍ਹ ਪੈਨ੍ਹਾਈ॥ (10-16-7)
ਵਸ ਕੀਤਾ ਹਉਂ ਤੁਧ ਅਜ ਬੋਲੈ ਰਾਜਾ ਸੁਣੈ ਲੁਕਾਈ॥ (10-16-8)
ਪਰਗਟ ਕਰੈ ਭਗਤ ਵਡਿਆਈ ॥16॥ (10-16-9)
ਭਗਤ ਭਗਤ ਜਗ ਵਜਿਆ ਚਹੁੰ ਚਕਾਂ ਦੇ ਵਿਚ ਚਮਰੇਟਾ॥ (10-17-1)
ਪਾਣਾ ਗੰਢੇ ਰਾਹ ਵਿਚ ਕੁਲਾ ਧਰਮ ਢੋਇ ਢੋਰ ਸਮੇਟਾ॥ (10-17-2)
ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ॥ (10-17-3)
ਚਹੁੰ ਵਰਨਾਂ ਉਪਦੇਸ਼ ਦਾ ਗ੍ਯਾਨ ਧ੍ਯਾਨ ਕਰ ਭਗਤ ਸਹੇਟਾ॥ (10-17-4)
ਨ੍ਹਾਵਣ ਆਯਾ ਸੰਗ ਮਿਲ ਬਾਨਾਰਸ ਕਰ ਗੰਗਾ ਥੇਟਾ॥ (10-17-5)
ਕਢ ਕਸੀਰਾ ਸਉਂਪਿਆ ਰਵਿਦਾਸੈ ਗੰਗਾ ਦੀ ਭੇਟਾ॥ (10-17-6)
ਲਗਾ ਪੁਰਬ ਅਭੀਚ ਦਾ ਡਿਠਾ ਚਲਿਤ ਅਚਰਜ ਆਮੇਟਾ॥ (10-17-7)
ਲਇਆ ਕਸੀਰਾ ਹਥ ਕਢ ਸੂਤ ਇਕ ਜਿਉਂ ਤਾਣਾ ਪੇਟਾ॥ (10-17-8)
ਭਗਤ ਜਨਾਂ ਹਰਿ ਮਾਂ ਪਿਉ ਬੇਟਾ ॥17॥ (10-17-9)
ਗੋਤਮ ਨਾਰ ਅਹਿਲਿਆ ਤਿਸਨੋਂ ਦੇਖ ਇੰਦ੍ਰ ਲੋਭਾਣਾ॥ (10-18-1)
ਪਰ ਗਰ ਜਾਇ ਸਰਾਪ ਲੈ ਹੋਇ ਸਹਸ ਭਗ ਪਛੋਤਾਣਾ॥ (10-18-2)
ਸੁੰਞਾ ਹੋਆ ਇੰਦ੍ਰਲੋਕ ਲੁਕਿਆ ਸਰਵਰ ਮਨ ਸ਼ਰਮਾਣਾ॥ (10-18-3)
ਸਹਸ ਭਗਹੁ ਲੋਇਣ ਸਹਸ ਲੈਂਦੋਈ ਇੰਦ੍ਰਪੁਰੀ ਸਿਧਾਣਾ॥ (10-18-4)
ਸਤੀ ਸਤਹੁੰ ਟਲ ਸਿਲਾ ਹੋਇ ਨਦੀ ਕਿਨਾਰੇ ਬਾਝ ਪਰਾਣਾ॥ (10-18-5)
ਰਘੁਪਤਿ ਚਰਣ ਛੁਹੰਦਿਆ ਚਲੀ ਸੁਰਗਪੁਰ ਬਣੇ ਬਿਬਾਣਾ॥ (10-18-6)
ਭਗਤ ਵਛਲ ਭਲ੍ਯਾਈਅਹੁੰ ਪਤਿਤ ਉਧਾਰਣ ਪਾਪ ਕਮਾਣਾ॥ (10-18-7)
ਗੁਣਨੋਂ ਗੁਣ ਸਭਕੋ ਕਰੈ ਅਉਗਣ ਕੀਤੇ ਗੁਣ ਤਿਸ ਜਾਣਾ॥ (10-18-8)
ਅਵਿਗਤ ਗਤਿ ਕਿਆ ਆਖ ਵਖਾਣਾ ॥18॥ (10-18-9)
ਵਾਟੇ ਮਾਣਸ ਮਾਰਦਾ ਬੈਠਾ ਬਾਲਮੀਕ ਬਟਵਾੜਾ॥ (10-19-1)
ਪੂਰਾ ਸਤਿਗੁਰ ਸੇਵਿਆ ਮਨ ਵਿਚ ਹੋਆ ਖਿੰਜੋਤਾੜਾ॥ (10-19-2)
ਮਾਰਣ ਨੋਂ ਲੋਚੈ ਘਣਾ ਕਢ ਨ ਹੰਘੈ ਹੱਥ ਉਘਾੜਾ॥ (10-19-3)
ਸਤਿਗੁਰ ਮਨੂਆ ਰਖਿਆ ਹੋਇ ਨ ਆਵੈ ਉਛੋਹਾੜਾ॥ (10-19-4)
ਅਉਗਣ ਸਭ ਪਰਗਾਸਿਅਨੁ ਰੋਜ਼ਗਾਰੁ ਹੈ ਇਹ ਅਸਾੜਾ॥ (10-19-5)
ਘਰ ਵਿਚ ਪੁਛਣ ਘਲਿਆ ਅੰਤਕਾਲ ਹੈ ਕੋਇ ਅਸਾੜਾ॥ (10-19-6)
ਕੋੜਮੜਾ ਚਉਖੰਨੀਐ ਕੋਇ ਨ ਬੇਲੀ ਕਰਦੇ ਝਾੜਾ॥ (10-19-7)
ਸਚ ਦ੍ਰਿੜਾਇ ਉਧਾਰਿਅਨੁ ਟਪ ਨਿਕਥਾ ਉਪਰ ਵਾੜਾ॥ (10-19-8)
ਗੁਰਮੁਖ ਲੰਘੇ ਪਾਪ ਪਹਾੜਾ ॥19॥ (10-19-9)
ਪਤਿ ਅਜਾਮਲ ਪਾਪ ਕਰ ਜਾਇ ਕਲਾਵਤਣੀ ਦੇ ਰਹਿਆ॥ (10-20-1)
ਗੁਰ ਤੇ ਬੇਮੁਖ ਹੋਇਕੈ ਪਾਪ ਕਮਾਵੇ ਦੁਰਮਤਿ ਦਹਿਆ॥ (10-20-2)
ਬ੍ਰਿਥਾ ਜਨਮ ਗਵਾਇਅਨੁ ਭਵਜਲ ਅੰਦਰ ਫਿਰਦਾ ਵਹਿਆ॥ (10-20-3)
ਛਿਅ ਪੁਤ ਜਾਏ ਵੇਸਵਾ ਪਾਪਾਂ ਦੇ ਫਲ ਇਛੇ ਲਹਿਆ॥ (10-20-4)
ਪੁਤ੍ਰ ਉਪੰਨਾ ਸਤਵਾਂ ਨਾਉਂ ਧਰਣ ਨੋਂ ਚਿਤ ਉਮਹਿਆ॥ (10-20-5)
ਗੁਰੂ ਦੁਆਰੈ ਜਾਇਕੈ ਗੁਰਮੁਖ ਨਾਉਂ ਨਰਾਇਣ ਕਹਿਆ॥ (10-20-6)
ਅੰਤਕਾਲ ਜਮਦੂਤ ਵੇਖ ਪੁਤ ਨਰਾਇਣ ਬੋਲੈ ਛਹਿਆ॥ (10-20-7)
ਜਮਗਣ ਮਾਰੇ ਹਰਿਜਨਾਂ ਗਇਆ ਸੁਰਗ ਜਮ ਡੰਡ ਨ ਸਹਿਆ॥ (10-20-8)
ਨਾਇ ਲਏ ਦੁਖ ਡੇਰਾ ਢਹਿਆ ॥20॥ (10-20-9)
ਗਨਕਾ ਪਾਪਨ ਹੋਇਕੈ ਪਾਪਾਂ ਦਾ ਗਲ ਹਾਰ ਪਰੋਤਾ॥ (10-21-1)
ਮਹਾਂ ਪੁਰਖ ਅਚਾਣਚਕ ਗਣਕਾ ਵਾੜੇ ਆਇ ਖਲੋਤਾ॥ (10-21-2)
ਦੁਰਮਤਿ ਦੇਖ ਦਇਆਲ ਹੋਇ ਹਥਹੁੰ ਉਸਨੋਂ ਦਿਤੋਸੁ ਤੋਤਾ॥ (10-21-3)
ਰਾਮ ਨਾਮ ਉਪਦੇਸ ਕਰ ਖੇਲ ਗਿਆ ਦੇ ਵਣਜ ਸਉਤਾ॥ (10-21-4)
ਲਿਵ ਲਾਗੀ ਤਿਸ ਤੋਤਿਅਹੁੰ ਨਿਤ ਪੜ੍ਹਾਏ ਕਰੈ ਅਸੋਤਾ॥ (10-21-5)
ਪਤਿਤ ਉਧਾਰਣ ਰਾਮ ਨਾਮ ਦੁਰਮਤਿ ਪਾਪ ਕਲੇਵਰ ਧੋਤਾ॥ (10-21-6)
ਅੰਤਕਾਲ ਜਮ ਜਾਲ ਤੋੜ ਨਰਕੈ ਵਿਚ ਨ ਖਾਧੁਸ ਗੋਤਾ॥ (10-21-7)
ਗਈ ਬੈਕੁੰਠ ਬਿਬਾਣ ਚੜ੍ਹ ਨਾਉ ਨਾਰਾਇਣ ਛੋਤ ਅਛੋਤਾ॥ (10-21-8)
ਥਾਉਂ ਨਿਥਾਵੇਂ ਮਾਣ ਮਣੋਤਾ ॥21॥ (10-21-9)
ਆਈ ਪਾਪਣਿ ਪੂਤਨਾਂ ਦੁਹੀਂ ਥਣੀਂ ਵਿਹੁ ਲਾਇ ਵਹੇਲੀ॥ (10-22-1)
ਆਇ ਬੈਠੀ ਪਰਵਾਰ ਵਿਚ ਨੇਹੁੰ ਲਾੲ ਿਨਵਹਾਣਿ ਨਵੇਲੀ॥ (10-22-2)
ਕੁਛੜ ਲਏ ਗੋਬਿੰਦ ਰਾਇ ਕਰਿ ਚੇਟਕ ਚਤੁਰੰਗ ਮਹੇਲੀ॥ (10-22-3)
ਮੋਹਣ ਮੌਮੇ ਪਾਇਓਨ ਬਾਹਰ ਆਈ ਗਰਬ ਗਹੇਲੀ॥ (10-22-4)
ਦੇਹ ਵਧਾਇ ਉਚਾਇਨੁ ਤਿਹ ਚਰਿਆਰ ਨਾਰ ਅਠਖੇਲੀ॥ (10-22-5)
ਤਿਹ ਲੋਆਂ ਦਾ ਭਾਰ ਦੇ ਚੰਮੜਿਆ ਗਲ ਹੋਇ ਦੁਹੇਲੀ॥ (10-22-6)
ਖਾਇ ਪਛਾੜ ਪਹਾੜ ਵਾਂਗ ਜਾਇ ਪਈ ਓਜਾੜ ਧਕੇਲੀ॥ (10-22-7)
ਕੀਤੀ ਮਾਊ ਤੁਲ ਸਹੇਲੀ ॥22॥ (10-22-8)
ਜਾਇ ਸੁਤਾ ਪਰਭਾਸ ਵਿਚ ਗੋਡੇ ਉਤੇ ਪੈਰ ਪਸਾਰੇ॥ (10-23-1)
ਚਰਣ ਕਮਲ ਵਿਚ ਪਦਮ ਹੈ ਝਿਲਮਿਲ ਝਲਕੈ ਵਾਂਗੀ ਤਾਰੇ॥ (10-23-2)
ਬੱਧਕ ਆਯਾ ਭਾਲਦਾ ਮਿਰਗੈ ਜਾਣ ਬਾਣ ਲੈ ਮਾਰੇ॥ (10-23-3)
ਦਰਸ਼ਨ ਡਿਠੋਸੁ ਜਾਇਕੈ ਕਰਨ ਪਲਾਵ ਕਰੈ ਪੂਕਾਰੇ॥ (10-23-4)
ਗਲ ਵਿਚ ਲੀਤਾ ਕ੍ਰਿਸ਼ਨ ਜੀ ਅਵਗੁਣ ਕੀਤੇ ਹਰ ਨ ਚਿਤਾਰੇ॥ (10-23-5)
ਕਰ ਕਿਰਪਾ ਸੰਤੋਖਿਆ ਪਤਿਤ ਉਧਾਰਣ ਬਿਰਧ ਬੀਚਾਰੇ॥ (10-23-6)
ਭਲੇ ਭਲੇ ਕਰ ਮੰਨੀਅਨਿ ਬੁਰਿਆਂ ਦੇ ਹਰਿ ਕਾਜ ਸਵਾਰੇ॥ (10-23-7)
ਪਾਪ ਕਰੰਦੇ ਪਤਿਤ ਉਧਾਰੇ ॥23॥10॥ (10-23-8)

Ad blocker interference detected!


Wikia is a free-to-use site that makes money from advertising. We have a modified experience for viewers using ad blockers

Wikia is not accessible if you’ve made further modifications. Remove the custom ad blocker rule(s) and the page will load as expected.

Also on Fandom

Random Wiki