Fandom

Religion Wiki

Bhai Gurdas vaar 1

34,278pages on
this wiki
Add New Page
Talk0 Share

Ad blocker interference detected!


Wikia is a free-to-use site that makes money from advertising. We have a modified experience for viewers using ad blockers

Wikia is not accessible if you’ve made further modifications. Remove the custom ad blocker rule(s) and the page will load as expected.

< Vaar
Bhai Gurdas vaar 1 Gnome-speakernotes      Play Audio Vaar >

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41

For English translation



ਨਮਸਕਾਰ ਗੁਰਦੇਵ ਕੋ ਸਤਨਾਮੁ ਜਿਸ ਮੰਤ੍ਰ ਸੁਣਾਯਾ॥
ਭਵਜਲ ਵਿੱਚੋਂ ਕੱਢਕੇ ਮੁਕਤਿ ਪਦਾਰਥ ਮਾਂਹਿ ਸਮਾਯਾ॥
ਜਨਮ ਮਰਨ ਭਉ ਕੱਟਿਆ ਸੰਸਾ ਰੋਗ ਵਿਜੋਗ ਮਿਟਾਯਾ॥
ਸੰਸਾ ਇਹ ਸੰਸਾਰ ਹੈ ਜਨਮ ਮਰਨ ਵਿਚ ਦੁਖ ਸਬਾਯਾ॥
ਜਮਦੰਡ ਸਿਰੋਂ ਨ ਉਤਰੈ ਸਾਕਤ ਦੁਰਜਨ ਜਨਮ ਗਵਾਯਾ॥
ਚਰਨ ਗਹੇ ਗੁਰਦੇਵ ਕੇ ਸਤਿ ਸਬਦ ਦੇ ਮੁਕਤਿ ਕਰਾਯਾ॥
ਭਾਇ ਭਗਤ ਗੁਰਪੁਰਬ ਕਰ ਨਾਮ ਦਾਨ ਇਸ਼ਨਾਨ ਦ੍ਰਿੜਾਯਾ॥
ਜੇਹਾ ਬੀਉ ਤੇਹਾ ਫਲ ਪਾਯਾ ॥1॥

ਪ੍ਰਥਮੈਂ ਸਾਸ ਨ ਮਾਸ ਸਨ ਅੰਧ ਧੁੰਦ ਕਛ ਖਬਰ ਨ ਪਾਈ॥
ਰਕਤ ਬਿੰਦ ਕੀ ਦੇਹ ਰਚ ਪਾਂਚ ਤਤ ਕੀ ਜੜਤ ਜੜਾਈ॥
ਪਉਣ ਪਾਣੀ ਬੈਸੰਤਰੋ ਚੌਥੀ ਧਰਤੀ ਸੰਗ ਮਿਲਾਈ॥
ਪੰਚ ਵਿਚ ਆਕਾਸ ਕਰ ਕਰਤਾ ਛਟਮ ਅਦਿਸ਼ ਸਮਾਈ॥
ਪੰਚ ਤੱਤ ਪਚੀਸ ਗੁਣ ਸ਼ਤ੍ਰ ਮਿਤ੍ਰ ਮਿਲ ਦੇਹ ਬਣਾਈ॥
ਖਾਣੀ ਬਾਣੀ ਚਲਿਤ ਕਰ ਆਵਾਗਉਣ ਚਰਿਤ ਦਿਖਾਈ॥
ਚੌਰਾਸੀਹ ਲੱਖ ਜੋਨ ਉਪਾਈ ॥2॥

ਚੌਰਾਸੀਹ ਲੱਖ ਜੋਨ ਵਿਚ ਉੱਤਮ ਜਨਮ ਸੁ ਮਾਣਸ ਦੇਹੀ॥
ਅਖੀ ਵੇਖਨ ਕਰਨ ਸੁਨਣ ਮੁਖ ਸ਼ੁਭ ਬੋਲਨ ਬਚਨ ਸਨੇਹੀ॥
ਹਥੀਂ ਕਾਰ ਕਮਾਵਨੀ ਪੈਰੀ ਚਲ ਸਤਿਸੰਗ ਮਿਲੇਹੀ॥
ਕਿਰਤ ਵਿਰਤ ਕਰ ਧਰਮ ਦੀ ਖੱਟ ਖਵਾਲਨ ਕਾਰ ਕਰੇਹੀ॥
ਗੁਰਮੁਖ ਜਨਮ ਸਕਾਰਥਾ ਗੁਰਬਾਣੀ ਪੜ੍ਹ ਸਮਝ ਸਨੇਹੀ॥
ਗੁਰ ਭਾਈ ਸੰਤੁਸ਼ਟ ਕਰ ਚਰਨਾਮ੍ਰਿਤ ਲੈ ਮੁਖ ਪਿਵੇਹੀ॥
ਪੈਰੀ ਪਵਨ ਨ ਛੋਡੀਐ ਕਲੀ ਕਾਲ ਰਹਿਰਾਸ ਕਰੇਹੀ॥
ਆਪ ਤਰੇ ਗੁਰ ਸਿਖ ਤਰੇਹੀ ॥3॥

ਓਅੰਕਾਰ ਆਕਾਰ ਕਰ ਏਕ ਕਵਾਉ ਪਸਾਉ ਪਸਾਰਾ॥
ਪੰਚ ਤੱਤ ਪਰਵਾਨ ਕਰ ਘਟ ਘਟ ਅੰਦਰ ਤ੍ਰਿਭਵਨ ਸਾਰਾ॥
ਕਾਦਰ ਕਿਨੇ ਨ ਲਖਿਆ ਕੁਦਰਤ ਸਾਜ ਕੀਆ ਅਵਤਾਰਾ॥
ਇਕਦੂੰ ਕੁਦਰਤ ਲੱਖ ਕਰ ਲੱਖ ਬਿਅੰਤ ਅਸੰਖ ਅਪਾਰਾ॥
ਰੋਮ ਰੋਮ ਵਿਚ ਰਖਿਓਨ ਕਰ ਬ੍ਰਹਮੰਡ ਕਰੋੜ ਸ਼ੁਮਾਰਾ॥
ਇਕਸ ਇਕਸ ਬ੍ਰਹਮੰਡ ਵਿਚ ਦਸ ਦਸ ਕਰ ਔਤਾਰ ਉਤਾਰਾ॥
ਕੇਤੇ ਬੇਦ ਬਿਆਸ ਕਰ ਕਈ ਕਤੇਬ ਮਹੰਮਦ ਯਾਰਾ॥
ਕੁਦਰਤ ਇਕ ਏਤਾ ਪਾਸਾਰਾ ॥4॥

ਚਾਰ ਜੁਗ ਕਰ ਥਾਪਣਾ ਸਤਿਜੁਗ ਤ੍ਰੇਤਾ ਦੁਆਪੁਰ ਸਾਜੇ॥
ਚੌਥਾ ਕਲਜੁਗ ਥਾਪਿਆ ਚਾਰ ਵਰਨ ਚਾਰੋਂ ਕੇ ਰਾਜੇ॥
ਬਹਮਣ ਛਤ੍ਰੀ ਵੈਸ਼ ਸੂਦ੍ਰ ਜੁਗ ਜੁਗ ਏਕੋ ਵਰਨ ਬਿਰਾਜੇ॥
ਸਤਿਜੁਗ ਹੰਸ ਅਉਤਾਰ ਧਰ ਸੋਹੰਬ੍ਰਹਮ ਨ ਦੂਜਾ ਪਾਜੇ॥
ਏਕੋ ਬ੍ਰਹਮ ਵਖਾਣੀਐ ਮੋਹ ਮਾਇਆ ਤੇ ਬੇਮੁਹਤਾਜੇ॥
ਕਰਨ ਤਪੱਸਯਾ ਬਨ ਵਿਖੇ ਵਖਤ ਗੁਜਾਰਨ ਪਿੰਨੀ ਸਾਗੇ॥
ਲਖ ਵਰ੍ਹਿਆਂ ਦੀ ਆਰਜਾ ਕੋਠੇ ਕੋਟ ਨ ਮੰਦਰ ਸਾਜੇ॥
ਇਕ ਬਿਨਸੇ ਇਕ ਅਸਥਿਰ ਗਾਜੇ ॥5॥
ਤ੍ਰੇਤੇ ਛੱਤ੍ਰੀ ਰੂਪ ਧਰ ਸੂਰਜ ਬੰਸੀ ਬਡ ਅਵਤਾਰਾ॥
ਨਉਂ ਹਿਸੇ ਗਈ ਆਰਜਾ ਮਾਯਾ ਮੋਹ ਅਹੰਕਾਰ ਪਸਾਰਾ॥
ਦੁਆਪੁਰ ਜਾਦਵ ਵੇਸ ਕਰ ਜੁਗ ਜੁਗ ਅਉਧ ਘਟੈ ਆਚਾਰਾ॥
ਰਿਗਬੇਦ ਮਹਿੰ ਬ੍ਰਹਮਕ੍ਰਿਤ ਪੂਰਬ ਮੁਖ ਸ਼ੁਭ ਕਰਮ ਬਿਚਾਰਾ॥
ਖਤ੍ਰੀ ਥਾਪੇ ਜੁਜਰ ਵੇਦ ਦਖਣ ਮੁਖ ਬਹੁ ਦਾਨ ਦਾਤਾਰਾ॥
ਵੈਸੋਂ ਥਾਪਿਆ ਸਿਆਮ ਵੇਦ ਪਛਮ ਮੁਖ ਕਰ ਸੀਸ ਨਿਵਾਰਾ॥
ਰਿਗ ਨੀਲੰਬਰ ਜੁਜਰ ਪੀਤ ਸਵੇਤੰਬਰ ਕਰ ਸਿਆਮ ਸੁਧਾਰਾ॥
ਤ੍ਰਿਹੁ ਜੁਗੀਂ ਤ੍ਰੈ ਧਰਮ ਉਚਾਰਾ ॥6॥

ਕਲਿਜੁਗ ਚੌਥਾ ਥਾਪਿਆ ਸੂਦ੍ਰ ਬਿਰਤ ਜਗ ਮਹਿ ਵਰਤਾਈ॥
ਕਰਮ ਸੁ ਰਿਗ ਜੁਜਰ ਸਿਆਮਦੇ ਕਰੇ ਜਗਤ ਰਿਦ ਬਹੁ ਸੁਕਚਾਈ॥
ਮਾਯਾ ਮੋਹੀ ਮੇਦਨੀ ਕਲਿ ਕਲ ਵਾਲੀ ਸਭ ਭਰਮਾਈ॥
ਉਠੀ ਗਲਾਨ ਜਗਤ ਵਿਚ ਹਉਮੈ ਅੰਦਰ ਜਲੇ ਲੁਕਾਈ॥
ਕੋਈ ਨ ਕਿਸੇ ਪੂਜਦਾ ਊਚ ਨੀਚ ਸਭ ਗਤਿ ਬਿਸਰਾਈ॥
ਭਏ ਬਿਅਦਲੀ ਪਾਤਸ਼ਾਹ ਕਲਿਕਾਤੀ ਉਮਰਾਵ ਕਸਾਈ॥
ਰਹਿਆ ਤਪਾਵਸ ਤ੍ਰਿਹੁ ਜੁਗੀ ਚੌਥੇ ਜੁਗ ਜੋ ਦੇਇ ਸੁ ਪਾਈ॥
ਕਰਮ ਭ੍ਰਸ਼ਟ ਸਭ ਭਈ ਲੁਕਾਈ ॥7॥

ਚਹੁੰ ਬੇਦਾਂ ਕੇ ਧਰਮ ਮਥ ਖਟ ਸ਼ਾਸਤ੍ਰ ਮਥ ਰਿਖੀ ਸੁਨਾਵੈ॥
ਬ੍ਰਹਮਾਦਿਕ ਸਨਕਾਦਿਕਾ ਜਿਉ ਤਿਹ ਕਹਾ ਤਿਵੇਂ ਜਗ ਗਾਵੈ॥
ਗਾਵਨ ਪੜਨ ਬਿਚਾਰ ਬਹੁ ਕੋਟਿ ਮਧੇ ਵਿਰਲਾ ਗਤਿ ਪਾਵੈ॥
ਇਹ ਅਚਰਜ ਮਨ ਆਂਵਦੀ ਪੜ੍ਹਤ ਗੁੜ੍ਹਤ ਕਛੁ ਭੇਦ ਨ ਆਵੈ॥
ਜੁਗ ਜੁਗ ਏਕੋ ਵਰਨ ਹੈ ਕਲਜੁਗ ਕਿਵੇਂ ਬਹੁਤ ਦਿਖਲਾਵੈ॥
ਜੰਦ੍ਰੇ ਵਜੇ ਤ੍ਰਿਹੁ ਜੁਗੀਂ ਕਥ ਪੜ੍ਹ ਰਹੈ ਭਰਮ ਨਹਿੰ ਜਾਵੈ॥
ਜਿਓੋਂ ਕਰ ਕਥਿਆ ਚਾਰ ਵੇਦ ਖਟ ਸ਼ਾਸਤ੍ਰ ਸੰਗ ਸਾਂਖ ਸੁਣਾਵੈ॥
ਆਪੋ ਆਪਣੇ ਸਬ ਮਤ ਗਾਵੈ ॥8॥

ਗੋਤਮ ਤਪੇ ਬਿਚਾਰ ਕੈ ਰਿਗ ਵੇਦ ਕੀ ਕਥਾ ਸੁਣਾਈ॥
ਨਿਆਇ ਸ਼ਾਸਤ੍ਰ ਕੋ ਮਥ ਕਰ ਸਭ ਬਿਧ ਕਰਤੇ ਹੱਥ ਜਣਾਈ॥
ਸਬ ਕੁਝ ਕਰਤੇ ਵਸ ਹੈ ਹੋਰ ਬਾਤ ਵਿਚ ਚਲੇ ਨ ਕਾਈ॥
ਦੁਹੀਂ ਸਿਰੀਂ ਕਰਤਾਰ ਹੈ ਆਪ ਨਿਆਰਾ ਕਰ ਦਿਖਲਾਈ॥
ਕਰਤਾ ਕਿਨੈ ਨ ਦੇਖਿਆ ਕੁਦਰਤ ਅੰਦਰ ਭਰਮ ਭੁਲਾਈ॥
ਸੋਹੰ ਬ੍ਰਹਮ ਛਪਾਇਕੈ ਪੜਦਾ ਭਰਮ ਕਤਾਰ ਸੁਣਾਈ॥
ਰਿਗ ਕਹੈ ਸੁਣ ਗੁਰਮੁਖਹੁ ਆਪੇ ਆਪ ਨ ਦੂਜੀ ਰਾਈ॥
ਸਤਿਗੁਰੂ ਬਿਨਾਂ ਨ ਸੋਝੀ ਪਾਈ ॥9॥

ਫਿਰ ਜੈਮਨ ਰਿਖ ਬੋਲਿਆ ਜੁਜਰਵੇਦ ਮਥ ਕਥਾ ਸੁਣਾਵੈ॥
ਕਰਮਾਂ ਉਤੇ ਨਿਬੜੇ ਦੇਹੀ ਮੱਧ ਕਰੇ ਸੋ ਪਾਵੈ॥
ਥਾਪਸਿ ਕਰਮ ਸੰਸਾਰ ਵਿਚ ਕਰਮ ਵਾਸ ਕਰ ਆਵੈ ਜਾਵੈ॥
ਸਹਸਾ ਮਨਹੁ ਨ ਚੁਕਈ ਕਰਮਾਂ ਅੰਦਰ ਭਰਮ ਭੁਲਾਵੈ॥
ਭਰਮ ਵਰੱਤਣ ਜਗਤ ਕੀ ਇਕੋ ਮਾਯਾ ਬ੍ਰਹਮ ਕਹਾਵੈ॥
ਜੁਜਰ ਵੇਦ ਕੋ ਮਥਨ ਕਰ ਤੱਤ ਬ੍ਰਹਮ ਵਿਚ ਭਰਮ ਭੁਲਾਵੈ॥
ਕਰਮ ਦਿੜਾਇ ਜਗਤ ਵਿਚ ਕਰਮ ਬੰਧ ਕਰ ਆਵੈ ਜਾਵੈ॥
ਸਤਿਗੁਰ ਬਿਨਾ ਨ ਸਹਸਾ ਜਾਵੈ ॥10॥

ਸਿਆਮ ਵੇਦ ਕਉ ਸੋਧ ਕਰ ਮਥ ਵੇਦਾਂਤ ਬਿਆਸ ਸੁਣਾਯਾ॥
ਕਥਨੀ ਬਦਨੀ ਬਾਹਿਰਾ ਆਪੇ ਆਪਨ ਬ੍ਰਹਮ ਜਣਾਯਾ॥
ਨਦਰੀ ਕਿਸੇ ਨ ਲਿਆਵਈ ਹਉਮੈਂ ਅੰਦਰ ਭਰਮ ਭੁਲਾਯਾ॥
ਆਪ ਪੁਜਾਇ ਜਗਤ ਵਿਚ ਭਾਉ ਭਗਤ ਦਾ ਮਰਮ ਨ ਪਾਯਾ॥
ਤ੍ਰਿਪਤਿ ਨ ਆਵੀ ਵੇਦ ਮਥਿ ਅਗਨੀ ਅੰਦਰਿ ਤਪਤ ਤਪਾਯਾ॥
ਮਾਯਾ ਦੰਡ ਨ ਉਤੱਰੇ ਜਮ ਦੰਡੇ ਬਹੁ ਦੁਖ ਰੂਆਯਾ॥
ਨਾਰਦ ਮੁਨ ਉਪਦੇਸਿਆ ਮਥ ਭਗਵਤ ਗੁਣ ਗੀਤ ਕਰਾਯਾ॥
ਬਿਨ ਸਰਨੀ ਨਹਿ ਕੋਇ ਤਰਾਯਾ ॥11॥

ਦੁਆਪਰ ਜੁਗ ਬੀਤਤ ਭਏ ਕਲਿਜੁਗ ਕੇ ਸਿਰ ਛਤ੍ਰ ਫਿਰਾਈ॥
ਬੇਦ ਅਥਰਬਣ ਥਾਪਿਆ ਉਤੱਰ ਮੁਖ ਗੁਰਮੁਖ ਗੁਨਗਾਈ॥
ਕਪਲ ਰਿਖੀਸ਼ਰ ਸਾਂਖ ਮਥ ਅਥਰਬਣ ਬੇਦ ਕੀ ਰਿਚਾ ਸੁਨਾਈ॥
ਗਿਆਨੀ ਮਹਾਰਸ ਪੀਅ ਕੈ ਸਿਮਰੈ ਨਿਤ ਅਨਿਤ ਨਿਆਈ॥
ਗਿਆਨ ਬਿਨਾ ਨਹਿ ਪਾਈਐ ਜੇ ਕਈ ਕੋਟ ਜਤਨ ਕਰ ਧਾਈ॥
ਕਰਮ ਜੋਗ ਦੇਹੀ ਕਰੇ ਸੋ ਅਨਿਤੱ ਖਿਨ ਟਿਕੈ ਨ ਰਾਈ॥
ਗਿਆਨ ਮਤੇ ਸੁਖ ਊਪਜੈ ਜਨਮ ਮਰਨ ਕਾ ਭਰਮ ਚੁਕਾਈ॥
ਗੁਰਮੁਖ ਗਿਆਨੀ ਸਹਿਜ ਸਮਾਈ ॥12॥

ਬੇਦ ਅਥਰਬਣ ਮਥਨ ਕਰ ਗੁਰਮੁਖ ਬਾਸ਼ੇਖਕ ਗੁਣ ਗਾਵੈ॥
ਜੇਹਾ ਬੀਜੈ ਸੋ ਲੁਣੈ ਸਮੇਂ ਬਿਨਾਂ ਫਲ ਹੱਥਿ ਨ ਆਵੈ॥
ਹੁਕਮੈ ਅੰਦਰਿ ਸਭ ਕੋ ਮੰਨੈ ਹੁਕਮ ਸੁ ਸਹਜ ਸਮਾਵੈ॥
ਆਪਹੁ ਕਛੂ ਨ ਹੋਵਈ ਬੁਰਾ ਭਲਾ ਨਹਿ ਮੰਨਿ ਵਸਾਵੈ॥
ਜੈਸਾ ਕਰੇ ਤੈਸਾ ਲਹੈ ਰਿਖੀ ਕਣਾਦਿਕ ਭਾਖ ਸੁਣਾਵੈ॥
ਸਤਿਜੁਗ ਕਾ ਅਨਿਆਉਂ ਸੁਣ ਇਕ ਫੇੜੇ ਸਭ ਜਗਤ ਮਰਾਵੈ॥
ਤ੍ਰੇਤੇ ਨਗਰੀ ਪੀੜੀਐ ਦੁਆਪਰ ਵੰਸ ਕੁਵੰਸ ਕੁਹਾਵੈ॥
ਕਲਿਜੁਗ ਜੋ ਫੇੜੇ ਸੋ ਪਾਵੈ ॥13॥

ਸੇਖਨਾਗ ਪਾਤੰਜਲ ਮਥਿਆ ਗੁਰਮੁਖ ਸ਼ਾਸਤ੍ਰ ਨਾਗ ਸੁਣਾਈ॥
ਵੇਦ ਅਥਰਵਣ ਬੋਲਿਆ ਜੋਗ ਬਿਨਾ ਨਹਿ ਭਰਮ ਚੁਕਾਈ॥
ਜਿਉਂਕਰ ਮੈਲੀ ਆਰਸੀ ਸਿਕਲ ਬਿਨਾ ਨਹਿੰ ਮੁਖ ਦਿਖਾਈ॥
ਜੋਗ ਪਦਾਰਥ ਨਿਰਮਲਾ ਅਨਹਦ ਧੁਨ ਅੰਦਰ ਲਿਵਲਾਈ॥
ਅਸ਼ਦਸਾ ਸਿਧਿ ਨਉਨਿਧੀ ਗੁਰਮੁਖ ਜੋਗੀ ਚਰਨ ਲਗਾਈ॥
ਤ੍ਰਿਹੁ ਜੁਗਾਂ ਕੀ ਬਾਸ਼ਨਾ ਕਲਿਜੁਗ ਵਿਚ ਪਾਤੰਜਲ ਪਾਈ॥
ਹਥੋ ਹਥੀ ਪਾਈਐ ਭਗਤ ਜੋਗ ਕੀ ਪੂਰ ਕਮਾਈ॥
ਨਾਮ ਦਾਨ ਇਸ਼ਨਾਨ ਸੁਭਾਈ ॥14॥

ਜੁਗ ਜੁਗ ਮੇਰ ਸਰੀਰ ਕਾ ਬਾਸ਼ਨਾ ਬੱਧਾ ਆਵੈ ਜਾਵੈ॥
ਫਿਰ ਫਿਰ ਫੇਰ ਵਟਾਈਐ ਗਿਆਨੀ ਹੋਇ ਮਰਮ ਕੋ ਪਾਵੈ॥
ਸਤਿਜੁਗ ਦੂਜਾ ਭਰਮ ਕਰ ਤ੍ਰੇਤੇ ਵਿਚ ਜੋਨੀ ਫਿਰ ਆਵੈ॥
ਤ੍ਰੇਤੇ ਕਰਮਾਂ ਬਾਂਧਤੇ ਦੁਆਪਰ ਫਿਰ ਅਵਤਾਰ ਕਰਾਵੈ॥
ਦੁਆਪਰ ਮਮਤਾ ਅਹੰਕਾਰ ਹਉਮੈਂ ਅੰਦਰ ਗਰਬਿ ਗਲਾਵੈ॥
ਤ੍ਰਿਹੁ ਜੁਗਾਂ ਕੇ ਕਰਮ ਕਰ ਜਨਮ ਮਰਨ ਸੰਸਾ ਨ ਚੁਕਾਵੈ॥
ਫਿਰ ਕਲਿਜੁਗ ਅੰਦਰ ਦੇਹ ਧਰ ਕਰਮਾਂ ਅੰਦਰ ਫੇਰ ਵਸਾਵੈ॥
ਅਉਸਰ ਚੁਕਾ ਹਥ ਨ ਆਵੈ ॥15॥

ਕਲਿਜੁਗ ਕੀ ਸੁਧ ਸਾਧਨਾ ਕਰਮ ਕਿਰਤ ਕੀ ਚਲੈ ਨ ਕਾਈ॥
ਬਿਨਾਂ ਭਜਨ ਭਗਵਾਨ ਕੇ ਭਾਉ ਭਗਤ ਬਿਨ ਠੌਰ ਨ ਥਾਈ॥
ਲਹੇ ਕਮਾਣਾ ਏਤ ਜੁਗ ਪਿਛਲੀਂ ਜੁਗੀਂ ਕਰ ਕਮਾਈ॥
ਪਾਯਾ ਮਾਨਸ ਦੇਹ ਕਉ ਐਥੋਂ ਚੁਕਿਆ ਠੌਰ ਨ ਠਾਈ॥
ਕਲਿਜੁਗ ਕੇ ਉਪਕਾਰ ਸੁਣ ਜੈਸੇ ਬੇਦ ਅਥਰਬਣ ਗਾਈ॥
ਭਾਉ ਭਗਤਿ ਪਰਵਾਣੁ ਹੈ ਜੱਗ ਹੋਮ ਤੇ ਪੁਰਬ ਕਮਾਈ॥
ਕਰਕੇ ਨੀਚ ਸਦਾਵਣਾ ਤਾਂ ਪ੍ਰਭ ਲੇਖੇ ਅੰਦਰ ਪਾਈ॥
ਕਲਿਜੁਗ ਨਾਵੈ ਕੀ ਵਡਿਆਈ ॥16॥

ਜੁਗਗਰਦੀ ਜਬ ਹੋਵਹੇ ਉਲਟੇ ਜੁਗ ਕਿਆ ਹੋਇ ਵਰਤਾਰਾ॥
ਉਠੇ ਗਿਲਾਨ ਜਗਤ ਵਿਚ ਵਰਤੈ ਪਾਪ ਭ੍ਰਸ਼ਟ ਸੰਸਾਰਾ॥
ਵਰਨਾ ਵਰਨ ਨ ਭਾਵਨੀ ਖਹਿ ਖਹਿ ਜਲਨ ਬਾਂਸ ਅੰਗਯਾਰਾ॥
ਨਿੰਦਾ ਚਾਲੈ ਵੇਦ ਕੀ ਸਮਝਨ ਨਹਿ ਅਗਿਆਨ ਗੁਬਾਰਾ॥
ਬੇਦ ਗ੍ਰੰਥ ਗੁਰ ਹੱਟ ਹੈ ਜਿਸ ਲਗ ਭਵਜਲ ਪਾਰ ਉਤਾਰਾ॥
ਸਤਿਗੁਰ ਬਾਝ ਨ ਬੁਝੀਐ ਜਿਚੱਰ ਧਰੇ ਨ ਗੁਰ ਅਵਤਾਰਾ॥
ਗੁਰ ਪਰਮੇਸ਼ਰ ਇਕ ਹੈ ਸੱਚਾ ਸ਼ਾਹ ਜਗਤ ਵਣਜਾਰਾ॥
ਚੜੇ ਸੂਰ ਮਿਟ ਜਾਇ ਅੰਧਾਰਾ ॥17॥

ਕਲਿਜੁਗ ਬੋਧ ਅਵਤਾਰ ਹੈ ਬੋਧ ਅਬੋਧ ਨ ਦ੍ਰਿਸ਼ਟੀ ਆਵੈ॥
ਕੋਇ ਨ ਕਿਸੈ ਵਰਜਈ ਸੋਈ ਕਰੈ ਜੋਈ ਮਨ ਭਾਵੈ॥
ਕਿਸੈ ਪੁਜਾਈ ਸਿਲਾ ਸੁੰਨ ਕੋਈ ਗੋਰੀਂ ਮੜ੍ਹੀ ਪੁਜਾਵੈ॥
ਤੰਤ੍ਰ ਮੰਤ੍ਰ ਪਾਖੰਡ ਕਰ ਕਲਹ ਕ੍ਰੋਧ ਬਹੁ ਵਾਧ ਵਧਾਵੈ॥
ਆਪੋ ਧਾਪੀ ਹੋਇਕੈ ਨਿਆਰੇ ਨਿਆਰੇ ਧਰਮ ਚਲਾਵੈ॥
ਕੋਈ ਪੂਜੈ ਚੰਦ੍ਰ ਸੂਰ ਕੋਈ ਧਰਤ ਅਕਾਸ ਮਨਾਵੈ॥
ਪਉਣ ਪਾਣੀ ਬੈਸੰਤਰੋ ਧਰਮਰਾਜ ਕੋਈ ਤ੍ਰਿਪਤਾਵੈ॥
ਫੋਕਟ ਧਰਮੀ ਭਰਮ ਭੁਲਾਵੈ ॥18॥

ਭਈ ਗਿਲਾਨ ਜਗਤ ਵਿਚ ਚਾਰ ਵਰਨ ਆਸ਼੍ਰਮ ਉੇਪਾਏ॥
ਦਸ ਨਾਮ ਸਨਿਆਸੀਆਂ ਜੋਗੀ ਬਾਰਹ ਪੰਥ ਚਲਾਏ॥
ਜੰਗਮ ਅਤੇ ਸਰੇਵੜੇ ਦਗੇ ਦਿਗੰਬਰ ਵਾਦ ਕਰਾਏ॥
ਬ੍ਰਹਮਣ ਬਹੁ ਪਰਕਾਰ ਕਰ ਸ਼ਾਸਤ੍ਰ ਵੇਦ ਪੁਰਾਣ ਲੜਾਏ॥
ਖਟ ਦਰਸ਼ਨ ਬਹੁ ਵੈਰ ਕਰ ਨਾਲ ਛਤੀਸ ਪਾਖੰਡ ਚਲਾਏ॥
ਤੰਤ ਮੰਤ ਰਾਸਾਇਣਾ ਕਰਾਮਾਤ ਕਾਲਖ ਲਪਟਾਏ॥
ਏਕਸ ਤੇ ਬਹੁ ਰੂਪ ਕਰੂਪੀ ਘਣੇ ਦਿਖਾਏ॥
ਕਲਿਜੁਗ ਅੰਦਰ ਭਰਮ ਭੁਲਾਏ ॥19॥

ਬਹੁ ਵਾਟੀਂ ਜੱਗ ਚਲੀਆਂ ਜਬ ਹੀ ਭਏ ਮਹੰਮਦ ਯਾਰਾ॥
ਕੌਮ ਬਹੱਤਰ ਸੰਗ ਕਰ ਬਹੁ ਬਿਧਿ ਬੈਰ ਬਿਰੋਧ ਪਸਾਰਾ॥
ਰੋਝੇ ਈਦ ਨਮਾਝ ਕਰ ਕਰਮੀ ਬੰਦ ਕੀਆ ਸੰਸਾਰਾ॥
ਪੀਰ ਪਕੰਬਰ ਔਲੀਐ ਗ਼ੌਸ ਕੁਤਬ ਬਹੁ ਭੇਖ ਸਵਾਰਾ॥
ਠਾਕੁਰ ਦੁਆਰੈ ਢਾਹਿਕੈ ਤਿਹ ਠਅੁੜੀਂ ਮਸੀਤ ਉਸਾਰਾ॥
ਮਾਰਨ ਗੳ ਗਰੀਬ ਧਰਤੀ ਉਪਰ ਪਾਪ ਬਿਥਾਰਾ॥
ਕਾਫਰ ਮੁਲਹਦ ਇਰਮਨੀ ਰੂੰਮੀ ਜੰਗੀ ਦੁਸ਼ਮਨ ਦਾਰਾ॥
ਪਾਪੇ ਦਾ ਵਰਤਿਆ ਵਰਤਾਰਾ ॥20॥

ਚਾਰ ਵਰਨ ਚਾਰ ਮਝਹਬਾਂ ਜਗ ਵਿਚ ਹਿੰਦੂ ਮੁਸਲਮਾਣੇ॥
ਖੁਦੀ ਬਕੀਲੀ ਤਕੱਬਰੀ ਖਿੰਚੋਤਾਣ ਕਰੇਨ ਧਿਙਾਣੇ॥
ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮੁਸਲਮਾਣੇ॥
ਸੁੰਨਤ ਮੁਸਲਮਾਨ ਦੀ ਤਿਲਕ ਜੰਞੂ ਹਿੰਦੂ ਲੋਭਾਣੇ॥
ਰਾਮ ਰਹੀਮ ਕਹਾਇੰਦੇ ਇਕ ਨਾਮ ਦੁਇ ਰਾਹ ਭੁਲਾਣੇ॥
ਬੇਦ ਕਤੇਬ ਭੁਲਾਇਕੈ ਮੋਹੇ ਲਾਲਚ ਦੁਨੀ ਸ਼ੈਤਾਣੇ॥
ਸੱਚ ਕਿਨਾਰੇ ਰਹਿ ਗਯਾ ਖਹਿ ਮਰਦੇ ਬਾਮਣ ਮਉਲਾਣੇ॥
ਸਿਰੋਂ ਨ ਮਿਟੇ ਆਵਣ ਜਾਣੇ ॥21॥

ਚਾਰੇ ਜੱਗੇ ਚਹੁ ਜੁਗੀ ਪੰਚਾਇਣ ਪ੍ਰਭ ਆਪੇ ਹੋਆ॥
ਆਪੇ ਪੱਟੀ ਕਲਮ ਆਪ ਆਪੇ ਲਿਖਣਹਾਰਾ ਹੋਆ॥
ਬਾਝ ਗੁਰੂ ਅੰਧੇਰ ਹੈ ਖਹਿ ਖਹਿ ਮਰਦੇ ਬਹੁ ਬਿਧ ਲੋਆ॥
ਵਰਤਿਆ ਪਾਪ ਜਗੱਤ੍ਰ ਤੇ ਧਉਲ ਉਡੀਣਾ ਨਿਸਦਿਨ ਰੋਆ॥
ਬਾਝ ਦਇਆ ਬਲ ਹੀਣ ਹੋ ਨਿੱਘਰ ਚਲੇ ਰਸਾਤਲ ਟੋਆ॥
ਖੜਾ ਇਕ ਤੇ ਪੈਰ ਤੇ ਪਾਪ ਸੰਗ ਬਹੁ ਭਾਰਾ ਹੋਆ॥
ਥੰਮੇ ਕੋਇ ਨ ਸਾਧ ਬਿਨ ਸਾਧ ਨ ਦਿੱਸੈ ਜਗ ਵਿਚ ਕੋਆ॥
ਧਰਮ ਧੌਲ ਪੁਕਾਰੈ ਤਲੇ ਖੜੋਆ ॥22॥

ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹਿੰ ਪਠਾਯਾ॥
ਚਰਨ ਧੋਇ ਰਹਿਰਾਸ ਕਰ ਚਰਨਾਮ੍ਰਿਤ ਸਿੱਖਾਂ ਪੀਲਾਯਾ॥
ਪਾਰਬ੍ਰਹਮ ਪੂਰਨ ਬ੍ਰਹਮ ਕਲਿਜੁਗ ਅੰਦਰ ਇਕ ਦਿਖਾਯਾ॥
ਚਾਰੈ ਪੈਰ ਧਰੰਮ ਦੇ ਚਾਰ ਵਰਨ ਇਕ ਵਰਨ ਕਰਾਯਾ॥
ਰਾਣਾ ਰੰਕ ਬਰਾਬਰੀ ਪੈਰੀਂ ਪਵਣਾ ਜਗ ਵਰਤਾਯਾ॥
ਉਲਟਾ ਖੇਲ ਪਿਰੰਮ ਦਾ ਪੈਰਾਂ ਉਪਰ ਸੀਸ ਨਿਵਾਯਾ॥
ਕਲਿਜੁਗ ਬਾਬੇ ਤਾਰਿਆ ਸੱਤਨਾਮ ਪੜ੍ਹ ਮੰਤ੍ਰ ਸੁਣਾਯਾ॥
ਕਲਿ ਤਾਰਣ ਗੁਰ ਨਾਨਕ ਆਯਾ ॥23॥

ਪਹਿਲਾਂ ਬਾਬੇ ਪਾਯਾ ਬਖਸ਼ ਦਰ ਪਿਛੋਂ ਦੇ ਫਿਰ ਘਾਲ ਕਮਾਈ॥
ਰੇਤ ਅੱਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ॥
ਭਾਰੀ ਕਰੀ ਤੱਪਸਿਆ ਬਡੇ ਭਾਗ ਹਰਿ ਸਿਉਂ ਬਣਿ ਆਈ॥
ਬਾਬਾ ਪੈਧਾ ਸਚ ਖੰਡ ਨਾਨਿਧਿ ਨਾਮ ਗਰੀਬੀ ਪਾਈ॥
ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ॥
ਬਾਝਹੁ ਗੁਰੂ ਗੁਬਾਰ ਹੈ ਹੈਹੈ ਕਰਦੀ ਸੁਣੀ ਲੁਕਾਈ॥
ਬਾਬੇ ਭੇਖ ਬਣਾਇਆ ਉਦੱਾਸੀ ਕੀ ਰੀਤ ਚਲਾਈ॥
ਚੜ੍ਹਿਆ ਸੋਧਨ ਧਰਤ ਲੁਕਾਈ ॥24॥

ਬਾਬਾ ਆਇਆ ਤੀਰਥੀਂ ਤੀਰਥ ਪੁਰਬ ਸਭੇ ਫਿਰ ਦੇਖੈ॥
ਪੂਰਬ ਧਰਮ ਬਹੁ ਕਰਮ ਕਰ ਭਾਉ ਭਗਤਿ ਬਿਨ ਕਿਤੇ ਨ ਲੇਖੈ॥
ਭਾਉ ਨ ਬ੍ਰਹਮੇ ਲਿਖਿਆ ਚਾਰ ਬੇਦ ਸਿੰਮ੍ਰਤਿ ਪੜ੍ਹ ਦੇਖੈ॥
ਢੂੰਡੀ ਸਗਲੀ ਪਿਰਥਮੀ ਸਤਿਜੁਗ ਆਦਿ ਦੁਅੱਾਪਰ ਤ੍ਰੇਤੈ॥
ਕਲਿਜੁਗ ਧੁੰਧੂਕਾਰ ਹੈ ਭਰਮ ਭੁਲਾਈ ਬਹੁ ਬਿਧਿ ਭੇਖੈ॥
ਭੇਖੀਂ ਪ੍ਰਭੂ ਨ ਪਾਈਐ ਆਪ ਗਵਾਏ ਰੂਪ ਨ ਰੇਖੈ॥
ਗੁਰਮੁਖ ਵਰਨ ਅਵਰਨ ਹੋਇ ਨਿਵ ਚਲੈ ਗੁਰਸਿਖ ਵਿਸੇਖੈ॥
ਤਾਂ ਕੁਛ ਘਾਲ ਪਵੈ ਦਰ ਲੇਖੈ ॥25॥

ਜਤ ਸਤੀ ਚਿਰ ਜੀਵਣੇ ਸਾਧਿਕ ਸਿੱਧ ਨਾਥ ਗੁਰ ਚੇਲੇ॥
ਦੇਵੀ ਦੇਵ ਰਖੀਸ਼ਰਾਂ ਭੈਰੋਂ ਖੇਤ੍ਰ ਪਾਲ ਬਹੁ ਮੇਲੇ॥
ਗਣ ਗੰਧਰਬ ਅਪਸ਼ਰਾਂ ਕਿੰਨਰ ਜੱਛ ਚਲਿਤ ਬਹੁ ਖੇਲੇ॥
ਰਾਕਸ਼ ਦਾਨੋ ਦੈਂਤ ਲਖ ਅੰਦਰ ਦੂਜਾ ਭਾਉ ਦੁਹੇਲੇ॥
ਹਉਮੈਂ ਅੰਦਰ ਸਭਕੋ ਡੁਬੇ ਗੁਰੂ ਸਣੇਂ ਬਹੁ ਚੇਲੇ॥
ਗੁਰਮੁਖ ਕੋਇ ਨ ਦਿਸਈ ਢੂੰਡੇ ਤੀਰਥ ਜਾਤ੍ਰੀ ਮੇਲੇ॥
ਢੂੰਡੇ ਹਿੰਦੂ ਤੁਰਕ ਸਭ ਪੀਰ ਪੈਕੰਬਰ ਕਉਮਿ ਕਤੇਲੇ॥
ਅੰਧੀ ਅੰਧੇ ਖੂਹੇ ਠੇਲੇ ॥26॥

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨ ਧੀਰ ਧਰੋਆ॥
ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ॥
ਸਿਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ॥
ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ॥
ਬਾਬੇ ਤਾਰੇ ਚਾਰ ਚਕ ਨੌ ਖੰਡ ਪ੍ਰਿਥਮੀ ਸਚਾ ਢੋਆ॥
ਗੁਰਮੁਖ ਕਲਿ ਵਿਚ ਪਰਗਟ ਹੋਆ ॥27॥

ਬਾਬੇ ਡਿਠੀ ਪਿਰਥਮੀ ਨਵੈ ਖੰਡ ਜਿਥੈ ਤਕ ਆਹੀ॥
ਫਿਰ ਜਾ ਚੜੇ ਸੁਮੇਰ ਪਰ ਸਿਧ ਮੰਡਲੀ ਦ੍ਰਿਸ਼ਟੀ ਆਈ॥
ਚੌਰਾਸੀਹ ਸਿਧ ਗੋਰਖਾਦਿ ਮਨ ਅੰਦਰ ਗਣਤੀ ਵਰਤਾਈ॥
ਸਿਧ ਪੁੱਛਨ ਸੁਨ ਬਾਲਿਆ ਕੌਨ ਸ਼ਕਤ ਤੁਹਿ ਏਥੇ ਲਿਆਈ॥
ਹਉਂ ਜਪਿਆ ਪਰਮੇਸ਼ਰੋ ਭਾਉ ਭਗਤ ਸੰਗ ਤਾੜੀ ਲਾਈ॥
ਆਖਣ ਸਿਧ ਸੁਣ ਬਾਲਿਆ ਅਪਣਾ ਨਾਂ ਤੁਮ ਦੇਹੁ ਬਤਾਈ ॥
ਬਾਬਾ ਆਖੇ ਨਾਥ ਜੀ ਨਾਨਕ ਨਾਮ ਜਪੇ ਗਤ ਪਾਈ॥
ਨੀਚ ਕਹਾਇ ਊਚ ਘਰ ਆਈ ॥28॥

ਫਿਰ ਪੁੱਛਣ ਸਿਧ ਨਾਨਕਾ ਮਾਤ ਲੋਕ ਵਿਚ ਕਿਆ ਵਰਤਾਰਾ॥
ਸਭ ਸਿਧੀਂ ਏਹ ਬੁਝਿਆ ਕਲਿ ਤਾਰਣ ਨਾਨਕ ਅਵਤਾਰਾ॥
ਬਾਬੇ ਕਹਿਆ ਨਾਥ ਜੀ ਸੱਚ ਚੰਦ੍ਰਮਾ ਕੂੜ ਅੰਧਾਰਾ॥
ਕੂੜ ਅਮਾਵਸ ਵਰਤਿਆ ਹਉਂ ਭਾਲਣ ਚੜਿਆ ਸੰਸਾਰਾ॥
ਪਾਪ ਗਿਰਾਸੀ ਪਿਰਥਮੀ ਧੌਲ ਖੜਾ ਧਰ ਹੇਠ ਪੁਕਾਰਾ॥
ਸਿਧ ਛਪ ਬੈਠੇ ਪਰਬਤੀਂ ਕੌਣ ਜਗ ਕਉ ਪਾਰ ਉਤਾਰਾ॥
ਜੋਗੀ ਗਿਆਨ ਵਿਹੂਣਿਆਂ ਨਿਸਦਿਨ ਅੰਗ ਲਗਾਇਨ ਛਾਰਾ॥
ਬਾਝ ਗੁਰੂ ਡੁੱਬਾ ਜਗ ਸਾਰਾ ॥29॥

ਕਲ ਆਈ ਕੁੱਤੇ ਮੁਹੀ ਖਾਜ ਹੋਆ ਮੁਰਦਾਰ ਗੁਸਾਈ॥
ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ॥
ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖਹੁ ਅਲਾਈ॥
ਚੇਲੇ ਸਾਜ ਵਜਾਇੰਦੇ ਨੱਚਣ ਗੁਰੂ ਬਹੁਤ ਬਿਧ ਭਾਈ॥
ਸੇਵਕ ਬੈਠਨ ਘਰਾਂ ਵਿਚ ਗੁਰ ਉਠ ਘਰੀਂ ਤਿਨਾੜੇ ਜਾਈ॥
ਕਾਜ਼ੀ ਹੋਏ ਰਿਸ਼ਵਤੀ ਵੱਢੀ ਲੈਕੇ ਹੱਕ ਗਵਾਈ॥
ਇਸਤ੍ਰੀ ਪੁਰਖਾ ਦਾਮ ਹਿਤ ਭਾਵੇਂ ਆਇ ਕਿਥਾਊਂ ਜਾਈ॥
ਵਰਤਿਆ ਪਾਪ ਸਭਸ ਜਗ ਮਾਂਹੀ ॥30॥

ਸਿਧੀਂ ਮਨੇ ਬਿਚਾਰਿਆ ਕਿਵ ਦਰਸ਼ਨ ਏਹ ਲੇਵੇ ਬਾਲਾ॥
ਐਸਾ ਜੋਗੀ ਕਲੀ ਮਾਹਿ ਹਮਰੇ ਪੰਥ ਕਰੇ ਉਜਿਆਲਾ॥
ਖੱਪਰ ਦਿਤਾ ਨਾਥ ਜੀ ਪਾਣੀ ਭਰ ਲੈਵਣ ਉਠ ਚਾਲਾ॥
ਬਾਬਾ ਆਇਆ ਪਾਣੀਐ ਡਿਠੇ ਰਤਨ ਜਵਾਹਰ ਲਾਲਾ॥
ਸਤਿਗੁਰ ਅਗਮ ਅਗਾਧ ਪੁਰਖ ਕੇਹੜਾ ਝਲੇ ਗੁਰ ਦੀ ਝਾਲਾ॥
ਫਿਰ ਆਯਾ ਗੁਰ ਨਾਥ ਜੀ ਪਾਣੀ ਠਉੜ ਨਹੀਂ ਉਸ ਤਾਲਾ॥
ਸ਼ਬਦ ਜਿਤੀ ਸਿਧ ਮੰਡਲੀ ਕੀਤੋਸੁ ਅਪਣਾ ਪੰਥ ਨਿਰਾਲਾ॥
ਕਲਿਜੁਗ ਨਾਨਕ ਨਾਮ ਸੁਖਾਲਾ ॥31॥

ਬਾਬਾ ਫਿਰ ਮੱਕੇ ਗਯਾ ਨੀਲ ਬਸਤ੍ਰ ਧਾਰੇ ਬਨਵਾਰੀ॥
ਆਸਾ ਹੱਥ ਕਿਤਾਬ ਕੱਛ ਕੂਜਾ ਬਾਂਗ ਮੁਸੱਲਾ ਧਾਰੀ॥
ਬੈਠਾ ਜਾਇ ਮਸੀਤ ਵਿਚ ਜਿਥੇ ਹਾਜੀ ਹੱਜ ਗੁਜਾਰੀ॥
ਜਾਂ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾਬੇ ਪਾਂਇ ਪਸਾਰੀ॥
ਜੀਵਨ ਮਾਰੀ ਲਤ ਦੀ ਕੇੜ੍ਹਾ ਸੁਤਾ ਕੁਫ਼ਰ ਕੁਫ਼ਾਰੀ॥
ਲਤਾਂ ਵਲ ਖ਼ੁਦਾਇ ਦੇ ਕਿਉਂਕਰ ਪਇਆ ਹੋਇ ਬਜਗਾਰੀ॥
ਟੰਗੋਂ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ॥
ਹੋਇ ਹੈਰਾਨ ਕਰੇਨ ਜੁਹਾਰੀ ॥32॥

ਪੁਛਨ ਗਲ ਈਮਾਨ ਦੀ ਕਾਜ਼ੀ ਮੁਲਾਂ ਇਕਠੇ ਹੋਈ॥
ਵਡਾ ਸਾਂਗ ਵਰਤਾਇਆ ਲਖ ਨ ਸਕੇ ਕੁਦਰਤਿ ਕੋਈ॥
ਪੁਛਣ ਖੋਲ ਕਿਤਾਬ ਨੂੰ ਵਡਾ ਹਿੰਦੂ ਕੀ ਮੁਸਲਮਾਨੋਈ॥
ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾਂ ਬਾਝੋ ਦੋਵੇਂ ਰੋਈ॥
ਹਿੰਦੂ ਮੁਸਲਮਾਨ ਦੋਇ ਦਰਗਹਿ ਅੰਦਰ ਲੈਣ ਨ ਢੋਈ॥
ਕਚਾ ਰੰਗ ਕੁਸੁੰਭ ਕਾ ਪਾਣੀ ਧੋਤੈ ਥਿਰ ਨ ਰਹੋਈ॥
ਕਰਨ ਬਖੀਲੀ ਆਪ ਵਿਚ ਰਾਮ ਰਹੀਮ ਕੁਥਾਇ ਖਲੋਈ॥
ਰਾਹ ਸ਼ੈਤਾਨੀ ਦੁਨੀਆ ਗੋਈ ॥33॥

ਧਰੀ ਨਿਸ਼ਾਨੀ ਕੌਸ ਦੀ ਮਕੇ ਅੰਦਰ ਪੂਜ ਕਰਾਈ॥
ਜਿਥੇ ਜਾਈ ਜਗਤ ਵਿਚ ਬਾਬੇ ਬਾਝ ਨ ਖਾਲੀ ਜਾਈ॥
ਘਰ ਘਰ ਬਾਬਾ ਪੂਜੀਏ ਹਿੰਦੂ ਮੁਸਲਮਾਨ ਗੁਆਈ॥
ਛਪੇ ਨਾਂਹਿ ਛਪਾਇਆ ਚੜਿਆ ਸੂਰਜ ਜਗ ਰੁਸ਼ਨਾਈ॥
ਬੁਕਿਆ ਸਿੰਘ ਉਜਾੜ ਵਿਚ ਸਬ ਮਿਰਗਾਵਲ ਭੰਨੀ ਜਾਈ॥
ਚੜ੍ਹਿਆ ਚੰਦ ਨ ਲੁਕਈ ਕਢ ਕੁਨਾਲੀ ਜੋਤ ਛਪਾਈ॥
ਉਗਵਣਹੁ ਤੇ ਆਥਵਣਹੁ ਨਉ ਖੰਡ ਪ੍ਰਿਥਵੀ ਸਭ ਝੁਕਾਈ॥
ਜਗ ਅੰਦਰ ਕੁਦਰਤ ਵਰਤਾਈ ॥34॥

ਬਾਬਾ ਗਿਆ ਬਗਦਾਦ ਨੂੰ ਬਾਹਰ ਜਾਇ ਕੀਆ ਅਸਥਾਨਾ॥
ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ॥
ਦਿਤੀ ਬਾਂਗ ਨਿਮਾਜ਼ ਕਰ ਸੁੰਨ ਸਮਾਨ ਹੋਯਾ ਜਹਾਨਾ॥
ਸੁੰਨ ਮੁੰਨ ਨਗਰੀ ਭਈ ਦੇਖ ਪੀਰ ਭਇਆ ਹੈਰਾਨਾ॥
ਵੇਖੈ ਧਿਆਨ ਲਗਾਇ ਕਰ ਇਕ ਫਕੀਰ ਵਡਾ ਮਸਤਾਨਾ॥
ਪੁਛਿਆ ਫਿਰਕੇ ਦਸਤਗੀਰ ਕੌਨ ਫਕੀਰ ਕਿਸ ਕਾ ਘਰਾਨਾ॥
ਨਾਨਕ ਕਲਿ ਵਿਚ ਆਇਆ ਰਬ ਫਕੀਰ ਇਕ ਪਹਿਚਾਨਾ॥
ਧਰਤ ਅਕਾਸ਼ ਚਹੂੰ ਦਿਸ ਜਾਨਾ ॥35॥

ਪੁਛੇ ਪੀਰ ਤਕਰਾਰ ਕਰ ਏਹ ਫਕੀਰ ਵਡਾ ਆਤਾਈ॥
ਏਥੇ ਵਿਚ ਬਗਦਾਦ ਦੇ ਵਡੀ ਕਰਾਮਾਤ ਦਿਖਲਾਈ॥
ਪਾਤਾਲਾਂ ਆਕਾਸ਼ ਲਖ ਓੜਕ ਭਾਲੀ ਖਬਰ ਸੁ ਸਾਈ॥
ਫੇਰ ਦੁਰਾਇਣ ਦਸਤਗੀਰ ਅਸੀ ਭਿ ਵੇਖਾਂ ਜੋ ਤੁਹਿ ਪਾਈ॥
ਨਾਲ ਲੀਤਾ ਬੇਟਾ ਪੀਰ ਦਾ ਅਖੀਂ ਮੀਟ ਗਿਆ ਹਵਾਈ॥
ਲਖ ਅਕਾਸ਼ ਪਤਾਲ ਲਖ ਅਖ ਫੁਰਕ ਵਿਚ ਸਭ ਦਿਖਲਾਈ॥
ਭਰ ਕਚਕੌਲ ਪ੍ਰਸ਼ਾਦ ਦਾ ਧੁਰੋਂ ਪਤਾਲੋਂ ਲਈ ਕੜਾਈ॥
ਜ਼ਾਹਰ ਕਲਾ ਨ ਛਪੈ ਛਪਾਈ ॥36॥

ਗੜ੍ਹ ਬਗਦਾਦ ਨਿਵਾਇਕੈ ਮਕਾ ਮਦੀਨਾ ਸਭ ਨਿਵਾਯਾ॥
ਸਿਧ ਚੌਰਾਸੀਹ ਮੰਡਲੀ ਖਟ ਦਰਸ਼ਨ ਪਾਖੰਡ ਜਣਾਯਾ॥
ਪਾਤਾਲਾਂ ਆਕਾਸ਼ ਲਖ ਜਿੱਤੀ ਧਰਤੀ ਜਗਤ ਸਬਾਯਾ॥
ਜਿਤੀ ਨਵਖੰਡ ਮੇਦਨੀ ਸਤਨਾਮ ਕਾ ਚਕ੍ਰ ਫਿਰਾਯਾ॥
ਦੇਵਦਾਨੋ ਰਾਕਸ ਦੈਂਤ ਸਭ ਚਿਤ੍ਰ ਗੁਪਤ ਸਭ ਚਰਨੀ ਲਾਯਾ॥
ਇੰਦ੍ਰਾਸਣ ਅਪੱਛਰਾਂ ਰਾਗ ਰਾਗਨੀ ਮੰਗਲ ਗਾਯਾ॥
ਹਿੰਦੂ ਮੁਸਲਮਾਨ ਨਿਵਾਇਆ ॥37॥

ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ॥
ਪਹਿਰ ਸੰਸਾਰੀ ਕਪੜੇ ਮੰਜੀ ਬੈਠ ਕੀਆ ਅਵਤਾਰਾ॥
ਉਲਟੀ ਗੰਗ ਵਹਾਈਓਨ ਗੁਰ ਅੰਗਦ ਸਿਰ ਉਪਰ ਧਾਰਾ॥
ਪੁਤੀਂ ਕੌਲ ਨ ਪਾਲਿਆ ਮਨ ਖੋਟੇ ਆਕੀ ਨਸਿਆਰਾ॥
ਬਾਣੀ ਮੁਖਹੁ ਉਚਾਰੀਐ ਹੋਇ ਰੁਸ਼ਨਾਈ ਮਿਟੈ ਅੰਧਾਰਾ॥
ਗਿਆਨ ਗੋਸ਼ ਚਰਚਾ ਸਦਾ ਅਨਹਦ ਸ਼ਬਦ ਉਠੇ ਧੁਨਕਾਰਾ॥
ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ॥
ਗੁਰਮੁਖ ਭਾਰ ਅਥਰਬਣ ਧਾਰਾ ॥38॥

ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਵਟਾਲੇ ਆਈ॥
ਦਰਸ਼ਨ ਵੇਖਣ ਕਾਰਨੇ ਸਗਲੀ ਉਲਟ ਪਈ ਲੋਕਾਈ॥
ਲਗੀ ਬਰਸਨ ਲਛਮੀ ਰਿਧ ਸਿਧ ਨਉ ਨਿਧਿ ਸਵਾਈ॥
ਜੋਗੀ ਵੇਖ ਚਲਿਤ੍ਰ ਨੋਂ ਮਨ ਵਿਚ ਰਿਸ਼ਕ ਘਨੇਰੀ ਖਾਈ॥
ਭਗਤੀਆਂ ਪਾਈ ਭਗਤ ਆਨ ਲੋਟਾ ਜੋਗੀ ਲਇਆ ਛਪਾਈ॥
ਭਗਤੀਆਂ ਗਈ ਭਗਤ ਬੂਲ ਲੋਟੇ ਅੰਦਰ ਸੁਰਤ ਭੁਲਾਈ॥
ਬਾਬਾ ਜਾਣੀ ਜਾਣ ਪੁਰਖ ਕਢਿਆ ਲੋਟਾ ਜਹਾਂ ਲੁਕਾਈ॥
ਵੇਖ ਚਲਿਤ੍ਰ ਜੋਗੀ ਖੁਣਸਾਈ ॥39॥

ਖਾਧੀ ਖੁਣਸ ਜੋਗੀਸ਼ਰਾਂ ਗੋਸਟ ਕਰਨ ਸਭੇ ਉਠ ਆਈ॥
ਪੁਛੇ ਜੋਗੀ ਭੰਗ੍ਰ ਨਾਥ ਤੁਹਿ ਦੁਧ ਵਿਚ ਕਿਉਂ ਕਾਂਜੀ ਪਾਈ॥
ਫਿਟਿ ਆ ਚਾਟਾ ਦੁਧ ਦਾ ਰਿੜਕਿਆਂ ਮਖਣ ਹਥ ਨ ਆਈ॥
ਭੇਖ ਉਾਤਰ ਉਦਾਸ ਦਾ ਵਤ ਕਿਉਂ ਸੰਸਾਰੀ ਰੀਤ ਚਲਾਈ॥
ਨਾਨਕ ਆਖੇ ਭੰਗ੍ਰਨਾਥ ਤੇਰੀ ਮਾਉ ਕੁਚੱਜੀ ਆਈ॥
ਭਾਂਡਾ ਧੋਇ ਨ ਜਾਤਿਓਨ ਭਾਇ ਕੁਚਜੇ ਫੁਲ ਸੜਾਈ॥
ਹੋਇ ਅਤੀਤ ਗ੍ਰਿਹਸਤ ਤਜ ਫਿਰ ਉਨਹੂੰਕੇ ਘਰ ਮੰਗਨ ਜਾਈ॥
ਬਿਨ ਦਿਤੇ ਕਿਛ ਹਥ ਨ ਆਈ ॥40॥

ਏਹ ਸੁਣ ਬਚਨ ਜੁਗੀਸਰਾਂ ਮਾਰ ਕਿਲਕ ਬਹੁ ਰੂਪ ਉਠਾਈ॥
ਖਟ ਦਰਸ਼ਨ ਕਉ ਖੇਦਿਆ ਕਲਿਜੁਗ ਬੇਦੀ ਨਾਨਕ ਆਈ॥
ਸਿਧ ਬੋਲਨ ਸਭ ਅਉਖਧੀਆਂ ਤੰਤ੍ਰ ਮੰਤ੍ਰ ਕੀ ਧੁਨੋ ਚੜ੍ਹਾਈ॥
ਰੂਪ ਵਟਾਇਆ ਜੋਗੀਆਂ ਸਿੰਘ ਬਾਘ ਬਹੁ ਚਲਿਤ ਦਿਖਾਈ॥
ਇਕ ਪਰ ਕਰਕੇ ਉਡਰਨ ਪੰਖੀ ਜਿਵੇਂ ਰਹੇ ਲੀਲਾਈ॥
ਇਕ ਨਾਗ ਹੋਇ ਪਵਨ ਛੋਡ ਇਕਨਾ ਵਰਖਾ ਅਗਨ ਵਸਾਈ॥
ਤਾਰੇ ਤੋੜੇ ਭੰਗ੍ਰਨਾਥ ਇਕ ਚੜ ਮਿਰਗਾਨੀ ਜਲ ਤਰ ਜਾਈ॥
ਸਿਧਾਂ ਅਗਨ ਨ ਬੁਝੇ ਬੁਝਾਈ ॥41॥

ਸਿਧ ਬੋਲੇ ਸੁਨ ਨਾਨਕਾ ਤੁਹਿ ਜਗ ਨੂੰ ਕਰਾਮਾਤ ਦਿਖਲਾਈ॥
ਕੁਝ ਦਿਖਾਈਂ ਅਸਾਨੂੰ ਭੀ ਤੂੰ ਕਿਉਂ ਢਿਲ ਅਜੇਹੀ ਲਾਈ॥
ਬਾਬਾ ਬੋਲੇ ਨਾਥ ਜੀ ਅਸਾਂ ਵੇਖੇ ਜੋਗੀ ਵਸਤੁ ਨ ਕਾਈ॥
ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ॥
ਸਿਵ ਰੂਪੀ ਕਰਤਾ ਪੁਰਖ ਚਲੇ ਨਾਹੀਂ ਧਰਤ ਚਲਾਈ॥
ਸਿਧ ਤੰਤ੍ਰ ਮੰਤ੍ਰ ਕਰ ਝੜ ਪਏ ਸ਼ਬਦ ਗੁਰੂ ਕੈ ਕਲਾ ਛਪਾਈ॥
ਦਦੇ ਦਾਤਾ ਗੁਰੂ ਹੈ ਕਕੇ ਕੀਮਤ ਕਿਨੈ ਨ ਪਾਈ॥
ਸੋ ਦੀਨ ਨਾਨਕ ਸਤਿਗੁਰ ਸਰਣਾਈ ॥42॥

ਬਾਬਾ ਬੋਲੇ ਨਾਥ ਜੀ ਸ਼ਬਦ ਸੁਨਹੁ ਸਚ ਮੁਖਹੁ ਅਲਾਈ॥
ਬਾਜਹੁ ਸਚੇ ਨਾਮ ਦੇ ਹੋਰ ਕਰਾਮਾਤ ਅਸਾਥੇ ਨਾਹੀ॥
ਬਸਤਰ ਪਹਿਰੋਂ ਅਗਨਿ ਕੇ ਬਰਫ ਹਿਮਾਲੇ ਮੰਦਰ ਛਾਈ॥
ਕਰੋ ਰਸੋਈ ਸਾਰ ਦੀ ਸਗਲੀ ਧਰਤੀ ਨੱਥ ਚਲਾਈ॥
ਏਵਡ ਕਰੀ ਵਿਥਾਰ ਕਉ ਸਗਲੀ ਧਰਤੀ ਹੱਕੀ ਜਾਈ॥
ਤੋਲੀਂ ਧਰਤਿ ਆਕਾਸ਼ ਦੁਇ ਪਿਛੇ ਛਾਬੇ ਟੰਕ ਚੜ੍ਹਾਈ॥
ਏਹ ਬਲ ਰਖਾਂ ਆਪ ਵਿਚ ਜਿਸ ਆਖਾਂ ਤਿਸ ਪਾਰ ਕਰਾਈ॥
ਸਤਿਨਾਮ ਬਿਨ ਬਾਦਰ ਛਾਈ ॥43॥

ਬਾਬੇ ਕੀਤੀ ਸਿਧ ਗੋਸ਼ਟ ਸ਼ਬਦ ਸ਼ਾਂਤਿ ਸਿਧਾਂ ਵਿਚ ਆਈ ॥
ਜਿਣ ਮੇਲਾ ਸ਼ਿਵਰਾਤ ਦਾ ਖਟ ਦਰਸ਼ਨ ਆਦੇਸ਼ ਕਰਾਈ॥
ਸਿਧ ਬੋਲਨ ਸ਼ੁਭ ਬਚਨ ਧੰਨ ਨਾਨਕ ਤੇਰੀ ਵਡੀ ਕਮਾਈ॥
ਵਡਾ ਪੁਰਖ ਪ੍ਰਗਟਿਆ ਕਲਿਜੁਗ ਅੰਦਰ ਜੋਤ ਜਗਾਈ॥
ਮੇਲਿਓਂ ਬਾਬਾ ਉਠਿਆ ਮੁਲਤਾਨੇ ਦੀ ਜ਼ਿਆਰਤ ਜਾਈ॥
ਅਗੋਂ ਪੀਰ ਮੁਲਤਾਨ ਦੇ ਦੁਧ ਕਟੋਰਾ ਭਰ ਲੈ ਆਈ॥
ਬਾਬੇ ਕਢ ਕਰ ਬਗਲ ਤੇ ਚੰਬੇਲੀ ਦੁੱਧ ਵਿਚ ਮਿਲਾਈ॥
ਜਿਉਂ ਸਾਗਰ ਵਿਚ ਗੰਗ ਸਮਾਈ ॥44॥


ਜ਼ਿਆਰਤ ਕਰ ਮੁਲਤਾਨ ਦੀ ਫਿਰ ਕਰਤਾਰਪੁਰੇ ਨੂੰ ਆਯਾ॥
ਚੜ੍ਹੇ ਸਵਾਈ ਦਹਦਿਹੀ ਕਲਿਜੁਗ ਨਾਨਕ ਨਾਮ ਧਿਆਯਾ॥
ਵਿਣ ਨਾਵੈ ਹੋਰ ਮੰਗਣਾ ਸਿਰ ਦੁਖਾਂ ਦੇ ਦੁਖ ਸਬਾਯਾ॥
ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਯਾ॥
ਥਾਪਿਆ ਲਹਿਣਾ ਜੀਂਵਦੇ ਗੁਰਿਆਈ ਸਿਰ ਛਤ੍ਰ ਫਿਰਾਯਾ॥
ਜੋਤੀ ਜੋਤ ਮਿਲਾਇਕੈ ਸਤਿਗੁਰ ਨਾਨਕ ਰੂਪ ਵਟਾਯਾ॥
ਲਖ ਨ ਕੋਈ ਸਕਈ ਆਚਰਜੇ ਆਚਰਜ ਦਿਖਾਯਾ॥
ਕਾਯਾਂ ਪਲਟ ਸਰੂਪ ਬਣਾਯਾ ॥45॥

ਸੋ ਟਿਕਾ ਸੋ ਛਤ੍ਰ ਸਿਰ ਸੋਈ ਸਚਾ ਤਖਤ ਟਿਕਾਈ॥
ਗੁਰ ਨਾਨਕ ਹੰਦੀ ਮੋਹਰ ਹਥ ਗੁਰ ਅੰਗਦ ਦੀ ਦੋਹੀ ਫਿਰਾਈ॥
ਦਿੱਤਾ ਛੱਡ ਕਰਤਾਰਪੁਰ ਬੈਠ ਖਡੂਰੇ ਜੋਤਿ ਜਗਾਈ॥
ਜੰਮੇ ਪੂਰਬ ਬੀਜਿਆ ਵਿਚ ਵਿਚ ਹੋਰ ਕੂੜੀ ਚਤਰਾਈ॥
ਲਹਿਣੇ ਪਾਈ ਨਾਨਕੋਂ ਦੇਣੀ ਅਮਰਦਾਸ ਘਰ ਆਈ॥
ਗੁਰ ਬੈਠਾ ਅਮਰ ਸਰੂਪ ਹੋ ਗੁਰਮੁਖ ਪਾਈ ਦਾਤ ਇਲਾਹੀ॥
ਫੇਰ ਵਸਾਯਾ ਗੋਂਦਵਾਲ ਅਚਰਜ ਖੇਲ ਨ ਲਖਿਆ ਜਾਈ॥
ਦਾਤਿ ਜੋਤ ਖਸਮੈ ਵਡਿਆਈ ॥46॥

ਦਿੱਚੇ ਪੂਰਬ ਦੇਵਣਾ ਜਿਸ ਦੀ ਵਸਤ ਤਿਸੈ ਘਰ ਆਵੈ॥
ਬੈਠਾ ਸੋਢੀ ਪਾਤਿਸ਼ਾਹ ਰਾਮਦਾਸ ਸਤਿਗੁਰੂ ਕਹਾਵੈ॥
ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿਚ ਜੋਤ ਜਗਾਵੈ॥
ਉਲਟਾ ਖੇਲ ਖਸੰਮ ਦਾ ਉਲਟੀ ਗੰਗ ਸਮੁੰਦ ਸਮਾਵੈ॥
ਦਿਤਾ ਲਈਏ ਆਪਣਾ ਅਣ ਦਿਤਾ ਕਛ ਹਥ ਨ ਆਵੈ॥
ਫਿਰ ਆਈ ਘਰ ਅਰਜਨੇ ਪੁਤ ਸੰਸਾਰੀ ਗੁਰੂ ਕਹਾਵੈ॥
ਜਾਨ ਨ ਦੇਸਾਂ ਸੋਢੀਓਂ ਹੋਰਸ ਅਜਰ ਨ ਜਰਿਆ ਜਾਵੈ॥
ਘਰ ਹੀ ਕੀ ਵੱਥ ਘਰੇ ਰਹਾਵੈ ॥47॥

ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ॥
ਅਰਜਨ ਕਾਇਆਂ ਪਲਟ ਕੈ ਮੂਰਤ ਹਰਿਗੋਬਿੰਦ ਸਵਾਰੀ॥
ਚਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਨ ਵਾਰੋ ਵਾਰੀ॥
ਦਲ ਭੰਜਨ ਗੁਰ ਸੂਰਮਾਂ ਵਡ ਜੋਧਾ ਬਹੁ ਪਰਉਪਕਾਰੀ॥
ਪੁਛੱਨ ਸਿੱਖ ਅਰਦਾਸ ਕਰ ਛੇ ਮਹਿਲਾਂ ਤਕ ਦਰਸ ਨਿਹਾਰੀ॥
ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣਹੁ ਸੰਸਾਰੀ॥
ਕਲਿਜੁਗ ਪੀੜ੍ਹੀ ਸੋਢੀਆਂ ਨਿਹਚਲ ਨੀਨ ਉਸਾਰ ਖਲ੍ਹਾਰੀ॥
ਜੁਗ ਜੁਗ ਸਤਿਗੁਰ ਧਰੇ ਅਵਤਾਰੀ ॥48॥

ਸਤਿਜੁਗ ਸਤਿਗੁਰ ਵਾਸਦੇਵ ਵਾਵਾ ਵਿਸ਼ਨਾ ਨਾਮ ਜਪਾਵੈ॥
ਦੁਆਪਰ ਸਤਿਗੁਰ ਹਰੀਕ੍ਰਿਸ਼ਨ ਹਾਹਾ ਹਰਿ ਹਰਿ ਨਾਮ ਧਿਆਵੈ॥
ਤ੍ਰੇਤੇ ਸਤਿਗੁਰ ਰਾਮ ਜੀ ਰਾਰਾ ਰਾਮ ਜਪੇ ਸੁਖ ਪਾਵੈ॥
ਕਲਿਜੁਗ ਨਾਨਕ ਗੁਰ ਗੋਬਿੰਦ ਗਗਾ ਗੋਵਿੰਦ ਨਾਮ ਜਪਾਵੈ॥
ਚਾਰੇ ਜਾਗੇ ਚਹੁ ਜੁਗੀ ਪੰਚਾਇਣ ਵਿਚ ਜਾਇ ਸਮਾਵੈ॥
ਚਾਰੋਂ ਅਛਰ ਇਕ ਕਰ ਵਾਹਿਗੁਰੂ ਜਪ ਮੰਤ੍ਰ ਜਪਾਵੈ॥
ਜਹਾਂ ਤੇ ਉਪਜਿਆ ਫਿਰ ਤਹਾਂ ਸਮਾਵੈ ॥49॥1॥

Also on Fandom

Random Wiki